Home » ਨਵੀਂ ਦਿੱਲੀ » ਪੁਲਿਸ ਦਾ ਕੰਮ ਹੱਕਾਂ ਦੀ ਰਾਖੀ ਨਹੀਂ, ਡੰਡੇ ਨਾਲ ਆਵਾਜ਼ ਦਬਾਉਣਾ ਬਣ ਗਿਆ” — ਜਸਪਾਲ ਸਿੰਘ ਮੰਝਪੁਰ

ਪੁਲਿਸ ਦਾ ਕੰਮ ਹੱਕਾਂ ਦੀ ਰਾਖੀ ਨਹੀਂ, ਡੰਡੇ ਨਾਲ ਆਵਾਜ਼ ਦਬਾਉਣਾ ਬਣ ਗਿਆ” — ਜਸਪਾਲ ਸਿੰਘ ਮੰਝਪੁਰ

SHARE ARTICLE

8 Views

👉 ਜੰਗ ਤਖ਼ਤਾਂ ਵਿਰੁੱਧ ਵਿੱਢੀਦੀ ਹੈ, ਪਿਆਦੇ ਨਹੀਂ ਮੁੱਕਦੇ ਇੰਝ ਸਿਰ ਫਸਾਏ

ਨਵੀਂ ਦਿੱਲੀ 21 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਦੇ ਜੰਤਰ-ਮੰਤਰ ਵਿਖੇ ਵਿਦਿਆਰਥੀਆਂ ਦੇ ਚੱਲ ਰਹੇ ਅੰਦੋਲਨ ਦੌਰਾਨ ਪੁਲਿਸੀ ਕਾਰਵਾਈ ‘ਤੇ ਪ੍ਰਤੀਕਿਰਿਆ ਦਿੰਦਿਆਂ ਪੰਥਕ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਸੁਰੱਖਿਆ ਏਜੰਸੀਆਂ ਅਤੇ ਸਰਕਾਰਾਂ ਦੇ ਰਵੱਈਏ ‘ਤੇ ਤਿੱਖਾ ਹਮਲਾ ਬੋਲਿਆ ਹੈ। ਮੰਝਪੁਰ ਨੇ ਕਿਹਾ ਕਿ “ਪੁਲਿਸ ਤਾਂ ਪੁਲਿਸ ਹੈ, ਭਾਵੇਂ ਉਹ ਦਿੱਲੀ ਦੀ ਹੋਵੇ, ਚੰਡੀਗੜ੍ਹ ਦੀ ਜਾਂ ਪੰਜਾਬ ਦੀ, ਕੰਮ ਇੱਕੋ ਹੀ ਕਰਦੀ ਹੈ—ਲੱਕ ਸੇਕਣੇ, ਲੱਤਾਂ ਤੋੜਨੀਆਂ ਤੇ ਸਿਰ ਪਾੜਨੇ।” ਉਨ੍ਹਾਂ ਦੋਸ਼ ਲਗਾਇਆ ਕਿ ਜਦੋਂ ਸੱਤਾ ਦੇ ਤਖ਼ਤਾਂ ਤੋਂ ਹੁਕਮ ਆਉਂਦਾ ਹੈ ਤਾਂ ਲੋਕਾਂ ਦੀ ਆਵਾਜ਼ ਨੂੰ ਕੁਚਲਣ ਲਈ ਪੁਲਿਸ ਹਰ ਹੱਦ ਤੱਕ ਜਾਣ ਲਈ ਤਿਆਰ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਜੇ ਤਖ਼ਤ ਦਿੱਲੀ ਦਾ ਹੁਕਮ ਹੋ ਜਾਵੇ ਤਾਂ ਝੂਠੇ ਮੁਕਾਬਲੇ ਬਣਾ ਕੇ ਲੋਕਾਂ ਨੂੰ ਦਰਿਆਵਾਂ ਵਿੱਚ ਰੋੜਨ ਤੱਕ ਦੀਆਂ ਘਟਨਾਵਾਂ ਇਤਿਹਾਸ ਦਾ ਹਿੱਸਾ ਰਹੀਆਂ ਹਨ, ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ। ਮੰਝਪੁਰ ਨੇ ਨੌਜਵਾਨਾਂ, ਸਿੱਖਾਂ ਅਤੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਸਮਝਣ ਕਿ ਲੜਾਈ ਕਿਸੇ ਇਕ ਪੁਲਿਸ ਮੁਲਾਜ਼ਮ ਨਾਲ ਨਹੀਂ, ਸਗੋਂ ਉਨ੍ਹਾਂ ਤਖ਼ਤਾਂ ਅਤੇ ਹਕੂਮਤੀ ਨੀਤੀਆਂ ਨਾਲ ਹੈ ਜੋ ਦਮਨਕਾਰੀ ਹੁਕਮ ਜਾਰੀ ਕਰਦੀਆਂ ਹਨ। ਉਨ੍ਹਾਂ ਕਿਹਾ ਕਿ “ਜੰਗ ਤਖ਼ਤਾਂ ਵਿਰੁੱਧ ਵਿੱਢੀਦੀ ਹੈ, ਪਿਆਦੇ ਨਹੀਂ ਮੁੱਕਦੇ ਇੰਝ ਸਿਰ ਫਸਾਏ,” ਇਸ ਲਈ ਸੰਘਰਸ਼ ਦੀ ਦਿਸ਼ਾ ਅਤੇ ਅਸਲ ਜ਼ਿੰਮੇਵਾਰਾਂ ਦੀ ਪਛਾਣ ਕਰਨੀ ਲਾਜ਼ਮੀ ਹੈ।
ਉਨ੍ਹਾਂ ਕਿਹਾ ਕਿ ਜੇ ਲੋਕਤੰਤਰ ਵਿੱਚ ਹੱਕ ਮੰਗਣ ਵਾਲਿਆਂ ਨਾਲ ਡੰਡੇ, ਗ੍ਰਿਫ਼ਤਾਰੀਆਂ ਅਤੇ ਦਮਨ ਦਾ ਰਵੱਈਆ ਜਾਰੀ ਰਿਹਾ ਤਾਂ ਇਹ ਸਿਰਫ਼ ਇੱਕ ਵਰਗ ਦਾ ਨਹੀਂ, ਸਗੋਂ ਸਮੁੱਚੇ ਸਮਾਜ ਦੇ ਸੰਵਿਧਾਨਕ ਹੱਕਾਂ ਲਈ ਗੰਭੀਰ ਖ਼ਤਰਾ ਬਣੇਗਾ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News