(ਆਖਨ) 11 ਜਨਵਰੀ (ਜਗਦੀਸ਼ ਸਿੰਘ) ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਅਤੇ ਗੁਰਮਤਿ ਦੀ ਸਿਖਿਆ ਦੇਣ ਲਈ ਗੁਰਦੁਆਰਾ ਗੁਰੂ ਰਾਮਦਾਸ ਦੀ ਪ੍ਰਬੰਧਕ ਕਮੇਟੀ ਨੇ ਸੰਗਤਾਂ ਦੇ ਸਹਿਯੋਗ ਨਾਲ ਬੱੱਚਿਆਂ ਦਾ ਗੁਰਮਤਿ ਕੈਂਪ ਲਗਾਇਆ ਗਿਆ। ਜਿਸ ਵਿਚ 60 ਦੇ ਕਰੀਬ ਬੱੱਚਿਆਂ ਅਤੇ ਵੱਡਿਆਂ ਨੇ ਕੈਂਪ ਵਿਚ ਭਾਗ ਲੈ ਕੇ ਗੁਰਮਤਿ ਦੀ ਜਾਣਕਾਰੀ ਹਾਸਲ ਕੀਤੀ। ਭੈਣ ਪਰਮਿੰਦਰ ਕੌਰ ਨੇ ਬੱੱਚਿਆਂ ਨੂੰ ਪੰਜਾਬੀ ਪੜ੍ਹਾਉਣ ਦੀ ਸੇਵਾ ਨਿਭਾਈ। ਜਗਦੀਸ਼ ਸਿੰਘ ਸਿੱਖ ਸੰਦੇਸਾ ਜਰਮਨੀ ਵਾਲਿਆ ਨੇ ਗੁਰਮਤਿ ਦੀਆ ਕਲਾਸਾਂ ਲਗਾਉਣ ਦੀ ਸੇਵਾ ਨਿਭਾਈ। ਕੈਂਪ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦਪੁਰ ਕਿਲਾ ਛੱਡਣ ਤੋਂ ਲੈਕੇ ਸਾਕਾ ਸਰਸਾ, ਸਾਕਾ ਚਮਕੌਰ ਅਤੇ ਸਾਕਾ ਸਰਹਿੰਦ ਤੱਕ ਦੇ ਇਤਿਹਾਸ ਦੀ ਜਾਣਕਾਰੀ ਦਿੱਤੀ। ਜਿਸ ਵਿਚ ਬੱਚਿਆਂ, ਭੈਣਾਂ ਅਤੇ ਵੀਰਾਂ ਨੇ ਹਰ ਰੋਜ਼ ਸਵੇਰੇ 10:30 ਵਜੇ ਤੋਂ ਲੈਕੇ ਸ਼ਾਮ 4:30 ਵਜੇ ਤੱਕ ਕਲਾਸਾਂ ਲਗਾਕੇ ਗੁਰਮਤਿ ਅਤੇ ਦਸੰਬਰ ਦੇ ਮਹੀਨੇ ਦੇ ਸ਼ਹੀਦੀ ਸਾਕਿਆ ਦੀ ਇਤਿਹਾਸ ਖੋਜ ਭਰਭੂਰ ਜਾਣਕਾਰੀ ਹਾਸਲ ਕੀਤੀ। ਸੰਗਤਾਂ ਦੀ ਹਾਜ਼ਰੀ ਵਿੱਚ ਬੱਚਿਆਂ ਦੇ 2 ਗਰੁਪਾਂ (ਕੁੜੀਆਂ ਤੇ ਮੁੰਡਿਆਂ) ਦਾ ਪ੍ਰਸ਼ਨ ਮੰਚ ਮੁਕਾਬਲਾ ਕਰਵਾਇਆ ਗਿਆ। ਦੋਵੇ ਗਰੁਪ ਬਰਾਬਰ ਨੰਬਰ ਲੈਕੇ ਜੈਤੁ ਰਹੇ। 14 ਭੈਣਾਂ ਅਤੇ ਵੀਰਾਂ ਨੇ ਸਹਿਜ ਪਾਠ ਰਖਿਆ। ਕੈਂਪ ਵਿਚ ਭਾਗ ਲੈਣ ਵਾਲੇ ਸਾਰੇ ਬੱੱਚਿਆਂ ਅਤੇ ਵੱਡਿਆਂ ਦੇ ਗੁਰਮਤਿ ਲਿਖਤੀ ਪ੍ਰੀਖਿਆ ਲਈ ਗਈ। ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲਿਆਂ ਨੂੰ ਅਤੇ ਕੈਂਪ ਵਿਚ ਹਿਸਾ ਲੈਣ ਵਾਲੇ ਅਤੇ ਕੈਂਪ ਵਿਚ ਸੇਵਾ ਕਰਨ ਵਾਲੇ ਸੇਵਾਦਾਰ ਵੀਰਾਂ ਅਤੇ ਭੈਣਾਂ ਦਾ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 14 ਜਨਵਰੀ ਦਿਨ ਐਤਵਾਰ ਨੂੰ ਸਨਮਾਨ ਕੀਤਾ ਜਾਵੇਗਾ। ਬੱਚਿਆਂ ਦੇ ਖਾਣ ਪੀਣ ਦਾ ਪੂਰਾ ਧਿਆਨ ਰਖਿਆ ਗਿਆ। ਗੁਦੁਆਰਾ ਪ੍ਰਬੰਧਕ ਕਮੇਟੀ ਨੇ ਸਮੂਹ ਸੰਗਤਾਂ, ਬੱਚਿਆਂ ਦਾ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ। ਮਨਜੀਤ ਸਿੰਘ, ਰਾਜੇਸ਼ ਪ੍ਰਭਾਕਰ, ਸੁਖਵਿੰਦਰ ਸਿੰਘ, ਹਰਕੀਰਤ ਸਿੰਘ ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।