Home » ਨਵੀਂ ਦਿੱਲੀ » ਬੇਅਦਬੀ ਬਾਰੇ ਪੰਥਕ ਇਕਤਰਤਾ ਵਿਚ ਸੱਦਾ ਨਾ ਮਿਲਣ ਕਰਕੇ ਹਰਮੀਤ ਸਿੰਘ ਕਾਲਕਾ ਕਰ ਰਹੇ ਹਨ ਦੂਸ਼ਣ ਬਾਜ਼ੀ: ਸਰਨਾ 👉 ਕੌਮੀ ਮਸਲੇਆਂ ਮੌਕੇ ਕੌਮ ਦੀ ਪਿੱਠ ਵਿੱਚ ਛੁਰਾ ਮਾਰਣ ਅਤੇ ਬੰਦੀ ਸਿੰਘਾਂ ਦੇ ਰਿਹਾਈ ਸੰਘਰਸ਼ ਨੂੰ ਤਾਰਪੀਡੋ ਕਰਣ ਦਾ ਲਗਾਇਆ ਦੋਸ਼

ਬੇਅਦਬੀ ਬਾਰੇ ਪੰਥਕ ਇਕਤਰਤਾ ਵਿਚ ਸੱਦਾ ਨਾ ਮਿਲਣ ਕਰਕੇ ਹਰਮੀਤ ਸਿੰਘ ਕਾਲਕਾ ਕਰ ਰਹੇ ਹਨ ਦੂਸ਼ਣ ਬਾਜ਼ੀ: ਸਰਨਾ 👉 ਕੌਮੀ ਮਸਲੇਆਂ ਮੌਕੇ ਕੌਮ ਦੀ ਪਿੱਠ ਵਿੱਚ ਛੁਰਾ ਮਾਰਣ ਅਤੇ ਬੰਦੀ ਸਿੰਘਾਂ ਦੇ ਰਿਹਾਈ ਸੰਘਰਸ਼ ਨੂੰ ਤਾਰਪੀਡੋ ਕਰਣ ਦਾ ਲਗਾਇਆ ਦੋਸ਼

SHARE ARTICLE

11 Views

ਨਵੀਂ ਦਿੱਲੀ 9 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਰੇ ਪੰਜਾਬ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਸੰਭਾਵਿਤ ਕਾਨੂੰਨ ਬਾਰੇ ਸਮੂਹਿਕ ਤੌਰ ਤੇ ਕੌਮੀ ਵਿਚਾਰ ਚਰਚਾ ਲਈ ਅਤੇ ਸਰਕਾਰ ਨੂੰ ਸਿੱਖ ਕੌਮ ਦੀਆਂ ਭਾਵਨਾਵਾਂ ਬਾਰੇ ਸੁਚੇਤ ਕਰਨ ਲਈ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਦਿਨੀਂ ਸਮੂਹ ਪੰਥਕ ਜਥੇਬੰਦੀਆਂ ਤੇ ਪੰਥ ਦੀਆਂ ਨੁਮਾਇੰਦਾ ਧਿਰਾਂ ਦੀ ਇਕੱਤਰਤਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕੀਤੀ ਗਈ ਸੀ । ਉਸ ਵਿੱਚ ਖੁਦ ਨੂੰ ਸੱਦਾ ਨਾ ਮਿਲਣ ਬਾਰੇ ਜੋ ਦੂਸ਼ਣ ਬਾਜ਼ੀ ਦਿੱਲੀ ਕਮੇਟੀ ਦੇ ਸਰਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਕੀਤੀ ਜਾ ਰਹੀ ਹੈ । ਉਹ ਮਹਿਜ਼ ਆਪਣੇ ਅਕਾਵਾਂ ਨੂੰ ਖੁਸ਼ ਕਰਨ ਲਈ ਹੈ । ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਪੱਤਰਕਾਰਾਂ ਨੂੰ ਜਾਰੀ ਪ੍ਰੈੱਸ ਬਿਆਨ ਰਾਹੀਂ ਕਿਹਾ ਹਰਮੀਤ ਸਿੰਘ ਕਾਲਕਾ ਨੂੰ ਮੈਂ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਸਾਰੀ ਕੌਮ ਨੇ ਇਕਜੁੱਟ ਹੋ ਕੇ ਸੰਘਰਸ਼ ਕਰਦਿਆਂ ਪੱਚੀ ਲੱਖ ਦਸਤਖਤ ਕਰਕੇ ਤੇ ਕੌਮ ਦੀਆਂ ਵੱਖ ਵੱਖ ਧਿਰਾਂ ਦੇ ਆਗੂਆਂ ਦੀ ਸਾਂਝੀ ਕਮੇਟੀ ਬਣਾਈ ਗਈ ਸੀ ਤੇ ਰਾਸ਼ਟਰਪਤੀ ਭਵਨ ਤੱਕ ਮਾਰਚ ਕਰਨ ਦਾ ਪ੍ਰੋਗਰਾਮ ਉਲੀਕਿਆ ਸੀ, ਵਿੱਚ ਖੁਦ ਹਰਮੀਤ ਸਿੰਘ ਕਾਲਕਾ ਵੀ ਸ਼ਾਮਲ ਸੀ । ਉਸ ਕੌਮੀ ਪ੍ਰੋਗਰਾਮ ਨੂੰ ਤਾਰਪੀਡੋ ਕਰਨ ਲਈ ਜੋ ਭੂਮਿਕਾ ਕਾਲਕਾ ਨੇ ਨਿਭਾਈ ਸੀ ਤੇ ਕਿਸਦੇ ਇਸ਼ਾਰਿਆਂ ਤੇ ਚੱਲਦਿਆਂ ਨਿਭਾਈ ਸੀ ਤੇ ਕਿਸ ਲਾਲਚ ਵਿੱਚ ਨਿਭਾਈ ਸੀ ਉਹ ਕੌਮ ਭੁੱਲੀ ਨਹੀਂ । ਉਸ ਵੱਡੇ ਕੌਮੀ ਮਸਲੇ ਮੌਕੇ ਜੋ ਕੌਮ ਦੀ ਪਿੱਠ ਵਿੱਚ ਛੁਰਾ ਹਰਮੀਤ ਸਿੰਘ ਕਾਲਕਾ ਨੇ ਮਾਰਿਆ ਤੇ ਉਸਤੋਂ ਬਾਅਦ ਵੀ ਕਾਲਕਾ ਇਹ ਆਸ ਕਿਵੇਂ ਕਰਦਾ ਹੈ ਕਿ ਤੁਹਾਨੂੰ ਸਾਂਝੇ ਪੰਥਕ ਇਕੱਠਾਂ ਵਿੱਚ ਸੱਦਿਆ ਜਾਵੇ । ਜਦਕਿ ਤੁਸੀਂ ਹਰ ਕੌਮੀ ਮਸਲੇ ਮੌਕੇ ਕੌਮ ਦੇ ਉਲਟ ਭੁਗਤੇ ਹੋ । ਮੈਂ ਹਰਮੀਤ ਸਿੰਘ ਕਾਲਕਾ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਉਸਨੂੰ ਕੌਮ ਇਕੱਠ ਦਾ ਮਤਲਬ ਪਤਾ ਹੈ ? ਉਸ ਇਕੱਤਰਤਾ ਵਿੱਚ ਸਮੁੱਚੀ ਕੌਮ ਦੀਆਂ ਨੁਮਾਇੰਦਾ ਸੰਸਥਾਵਾਂ ਹਾਜ਼ਰ ਸਨ ਤੇ ਕੌਮੀ ਹਿੱਤਾਂ ਨੂੰ ਸਮਰਪਿਤ ਸਨ ਕੀ ਦਿੱਲੀ ਕਮੇਟੀ ਦਾ ਸਰਕਾਰੀ ਪ੍ਰਧਾਨ ਦੱਸੇਗਾ ਕਿ ਉਸਨੇ ਹੁਣ ਤੱਕ ਕਿਹੜਾ ਇੱਕ ਕੌਮੀ ਹਿੱਤਾ ਨੂੰ ਸਮਰਪਿਤ ਕਾਰਜ ਕੀਤਾ ਹੈ ? ਜੋ ਉਸਨੂੰ ਕੌਮੀ ਨੁਮਾਇੰਦਾ ਮੰਨਕੇ ਪੰਥਕ ਇਕੱਠ ਵਿੱਚ ਸੱਦਿਆ ਜਾਵੇ ? ਜੇਕਰ ਕਾਲਕਾ ਦੇ ਮਨ ਅੰਦਰ ਸ਼ੁਧ ਭਾਵਨਾ ਹੁੰਦੀ ਤਾਂ ਉਹ ਆਪਣੇ ਵਿਚਾਰ ਲਿਖਤੀ ਰੂਪ ਵਿੱਚ ਵੀ ਭੇਜ ਸਕਦਾ ਸੀ । ਪਰ ਜਿਸ ਇਨਸਾਨ ਨੇ ਸਿਰਫ ਤੇ ਸਿਰਫ ਗੁਰੂ ਦੀ ਗੋਲਕ ਲੁੱਟੀ ਹੋਵੇ ਉਹ ਗੁਰੂ ਸਾਹਿਬ ਦੇ ਸਤਿਕਾਰ ਬਾਰੇ ਕੀ ਵਿਚਾਰ ਦੇ ਸਕਦਾ ਹੈ ?

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਬੇਅਦਬੀ ਬਾਰੇ ਪੰਥਕ ਇਕਤਰਤਾ ਵਿਚ ਸੱਦਾ ਨਾ ਮਿਲਣ ਕਰਕੇ ਹਰਮੀਤ ਸਿੰਘ ਕਾਲਕਾ ਕਰ ਰਹੇ ਹਨ ਦੂਸ਼ਣ ਬਾਜ਼ੀ: ਸਰਨਾ 👉 ਕੌਮੀ ਮਸਲੇਆਂ ਮੌਕੇ ਕੌਮ ਦੀ ਪਿੱਠ ਵਿੱਚ ਛੁਰਾ ਮਾਰਣ ਅਤੇ ਬੰਦੀ ਸਿੰਘਾਂ ਦੇ ਰਿਹਾਈ ਸੰਘਰਸ਼ ਨੂੰ ਤਾਰਪੀਡੋ ਕਰਣ ਦਾ ਲਗਾਇਆ ਦੋਸ਼

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਹੋਏ ਗੁਰਮਤਿ ਸਮਾਗਮ 👉 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਵਿਖੇ ਸਜਾਏ ਅਲੌਕਿਕ ਜਲੌ

ਹਿੰਦੂ ਜੱਥੇਬੰਦੀਆਂ ਵਲੋਂ ਕੈਨੇਡਾ ਵਿੱਚ ਖਾਲਿਸਤਾਨ ਦੇ ਝੰਡੇ ‘ਤੇ ਪਾਬੰਦੀ ਲਗਾਉਣ ਦੀ ਦਿੱਤੀ ਗਈ ਪਟੀਸ਼ਨ ਦੇ ਵਿਰੋਧ ਵਿਚ ਕੈਨੇਡੀਅਨ ਸਿੱਖਾਂ ਵਲੋਂ ਭਾਰੀ ਰੋਸ ਮੁਜਾਹਿਰਾ 👉 ਸੀਆਈਏ ਏਜੰਟ ਦੇ ਬਿਆਨ ਉਪਰੰਤ ਏਆਈ 182 ਫਲਾਈਟ ਵਿਚ ਮਾਰੇ ਗਏ 329 ਨਿਰਦੋਸ਼ਾਂ ਦੀ ਮੁੜ ਜਾਂਚ ਦੀ ਉਠੀ ਮੰਗ