Home » ਨਵੀਂ ਦਿੱਲੀ » ਮੋਂਟਰੀਅਲ ਦੇ ਗੁਰੂਘਰ ਨੂੰ ਬਦਨਾਮ ਕਰਨ ਦੀ ਸਾਜ਼ਿਸ਼.? 2 ਸਾਲ ਪੁਰਾਣੀ ਵੀਡੀਓ ਨੂੰ ਫਿਰ ਕੀਤਾ ਵਾਇਰਲ

ਮੋਂਟਰੀਅਲ ਦੇ ਗੁਰੂਘਰ ਨੂੰ ਬਦਨਾਮ ਕਰਨ ਦੀ ਸਾਜ਼ਿਸ਼.? 2 ਸਾਲ ਪੁਰਾਣੀ ਵੀਡੀਓ ਨੂੰ ਫਿਰ ਕੀਤਾ ਵਾਇਰਲ

SHARE ARTICLE

5 Views

ਨਵੀਂ ਦਿੱਲੀ 10 ਮਈ (ਮਨਪ੍ਰੀਤ ਸਿੰਘ ਖਾਲਸਾ):- ਗੁਰਦੁਆਰਾ ਗੁਰੂ ਨਾਨਕ ਦਰਬਾਰ ਮੋਂਟਰੀਅਲ ਸਬੰਧੀ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਜਾ ਰਹੀ ਵੀਡੀਓ ਦੀ ਸੱਚਾਈ ਹੁਣ ਸਾਹਮਣੇ ਆ ਗਈ ਹੈ। ਪਰਬੰਧਕਾਂ ਨਾਲ ਸੰਪਰਕ ਕਰਨ ‘ਤੇ ਪਤਾ ਲੱਗਿਆ ਕਿ ਇਹ ਵੀਡੀਓ ਕੋਈ ਤਾਜ਼ਾ ਘਟਨਾ ਨਹੀਂ, ਸਗੋਂ ਤਕਰੀਬਨ ਦੋ ਸਾਲ ਪੁਰਾਣੀ ਹੈ, ਜਿਸਨੂੰ ਕੁਝ ਸਰਾਰਤੀ ਅਨਸਰਾਂ ਵੱਲੋਂ ਜਾਣਬੁੱਝ ਕੇ ਗਲਤ ਰੰਗਤ ਦੇ ਕੇ ਕਮੇਟੀ ਨੂੰ ਬਦਨਾਮ ਕਰਨ ਲਈ ਮੁੜ ਵਾਇਰਲ ਕੀਤਾ ਗਿਆ। ਸੁਰਜੀਤ ਸਿੰਘ ਭਾਊ ਜੀ ਦੇ ਦੱਸਣ ਅਨੁਸਾਰ ਇਸ ਮਾਮਲੇ ਦਾ ਪੈਸਿਆਂ ਜਾਂ ਗੋਲਕ ਨਾਲ ਕੋਈ ਵੀ ਲੈਣਾ-ਦੇਣਾ ਨਹੀਂ ਸੀ। ਅਸਲ ਵਿਵਾਦ ਉਸ ਵੇਲੇ ਸ਼ੁਰੂ ਹੋਇਆ ਜਦੋਂ ਮੇਹਰ ਸਿੰਘ ਵੱਲੋਂ ਗੁਰੂਘਰ ਦੇ ਪਰਧਾਨ ਲਈ ਗਲਤ ਸ਼ਬਦਾਵਲੀ ਵਰਤੀ ਗਈ। ਕਮੇਟੀ ਅਨੁਸਾਰ ਦਸਤਾਰ ਵੀ ਮੇਹਰ ਸਿੰਘ ਵੱਲੋਂ ਖੁਦ ਹੀ ਲਾਹੀ ਗਈ ਸੀ, ਜਿਸ ਤੋਂ ਬਾਅਦ ਕਮੇਟੀ ਨੇ ਉਸਨੂੰ ਲੰਬੇ ਸਮੇਂ ਲਈ ਸਸਪੈਂਡ ਕਰ ਦਿੱਤਾ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਕਈ ਯੂਟਿਊਬ ਚੈਨਲਾਂ ਅਤੇ ਸੋਸ਼ਲ ਮੀਡੀਆ ਪੇਜਾਂ ਨੇ ਬਿਨਾਂ ਸੱਚਾਈ ਜਾਣੇ ਹੀ ਵੱਡੀਆਂ-ਵੱਡੀਆਂ ਹੈਡਲਾਈਨਾਂ ਚਲਾ ਦਿੱਤੀਆਂ। ਹਾਲਾਂਕਿ, ਜਦੋਂ ਅਸਲੀ ਤੱਥ ਸਾਹਮਣੇ ਆਏ ਤਾਂ ਕਈ ਚੈਨਲਾਂ ਨੇ ਆਪਣੀਆਂ ਖ਼ਬਰਾਂ ਡਿਲੀਟ ਕਰਕੇ ਗਲਤੀ ਵੀ ਮੰਨੀ। ਕਮੇਟੀ ਮੁਤਾਬਕ ਇਹ ਮਾਮਲਾ ਪੰਜ ਸਿੰਘ ਸਾਹਿਬਾਨ ਕੋਲ ਵੀ ਪੇਸ਼ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਮੇਹਰ ਸਿੰਘ ਵੱਲੋਂ ਕੋਰਟ ਵਿੱਚ ਕੇਸ ਕੀਤਾ ਗਿਆ, ਜਿਸਦਾ ਫੈਸਲਾ ਵੀ ਆ ਚੁੱਕਾ ਹੈ। ਹੁਣ ਫਿਰ ਤੋਂ ਪੁਰਾਣੀ ਵੀਡੀਓ ਨੂੰ ਵਾਇਰਲ ਕਰਕੇ ਸੰਗਤ ਵਿੱਚ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕਮੇਟੀ ਨੇ ਦੱਸਿਆ ਕਿ ਹਾਲ ਹੀ ਵਿੱਚ ਮੇਹਰ ਸਿੰਘ ਅਤੇ ਸਤਨਾਮ ਸਿੰਘ ਲੱਖੋਵਾਲ ਵੱਲੋਂ ਪਾਰਕ ਗੁਰੂਘਰ ਦੇ ਪਰਧਾਨ ਉੱਤੇ ਹਮਲਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਦੋਵੇਂ ਵਿਅਕਤੀਆਂ ਉੱਤੇ ਚਾਰਜ ਲਗਾਏ ਅਤੇ ਗੁਰੂਘਰ ਆਉਣ ‘ਤੇ ਪਾਬੰਦੀ ਵੀ ਲਗਾ ਦਿੱਤੀ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਆਖਿਰ ਕਿੰਨਾ ਸਮਾਂ ਕੁਝ ਲੋਕ ਨਿੱਜੀ ਰੰਜਿਸ਼ਾਂ ਲਈ ਗੁਰੂਘਰਾਂ ਦਾ ਮਾਹੌਲ ਖਰਾਬ ਕਰਦੇ ਰਹਿਣਗੇ? ਸੰਗਤ ਅਤੇ ਮੀਡੀਆ ਨੂੰ ਵੀ ਚਾਹੀਦਾ ਹੈ ਕਿ ਕਿਸੇ ਵੀ ਵੀਡੀਓ ਜਾਂ ਖ਼ਬਰ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਉਸਦੀ ਸੱਚਾਈ ਜ਼ਰੂਰ ਪਰਖਣ, ਨਹੀਂ ਤਾਂ ਝੂਠ ਅਤੇ ਅਫਵਾਹਾਂ ਹੀ ਸੱਚ ਬਣ ਕੇ ਫੈਲਦੀਆਂ ਰਹਿਣਗੀਆਂ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਲੰਗਰ ਸ੍ਰੀ ਗੁਰੂ ਰਾਦਮਾਸ ਜੀ ਤੋਂ ਬਾਬਾ ਅਟੱਲ ਰਾਇ ਸਾਹਿਬ ਨੂੰ ਜਾਂਦੇ ਰਸਤੇ ਦੇ ਨਵੀਕੀਰਨ ਅਤੇ ਸੁੰਦਰੀਕਰਨ ਦੀ ਸੇਵਾ ਆਰੰਭ 👉 ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਗਿਆਨੀ ਰਾਜਦੀਪ ਸਿੰਘ ਤੇ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਰਹੀਆਂ ਮੌਜੂਦ