Home » ਜੀਵਨ ਸ਼ੈਲੀ » ਮੇਰੇ ਪਿੰਡੋਂ ਪਾਰ ਦਾ ਸੂਰਜ- ਲੇਖਕ ਗਿਆਨੀ ਜਗਜੀਤ ਸਿੰਘ ਚੀਮਾਂ

ਮੇਰੇ ਪਿੰਡੋਂ ਪਾਰ ਦਾ ਸੂਰਜ- ਲੇਖਕ ਗਿਆਨੀ ਜਗਜੀਤ ਸਿੰਘ ਚੀਮਾਂ

SHARE ARTICLE

424 Views

ਗੱਲ 1989ਦੀ ਹੈ ਲਗਭਗ 15 ਕੁ ਸਾਲ ਦੀ ਉਮਰ ਸੀ ਤੱਤੇ ਦੀ।3ਮਾਰਚ ਦੀ ਸ਼ਾਮ ਹੋਈ ਕਾਹਲੀ ਨਾਲ ਪੱਠੇ ਕੁਤਰ ਕੇ ਮੋਢੇ ਤੇ ਰੱਖੇ ਪਰਨੇ ਦੀ ਬੁੱਕਲ਼ ਜਿਹੀ ਮਾਰ ਕੇ।ਕਾਹਲੇ ਕਦਮਾਂ ਨਾਲ ਉਸ ਨੇ ਲਹਿੰਦੇ ਵੱਲ ਨੂੰ ਰੁੱਖ ਕੀਤਾ।ਮਮਤਾ ਦੀ ਮਾਰੀ ਮਾਂ ਨੇ ਪੁੱਛਿਆ ਵੇ ਪੁੱਤ ਕਿਧਰ ਚੱਲਿਆਂ? ਮਹੌਲ ਠੀਕ ਨਹੀਂ ਆ? ਐਸ ਵੇਲੇ ਤਾਂ ਘਰ ਬੈਠ ਜਾਣਾ ਚੰਗਾ ਏ। ਸਿੰਘਾਂ ਦਾ ਕੋਈ ਪਤਾ ਨਹੀਂ ਕਿਧਰੋਂ ਆ ਜਾਣ?ਪੁਲੀਸ ਦਾ ਘੇਰਾ ਪੈ ਜਾਵੇ ਤੇ ਤੂੰ ਪੁੱਤ…….ਬਿਨਾਂ ਸਾਹ ਰੋਕੇ ਮਾਂ ਬਹੁਤ ਕੁਝ ਕਹਿ ਗਈ।ਅੱਖਾਂ ਵਿੱਚਲੀ ਲਾਲੀ ਅੱਜ ਇਸ ਸੂਰਜ ਨਾਲ ਮੈਚ ਕਰਕੇ ਦੇਖਾਂਗਾ। ਤੇ ਨਾਲ ਇਹ ਖੋਜ ਕਰਨ ਚੱਲਿਆਂ ਜਿਹੜਾ ਅੱਜ ਸਿਖਰਾਂ ਤੇ ਸੀ ਇਹ ਕਿੱਥੇ ਕੁ ਜਾਕੇ ਡੁੱਬਦਾ। ਬੱਸ ਮਾਂ ਤੂੰ ਆਪਣਾ ਖਿਆਲ ਰੱਖੀਂ! ਚਾਰੇ ਪਾਸੇ ਚੁੱਪ ਤੇ ਸ਼ਨਾਟਾ ਛਾਇਆ ਹੋਇਆ ਸੀ।ਲੋਕ ਘਰਾਂ ਦੇ ਦਰਵਾਜ਼ੇ ਬੰਦ ਕਰ ਰਹੇ ਸੀ।ਕਿਤੇ ਦੂਰ ਕੋਈ ਮੱਧਮ ਜਿਹੀ ਲਾਈਟ ਜਗਦੀ ਨਜ਼ਰ ਪੈਂਦੀ ਸੀ।ਪਿੰਡ ਵਿੱਚ ਸਿਰਫ ਅਵਾਰਾ ਕੁੱਤਾ ਹੀ ਭੌਂਕਦਾ ਸੁਣਦਾ ਸੀ।ਲੰਬੇ ਪੈਂਡਿਆਂ ਦਾ ਰਾਹੀਂ ਪੱਛਮ ਵੱਲ ਨੂੰ ਵਹੀਰ ਘੱਤ ਤੁਰਿਆ। ਮੇਰੇ ਪਿੰਡ ਵਿੱਚ ਕਿਸੇ ਸਰਦੇ ਪੁੱਜਦੇ ਘਰ ਵਿੱਚ ਬਿਜਲੀ ਦੀ ਲਾਈਟ ਸੀ।ਬਾਕੀ ਲੋਕ ਘਰਾਂ ਵਿੱਚ ਦੀਵੇ ਹੀ ਜਗਾਉਂਦੇ ਸੀ।ਤੇ ਸਮੇਂ ਸਿਰ ਬੁਝਾ ਕੇ ਕੁੰਡੇ ਬੰਦ ਕਰ ਲੈਂਦੇ ਸੀ। ਰਾਤ ਦੇ ਕੋਈ 11:30 ਦਾ ਟਾਈਮ ਸੀ ।ਗੋਲੀ ਚੱਲਣ ਦੀ ਅਵਾਜ਼ ਆਈ ਮਾਂ ਦੇ ਕਾਲਜੇ ਵਿੱਚ ਰੁੱਗ ਜਿਹਾ ਭਰਿਆ।ਦਰਵਾਜ਼ਾ ਖੋਲ ਕੇ ਬਾਹਰ ਵੇਹੜੇ ਵਿੱਚ ਆਈ ਇਉਂ ਜਾਪ ਰਿਹਾ ਸੀ।ਜਿਵੇਂ ਆਸਮਾਨ ਦੇ ਟੁਕੜੇ ਬਣਕੇ ਜ਼ਮੀਨ ਤੇ ਡਿੱਗ ਰਹੇ ਹੋਣ।ਹੁਣ ਕੀ ਕਰਾਂ?ਤਕਦੀਰਾਂ ਦੇ ਸੌਦੇ!ਜੇ ਸਿਰ ਦਾ ਸਾਂਈ ਚਿਰਾਂ ਦਾ ਗਿਆ ਘਰ ਨਹੀਂ ਮੁੜਿਆ ਤੇ ??ਤੇ ਮੇਰਾ ਜਿਗਰ ਦਾ ਟੁਕੜਾ……??ਨਹੀਂ ਨਹੀਂ ਉਹ ਤਾਂ ਸਵੇਰ ਹੁੰਦਿਆਂ ਆ ਜਾਵੇਗਾ। ਮਨ ਨਾਲ ਗੱਲਾਂ ਕਰਦੀ ਕਰਦੀ ਜਿਉਂ ਹੀ ਅੰਦਰ ਅਉਣ ਲੱਗੀ।ਬਾਹਰੋਂ ਦਰਵਾਜ਼ਾ ਖੜਕਿਆ!ਕੋਈ ਹੈ ਘਰ ਵਿੱਚ? ਡਰੀ ਹੋਈ ਮਾਂ ਨੇ ਕੰਬਦੀ ਜ਼ੁਬਾਨ ਨਾਲ ਕਿਹਾ ਹਾਂ! ਦਰਵਾਜ਼ਾ ਖੋਲਿਆ !ਕੱਪੜੇ ਲਹੂ ਲੁਹਾਨ ਹੋਏ ਪਏ ਸਾਹੋ ਸਾਹੀ ਹੋਇਆ ਮੁੱਛ ਫੁੱਟ ਗੱਭਰੂ ਇਸ਼ਾਰਾ ਕਰਕੇ ਕਹਿੰਦਾ ਮੈਨੂੰ ਜਲ ਛਕਾ ਦਿਓ.. ਕਾਹਲੀ ਨਾਲ ਮਾਂ ਪਾਣੀ ਦਾ ਛੰਨਾਂ ਭਰਕੇ ਲਿਆਈ ਤੇ ਨੌਜਵਾਨ ਦੇ ਮੂੰਹ ਨੂੰ ਲਾ ਦਿੱਤਾ।ਪਾਣੀ ਪੀ ਕੇ ਲਗਰ ਵਰਗਾ ਗੱਭਰੂ ਕੰਧ ਦਾ ਸਹਾਰਾ ਲੈ ਕੇ ਉਠਿਆ ਚੰਗਾ ਮਾਂ ਆਪਣਾ ਖਿਆਲ ਰੱਖੀਂ!ਜੇ ਕੋਈ ਆ ਕੇ ਮੇਰੇ ਬਾਰੇ ਪੁੱਛੇ ਤੇ ਚੁੱਪ ਰਹਿਣਾ। ਇੰਨੀ ਗੱਲ ਕਹਿ ਕੇ ਫ਼ਰਿਸ਼ਤਾ ਹਵਾ ਵਿੱਚ ਮਿਲ ਗਿਅਾ ਤੀਜਾ ਪਹਿਰ ਰਾਤ ਦਾ ਬੀਤ ਚੁੱਕਾ ਸੀ। ਕਿਸੇ ਦੂਰ ਪਿੰਡ ਤੋਂ ਗੁਰੂ ਘਰ ਦੀ ਅਵਾਜ਼ ਕੰਨੀ ਪਈ ਹੁਕਮ ਆ ਰਿਹਾ ਸੀ।
ਧਨਾਸਰੀ ਮਹਲਾ੫
ਜਾ ਕੋ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ।।
…………,,,,,,,,,,,ਦੁਨੀਆਂ ਦੇ ਦਾਤਿਆ ਸੁਖ ਰੱਖੀਂ ! ਦਿਨ ਸੁੱਖਾਂ ਦਾ ਚੜ੍ਹੇ! ਮਾਂ ਉਸ ਕਾਦਰ ਦੇ ਅੱਗੇ ਹੱਥ ਜੋੜ ਲਗਾਤਾਰ ਇਕੋ ਰੱਟ ਲਾ ਰਹੀ ਸੀ। ਅੱਖਾਂ ਵਿੱਚ ਨੀਂਦ ਨੇ ਜ਼ੋਰ ਪਾਇਆ! ਜਿਉਂ ਅਰਾਮ ਲਈ ਮੰਜੇ ਤੇ ਲੇਟੀ। ਪਤਾ ਹੀ ਨਹੀਂ ਰਿਹਾ। ਦਿਨ ਚਿੱਟਾ ਚੜ ਆਇਆ ਬਾਹਰ ਪੰਛੀ ਚਹਿਕਦੇ ਪਏ! ਉਠ ਕੇ ਇਬਾਦਤ ਕੀਤੀ! ਬੀਤੀ ਰਾਤ ਦਾ ਨਕਸ਼ਾ ਅੱਖਾਂ ਤੋਂ ਦੂਰ ਹੀ ਨਹੀਂ ਜਾ ਰਿਹਾ! ਕਦੇ ਡੁੱਬਦੇ ਸੂਰਜ ਦੀ ਖੋਜ ਵਿੱਚ ਗਏ ਪੁੱਤ ਦਾ ਖਿਆਲ! ਕਦੇ ਪਾਣੀ ਦੀ ਘੁੱਟ ਮੰਗਦੇ ਲਹੂ ਲੁਹਾਨ ਕੱਪੜਿਆਂ ਵਾਲੇ ਗੱਭਰੂ ਦਾ ਖਿਆਲ!
ਕਲਗੀਆਂ ਵਾਲਿਆ ਸੁਖ ਹੋਵੇ! ਪਿੰਡ ਦਾ ਕੋਈ ਵੀ ਵਿਅਕਤੀ ਇੱਕ ਦੂਜੇ ਨਾਲ ਸਾਹ ਭਰਕੇ ਗੱਲ ਨਹੀਂ ਕਰ ਰਿਹਾ! ਖੌਰੇ ਕੀ ਹੋਵੇਗਾ?ਸਵੇਰ ਦੇ ਸੱਤ ਵੱਜ ਚੁੱਕੇ ਸਨ। ਦਰਵਾਜ਼ੇ ਵਿੱਚੋਂ ਲਹੂ ਦੇ ਛਿੱਟੇ ਸਾਫ਼ ਕਰਦੀ ਅਜੇ ਸੋਚ ਹੀ ਰਹੀ ਸੀ! ਜੇ ਸਰਕਾਰੀ ਬੰਦਿਆਂ ਨੂੰ ਪਤਾ ਲੱਗ ਗਿਆ? ਤੇਰਾ ਤੇ ਪੁੱਤ ਵੀ ਇਕ ਆ! ਹੈ ਵੀ ਭੋਲਾ ਜਿਹਾ?ਏਨੇ ਨੂੰ ਭਾਰੀ ਗਿਣਤੀ ਵਿੱਚ ਪੁਲੀਸ ਦੀਆਂ ਗੱਡੀਆਂ ਭਰ ਕੇ ਆ ਗਈਆਂ ! ਸਾਰੇ ਪਿੰਡ ਨੂੰ ਘੇਰਾ ਪੈ ਚੁੱਕਾ ਸੀ। ਬਾਰ ਬਾਰ ਅਨਾਊਸ ਕੀਤਾ ਜਾ ਰਿਹਾ ਸੀ। ਕੋਈ ਪਿੰਡੋਂ ਬਾਹਰ ਨਹੀਂ ਜਾਵੇਗਾ! ਅਖੀਰ ਪਿੰਡ ਦੇ ਨੰਬਰਦਾਰ ਨੂੰ ਲੈ ਕੇ ਘਰ ਘਰ ਦੀ ਤਲਾਸ਼ੀ ਹੋਣ ਲੱਗੀ। ਦਰਵਾਜ਼ਾ ਖੜਕਾਇਆ ਬੁੱਢੀ ਮਾਂ ਨੂੰ ਅਵਾਜ਼ ਮਾਰੀ ਜਵਾਨ ਕਿੱਥੇ ਆ?ਕੰਬਦੀ ਹੋਈ ਅਵਾਜ਼ ਵਿੱਚ ਮਾਂ ਨੇ ਆਖਿਆ ਉਹ ਤਾਂ ਕਿਸੇ ਕੰਮ ਗਿਆ! ਥਾਣੇਦਾਰ ਨੇ ਪੂਰਾ ਰੋਹਬ ਝਾੜਦਿਆਂ ਆਖਿਆ ਮਾਈ ਦੱਸ? ਕਿੱਥੇ ਆ ਤੇਰਾ ਅੱਤਵਾਦੀ? ਰੱਬ ਦਾ ਵਾਸਤਾ ਉਹ ਅੱਤਵਾਦੀ ਨਹੀਂ ਉਹ ਤਾਂ ਕਿਰਤੀ ਬਾਪ ਦਾ ਪੁੱਤਰ ਆ!ਉਹ ਤਾਂ ਘਰੋਂ ਇੰਨਾਂ ਕੁ ਕਹਿ ਕੇ ਗਿਆ ਸੀ! ਮੈਂ ਡੁੱਬਦੇ ਸੂਰਜ ਦੀ ਖੋਜ ਕਰਨ ਜਾ ਰਿਹਾ ਹਾਂ!
ਨੰਬਰਦਾਰ ਨੇ ਹੱਥ ਚੋ ਅਖਬਾਰ ਦਾ ਪਹਿਲਾ ਪੇਜ ਮਾਂ ਦੇ ਅੱਗੇ ਸੁੱਟ ਕੇ ਆਖਿਆ। ਲੈ ਮਾਈ ਆ ਦੇਖ ਤੇਰਾ ਈ ਪੁੱਤਰ ਆ?ਇੱਕ ਪਾਸੇ ਮਾਂ ਪੁੱਤਰ ਦੀ ਲਹੂ ਲੂਹਾਨ ਲਾਸ਼ ਵੱਲ ਵੇਖ ਰਹੀ ਸੀ।ਦੂਜਾ ਡੁੱਬਦੇ ਹੋਏ ਸੂਰਜ ਦੀ ਲਾਲੀ ਓਡੀਕ ਕਰਨ ਲੱਗੀ!
ਭੁੱਲ ਚੁੱਕ ਦੀ ਮੁਆਫੀ
✍️ਜਗਜੀਤ ਸਿੰਘ ਚੀਮਾਂ ਕਲਾਂ
98555-31984

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਵੱਲੋਂ ਕਰਵਾਇਆ ਗਿਆ “ਊੜਾ ਜੂੜਾ ਸਿੱਖੀ ਸੰਭਾਲ ਪ੍ਰੋਗਰਾਮ” ਇਤਿਹਾਸਿਕ ਹੋ ਨਿਬੜਿਆ। ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਸਿਖਾਉਣ ਤੇ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਲਈ ਮਾਤਾ ਪਿਤਾ ਨਿਭਾਉਣ ਆਪਣਾ ਅਹਿਮ ਰੋਲ : ਪ੍ਰੋ: ਦਦੇਹਰ।

ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸਪੁੱਤਰੀ ਬੀਬੀ ਸਤਵੰਤ ਕੌਰ ਦੇ ਖ਼ਿਲਾਫ਼ ਬਿਆਨਬਾਜ਼ੀ ਕਰਨ ਤੋਂ ਬਾਜ ਆਉਣ ਬਾਦਲ ਦਲੀਏ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਪੁਲਿਸ ਕਾਰਵਾਈ ‘ਤੇ ਸ਼੍ਰੋਮਣੀ ਕਮੇਟੀ ਤੇ ਪੁਰਾਣੇ ਫੈਡਰੇਸ਼ਨ ਆਗੂਆਂ ਦੀ ਚੁੱਪੀ ਨਮੋਸ਼ੀਜਨਕ ਗੱਲ