Home » ਨਵੀਂ ਦਿੱਲੀ » ਦਵਿੰਦਰ ਸਿੰਘ ਸਾਹਨੀ ਵਲੋਂ ਮਹਿਲਾਵਾ ਲਈ ਪ੍ਰੇਰਨਾ ਐਨਜੀਓ ਦਾ ਹੋਇਆ ਆਗਾਜ ਅਤੇ ਤਰੁਨੀ ਰਸਾਲਾ ਹੋਇਆ ਆਰੰਭ

ਦਵਿੰਦਰ ਸਿੰਘ ਸਾਹਨੀ ਵਲੋਂ ਮਹਿਲਾਵਾ ਲਈ ਪ੍ਰੇਰਨਾ ਐਨਜੀਓ ਦਾ ਹੋਇਆ ਆਗਾਜ ਅਤੇ ਤਰੁਨੀ ਰਸਾਲਾ ਹੋਇਆ ਆਰੰਭ

SHARE ARTICLE

47 Views

ਨਵੀਂ ਦਿੱਲੀ 15 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਦੇ ਪਛਚਿਮ ਵਿਹਾਰ ਇਲਾਕੇ ਵਿਖ਼ੇ ਰੇਡੀਸਨ ਬਲੂ ਐਪਲ ਗੋਲ੍ਡ ਵਿਖ਼ੇ ਸਿਟੀ ਐਡ ਫਾਉਂਡੇਸ਼ਨ ਵਲੋਂ ਮਹਿਲਾਵਾ ਦੀ ਸ਼ਕਤੀ ਨੂੰ ਨਮਸਕਾਰ ਕਰਦਿਆਂ ਉਨ੍ਹਾਂ ਲਈ ਇਕ ਨਵੀਂ ਪ੍ਰੇਰਨਾ ਐਨਜੀਓ ਦਾ ਆਗਾਜ ਕੀਤਾ ਗਿਆ । ਕਰਵਾਏ ਗਏ ਪ੍ਰੋਗਰਾਮ ਵਿਚ ਵਡੀ ਗਿਣਤੀ ਅੰਦਰ ਮਹਿਲਾਵਾ ਨੇ ਸ਼ਮੂਲੀਅਤ ਕਰਕੇ ਪ੍ਰਬੰਧਕਾਂ ਦਾ ਹੌਸਲਾ ਵਧਾਇਆ ਸੀ । ਇਸ ਮੌਕੇ ਮੁੱਖ ਪ੍ਰਬੰਧਕ ਸਰਦਾਰ ਦਵਿੰਦਰ ਸਿੰਘ ਸਾਹਨੀ ਜੋ ਕਿ ਸਿਟੀ ਐਡ ਫਾਉਂਡੇਸ਼ਨ ਵੀਂ ਚਲਾ ਰਹੇ ਹਨ, ਨੇ ਕਿਹਾ ਕਿ ਅੱਜ ਦੇਸ਼ ਦੇ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਮਹਿਲਾਵਾ ਜੋ ਕਿ ਇਸ ਸਮੇਂ ਵੱਖ ਵੱਖ ਖੇਤਰ ਵਿਚ ਆਪਣੀ ਸ਼ਮੂਲੀਅਤ ਕਰਕੇ ਆਪਣਾ ਨਾਮ ਰੋਸ਼ਨ ਕਰ ਰਹੀਆਂ ਹਨ ਉਨ੍ਹਾਂ ਲਈ ਇਕ ਸੰਸਥਾ ਦੀ ਬਹੁਤ ਜਰੂਰਤ ਸੀ ਜੋ ਉਨ੍ਹਾਂ ਦੀ ਹੋਂਸਲਾਫਜਾਈ ਕਰ ਸਕੇ ਅਤੇ ਉਨ੍ਹਾਂ ਦੇ ਹੁਨਰ ਨੂੰ ਦੁਨੀਆਂ ਸਾਹਮਣੇ ਰੱਖ ਸਕੇ । ਉਨ੍ਹਾਂ ਕਿਹਾ ਕਿ ਇਸ ਮੌਕੇ ਅਸੀਂ ਇਕ ਰਸਾਲਾ ਤਰੁਨੀ ਨੂੰ ਲਾਂਚ ਕਰ ਰਹੇ ਹਾਂ ਜਿਸ ਵਿਚ ਦਸ ਬਾਰਾਂ ਮਹਿਲਾਵਾ ਦਾ ਜਿਕਰ ਹੋਵੇਗਾ ਜਿਨ੍ਹਾਂ ਨੂੰ ਪੜ ਕੇ ਹੋਰ ਮਹਿਲਾਵਾ ਉਨ੍ਹਾਂ ਕੋਲੋਂ ਸਿੱਖ ਕੇ ਆਪੋ ਆਪਣੇ ਖੇਤਰ ਵਿਚ ਅੱਗੇ ਆ ਸਕਣ ਤੇ ਇਸ ਰਸਾਲੇ ਨੂੰ ਦਿੱਲੀ ਦੇ ਕੈਬਿਨੇਟ ਮੰਤਰੀ ਆਸ਼ਿਸ਼ ਸੂਦ ਪ੍ਰੋਗਰਾਮ ਵਿਚ ਲਾਂਚ ਕਰਣਗੇ । ਬੀਬੀ ਰਣਜੀਤ ਕੌਰ ਨੇ ਇਸ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਪ੍ਰਬੰਧਕਾਂ ਨੂੰ ਹਰ ਪੱਖੋਂ ਸਾਥ ਦੇਣ ਦਾ ਭਰੋਸਾ ਦਿਵਾਇਆ । ਪ੍ਰੋਗਰਾਮ ਵਿਚ ਉਚੇਚੇ ਤੌਰ ਤੇ ਪਹੁੰਚੇ ਦਿੱਲੀ ਦੇ ਕੈਬਿਨਟ ਮੰਤਰੀ ਆਸ਼ਿਸ਼ ਸੂਦ, ਦਿੱਲੀ ਕਮੇਟੀ ਦੇ ਸੀਨੀਅਰ ਮੈਂਬਰ ਸਰਦਾਰ ਐਮ ਪੀ ਐਸ ਚੱਢਾ, ਵਕੀਲ ਬੀਬੀ ਰਵਿੰਦਰ ਕੌਰ ਬਤਰਾ, ਜਨਰਲ ਬਲਬੀਰ ਸਿੰਘ ਸੰਧੂ ਸਮੇਤ ਬਹੁਤ ਸਾਰੀ ਸ਼ਖਸ਼ੀਅਤਾਂ ਨੇ ਹਾਜ਼ਿਰੀ ਭਰ ਕੇ ਆਪਣੇ ਵਿਚਾਰ ਰੱਖੇ ਸਨ ਉਪਰੰਤ ਪ੍ਰਬੰਧਕਾਂ ਵਲੋਂ ਸਭ ਨੂੰ ਜੀ ਆਇਆ ਆਖਦਿਆਂ ਸਨਮਾਨਿਤ ਕੀਤਾ ਗਿਆ ਸੀ । ਇਸ ਮੌਕੇ ਕੁਝ ਮਹਿਲਾਵਾ ਵਲੋਂ ਆਪਣੀ ਕਾਰੀਗਰੀ ਦੇ ਸਟਾਲ ਲਗਾਏ ਗਏ ਸਨ ਜੋ ਹਾਜਿਰੀਨ ਨੂੰ ਆਪਣੇ ਵਲ ਖਿੱਚ ਰਹੇ ਸਨ । ਪ੍ਰੋਗਰਾਮ ਦੀ ਸਮਾਪਤੀ ਤੇ ਪ੍ਰਬੰਧਕਾਂ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News