Home » ਸੰਸਾਰ » ਜਰਮਨੀ » ਤਵਾਰੀਖ ਬੱਬਰ ਖਾਲਸਾ ਭਾਗ ਚੌਥਾ ਜਰਮਨੀ ਚ ਰਲੀਜ

ਤਵਾਰੀਖ ਬੱਬਰ ਖਾਲਸਾ ਭਾਗ ਚੌਥਾ ਜਰਮਨੀ ਚ ਰਲੀਜ

SHARE ARTICLE

70 Views

ਨਵੀਂ ਦਿੱਲੀ 4 ਮਾਰਚ (ਮਨਪ੍ਰੀਤ ਸਿੰਘ ਖਾਲਸਾ):- ਗੁਰੂ ਕਾਲ ਤੋ ਬਾਅਦ ਗੁਰੂ ਸਾਹਿਬਾਨਾਂ ਵੱਲੋਂ ਦਰਸਾਏ ਮਾਰਗ ਤੇ ਪਹਿਰਾ ਦਿੰਦਿਆਂ ਗੁਰ ਸਿੱਖਾਂ ਨੇ ਉਸ ਇਤਿਹਾਸ ਨੂੰ ਸਮੇਂ ਸਮੇਂ ਤੇ ਮੁੜ ਸਿਰਜਿਆ। ਪ੍ਰਾਚੀਨ ਸਮੇਂ ਚ ਸਿੱਖਾਂ ਇਤਹਾਸ ਤਾਂ ਸਿਰਜਿਆ ਪਰ ਸਿੱਖਾਂ ਦੇ ਠਿਕਾਣੇ ਜੰਗਲਾਂ ਜਾਂ ਘੋੜਿਆ ਦੀਆਂ ਕਾਠੀਆਂ ਤੇ ਹੀ ਰਹੇ। ਜਿਸ ਕਰਕੇ ਇਤਿਹਾਸ ਨੂੰ ਬਹੁਤ ਘੱਟ ਲਿਖਤ ਚ ਲਿਆ ਸਕੇ। ਜੋ ਥੋੜਾ ਬਹੁਤ ਲਿਖਿਆ ਗਿਆ ਉਹ ਗੈਰ ਸਿੱਖ ਕਲਮ ਨੇ ਲਿਖਿਆ। ਅੱਜ ਸਿੱਖਾਂ ਸੁਰਬੀਰ ਯੋਧਿਆਂ ਨੇ ਉਸ ਪ੍ਰਾਚੀਨ ਇਤਿਹਾਸ ਨੂੰ ਮੁੜ ਦੁਹਰਾਇਆ ਪਰ ਸਿੱਖਾਂ ਕੋਲ ਇਸ ਇਤਿਹਾਸ ਨੂੰ ਲਿਖਣ ਲਈ ਚੰਗੇ ਵਿਦਵਾਨ, ਸਾਧਨ, ਘਟਨਾਵਾਂ ਦੇ ਚਸ਼ਮਦੀਦਾਂ ਦੀ ਘਾਟ ਨਹੀਂ ਪਰ ਫੇਰ ਵੀ ਪੁਰਾ ਇਤਿਹਾਸ ਸਾਂਭਣ ਚ ਕਿੱਤੇ ਨਾ ਕਿੱਤੇ ਉਹਨਾਂ ਸੰਸਥਾਵਾਂ ਜਾਂ ਜਿੰਮੇਵਾਰ ਆਗੂਆਂ ਦੀ ਢਿੱਲ ਰਹੀ ਹੈ। ਇਸ ਜਿੰਮੇਵਾਰੀ ਨੂੰ ਸਮਝਦਿਆਂ ਕਿ ਮੌਜੂਦਾ ਇਤਿਹਾਸ ਕਲਮ ਬੰਦ ਕਰਨ ਦਾ ਉੱਦਮ ਭਾਈ ਕਰਮਜੀਤ ਸਿੰਘ ਸਿੱਖਾਂ ਵਾਲੇ ਦੇ ਉਦੱਮ ਦਾ ਸਦਕਾ ਅਤੇ ਬੱਬਰ ਖਾਲਸਾ ਜਰਮਨੀ ਦੇ ਮੁੱਖ ਸੇਵਾਦਾਰ ਜਥੇਦਾਰ ਰੇਸ਼ਮ ਸਿੰਘ ਜੀ ਦੀ ਜਥੇਬੰਦੀ ਦੇ ਸਮੂਹ ਸਿੰਘਾਂ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ। ਮੌਜੂਦਾ ਸਮੇਂ ਪੰਥ,ਗੁਰੂ ਗ੍ਰੰਥ ਅਤੇ ਖਾਲਿਸਤਾਨ ਦੀ ਪ੍ਰਾਪਤੀ ਲਈ ਸਿਰਜੇ ਇਤਿਹਾਸ ਸਹੀਦ ਸਿੰਘ ਸਿੰਘਣੀਆਂ ਦੀ ਗਾਥਾ ਬਿਆਨ ਕਰਦੀ ਪੁਸਤਕ ਤਵਾਰੀਖ ਬੱਬਰ ਖ਼ਾਲਸਾ ਦੇ ਭਾਗ ਚੌਥਾ ਗੁਰਦੁਆਰਾ ਕਲਗ਼ੀਧਰ ਦਸਮੇਸ਼ ਸਿੰਘ ਸਭਾ ਕਲੋਨ ਜਰਮਨੀ ਚ 1 ਮਈ 2026 ਨੂੰ ਹਫ਼ਤਾ ਵਾਰੀ ਦਿਵਾਨ ਸਮੇਂ ਸੰਗਤਾਂ ਦੇ ਰੁਬਰੂਹ ਕੀਤੀ ਗਈ। ਬੱਬਰ ਖਾਲਸਾ ਆਗੂ ਭਾਈ ਰਜਿੰਦਰ ਸਿੰਘ ਬੱਬਰ ਨੇ ਪੁਸਤਕ ਦੀ ਸੰਖੇਪ ਚ ਜਾਣਕਾਰੀ ਦਿੰਦਿਆਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਸ਼ਾਨੂੰ ਅਪਣੇ ਇਤਹਾਸ ਨਾਲ ਜੁੜ ਸੰਘਰਸ਼ ਲਈ ਯਤਨਸ਼ੀਲ ਹੋਣ ਦੀ ਲੋੜ ਹੈ ਤਾਂ ਜਿ ਕੌਮ ਅਪਣੇ ਕੌਮੀ ਨਿਸਾਨੇ ਖਾਲਿਸਤਾਨ ਦੀ ਮੰਜ਼ਲ ਪ੍ਰਾਪਤ ਕਰ ਸਕੇ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਜਰਮਨੀ ਦੀ ਧਰਤੀ ’ਤੇ ਪੰਜਾਬੀ ਧੀਆਂ ਦਾ ਮਾਣ: ਹਰਪ੍ਰੀਤ ਕੌਰ ਤੇ ਕੌਮਲਪ੍ਰੀਤ ਕੌਰ ‘Movers of Tomorrow Award’ ਲਈ ਨਾਮਜ਼ਦ ਜਰਮਨੀ ਦੇ ਬਿਹਤਰ ਭਵਿੱਖ ਲਈ ਯੋਗਦਾਨ ਪਾ ਰਹੀਆਂ ਦੋ ਪੰਜਾਬੀ ਨੌਜਵਾਨੀਆਂ ਨੂੰ ਮਿਲਿਆ ਵੱਡਾ ਸਨਮਾਨ — ਹੁਣ ਪੰਜਾਬੀ ਭਾਈਚਾਰੇ ਦੀ ਵਾਰੀ

ਅੱਜ 20 ਸਤੰਬਰ ਪਿੰਡ ਭੁੱਚਰ ਖੁਰਦ ਵਿੱਚ ਆਜ਼ਾਦੀ ਘੁਲਾਟੀਏ ਜਥੇਦਾਰ ਤੇਜਾ ਸਿੰਘ ਭੁੱਚਰ ਦੀ 2 ਅਕਤੂਬਰ ਨੂੰ ਮਨਾਈ ਜਾ ਰਹੀ ਸਾਲਾਨਾ ਬਰਸੀ ਸਮਾਗਮ ਸੰਬੰਧੀ ਤਿਆਰੀਆਂ ਦਾ ਜਾਇਜਾ ਲੈਂਦੇ ਜਥੇਦਾਰ ਤੇਜਾ ਸਿੰਘ ਭੁੱਚਰ ਦੇ ਪੋਤਰੇ ਭੁਪਿੰਦਰ ਸਿੰਘ ਭੁੱਚਰ, ਸੁਰਜੀਤ ਸਿੰਘ ਭੁੱਚਰ ਅਤੇ ਰਘੁਬੀਰ ਸਿੰਘ ਭੁੱਚਰ