ਫਰੈਂਕਫੋਰਟ (ਜਰਮਨੀ) 9 ਨਵੰਬਰ (ਸੰਦੀਪ ਸਿੰਘ ਖਾਲੜਾ) : ਮਾਨਵਤਾ ਦੀ ਧਾਰਮਿਕ ਅਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੇ ਹੱਕਾਂ ਦੇ ਰੱਖਵਾਲੇ ਨੌਵੇ ਪਾਤਿਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਤਿੰਨ ਮਹਾਨ ਗੁਰਸਿੱਖ ਸ਼ਹੀਦ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੀਆਂ ਮਹਾਨ ਸ਼ਹਾਦਤਾਂ ਦੇ 350 ਸਾਲਾਂ ਨੂੰ ਸਮਰਪਿਤ ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਦੀਆਂ ਸਿੱਖ ਸੰਗਤਾਂ ਵੱਲੋਂ ਫਰੈਂਕਫੋਰਟ ਦੇ ਮੇਨ ਸ਼ਹਿਰ ਵਿੱਚ ਸਮਾਗਮ ਅਤੇ ਗੁਰੂ ਸਾਹਿਬ ਜੀ ਦੀ ਬਾਣੀ ਦੇ ਅਧਾਰ ਤੇ ਜਰਮਨ ਵਿੱਚ ਵਿਆਖਿਆ ਸਹਿਤ ਪ੍ਰਦਰਸ਼ਨੀ ਲਗਾਈ ਇਸ ਪ੍ਰਦਰਸ਼ਨੀ ਦਾ ਉਦੇਸ਼ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਾਨ ਸ਼ਹਾਦਤ , ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਦਿੱਤੇ ਉਚੇ ਸਿਧਾਂਤਾਂ ਨੂੰ ਵਿਸ਼ਵ ਪੱਧਰ ‘ਤੇ ਉਜਾਗਰ ਕਰਨਾ ਸੀ।
ਸਮਾਗਮ ਦੀ ਅਰੰਭਤਾ ਭਾਈ ਚਮਕੌਰ ਸਿੰਘ ਸਭਰਾ ਗ੍ਰੰਥੀ ਸਾਹਿਬਾਨ ਜੀ ਵੱਲੋ ਅਰਦਾਸ ਨਾਲ ਹੋਈ ਇਸ ਪ੍ਰੋਗਰਾਮ ਦੇ ਮੰਤਵ ਬਾਰੇ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਜਾਣਕਾਰੀ ਸਾਂਝੀ ਕੀਤੀ ਤੇ ਭਾਈ ਗੁਰਤੇਜ ਸਿੰਘ ਵੱਲੋ ਤਿਆਰ ਕੀਤੀ ਗੁਰਦੁਆਰਾ ਸਾਹਿਬ ਦੀ ਗੱਤਕਾ ਟੀਮ ਨੇ ਆਪਣੇ ਗੱਤਕੇ ਦੇ ਜੌਹਰ ਦਿਖਾਏ ਜੋ ਜਰਮਨ ਲੋਕਾਂ ਲਈ ਖਿੱਚ ਦਾ ਕੇਂਦਰ ਬਣੀ ਤੇ ਦੇਖਣ ਵਾਲਿਆਂ ਨੂੰ ਨਾਲ ਦੀ ਨਾਲ ਪੜ੍ਹਣ ਲਈ ਲਿਟਰੇਚਰ ਵੰਡਿਆ ਜਾ ਰਿਹਾ ਸੀ ।
kiਜਰਮਨ ਦੀ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਬੱਚਿਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਜਰਮਨ ਭਾਸ਼ਾ ਵਿੱਚ ਜਾਣਕਾਰੀ ਸਾਂਝੀ ਕੀਤੀ ।
ਜਰਮਨ ਭਾਸ਼ਾ ਵਿੱਚ ਲਿਟਰੇਚਰ ਤਿਆਰ ਕਰਨ ਤੇ ਨੌਜਵਾਨ ਬੱਚਿਆਂ ਬੱਚੀਆਂ ਵੱਲੋ ਜਰਮਨ ਵਿੱਚ ਵੀਚਾਰ ਰੱਖਣ ਦਾ ਮੰਤਵ ਇਹ ਸੀ ਕਿ ਇਥੇ ਦੀ ਸਥਾਨਕ ਜਰਮਨ ਕਮਿਊਨਿਟੀ, ਭਾਈਚਾਰਾ ਤੇ ਸਾਡੀ ਆਉਣ ਵਾਲੀ ਨੌਜਵਾਨ ਪੀੜ੍ਹੀ ਅਤੇ ਵੱਖ-ਵੱਖ ਧਰਮਾਂ ਦੇ ਲੋਕ ਗੁਰੂ ਸਾਹਿਬ ਦੇ ਮਨੁੱਖਤਾਵਾਦੀ ਸੰਦੇਸ਼ ਨੂੰ ਸਿੱਧੇ ਰੂਪ ਵਿੱਚ ਸਮਝ ਸਕਣ।
ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਮਨੁੱਖਤਾ ਦੇ ਇਤਿਹਾਸ ਵਿੱਚ ਸਾਰੀਆਂ ਕੌਮਾਂ ਲਈ ਪ੍ਰੇਰਣਾਦਾਇਕ ਹੈ, ਕਿਉਂਕਿ ਉਨ੍ਹਾਂ ਨੇ ਆਪਣਾ ਜੀਵਨ ਦੂਸਰਿਆਂ ਦੀ ਧਰਮਕ ਅਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਨਿਛਾਵਰ ਕਰ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਸਿਰਫ਼ ਸਿੱਖ ਇਤਿਹਾਸ ਦਾ ਹੀ ਅਧ੍ਯਾਯ ਨਹੀਂ, ਸਗੋਂ ਸੰਸਾਰਕ ਨੈਤਿਕਤਾ ਅਤੇ ਮਨੁੱਖੀ ਅਜ਼ਾਦੀ ਦਾ ਉੱਚਾ ਉਦਾਹਰਣ ਹੈ। ਉਹ ਸ਼ਹਾਦਤ ਜੋ ਦੂਸਰੇ ਧਰਮ ਦੀ ਰੱਖਿਆ ਕਰਦਿਆਂ ਦਿੱਤੀ ਗਈ, ਧਾਰਮਿਕ ਸਹਿਨਸ਼ੀਲਤਾ, ਨੈਤਿਕ ਦ੍ਰਿੜਤਾ ਅਤੇ ਸੰਸਾਰਕ ਭਲਾਈ ਦੀ ਅਦੁੱਤੀ ਮਿਸਾਲ ਹੈ। ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਬਹੁਤ ਸ਼ਰਧਾਂ ਭਾਵਨਾਂ ਨਾਲ ਚਾਹ , ਪਕੌੜਿਆਂ ਦੇ ਲੰਗਰ ਦੀਆਂ ਸੇਵਾਵਾ ਕਰ ਰਹੇ ਸਨ ਭਾਈ ਭਾਈ ਸਵੀਟ ਵਾਲੇ ਬੀਰਾ ਨੇ ਬੇਸਨ ਦੀਆਂ ਸੇਵਾਵਾਂ ਕੀਤੀਆਂ ਗਈਆਂ ਅੰਤ ਵਿੱਚ ਸਮੂਹ ਸੇਵਾਦਾਰਾਂ ਸੰਗਤਾਂ ਦਾ ਧੰਨਵਾਦ ਭਾਈ ਨਰਿੰਦਰ ਸਿੰਘ ਘੋਤੜਾ ਭਾਈ ਹਰਮੀਤ ਸਿੰਘ ਲੇਹਲ ਭਾਈ ਰਜਿੰਦਰਪਾਲ ਸਿੰਘ ਸਿਮਰਨਜੀਤ ਸਿੰਘ ਨੇ ਵੀਚਾਰਾ ਦੀ ਸਾਂਝ ਪਾਈ ਤੇ ਗੱਤਕਾ ਟੀਮ ਦਾ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਬਾਬਾ ਜਰਨੈਲ ਸਿੰਘ ਭਿੰਡਾਵਾਲਿਆ ਦੀ ਇਹ ਪੰਛੀ ਇਕੱਲਾ ਹੈ ਸ਼ਿਕਾਰੀ ਬਹੁਤੇ ਵਾਲੀ ਨਾਲ ਸਨਮਾਨ ਕੀਤਾ ਗਿਆ ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।









