Home » ਸੰਸਾਰ » ਯੂਰਪ » ਬੂਬਨੇ ਡੇਰੇਦਾਰ ਸਾਧਾਂ ਨੇ ਗੁਰਬਾਣੀ ਦੀ ਆੜ ਵਿੱਚ ਗਿਆਨ ਵਿਹੂਣੀ ਲੁਕਾਈ ਨੂੰ ਆਰਥਿਕ ਸਮਾਜਿਕ ਅਤੇ ਮਾਨਸਿਕ ਤੌਰ ਤੇ ਗੁਮਰਾਹ ਕੀਤਾ ਅਤੇ ਲੁੱਟਿਆ – ਭਾਈ ਧੂੰਦਾ

ਬੂਬਨੇ ਡੇਰੇਦਾਰ ਸਾਧਾਂ ਨੇ ਗੁਰਬਾਣੀ ਦੀ ਆੜ ਵਿੱਚ ਗਿਆਨ ਵਿਹੂਣੀ ਲੁਕਾਈ ਨੂੰ ਆਰਥਿਕ ਸਮਾਜਿਕ ਅਤੇ ਮਾਨਸਿਕ ਤੌਰ ਤੇ ਗੁਮਰਾਹ ਕੀਤਾ ਅਤੇ ਲੁੱਟਿਆ – ਭਾਈ ਧੂੰਦਾ

SHARE ARTICLE

360 Views

*ਗੁਰਦੁਆਰਾ ਸਿੰਘ ਸ਼ਹੀਦਾਂ ਕਾਸਾਲਮਾਜਿਓਰੇ ਵਿਖੇ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ*। ਇਟਲੀ 31 ਅਗਸਤ (ਖਿੜਿਆ ਪੰਜਾਬ) ਜਿੰਨਾ ਵਹਿਮਾਂ ਚੋਂ ਸਤਿਗੁਰ ਦੀ ਬਾਣੀ ਨੇ ਸਾਨੂੰ ਬਾਹਰ ਕੱਢਿਆ ਸਾਡਾ ਸਮਾਜ ਉਹਦੇ ਨਾਲੋਂ ਕਈ ਗੁਣਾ ਵੱਧ ਵਹਿਮਾਂ ਵਿੱਚ ਗ੍ਰਸਿਆ ਗਿਆ, ਗੁਰੂ ਅਰਜਨ ਸਾਹਿਬ ਜੀ ਨੇ ਦਰਬਾਰ ਸਾਹਿਬ ਦੇ ਅੰਦਰ ਜਦੋਂ 1604 ਦੇ ਵਿੱਚ ਬਾਣੀ ਦੀ ਪੋਥੀ ਦੀ ਪੂਰੀ ਤਿਆਰੀ ਕਰਾ ਦਿੱਤੀ ਗਈ ਦਰਬਾਰ ਸਾਹਿਬ ਦੇ ਅੰਦਰ ਪਹਿਲਾ ਪ੍ਰਕਾਸ਼ ਕੀਤਾ ਗਿਆ ਪਹਿਲੇ ਹੈਡ ਗ੍ਰੰਥੀ ਸਤਿਕਾਰਯੋਗ ਬਾਬਾ ਬੁੱਢਾ ਜੀ ਨੂੰ ਥਾਪਿਆ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕੌਮ ਦੇ ਮਹਾਨ ਵਿਦਵਾਨ ਪ੍ਰਚਾਰਕ ਭਾਈ ਸਰਬਜੀਤ ਸਿੰਘ ਧੂੰਦਾ ਹੋਰਾਂ ਵੱਲੋਂ ਗੁਰਦੁਆਰਾ ਸਿੰਘ ਸਭਾ ਸ਼ਹੀਦਾਂ ਕਾਸਾਲਮਾਜਿਓਰੇ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦਿਹਾੜੇ ਨੂੰ ਸਮਰਪਿਤ ਰੱਖੇ ਗਏ ਵਿਸ਼ੇਸ਼ ਸਮਾਗਮ ਦੇ ਦੌਰਾਨ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਕੀਤਾ ਉਹਨਾਂ ਕਿਹਾ ਕਿ ਗੁਰੂ ਬੰਦੇ ਦੇ ਅੰਦਰ ਨੂੰ ਧੀਰਜ ਦਿੰਦਾ ਬੰਦੇ ਨੂੰ ਥਾਂ ਥਾਂ ਤੇ ਮੱਥੇ ਟੇਕਣ ਦੀ ਲੋੜ ਹੀ ਨਹੀਂ ਪੈਂਦੀ ਪਰ ਅੱਜ ਅਸੀਂ ਪਦਾਰਥਾਂ ਨਾਲ ਜੁੜ ਗਏ, ਮੈਨੂੰ ਆਹ ਮਿਲਜੂ ਮੈਨੂੰ ਓਹ ਮਿਲਜੂ ਸੁਖਣਾ ਦੇ ਨਾਲ ਗੁਰਮਤਿ ਦਾ ਦੂਰ ਦੂਰ ਦਾ ਵੀ ਵਾਸਤਾ ਨਹੀਂ, ਇਥੇ ਸਿਰਫ ਅਰਦਾਸ ਹੈ ਉਹ ਵੀ ਵਿਸ਼ਵਾਸ ਨਾਲ ਕੀਤੀ ਹੋਈ, ਅੱਜ ਡੇਰੇ ਇਦਾਂ ਦੇ ਬਣ ਗਏ ਲੋਕ ਬਾਬਿਆਂ ਕੋਲ ਜਾਂਦੇ ਨੇ ਆਪੇ ਸੇਬ ਲੈ ਜਾਂਦੇ ਆ, ਤੇ ਆਪ ਹੀ ਫਿਰ ਕਹਿੰਦੇ ਬਾਬਾ ਜੀ ਸੇਬ ਝੋਲੀ ਚ ਪਾ ਦਿਓ , ਕਿਆ ਤਮਾਸ਼ਾ ਬਣ ਗਿਆ ਕਦੀ ਕਦੀ ਤਰਸ ਆਉਂਦਾ ਆਪਣੀ ਕੌਮ ਤੇ , ਕਈ ਪਤੀ ਅਤੇ ਸੋਹਰੇ ਨਾਲ ਜਾਂਦੇ ਆ ਡੇਰਿਆਂ ਦੇ ਵਿੱਚ ਬਾਬਿਆਂ ਕੋਲ , ਕਦੀ ਸੋਚਿਆ ਅਸੀਂ ਕਿੱਧਰ ਨੂੰ ਤੁਰ ਪਏ, ਸਾਨੂੰ ਖੰਡੇ ਦੀ ਪਾਹੁਲ ਲੈਣ ਵੇਲੇ ਪੰਜ ਪਿਆਰੇ ਸਾਹਿਬਾਨ ਕਹਿੰਦੇ ਸੀ ਗੁਰੂ ਤੋਂ ਸਵਾਏ ਮੱਥਾ ਕਿਤੇ ਨਾ ਟੇਕੋ ਆਜ ਗਾਤਰੇ ਪਾਉਣ ਵਾਲੇ ਵੀ ਦੇਹਧਾਰੀਆਂ ਅਤੇ ਪਖੰਡੀ ਬਾਬਿਆਂ ਅੱਗੇ ਸੋਫੇ ਤੇ ਬਿਠਾ ਕੇ ਉਹਦੇ ਪੈਰ ਬਾਟੇ ਚ ਪਾ ਮਲ ਮਲ ਕੇ ਧੋਂਦੇ ਫਿਰ ਤੇ ਪਿੱਛੇ ਗੁਰਬਾਣੀ ਦੇ ਸ਼ਬਦ ਲਗਾਏ ਹੁੰਦੇ ਹਨ ਸਭ ਕੁਝ ਸੋਸ਼ਲ ਮੀਡੀਆ ਤੇ ਪਿਆ ਹੈ ਲੋੜ ਹੈ ਮੁੜਨ ਦੀ, ਇਸ ਸਮਾਗਮ ਦੇ ਵਿੱਚ ਸੰਗਤਾਂ ਨੇ ਦੂਰੋਂ ਨੇੜਿਓਂ ਪਹੁੰਚ ਕੇ ਹਾਜ਼ਰੀਆਂ ਭਰੀਆਂ, ਸਮਾਗਮ ਦੀ ਸਮਾਪਤੀ ਤੇ ਜਿੱਥੇ ਪ੍ਰਬੰਧਕ ਕਮੇਟੀ ਦੇ ਵੱਲੋਂ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਉੱਥੇ ਭਾਈ ਸਰਬਜੀਤ ਸਿੰਘ ਧੁੰਦਾ ਹੋਰਾਂ ਦਾ ਵਿਸ਼ੇਸ਼ ਸਨਮਾਨ ਕਰਦਿਆਂ ਹੋਇਆਂ ਉਹਨਾਂ ਨੂੰ ਅਗਾਹ ਵੀ ਯੂਰਪ ਦੀ ਧਰਤੀ ਤੇ ਸੱਦਾ ਦਿੰਦਿਆਂ ਕਿਹਾ ਕਿ ਉਹ ਇਸ ਸਟੇਜ ਦੇ ਉੱਤੇ ਹਮੇਸ਼ਾ ਆਉਂਦੇ ਰਹਿਣਗੇ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News