ਡੈਨਹਾਗ 31 ਅਗਸਤ ਸਾਚਾ ਗੁਰੂ ਲਾਧੋ ਰੇ ਦਿਵਸ ਅਤੇ ਜਾਗਤ ਜੋਤ , ਜੁਗੋ-ਜੁਗ ਅਟੱਲ , ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨੌਂਵੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗੁਰਬਾਣੀ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਦਸ਼ਮੇਸ਼ ਪਾਤਸ਼ਾਹ ਜੀ ਦੇ ਹੁਕਮ ਨਾਲ ਸ਼ਹੀਦ ਭਾਈ ਮਨੀ ਸਿੰਘ ਜੀ ਵੱਲੋ 1706 ਈਸਵੀ ਨੂੰ ਦਰਜ ਕੀਤੀ ਗਈ ਇਸ ਦਿਹਾੜੇ ਨੂੰ ਸੰਪੂਰਨਤਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇੰਨ੍ਹਾ ਦਿਹਾੜਿਆ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਡੈਨਹਾਗ ਹਾਲੈਂਡ ਵਿਖੇ ਗੁਰਮਤਿ ਸਮਾਗਮ 30 ਅਗਸਤ ਐਤਵਾਰ ਨੂੰ ਕਰਵਾਇਆ ਗਿਆ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆ ਸ੍ਰ. ਜਸਪਾਲ ਸਿੰਘ ਨੇ ਦੱਸਿਆ ਕੇ ਸਮਾਗਮ ਦੀ ਆਰੰਭਤਾ ਵਿੱਚ ਸੁਖਮਨੀ ਸਾਹਿਬ ਦੇ ਪਾਠ ਹੋਏ ਉਪਰੰਤ ਦੀਵਾਨ ਸਜਾਏ ਗਏ ਜਿਸ ਵਿੱਚ ਭਾਈ ਗੁਰਦੇਵ ਸਿੰਘ , ਭਾਈ ਹਰਜੀਤ ਸਿੰਘ , ਗੁਰੂ-ਘਰ ਗ੍ਰੰਥੀ ਭਾਈ ਗੁਰਨਿਸ਼ਾਨ ਸਿੰਘ ਜੀ ਨੇ ਸ਼ਬਦ ਕੀਰਤਨ ਹਰ ਜਸ ਨਾਲ ਸਾਧ ਸੰਗਤ ਨੂੰ ਨਿਹਾਲ ਕੀਤਾ। ਵਿਸ਼ੇਸ਼ ਤੌਰ ਭਾਈ ਰਵਿੰਦਰ ਸਿੰਘ ਆਲਮਗੀਰ ਜਰਮਨੀ ਨਿਵਾਸੀ ਨੇ ਕਥਾ ਵੀਚਾਰ ਕਰਦੇ ਹੋਏ ਬਹੁਤ ਹੀ ਭਾਵਪੂਰਤ ਢੰਗ ਨਾਲ ਇਤਿਹਾਸਕ ਤੱਥਾਂ ਅਤੇ ਗੁਰਬਾਣੀ ਦੀ ਰੌਸ਼ਨੀ ਵਿੱਚ ਸਾਚਾ ਗੁਰੂ ਕੌਣ ਹੈ ਜਿਸ ਨੂੰ ਆਪਣਾ – ਆਪਾ ਸਮਰਪਿਤ ਕਰਕੇ ਸਚਿਆਰ ਜੀਵਨ ਸਿਰਜਿਆ ਜਾ ਸਕਦਾ ਹੈ। ਇਹ ਬਖਸ਼ਿਸ਼ ਸਾਨੂੰ ਗੁਰੂ ਸ਼ਬਦ ਨੂੰ ਸੁਰਤਿ ਸਮਰਪਣ ਕਰਨ ਨਾਲ ਪ੍ਰਾਪਤ ਹੋ ਸਕਦੀ ਹੈ। ਉਨ੍ਹਾ ਨੇ ਕਿਹਾ ਕਿ ਆਓ ਸਾਚਾ ਗੁਰੂ ਲਾਧੋ ਦਿਵਸ ਸਮੇ ਭਾਈ ਮੱਖਣ ਸ਼ਾਹ ਲੁਬਾਣਾ ਜੀ ਵਰਗੇ ਬਣ ਕੇ ਗੁਰਮਤਿ ਵਾਲੇ ਬਣਨ ਦਾ ਸੰਕਲਪ ਕਰੀਏ। ਇਸ ਸਮਾਗਮ ਦੀ ਸੱਮੁਚੀ ਸੇਵਾ ਗੁਰੂ ਘਰ ਪ੍ਰੀਤਵਾਨ ਸੇਵਕ ਸ੍ਰ. ਪਰਮਜੀਤ ਸਿੰਘ ਗਾਖਲ, ਬੀਬੀ ਕੁਲਵਿੰਦਰ ਕੌਰ ਗਾਖਲ ਸਮੂਹ ਪਰਿਵਾਰ ਵੱਲੋ ਆਪਣੇ ਪੁੱਤਰ ਗਗਨਦੀਪ ਸਿੰਘ ਦੇ ਜਨਮ ਦਿਨ ਸਬੰਧ ਵਿੱਚ ਲਈ ਗਈ। ਸਮੂਹ ਸਾਧ ਸੰਗਤ ਨੇ ਬਹੁਤ ਹੀ ਸ਼ਰਧਾ ਪੂਰਵਕ ਇਸ ਸਮਾਗਮ ਵਿੱਚ ਹਾਜ਼ਰੀਆ ਭਰ ਕੇ ਗੁਰੂ ਸਾਹਿਬ ਦੀਆ ਬਖਸ਼ਿਸ਼ਾਂ ਪ੍ਰਾਪਤ ਕੀਤੀਆ। ਸ.ਰਵਿੰਦਰ ਸਿੰਘ ਪੁਰੇਵਾਲ, ਸ. ਨਿੰਰਜਨ ਸਿੰਘ ਗਿੱਲ, ਜਥੇਦਾਰ ਸਿਤਾਰਾ ਸਿੰਘ ਢੱਪਈ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਸਰਬੱਤ ਸਾਧ ਸੰਗਤ ਦਾ ਹਾਜ਼ਰੀਆ ਭਰਨ ਲਈ ਬਹੁਤ ਬਹੁਤ ਧੰਨਵਾਦ ਕੀਤਾ ਗਿਆ । ਗੁਰੂ ਕਾ ਲੰਗਰ ਅਤੁੱਟ ਵਰਤਿਆ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।









