Home » ਮਾਝਾ » ਤਰਨ ਤਾਰਨ ਸ਼ਹਿਰ ਵਿੱਚ ਲੁੱਟਾ-ਖੋਹਾਂ ਕਰਨ ਵਾਲੇ 2 ਵਿਅਕਤੀਆਂ ਨੂੰ ਇੱਕ ਖਿਡੋਨਾ ਪਿਸਤੌਲ ਤੇ ਮਾਰੂ ਹਥਿਆਰਾ ਸਮੇਤ ਕਾ

ਤਰਨ ਤਾਰਨ ਸ਼ਹਿਰ ਵਿੱਚ ਲੁੱਟਾ-ਖੋਹਾਂ ਕਰਨ ਵਾਲੇ 2 ਵਿਅਕਤੀਆਂ ਨੂੰ ਇੱਕ ਖਿਡੋਨਾ ਪਿਸਤੌਲ ਤੇ ਮਾਰੂ ਹਥਿਆਰਾ ਸਮੇਤ ਕਾ

SHARE ARTICLE

77 Views

ਤਰਨ ਤਾਰਨ ਸ਼ਹਿਰ ਵਿੱਚ ਲੁੱਟਾ-ਖੋਹਾਂ ਕਰਨ ਵਾਲੇ 2 ਵਿਅਕਤੀਆਂ ਨੂੰ ਇੱਕ ਖਿਡੋਨਾ ਪਿਸਤੌਲ ਤੇ ਮਾਰੂ ਹਥਿਆਰਾ ਸਮੇਤ ਕਾਬੂ

 

ਖਾਲੜਾ 17 ਦਸੰਬਰ (ਗੁਰਪ੍ਰੀਤ ਸਿੰਘ) ਤਰਨਤਾਰਨ ਪੁਲਿਸ ਲੁੱਟ ਖੋਹ ਦੀਆਂ ਵਾਰਦਾਤਾਂ ਕਰਨ ਵਾਲੇ 2 ਵਿਅਕਤੀਆਂ ਨੂੰ ਫੜਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਬੀਰ ਸਿੰਘ ਉਪ ਕਪਤਾਨ ਪੁਲਿਸ ਸਬ ਡਵੀਜਨ ਸਿਟੀ ਤਰਨ ਤਾਰਨ ਨੇ ਦੱਸਿਆ ਕਿ ਸੁਰੇਂਦਰ ਲਾਂਬਾ,ਐਸ.ਐਸ.ਪੀ ਤਰਨ ਤਾਰਨ ਜੀ ਵੱਲੋਂ ਮਾੜੇ ਅਨਸਰਾਂ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਵਿਅਕਤੀ ਤੇ ਕਾਬੂ ਪਾਉਣ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਰਿਪੁਤਾਪਨ ਸਿੰਘ ਐਸ.ਪੀ(ਡੀ) ਨਿਗਰਾਨੀ ਹੇਂਠ ਸਬ-ਇੰਸਪੈਕਟਰ ਅਮਰੀਕ ਸਿੰਘ ਮੁੱਖ ਅਫਸਰ ਥਾਣਾ ਸਿਟੀ ਤਰਨ ਤਾਰਨ ਅਤੇ ਉਹਨਾਂ ਦੀ ਟੀਮ ਵੱਲੋਂ ਪਿਛਲੇ ਦਿਨੀ ਤਰਨ ਤਾਰਨ ਸ਼ਹਿਰ ਵਿੱਚ ਲੁੱਟਾਂ ਖੋਹਾਂ ਕਰਨ ਵਾਲੇ ਮਾੜੇ ਅਨਸਰਾਂ ਨੂੰ ਫੜਨ ਲਈ ਵੱਖ-ਵੱਖ ਟੀਮਾਂ ਤਿਆਰ ਕਰਕੇ ਇਲਾਕੇ ਵਿੱਚ ਭੇਜੀਆਂ ਗਈਆਂ ਸਨ। ਪਤਾ ਲੱਗਾ ਕਿ ਪਿਛਲੇ ਦਿਨਾਂ ਵਿੱਚ 13/12/2025 ਨੂੰ ਗੁਰੂ ਤੇਗ ਬਹਾਦਰ ਨਗਰ ਵਿੱਚ ਚੀਫ ਮੈਡੀਕਲ ਸਟੋਰ ਮਾਲਕ ਪਾਸੋ ਹੋਈ ਲੁੱਟ ਦੇ 02 ਮੁੱਖ ਦੋਸ਼ੀ ਜਿਹਨਾਂ ਦੇ ਨਾਮ ਰਾਹੁਲ ਕੁਮਾਰ ਉਰਫ ਬਿੱਲੀ ਪੁੱਤਰ ਸੁਰਿੰਦਰ ਸਿੰਘ ਵਾਸੀ ਗਲੀ ਮਾਤਾ ਕਾਲੀ ਵਾਲੀ ਮੁਹੱਲਾ ਨਾਨਕਸਰ ਤਰਨ ਤਾਰਨ ਅਤੇ ਸਮਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਰਵਿੰਦਰ ਸਿੰਘ ਵਾਸੀ ਗਲੀ ਲਾਡੇ ਵਾਲੀ ਮੁਹੱਲਾ ਨਾਨਕਸਰ ਤਰਨ ਤਾਰਨ ਹਨ, ਜੋ ਇਸ ਸਮੇਂ ਮੁਹੱਲਾ ਨਾਨਕਸਰ ਵਿੱਚ ਬਿਨਾਂ ਨੰਬਰੀ ਸਕੂਟਰੀ ਤੇ ਘੁੰਮ ਰਹੇ ਹਨ। ਜਿਸਤੇ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਬੜੀ ਮੁਸਤੈਦੀ ਨਾਲ ਮੁਹੱਲਾ ਨਾਨਕਸਰ ਤਰਨ ਤਾਰਨ ਤੋ ਰਾਹੁਲ ਕੁਮਾਰ ਉਰਫ ਬਿੱਲੀ ਅਤੇ ਸਮਸ਼ੇਰ ਸਿੰਘ ਉਰਫ ਸ਼ੇਰਾ ਉਕਤ ਨੂੰ ਕਾਬੂ ਕਰਕੇ ਇਹਨਾ ਪਾਸੋਂ ਇੱਕ ਖਿਡੋਨਾ ਪਿਸਤੋਲ, ਇੱਕ ਦਾਤਰ ਅਤੇ ਇੱਕ ਚੋਰੀ ਸ਼ੁਦਾ ਸਕੂਟਰੀ ਐਕਟੀਵਾ ਬ੍ਰਾਮਦ ਕਰਕੇ ਮੁਕੱਦਮੇ ਉਕਤ ਵਿੱਚ ਨਾਮਜ਼ਦ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਜੋ ਪੁੱਛ-ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹਨਾਂ ਦੋਸ਼ੀਆਂ ਨੇ ਹੀ ਚੀਫ ਮੈਡੀਕਲ ਸਟੋਰ ਮਾਲਕ ਪਾਸੋਂ ਮੁਹੱਲਾ ਗੁਰੁ ਤੇਗ ਬਹਾਦਰ ਨਗਰ ਤਰਨ ਤਾਰਨ ਵਿੱਚ 8000 ਰੁਪਏ ਦੀ ਲੁੱਟ ਕੀਤੀ ਸੀ ਅਤੇ ਤਰਨ ਤਾਰਨ ਸ਼ਹਿਰ ਵਿੱਚ ਅਨਮੋਲ ਮੈਡੀਕਲ ਸਟੋਰ ਜੰਡਿਆਲਾ ਰੋਡ ਤੋਂ ਲੁੱਟ ਕੀਤੀ ਸੀ। ਇਸਦੇ ਨਾਲ ਹੀ ਇਹਨਾਂ ਦੋਸ਼ੀਆਂ ਨੇ ਇੱਕ ਕਰਿਆਨਾ ਸਟੋਰ ਜੰਡਿਆਲਾ ਰੋਡ ਫਾਟਕ ਤਰਨ ਤਾਰਨ ਨੇੜੇ ਦੁਕਾਨ ਵਿੱਚੋਂ ਲੁੱਟ ਕੀਤੀ ਸੀ ਅਤੇ ਚਾਰ ਖੰਬਾ ਚੌਂਕ ਨੇੜੇ ਤੋਂ ਇੱਕ ਔਰਤ ਪਾਸੋਂ ਸੋਨੇ ਦੀ ਚੈਂਨੀ ਖੋਹੀ ਸੀ ਅਤੇ ਇਸਦੇ ਨਾਲ ਹੀ ਗੁਰੂਦੁਆਰਾ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਨੇੜਿਉ ਝਬਾਲ ਰੋਡ ਤੋਂ ਇੱਕ ਵਿਅਕਤੀ ਪਾਸੋਂ 30,000/- ਰੁਪਏ ਵੀ ਲੁੱਟ ਖੋਹ ਕੀਤੀ ਸੀ । ਜੋ ਦੋਸ਼ੀ ਰਾਹੁਲ ਕੁਮਾਰ ਉਰਫ

ਬਿੱਲੀ ਦੇ ਖਿਲਾਫ ਪਹਿਲਾ ਵੀ ਕਾਫੀ ਮੁਕੱਦਮੇ ਦਰਜ਼ ਹਨ। ਜੋ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਂਸਲ ਕੀਤਾ ਜਾ ਰਿਹਾ ਹੈ। ਦੌਰਾਨੇ ਰਿਮਾਂਡ ਇਹਨਾ ਦੋਸ਼ੀਆ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News