Home » ਸੰਸਾਰ » ਜਰਮਨੀ » ਗੁਰਦੁਵਾਰਾ ਸ਼੍ਰੀ ਗੁਰੂ ਦਸਮੇਸ਼ ਸਿੰਘ ਸਭਾ ਕੌਲਨ ਦੇ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਵੱਲੋਂ ਜਲਾਵਤਨੀ ਸਰਦਾਰ ਗੁਰਚਰਨ ਸਿੰਘ ਗੁਰਾਇਆਂ ਦੇ ਪਿਤਾ ਸਰਦਾਰ ਨਿਰਮਲ ਸਿੰਘ ਜੀ ਦੇ ਅਕਾਲ ਚਲਾਣਾ ਕਰਨ ਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ।

ਗੁਰਦੁਵਾਰਾ ਸ਼੍ਰੀ ਗੁਰੂ ਦਸਮੇਸ਼ ਸਿੰਘ ਸਭਾ ਕੌਲਨ ਦੇ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਵੱਲੋਂ ਜਲਾਵਤਨੀ ਸਰਦਾਰ ਗੁਰਚਰਨ ਸਿੰਘ ਗੁਰਾਇਆਂ ਦੇ ਪਿਤਾ ਸਰਦਾਰ ਨਿਰਮਲ ਸਿੰਘ ਜੀ ਦੇ ਅਕਾਲ ਚਲਾਣਾ ਕਰਨ ਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ।

SHARE ARTICLE

12 Views

ਜਰਮਨੀ 3 ਜੁਲਾਈ (ਖਿੜਿਆ ਪੰਜਾਬ) ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਜਰਮਨੀ ਦੇ ਮੀਤ ਪ੍ਰਧਾਨ ਅਤੇ ਵਰਲਡ ਸਿੱਖ ਪਾਰਲੀਮੈਂਟ ਦੇ ਕੋ ਕੋਆਰਡੀਨੇਟਰ ਜਲਾਵਤਨੀ ਪੰਥਕ ਆਗੂ ਸਰਦਾਰ ਗੁਰਚਰਨ ਸਿੰਘ ਗੁਰਾਇਆਂ ਦੇ ਸਤਿਕਾਰਯੋਗ ਪਿਤਾ ਜੀ ਪੰਜਾਬ ਦੀ ਧਰਤੀ ਤੇ ਅਕਾਲ ਪੁਰਖ ਦੀ ਰਜ਼ਾ ਅਨੁਸਾਰ ਬਖ਼ਸ਼ੇ ਹੋਏ ਸਵਾਸਾਂ ਦੀ ਪੂੰਜੀ ਭੋਗ ਕੇ 86 ਸਾਲ ਦੀ ਉਮਰ ਵਿੱਚ ਬਾਪੂ ਨਿਰਮਲ ਸਿੰਘ ਜੀ ਅਕਾਲ ਚਲਾਣਾ ਕਰ ਗਏ।

ਜਰਮਨ ਦੇ ਸਿੱਖ ਭਾਈਚਾਰੇ ਵਿੱਚ ਸ੍ਰ: ਗੁਰਚਰਨ ਸਿੰਘ ਗੁਰਾਇਆ ਦੇ ਪਿਤਾ ਬਾਪੂ ਨਿਰਮਲ ਸਿੰਘ ਜੀ ਅਕਾਲ ਚਲਾਣਾ ਕਰਨ ਦੀ ਖਬਰ ਤੋਂ ਬਾਅਦ ਇਸ ਦੁੱਖ ਦੀ ਘੜੀ ਵਿੱਚ ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ ਕੋਲਨ ਦੇ ਪ੍ਰਧਾਨ ਭਾਈ ਗੁਰਪਾਲ ਸਿੰਘ ਪਾਲਾ, ਭਾਈ ਹਰਵਿੰਦਰ ਸਿੰਘ, ਭਾਈ ਕੁਲਦੀਪ ਸਿੰਘ ਹੈਪੀ, ਭਾਈ ਮੌਹਣ ਸਿੰਘ, ਭਾਈ ਸਵਰਨ ਸਿੰਘ ਖ਼ਾਲਸਾ, ਭਾਈ ਜਗਬੀਰ ਸਿੰਘ ਅਨੰਦ, ਭਾਈ ਅਵਤਾਰ ਸਿੰਘ, ਭਾਈ ਸਤਪਾਲ ਸਿੰਘ ਭਸੀਨ, ਭਾਈ ਗੁਰਪ੍ਰੀਤ ਸਿੰਘ, ਭਾਈ ਸੰਤੋਖ ਸਿੰਘ, ਜਿੰਦਲ ਕੁਮਾਰ, ਭਾਈ ਗੁਰਜੀਤ ਸਿੰਘ ਗੋਲਡੀ, ਭਾਈ ਜਸਵੰਤ ਸਿੰਘ ਸੋਢੀ, ਭਾਈ ਗੁਰਜੰਟ ਸਿੰਘ ਬ੍ਰਹਮਪੁਰਾ, ਜਗਜੀਤ ਸਿੰਘ ਚੀਮਾਂ, ਜਸਵੰਤ ਸਿੰਘ ਸੋਢੀ ਅਤੇ ਭਾਈ ਕੁਲਵਿੰਦਰ ਸਿੰਘ ਮੰਡ ਵੱਲੋਂ ਸਰਦਾਰ ਗੁਰਚਰਨ ਸਿੰਘ ਗੁਰਾਇਆ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ । ਉਹਨਾਂ ਕਿਹਾ ਕਿ ਬਜ਼ੁਰਗ ਹਮੇਸ਼ਾ ਬੱਚਿਆਂ ਦੇ ਸਿਰ ਤੇ ਬੋਹੜ ਦੀਆਂ ਛਾਵਾਂ ਹੁੰਦੇ ਹਨ, ਵਾਹਿਗੁਰੂ ਜੀ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਭਾਣਾ ਵੀ ਮੰਨਣ ਦਾ ਬਲ ਬਖਸ਼ਣ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News