Home » ਨਵੀਂ ਦਿੱਲੀ » ਭਾਈ ਭਰਪੂਰ ਸਿੰਘ ਸਮਾਣਾ ਅਤੇ ਬੀਬੀ ਅਰਵੀਨ ਕੌਰ ਦੀ ਯਾਦ ਵਿੱਚ ਅਖੰਡ ਕੀਰਤਨ ਸਮਾਗਮ ਅਤੇ ਅੰਤਿਮ ਅਰਦਾਸ

ਭਾਈ ਭਰਪੂਰ ਸਿੰਘ ਸਮਾਣਾ ਅਤੇ ਬੀਬੀ ਅਰਵੀਨ ਕੌਰ ਦੀ ਯਾਦ ਵਿੱਚ ਅਖੰਡ ਕੀਰਤਨ ਸਮਾਗਮ ਅਤੇ ਅੰਤਿਮ ਅਰਦਾਸ

SHARE ARTICLE

6 Views

ਨਵੀਂ ਦਿੱਲੀ 4 ਮਈ (ਮਨਪ੍ਰੀਤ ਸਿੰਘ ਖਾਲਸਾ):- ਅਖੰਡ ਕੀਰਤਨੀ ਜੱਥੇ ਦੇ ਸਿੰਘ ਭਾਈ ਭਰਪੂਰ ਸਿੰਘ ਸਮਾਣਾ ਅਤੇ ਗੁਰਪੁਰਵਾਸੀ ਭਾਈ ਸਾਹਿਬ ਭਾਈ ਸੂਰਤ ਸਿੰਘ ਪੂਰਨ ਜੀ ਤੇ ਬੀਬੀ ਭੁਪਿੰਦਰ ਕੌਰ ਜੀ ਦੀ ਵੱਡੀ ਸਪੁੱਤਰੀ ਬੀਬੀ ਅਰਵੀਨ ਕੌਰ (ਡੋਲੀ ਭੈਣਜੀ) ਦੀ ਯਾਦ ਵਿੱਚ ਬੀਤੇ ਦਿਨ ਗੁਰਦੁਆਰਾ ਈਸ਼ਰਸਰ ਸਾਹਿਬ ਵਿਖ਼ੇ ਅਤੇ ਅੱਜ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸੈਕਟਰ 80 ਮੋਹਾਲੀ ਵਿਖ਼ੇ ਅਖੰਡ ਕੀਰਤਨ ਸਮਾਗਮ ਅਤੇ ਅੰਤਿਮ ਅਰਦਾਸ ਉਨ੍ਹਾਂ ਦੇ ਪਰਿਵਾਰ ਅਤੇ ਸੰਗਤ ਦੁਆਰਾ ਸਤਿਕਾਰ ਸਹਿਤ ਕੀਤੀ ਗਈ । ਪਰਿਵਾਰਾਂ ਵਲੋਂ ਵਿਛੜੀ ਹੋਈ ਰੂਹਾਂ ਦੀ ਯਾਦ ਵਿਚ ਆਪਣੇ ਗ੍ਰਿਹ ਵਿਖ਼ੇ ਅਖੰਡ ਪਾਠ ਸਾਹਿਬ ਜੀ ਦੇ ਪਾਠ ਰੱਖਕੇ ਭੋਗ ਪਾਏ ਗਏ ਸਨ । ਇਥੇ ਦਸਣਯੋਗ ਹੈ ਕਿ ਅਖੰਡ ਕੀਰਤਨੀ ਜੱਥੇ ਦੇ ਸਿੰਘ ਭਾਈ ਭਰਪੂਰ ਸਿੰਘ ਜੀ ਸਮਾਣਾ ਇੱਕ ਉੱਘੇ ਸਿੱਖ ਪ੍ਰਚਾਰਕ ਅਤੇ ਕਥਾਵਾਚਕ ਸਨ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸਿੱਖੀ ਦੇ ਪ੍ਰਚਾਰ ਅਤੇ ਪਸਾਰ ਲਈ ਸਮਰਪਿਤ ਕਰ ਦਿੱਤਾ। ਉਨ੍ਹਾਂ ਦੀ ਮਿੱਠੀ ਆਵਾਜ਼ ਅਤੇ ਗੁਰਬਾਣੀ ਦੀ ਡੂੰਘੀ ਵਿਆਖਿਆ ਕਾਰਨ ਉਹ ਸੰਗਤਾਂ ਵਿੱਚ ਬਹੁਤ ਸਤਿਕਾਰੇ ਜਾਂਦੇ ਸਨ। ਭਾਈ ਸਾਹਿਬ ਦੇ ਅਕਾਲ ਚਲਾਣੇ ਨਾਲ ਸਿੱਖ ਪ੍ਰਚਾਰਕ ਜਗਤ ਵਿੱਚ ਇੱਕ ਅਜਿਹਾ ਖਲਾਅ ਪੈਦਾ ਹੋਇਆ ਹੈ, ਜਿਸ ਨੂੰ ਕਦੇ ਭਰਿਆ ਨਹੀਂ ਜਾ ਸਕਦਾ। ਉਨ੍ਹਾਂ ਨੇ ਹਮੇਸ਼ਾ ਗੁਰਮਤਿ ਸਿਧਾਂਤਾਂ ‘ਤੇ ਪਹਿਰਾ ਦਿੱਤਾ ਅਤੇ ਬਿਨਾਂ ਕਿਸੇ ਡਰ ਦੇ ਸੱਚ ਦਾ ਪ੍ਰਚਾਰ ਕੀਤਾ। ਉਨ੍ਹਾਂ ਨੇ ਸਮਾਣਾ ਅਤੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਰੋਜ਼ਾਨਾ ਅੰਮ੍ਰਿਤ ਵੇਲੇ ਅਤੇ ਸ਼ਾਮ ਨੂੰ ਬੱਚਿਆਂ ਨੂੰ ਲੜੀਵਾਰ ਸਵਰੂਪਾਂ ਤੋਂ ਗੁਰਬਾਣੀ ਸੰਥਿਆ ਅਤੇ ਕੀਰਤਨ ਦੀ ਸਿਖਲਾਈ ਦਿੱਤੀ। ਅੰਤਿਮ ਅਰਦਾਸ ਵਿਚ ਬਹੁਤ ਸਾਰੇ ਸਿਆਸੀ ਅਤੇ ਧਾਰਮਿਕ ਆਗੂਆਂ ਨੇ ਭਾਈ ਭਰਪੂਰ ਸਿੰਘ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋ ਕੇ ਸ਼ਰਧਾਂਜਲੀ ਭੇਂਟ ਕੀਤੀ ਸੀ । ਇਸ ਮੌਕੇ ਅਖੰਡ ਕੀਰਤਨੀ ਜੱਥੇ ਦੀ ਪੰਜ ਮੈਂਬਰੀ ਕਮੇਟੀ ਵਲੋਂ ਭਾਈ ਅਵਤਾਰ ਸਿੰਘ ਮੱਲੀਆਂ, ਭਾਈ ਰਵਿੰਦਰ ਸਿੰਘ ਖੰਡੇਵਾਲੇ, ਭਾਈ ਗੁਰਚਰਨ ਸਿੰਘ ਉੱਚੀ ਮੰਗਲੀ, ਭਾਈ ਅਰਵਿੰਦਰ ਸਿੰਘ ਰਾਜਾ ਦਿੱਲੀ, ਭਾਈ ਧਨਵੰਤ ਸਿੰਘ ਅੰਮ੍ਰਿਤਸਰ ਅਤੇ ਭਾਈ ਕੁਲਵੰਤ ਸਿੰਘ ਕਾਕੀਪਿੰਡ, ਭਾਈ ਰਜਿੰਦਰਪਾਲ ਸਿੰਘ ਮੋਹਾਲੀ, ਭਾਈ ਬਲਦੇਵ ਸਿੰਘ ਅੰਬਾਲਾ, ਭਾਈ ਗੁਰਮੀਤ ਸਿੰਘ ਲੁਧਿਆਣਾ, ਭਾਈ ਇੰਦਰਪਾਲ ਸਿੰਘ ਰੋਪੜ, ਭਾਈ ਚਰਨਜੀਤ ਸਿੰਘ ਅੰਮ੍ਰਿਤਸਰ, ਭਾਈ ਅੰਮ੍ਰਿਤਪਾਲ ਸਿੰਘ ਅੰਮ੍ਰਿਤਸਰ, ਭਾਈ ਦਲਜੀਤ ਸਿੰਘ ਅੰਮ੍ਰਿਤਸਰ, ਭਾਈ ਰਵਿੰਦਰ ਸਿੰਘ ਅੰਮ੍ਰਿਤਸਰ, ਭਾਈ ਜਸਪਾਲ ਸਿੰਘ ਪਟਿਆਲਾ, ਭਾਈ ਹਰਜਿੰਦਰ ਸਿੰਘ ਦਿੱਲੀ, ਭਾਈ ਅਰੁਣਪਾਲ ਸਿੰਘ ਦਿੱਲੀ ਅਤੇ ਅਖੰਡ ਕੀਰਤਨੀ ਜੱਥੇ ਦੇ ਸਿੰਘ ਸਿੰਘਣੀਆਂ ਸਮੇਤ ਵਡੀ ਗਿਣਤੀ ਵਿਚ ਸੰਗਤਾਂ ਹਾਜਿਰ ਸਨ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News