ਫਰੈਂਕਫਰਟ 6 ਜੁਲਾਈ (ਅਰਪਿੰਦਰ ਸਿੰਘ ਬਿੱਟੂ) 


















ਮਹਾਨ ਸ਼ਹੀਦਾਂ ਦਾ ਮਹਾਨ ਸ਼ਹੀਦੀ ਸਮਾਗਮ ਫਰੈਂਕਫ਼ੋਰਟ ਜਰਮਨੀ !
ਹਿੰਦੋਸਤਾਨ ਦੀ ਸਰ ਜਮੀਨ ਤੇ ਅੰਹੀਂ ਦੋ ਪਰਸੈਂਟ ਆਲ਼ੇ ਵੱਜਦੇ ਆ । ਦੋ ਪ੍ਰਤੀਸ਼ਤ ਹੀ ਸਾਡੀ ਵਿਲੱਖਣਤਾ ਏ । ਅੰਹੀਂ ਜੰਗਾਲ਼ੇ ਲੋਹੇ ਵਰਗੇ ਕੂੜ ਕਵਾੜ ਨਹੀਂ ਕਿ ਰੁਲਦੇ ਫਿਰੀਏ, ਕੇਸਰ ਦੇ ਫੁੱਲਾਂ ਵਰਗੇ ਹਾਂ ! ਸਾਡੇ ਤੱਪਦੇ ਲੌਹ ਲੰਗਰ ਸੰਸਾਰ ਚ, ਮਹਿਕਾਂ ਬਖੇਰ ਰਹੇ ਆ ! ਮਾਣ ਵਾਲੀ ਸੁਨੱਖੀ ਗੱਲ ਇਹ ਆ ਕਿ ਹਾਢੇ ਸ਼ਹੀਦ ਸਿੰਘ ਸਾਡੀ ਅਗਵਾਈ ਕਰ ਰਹੇ ਹੁੰਦੇ ਆ ਤੇ ਓਹਨਾਂ ਆਸਰੇ ਅੰਹੀਂ ਧਰਤੀ ਤੋਂ ਗਿੱਠ ਉੱਪਰ ਚੱਲ ਰਹੇ ਹੁੰਨੇ ਆਂ ! ਐਸਾ ਹੀ ਨਜ਼ਾਰਾ ਸੀ ਕੱਲ ਗੁਰੂ ਘਰ ਸਿੱਖ ਸੈਂਟਰ ਫਰੈਂਕਫੋਰਟ !
ਸਿੱਖ ਕੌਮ ਦੇ ਮਹਾਨ ਜਲਾਵਤਨ ਯੋਧੇ ਜਰਨੈਲ ਤੇ ਕਲਮ ਦੇ ਧਨੀ ਬਾਬਾ ਗਜਿੰਦਰ ਸਿੰਘ ਜੀ ਖਾਲਸਾ ਨੂੰ ਭਲਾ ਕੌਣ ਨਹੀਂ ਜਾਣਦਾ ! ਗਦਰੀ ਬਾਬਿਆਂ ਦੀ ਧਰਤੀ ਕਨੇਡਾ ਆਪਣੇ ਕੌਮੀ ਘਰ ਲਈ ਲਹੂ ਰੋੜਨ ਵਾਲਾ ਸੂਰਮਾ ਭਾਈ ਹਰਦੀਪ ਸਿੰਘ ਜੀ ਨਿੱਜਰ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ ! ਉਪਰੋਕਤ ਦੋਹਾਂ ਜੰਗਜੂਆਂ ਦੀ ਸਾਲਾਨਾ ਯਾਦ ਨੂੰ ਸਮਰਪਿਤ ਤੇ ਸਮੂਹ ਸ਼ਹੀਦਾਂ ਦੇ ਸਤਿਕਾਰ ਵਿੱਚ ਜੋ ਪ੍ਰੋਗਰਾਮ ਦਲ ਖਾਲਸਾ ਵੱਲੋਂ ਬੀਤੇ ਐਤਵਾਰ ਉਲੀਕਿਆ ਗਿਆ ਸੀ ਯਾਦਗਾਰੀ ਹੋ ਨਿੱਬੜਿਆ ! ਜਰਮਨ ਤੋ ਇਲਾਵਾ ਸਵਿਟਜ਼ਰਲੈਂਡ, ਤੇ ਬੈਲਜੀਅਮ ਤੋਂ ਜਲਾਵਤਨੀ ਯੋਧਿਆਂ ਨੇ ਸ਼ਿਰਕਤ ਕੀਤੀ ਤੇ ਸ਼ਹੀਦ ਹੋ ਚੁੱਕੇ ਆਜ਼ਾਦੀ ਪਸੰਦ ਸੰਗੀ ਸਾਥੀਆਂ ਨੂੰ ਯਾਦ ਕੀਤਾ ! ਭਰੇ ਹੋਏ ਦਿਵਾਨ ਹਾਲ ਵਿਚ ਸੰਗਤਾਂ ਨਾਹਰਿਆਂ ਜੈਕਾਰਿਆਂ ਨਾਲ ਖਾਲਸਾ ਰਾਜ ਵੱਲ ਵਧ ਰਹੇ ਕਦਮਾਂ ਨੂੰ ਇਸਤਕਬਾਲ ਕਿਹਾ ਅਤੇ ਖਾਲਿਸਤਾਨੀ ਹੋਣ ਤੇ ਮਾਣ ਪ੍ਰਗਟਾਇਆ !
ਦਲ ਖਾਲਸਾ ਦੇ ਮੁੱਖ ਸੇਵਾਦਾਰ ਭਾਈ ਹਰਮੀਤ ਸਿੰਘ ਲੇਹਲ, ਖਾੜਕੂ ਭਾਈ ਅੰਗਰੇਜ਼ ਸਿੰਘ ਤੇ ਜਲਾਵਤਨ ਯੋਧੇ ਭਾਈ ਗੁਰਦੀਪ ਸਿੰਘ ਜੀ ਪਰਦੇਸੀ ਤੇ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਇਸ ਯਾਦਗਾਰੀ ਸਮਾਗਮ ਦਾ ਆਯੋਜਨ ਕੀਤਾ ! ਸਮੂਹ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ ਤੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ ! ਢਾਡੀ ਸਿੰਘਾਂ ਨੇ ਵਾਰਾਂ ਨਾਲ ਮਹੌਲ ਬੀਰ ਰੱਸੀ ਬਣਾਇਆ ! ਭਾਈ ਨਿਰਮਲ ਸਿੰਘ ਜੀ ਹੰਸਪਾਲ ਹੋਣਾ ਸਟੇਜ ਦੀ ਸੇਵਾ ਬੜੇ ਸੁਚੱਜੇ ਤਰੀਕੇ ਨਾਲ ਨਿਭਾਹੀ ! ਦਲ ਖਾਲਸਾ ਤੋਂ ਇਲਾਵਾ ਸਿੱਖ ਫੈਡਰੇਸ਼ਨ, ਅਕਾਲੀ ਦਲ ਮਾਨ, ਵਾਰਿਸ ਪੰਜਾਬ ਦੇ ,ਬੱਬਰ ਖ਼ਾਲਸਾ ਤੇ ਸਿੱਖ ਪਾਰਲੀਮੈਂਟ ਦੇ ਆਗੂਆਂ ਨੇ ਹਾਜ਼ਰੀ ਲਵਾਈ ਤੇ ਸ਼ਹੀਦ ਸਿੰਘਾਂ ਨੂੰ ਸਿਜਦਾ ਕੀਤਾ !
ਦਲ ਖਾਲਸਾ ਜਥੇਬੰਦੀ ਜਿਸਦਾ ਕੌਮੀ ਘਰ ਦੇ ਯੋਗਦਾਨ ਵਿੱਚ ਸਦਾ ਅਹਿਮ ਰੋਲ ਰਿਹਾ ! ਬਾਬਾ ਗਜਿੰਦਰ ਸਿੰਘ ਜੀ ਜੋ ਕਾਵਿਕ ਬਿਰਤੀ ਦੇ ਜੰਗਜੂ ਜਰਨੈਲ ਸਨ! ਜਿੰਨਾਂ ਦੀ ਕਲਮ ਸਰਹੱਦ ਪਾਰੋਂ ਵੀ ਹਿੰਦੋਸਤਾਨ ਤੇ ਤੋਪ ਵਾਂਗ ਵਰਦੀ ਰਹੀ ! ਬਾਬਾ ਗਜਿੰਦਰ ਸਿੰਘ ਜੀ ਜਿੰਨਾ ਨੇ ਲੰਮਾ ਸਮਾਂ ਸੰਘਰਸ਼ ਵਿੱਚ ਸੇਵਾ ਕੀਤੀ ਜਲਾਵਤਨੀ ਕੱਟੀ ਪਰਿਵਾਰ ਤੇ ਸਦਾ ਖੇਰੂ ਖੇਰੂ ਰਿਹਾ ! ਪਰ ਬਾਬਾ ਜੀ ਅਡੋਲ ਚਿੱਤ ਰਹੇ ! ਸ਼ਾਇਦ ਬੜੇ ਘੱਟ ਲੋਕ ਜਾਣਦੇ ਹਨ ਕਿ ਬਾਬਾ ਗਜਿੰਦਰ ਸਿੰਘ ਜੀ ਚੁਰਾਸੀ ਦੇ ਘਲੂਘਾਰੇ ਤੋਂ ਕਈ ਚਿਰ ਪਹਿਲਾਂ ਹੀ ਹਿੰਦੋਸਤਾਨ ਦੀ ਨੀਅਤ ਨੂੰ ਭਾਂਪ ਚੁੱਕੇ ਸਨ ! ਉਹਨਾਂ ਸੱਤਰਵਿਆਂ ਦੇ ਸ਼ੁਰੂਆਤੀ ਦਿਨਾਂ ਚ, ਹੀ ਕੌਮੀ ਘਰ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਸੀ ! ਧੁਰੰਧਰ ਵਿਦਵਾਨ ਸਿਰਦਾਰ ਕਪੂਰ ਸਿੰਘ ਜੀ ਦਾ ਅਸ਼ੀਰਵਾਦ ਉਹਨਾਂ ਦੇ ਸਦਾ ਅੰਗ ਸੰਗ ਰਿਹਾ !
ਸਿੱਖ ਕੌਮ ਦੀ ਵਿਲੱਖਣਤਾ ਸਦਾ ਇਸ ਗੱਲ ਵਿੱਚ ਰਹੀ ਸਾਡਾ ਹਰ ਦਿਨ ਹਰ ਪਲ ਸਦਾ ਸ਼ਹੀਦੀ ਸਾਕੇ ਜਾਂ ਬਹਾਦਰੀ ਭਰੇ ਕਾਰਨਾਮੇ ਨਾਲ ਲਾਬਰੇਜ਼ ਰਿਹਾ ! ਇੱਕ ਪਾਸੇ ਅੰਹੀ ਸ਼ਹੀਦੀ ਦਿਹਾੜੇ ਮਨਾ ਰਹੇ ਹੁੰਦੇ ਆਂ ਅਤੇ ਦੂਜੇ ਪਾਸੇ ਆਪਣੇ ਗੁਰ ਭਾਈਆਂ ਨੂੰ ਕਿਸੇ ਬਹਾਦਰੀ ਭਰੇ ਕਾਰਨਾਮੇ ਦੀਆਂ ਵਧਾਈਆਂ ਦੇ ਰਹੇ ਹੁੰਨੇ ਆਂ ! ਅਜੇ ਕਲ ਦੀ ਗੱਲ ਹੈ ਪੰਜ ਜੁਲਾਈ ਨੂੰ ਸ਼ਹੀਦੀ ਦਿਹਾੜਾ ਮਨਾ ਰਹੇ ਸਾਂ ਤੇ ਡਾ. ਤੇਜਿੰਦਰਪਾਲ ਸਿੰਘ ਹਾਈਜੈਕਰ ਹੋਣਾ ਦਾ ਜਲੰਧਰ ਮਾਡਲ ਟਾਊਨ ਤੋਂ ਬਾਬਾ ਗੁਰਦੀਪ ਸਿੰਘ ਪ੍ਰਦੇਸੀ ਹੋਣਾ ਨੂੰ ਫੋਨ ਆ ਗਿਆ ! ਉਹ ਆਪਣੇ ਸੁਭਾਅ ਮੁਤਾਬਿਕ ਕਾਹਲੀ ਕਾਹਲੀ ਬਾਬਾ ਜੀ ਨੂੰ ਵਧਾਈ ਦੇ ਰਹੇ ਸਨ ਕਿ ਅੱਜ ਦੇ ਦਿਨ 5 ਜੁਲਾਈ 1984 ਨੂੰ ਤੁਸਾਂ ਜਹਾਜ਼ ਲਹੌਰ ਲਾਹ ਲਿਆ ਸੀ ! ਹੈ ਨਾ ਕਮਾਲ ਸਬੱਬ ਨਾਲ ਮਿਲੀਆਂ ਤਰੀਕਾਂ ਦਾ ! ਹਾਈਜੈਕਰ ਬਾਬੇ ਆਪਣੇ ਕਾਰਨਾਮਿਆਂ ਤੇ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਸਨ ਤੇ ਅੰਹੀ ਮਣਾਂ ਮੂੰਹੀਂ ਮਾਣ ਨਾਲ ਖੁਸ਼ ਹੋ ਰਹੇ ਸਾਂ ! ਅਖੀਰ ਵਿੱਚ ਸਮੂਹ ਸ਼ਹੀਦਾਂ ਨੂੰ ਕੋਟਾਨਿ ਕੋਟ ਪ੍ਰਣਾਮ ! ਤੇ ਸਮਾਗਮ ਕਰਤਾਵਾਂ ਦਾ ਧੰਨਵਾਦ !
ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾਂ !
ਅਕਾਲ ਸਹਾਇ
ਬਿੱਟੂ ਅਰਪਿੰਦਰ ਸਿੰਘ
ਫ਼ਰੈਂਕਫ਼ੋਰਟ ਜਰਮਨੀ !
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।







