Home » ਸੰਸਾਰ » ਜਰਮਨੀ » ਬ੍ਰਾਹਮਣਵਾਦੀ ਸੋਚ ਵਿੱਚ ਰੰਗੇ ਸਿੱਖ ਸੰਸਥਾਵਾਂ ਦੇ ਆਗੂਆਂ ਨੇ ਨਾਨਕਸ਼ਾਹੀ ਕੈਲੰਡਰ ਦਾ ਭਗਵਾਂਕਰਨ ਕਰਕੇ ਕੌਮ ਨਾਲ ਕਮਾਇਆ ਧ੍ਰੋਹ !:-ਗੁਰਚਰਨ ਸਿੰਘ ਗੁਰਾਇਆ

ਬ੍ਰਾਹਮਣਵਾਦੀ ਸੋਚ ਵਿੱਚ ਰੰਗੇ ਸਿੱਖ ਸੰਸਥਾਵਾਂ ਦੇ ਆਗੂਆਂ ਨੇ ਨਾਨਕਸ਼ਾਹੀ ਕੈਲੰਡਰ ਦਾ ਭਗਵਾਂਕਰਨ ਕਰਕੇ ਕੌਮ ਨਾਲ ਕਮਾਇਆ ਧ੍ਰੋਹ !:-ਗੁਰਚਰਨ ਸਿੰਘ ਗੁਰਾਇਆ

SHARE ARTICLE

81 Views

ਸਾਹਿਬ ਸ੍ਰੀ ਗੁਰੂ ਨਾਨਕ ਜੀ ਨੇ ਪੰਜ ਸਦੀਆਂ ਪਹਿਲਾਂ ਬ੍ਰਾਹਮਣਵਾਦ ਦੇ ਕਰਮ ਕਾਂਡ, ਪਖੰਡਵਾਦ, ਊਚ ਨੀਚ, ਛੂਤ ਛਾਤ ਤੇ ਜਾਤ ਪਾਤ ਦੀਆਂ ਨੀਹਾਂ ਤੇ ਟਿਕੇ ਫੋਕਟ ਕਰਮ ਕਾਂਡੀ ਧਰਮ ਤੋਂ ਲੋਕਾਂ ਨੂੰ ਨਿਜ਼ਾਤ ਦੁਆ ਕੇ ਸ਼ਬਦ ਗੁਰੂ ਗਿਆਨ ਦਾ ਉਪਦੇਸ਼ ਦ੍ਰਿੜ ਕਰਵਾਇਆ ਸੀ।ਧਰਮ ਦੇ ਬੁਰਕੇ ਹੇਠ ਅਧਰਮੀ ਬ੍ਰਾਹਮਣਵਾਦੀ ਸੋਚ ਦੇ ਧਾਰਨੀਆਂ ਨੇ ਬਾਬੇ ਨਾਨਕ ਦੇ ਇਸ ਗਿਆਨ, ਸੱਚ, ਅਣਖ, ਕਹਿਣੀ ਤੇ ਕਰਨੀ ਦੇ ਅਧਾਰ ਤੇ ਚਲਾਏ ਸਿੱਖ ਪੰਥ ਨਾਲ ਉਸੇ ਦਿਨ ਤੋਂ ਵਿਰੋਧਤਾ ਕਰਨੀ ਤੇ ਵਾਰ ਕਰਨ ਤੋਂ ਕੋਈ ਵੀ ਮੌਕਾ ਹੱਥੋ ਜਾਣ ਨਹੀਂ ਦਿੱਤਾ ।ਅੱਜ ਵੀ ਉਸੇ ਕੜੀ ਤਹਿਤ ਬਾਬੇ ਨਾਨਕ ਦੇ ਚਲਾਏ ਨਿਰਾਲੇ ਸਿੱਖ ਪੰਥ ਉੱਤੇ ਬ੍ਰਾਹਮਣਵਾਦੀਆਂ ਵੱਲੋਂ ਹਮਲੇ ਜਾਰੀ ਹਨ । ਸਮੇਂ ਸਮੇਂ ਉਸ ਦੇ ਢੰਗ ਤਰੀਕੇ ਹੀ ਬਦਲਦੇ ਆਏ ਹਨ ।ਜਿੱਥੇ ਇਹ ਗੁਰੂ ਕਾਲ ਸਮੇਂ ਗੁਰੂ ਸਾਹਿਬਾਂ, ਸਾਹਿਬਜ਼ਾਦਿਆਂ ਤੇ ਗੁਰੂ ਕੇ ਸਿੱਖਾਂ ਨੂੰ ਸ਼ਹੀਦ ਕਰਾਉਣ ਵਾਲੇ ਕਾਰਨਾਮੇ ਕਰਦੇ ਆਏ ਹਨ ਉਥੇ ਸਿੱਖ ਇਤਿਹਾਸ ਨੂੰ ਵਿਗਾੜਨ ਤੇ ਰਾਜ ਸ਼ਕਤੀ ਹੱਥ ਆਉਣ ਤੇ ਸਿੱਖਾਂ ਦੇ ਗੁਰਧਾਮਾਂ ਤੇ ਹਮਲੇ, ਸਿੱਖਾਂ ਦੀ ਨਸਲਕੁਸ਼ੀ, ਸਿੱਖ ਨੌਜਵਾਨੀ ਦਾ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਘਾਣ, ਨਸ਼ੇ ਅਤੇ ਹੋਰ ਮਾਰੂ ਨਿਆਮਤਾ ਦੁਆਰਾ ਘਾਣ ਦੇ ਨਾਲ ਸਿੱਖ ਕੌਮ ਨੂੰ ਨੇਸਤੋ ਨਬੂਤ ਕਰਨ ਲਈ ਜਾਂ ਇਸ ਦਾ ਨਿਰਾਲਾਪਨ ਖਤਮ ਕਰਕੇ ਇਸ ਨੂੰ ਹਿੰਦੂ ਧਰਮ ਦਾ ਹੀ ਅੰਗ ਸਾਬਤ ਕਰਨ ਲਈ ਕੀਤੇ ਜਾ ਰਹੇ ਹਮਲਿਆ ਦੀ ਸਿਖਰ ਹੈ ।ਜਿੱਥੇ ਆਏ ਦਿਨ ਮੁਨੱਖਤਾ ਦੇ ਜੀਵਨ ਜਾਚ ਦੇ ਖਜ਼ਾਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਰ ਗ੍ਰੰਥ, ਖਾਲਸਾ ਪੰਥ ਦੇ ਬਾਰਬਰ ਰਾਸ਼ਟਰੀ ਸਿੱਖ ਸੰਗਤ, ਸਿੱਖ ਇਤਿਹਾਸ ਨੂੰ ਵਿਗਾੜਨ ਵਰਗੇ ਹਮਲਿਆਂ ਦੇ ਨਾਲ ਨਾਲ ਕਈ ਵਾਰੀ ਸ਼ਰਧਾ ਦੇ ਅਧੀਨ ਸਿੱਖਾਂ ਦਾ ਇਤਿਹਾਸ ਬਣਾ ਕੇ ਪੇਸ਼ ਕੀਤੀਆ ਜਾਦੀਆਂ ਸਾਖੀਆਂ, ਜੋ ਗੁਰੂ ਸਿਧਾਤ ਨਾਲ ਮੇਲ ਨਾ ਵੀ ਖਾਂਦੀਆਂ ਹੋਣ, ਤੇ ਕਈ ਵਾਰੀ ਸਾਖੀਆਂ ਵਿੱਚ ਸ਼ੈਤਾਨ ਬੁੱਧੀ ਦੇ ਮਾਲਕ ਲਿਖਾਰੀ ਗੁਰੂ ਸਾਹਿਬਾਂ ਨੂੰ ਨੀਵਾਂ ਦਿਖਾਉਣ ਤੇ ਬ੍ਰਾਹਮਣ ਨੂੰ ਉੱਚਾ ਦਿਖਾਉਣ ਤੋਂ ਵੀ ਕਸਰ ਨਹੀ ਛੱਡਦੇ। ਅਸੀ ਵੀ ਅੰਨ੍ਹੀ ਸ਼ਰਧਾ ਦੇ ਵੱਸ ਗਿਆਨ ਦੀ ਘਾਟ ਕਾਰਨ ਇਹੋ ਜਿਹੀਆਂ ਸਾਖੀਆਂ ਸੁਣਦੇ ਆ ਰਹੇ ਹਾਂ । ਪ੍ਰਚਾਰਕਾਂ ਕੋਲੋ ਇਹ ਸਾਖੀ ਸੁਣੀ ਹੋਣੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਪੜ੍ਹਨ ਲਈ ਬਨਾਰਸ ਬ੍ਰਾਹਮਣਾਂ ਕੋਲ ਭੇਜਿਆ ਸੀ । ਇਸ ਸਾਖੀ ਪਿੱਛੇ ਵੀ ਉਸ ਬ੍ਰਾਹਮਣ ਦੀ ਸ਼ਰਾਰਤ ਕੰਮ ਕਰ ਰਹੀ ਹੈ । ਉਹ ਇਹ ਭਾਵ ਦੇਣਾ ਚਾਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨਾਲੋਂ ਬ੍ਰਹਮਣ ਜਿਆਦਾ ਗਿਆਨਵਾਨ ਹੈ । ਅਸੀਂ ਕਦੇ ਵੀ ਇਸ ਵੱਲ ਧਿਆਨ ਨਹੀ ਦਿੱਤਾ ਕਿ ਇਹ ਸਾਖੀ ਵਿੱਚ ਸਾਡੇ ਗੁਰੂ ਸਾਹਿਬਾਂ ਦੀ ਵਡਿਆਈ ਕੀਤੀ ਗਈ ਹੈ ਜਾਂ ਤੌਹੀਨ ।ਜਿਸ ਗੁਰੂ ਸਾਹਿਬਾਂ ਦੇ ਦੀਵਾਨ ਵਿੱਚ ਵੱਡੇ ਵੱਡੇ ਵਿਦਵਾਨ ਲਿਖਾਰੀ ਕਵੀ ਆਪ ਚੱਲ ਕੇ ਆਉਦੇ ਸਨ । ਗੁਰੂ ਸਾਹਿਬ ਜੀ ਹਰ ਪੱਖ ਤੋਂ ਮਹਾਨ ਉਚ ਕੋਟੀ ਦੇ ਵਿਦਵਾਨ, ਮਹਾਂਬਲੀ ਯੋਧੇ ਤੇ ਲਿਖਾਰੀ ਹੋਣ ਉਹਨਾਂ ਨੂੰ ਆਪਣੇ ਸਿੱਖਾਂ ਨੂੰ ਬ੍ਰਹਮਣਾਂ ਕੋਲ ਪੜ੍ਹਨ ਲਈ ਭੇਜਣ ਦੀ ਕੀ ਜਰੂਰਤ ਸੀ । ਪਰ ਹਾਂ ਹੁਣ ਇਸ ਸਾਖੀ ਦੇ ਅਧਾਰ ਤੇ ਹਿੰਦੋਸਤਾਨ ਨੂੰ ਹਿੰਦੂ ਰਾਸ਼ਟਰ ਤੇ ਸਿੱਖ ਧਰਮ ਨੂੰ ਹਿੰਦੂ ਧਰਮ ਵਿੱਚ ਰਲ ਗੱਡ ਕਰਨ ਦੇ ਏਜੰਡੇ ਤੇ ਕੰਮ ਕਰ ਰਿਹੀ ਰਾਸ਼ਟਰੀ ਸੈਵਮ ਸੇਵਕ ਸੰਘ ਦੇ ਹੈਡਕੁਆਰਟਰ ਨਾਗਪੁਰ ਵਾਲਿਆਂ ਨੇ ਇਸ ਦਾ ਜਰੂਰ ਫਾਇਦਾ ਲਿਆ ਹੈ ।ਉਹਨਾਂ ਨੇ ਸਿੱਖਾਂ ਤੇ ਸਰੀਰਕ ,ਮਾਨਸਿਕ ਹਮਲੇ ਤਾਂ ਕੀਤੇ ਹਨ ਪਰ, ਗੁਰਧਾਮਾਂ ,ਬੋਲੀ ,ਸੱਭਿਆਚਾਰ ਤੇ ਹਮਲਿਆ ਦੇ ਨਾਲ ਸਿੱਖ ਕੌਮ ਦੀਆਂ ਸਿਰਮੌਰ ਸੰਸਥਾਵਾਂ, ਜੋ ਸਿੱਖ ਧਰਮ ਤੇ ਹਮਲਾ ਕਰਨ ਵਾਲਿਆਂ ਦੇ ਖਿਲਾਫ ਖੜ੍ਹਦੀਆਂ ,ਹਮਲਾਵਾਰਾਂ ਦਾ ਮੂੰਹ ਤੋੜ ਜਵਾਬ ਦਿੰਦੀਆਂ ਸਨ, ਤੇ ਕਬਜ਼ਾ ਕਰ ਲਿਆ ਹੈ। ਉਹਨਾਂ ਨੇ ਇਸ ਏਜੰਡੇ ਤੇ ਕੰਮ ਕੀਤਾ ਤੇ ਆਪਣੇ ਬ੍ਰਾਹਮਣੀ ਬਿਰਤੀ ਵਾਲਿਆਂ ਨੂੰ ਸਿੱਖ ਬਣਾਕੇ ਸਿੱਖਾਂ ਦੀਆਂ ਸੰਸਥਾਵਾਂ ਵਿੱਚ ਪੜ੍ਹਾਈ ਕਰਵਾਈ ਤੇ ਪ੍ਰਚਾਰਕ ਬਣਾਇਆ ਸਿੱਖੀ ਭੇਸ ਵਾਲੇ ਵਿਦਵਾਨਾਂ ਨੂੰ ਆਪਣੀਆਂ ਯੁਨੀਵਰਸਟੀਆਂ ,ਕਾਲਜਾਂ ਵਿੱਚ ਨੌਕਰੀਆਂ ਦੇ ਨਾਮ ਹੇਠ ਟਰੇਨਿੰਗ ਦਿੱਤੀ ਤੇ ਅਕਾਲ ਤਖਤ ਸਾਹਿਬ ਦੇ ਬਣਾਏ ਇੱਕ ਜਥੇਦਾਰ ਨੇ ਤਾਂ ਸਿੱਖਾਂ ਨੂੰ ਲਵ ਕੁਸ਼ ਦੀ ਔਲਾਦ ਜਾਂ ਸਿੱਖ ਹਿੰਦੂਆਂ ਦਾ ਕੇਸਾਂਧਾਰੀ ਵਿੰਗ ਕਹਾ ਕੇ ਤੇ ਸਿੱਖੀ ਸਿਧਾਤਾਂ ਦੇ ਉਲਟ ਪ੍ਰਚਾਰ ਕਰਾਇਆ ਜਾ ਰਿਹਾ ਹੈ ਜਿਸ ਦੇ ਫਲ ਸਰੂਪ ਅੱਜ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਨਿਰਾਲੇ ਸਿੱਖ ਪੰਥ ਦੇ ਵਿਸ਼ੇ ਤੇ ਕੋਈ ਵੀ ਗੱਲ਼ ਹੋਵੇ ਇਹ ਸਿੱਖੀ ਭੇਸ ਵਿੱਚ ਬ੍ਰਾਹਮਣੀ ਸੋਚ ਵਾਲੇ ਵਿਰੋਧ ਕਰਨ ਵਿੱਚ ਸਭ ਤੋਂ ਅੱਗੇ ਹੁੰਦੇ ਹਨ।
ਜਿਵੇ ਕਿ ਸਿੱਖ ਕੌਮ ਦੀ ਨਿਆਰੀ ਹੋਂਦ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਦਾ ਬਿਕ੍ਰਮੀ ਕਰਨ ਕਰਕੇ ਸਿੱਖਾਂ ਦੀਆਂ ਸਿਰਮੌਰ ਸੰਸਥਵਾਂ ਤੇ ਚੜ੍ਹੀ ਬ੍ਰਾਹਮਣੀ ਰੰਗਤ ਜੱਗ ਜ਼ਾਹਰ ਹੋ ਗਈ ।ਕਿਉਂਕਿ ਨਾਨਕਸ਼ਾਹੀ ਕਲੰਡਰ ਜਿਸ ਦਿਨ ਲਾਗੂ ਹੋਇਆ ਸੀ ਉਸੇ ਦਿਨ ਨਾਗਪੁਰੀ ਆਰ ਐਸ ਐਸ ਦੇ ਸੁਦਰਸ਼ਨ ਨੇ ਅੰਮ੍ਰਿਤਸਰ ਦੀ ਧਰਤੀ ਤੇ ਇਸਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਇਸ ਦਾ ਸਿੱਖ ਹੀ ਵਿਰੋਧ ਕਰਨਗੇ ਕਿਉਂਕਿ ਉਸ ਨੂੰ ਪਤਾ ਸੀ ਕਿ ਉਹ ਸਿੱਖ ਕੌਮ ਦੀਆਂ ਸਿਰਮੌਰ ਸੰਸਥਾਵਾਂ ਉੱਪਰ ਆਪਣੇ ਹੱਥ ਠੋਕੇ ਫਿੱਟ ਕਰ ਚੁੱਕੇ ਹਨ ।ਇਸੇ ਤਰ੍ਹਾਂ ਵਿਦੇਸ਼ਾਂ ਦੀ ਧਰਤੀ ਤੇ ਵੀ ਉਹਨਾਂ ਦੀ ਸੋਚ ਵਾਲੇ ਆਪਣੇ ਆਪ ਨੂੰ ਕੁਝ ਖਾਲਿਸਤਾਨੀ ਅਖਵਾਉਣ ਵਾਲੇ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਕੇ ਬ੍ਰਾਹਮਣਵਾਦੀ ਬਿਕ੍ਰਮੀ ਕੈਲੰਡਰ ਦੇ ਹੱਕ ਵਿੱਚ ਭੁਗਤ ਕੇ ਪਤਾ ਨਹੀਂ ਕਿਉਂ ਨਾਗਪੁਰੀ ਸੋਚ ਦਾ ਸਾਥ ਦੇ ਰਹੇ ਹਨ । ਪਤਾ ਨਹੀਂ ਕਿਉਂ ਉਹਨਾਂ ਦਾ ਸਾਥ ਦੇ ਰਹੇ ਹਨ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਤੇ ਬਣੀ ਯੂਨੀਵਰਸਟੀ ਵੀ ਭਾਉਂਦੀ ਨਹੀ ਸੀ ।ਅੱਜ ਨਾਨਕਸ਼ਾਹੀ ਸੋਚ ਦੀਆਂ ਵਾਰਿਸ ਤੇ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਵੱਲੋ ਬ੍ਰਾਹਮਣਵਾਦ ਦੀ ਗੁਲਾਮੀ ਗਲੋਂ ਲਾਹੁਣ ਲਈ ਅਰੰਭੇ ਗਏ ਸੰਘਰਸ਼ ਦੀਆਂ ਵਾਰਿਸ ਪੰਥਕ ਧਿਰਾਂ ਬੱਬਰ ਖਾਲਸਾ ਇੰਟਰਨੈਸ਼ਨਲ, ਖਾਲਿਸਤਾਨ ਕਮਾਂਡੋ ਫੋਰਸ, ਦਲ ਖਾਲਸਾ ਇੰਟਰਨੈਸ਼ਨਲ, ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ,ਪੰਚ ਪ੍ਰਧਾਨੀ, ਅਖੰਡ ਕੀਰਤਨੀ ਜਥਾ, ਗੁਰੂ ਗ੍ਰੰਥ ਸਾਹਿਬ ਜੀ ਦਾ ਖਾਲਸਾ ਪੰਥ, ਸਿੱਖ ਕੌਮ ਦੇ ਵਿਦਵਾਨ ਬੁੱਧੀ ਜੀਵੀ ਤੇ ਵਿਦੇਸ਼ਾਂ ਵਿੱਚ ਵਸਦੇ ਸਿੱਖ ਨਿਆਰੀ ਹੋਂਦ ਦੇ ਪ੍ਰਤੀਕ ਮੂਲ 2003 ਵਾਲੇ ਨਾਨਕਸ਼ਾਹੀ ਕਲੰਡਰ ਦੇ ਹੱਕ ਵਿੱਚ ਡੱਟ ਕੇ ਖੜ੍ਹੇ ਹਨ ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਹੰਤਾਂ ਵੱਲੋਂ ਗੁਰਦੁਆਰਿਆਂ ਦੀ ਕੀਤੀ ਜਾ ਰਿਹੀ ਬੇਹੁਰਮਤੀ ਨੂੰ ਵਿਰੋਧ ਤੇ ਉਹਨਾਂ ਤੋਂ ਅਜ਼ਾਦ ਕਰਾਉਣ ਗੁਰਦੁਆਰਾ ਪ੍ਰਬੰਧ ਵਿੱਚ ਸੁਧਾਰ ਕਰਨ ਲਈ ਹੀ ਹੋਂਦ ਵਿੱਚ ਆਈ ਸੀ । ਸਿੱਖਾਂ ਦੇ ਹੱਕਾਂ ਹਿੱਤਾਂ ਲਈ ਸ਼ਰੋਮਣੀ ਅਕਾਲੀ ਦਲ ਸਿੱਖਾਂ ਦੀ ਸਿਆਸੀ ਪਾਰਟੀ ਬਣੀ । ਇਸੇ ਤਰ੍ਹਾਂ ਸਿੱਖੀ ਦਾ ਨਿਧੜਕ ਹੋ ਕੇ ਪ੍ਰਚਾਰ ਲਈ ਸਿੱਖ ਸੰਸਥਾਵਾਂ ਹੋਂਦ ਵਿੱਚ ਆਈਆਂ । ਇਹਨਾਂ ਸਿੱਖ ਸੰਸਥਾਵਾਂ ਤੇ ਕਬਜ਼ਾ ਕਰਨ ਲਈ ਬ੍ਰਾਹਮਣਵਾਦ ਸੋਚ ਨੇ ਸਿੱਖਾਂ ਵਿੱਚੋ ਵਿਕਣ ਵਾਲਿਆਂ ਨੂੰ ਕੁਰਸੀ, ਪੈਸੇ ਤੇ ਅਹੁਦੇ ਦੇ ਕੇ ਖਰੀਦ ਲਿਆ ਤੇ ਉਹਨਾਂ ਨੂੰ ਇਸੇ ਸਿੱਖੀ ਸਰੂਪ ਵਿੱਚ ਹੀ ਕੇਸਾਧਾਰੀ ਪੰਜ ਕਕਾਰੀ ਹਿੰਦੂ ਕਬੂਲ ਲਿਆ । ਰਹੀ ਗੱਲ ਜਿਹੜੀਆਂ ਸਿੱਖ ਸੰਘਰਸ਼ ਵਿੱਚ ਧਰਮ ਦੇ ਪ੍ਰਚਾਰ ਨਾਲ ਨਾਲ ਨਿਧੜਕ ਹੋਕੇ ਖੜਨ ਵਾਲੀ ਸਿੱਖ ਸੰਸਥਾ ਦਮਦਮੀ ਟਕਾਸਲ ਜਿਸਦੇ ਮੁੱਖੀ ਬਾਬਾ ਕਰਤਾਰ ਸਿੰਘ ਜੀ ਨੇ ਪੰਜ ਲੱਖ ਦੇ ਭਰੇ ਇਕੱਠ ਵਿੱਚ ਹਿੰਦੋਸਤਾਨ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਖਰੀਆਂ ਖਰੀਆਂ ਸੁਣਾਈਆਂ ਸਨ, ਇਸੇ ਟਕਸਾਲ ਦੇ ਮੁੱਖੀ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਨੇ ਸਿੱਖ ਕੌਮ ਦੇ ਗਲੋ ਗੁਲਾਮੀ ਲਾਹਉਣ ਲਈ ਜਿੱਥੇ ਆਪਾ ਵਾਰਿਆ ਤੇ ਹਿੰਦੋਸਤਾਨ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ, ਪ੍ਰਕਾਸ਼ ਸਿੰਘ ਬਾਦਲ ਤੇ ਜਥੇਦਾਰਾਂ ਨੂੰ ਉਨ੍ਹਾਂ ਦੇ ਮੂੰਹ ਤੇ ਸੱਚ ਸੁਣਾਇਆ । ਸੱਚ ਸੁਣਾਨ ਵਾਲੀ ਇਹ ਸੰਸਥਾ ਰਾਸ਼ਟਰੀ ਸੈਵਮ ਸੇਵਕ ਸੰਘ ਤੇ ਹਿੰਦੋਸਤਾਨ ਸਰਕਾਰ ਦੀਆਂ ਅੱਖਾਂ ਵਿੱਚ ਰੜਕਣ ਲੱਗ ਪਈ ਤੇ ਉਸ ਨੇ ਇਸ ਤੇ ਆਪਣਾ ਨਿਸ਼ਨਾ ਸੇਧ ਲਿਆ । ਜਿੱਥੇ ਉਸ ਨੇ ਇਸ ਦੇ ਨਾ ਝੁਕਣ ਵਾਲੇ ਸਿੰਘਾਂ ਨੂੰ ਸ਼ਹੀਦ ਕਰਨਾ ਸ਼ੁਰੂ ਕਰ ਦਿੱਤਾ ਉਥੇ ਇਸ ਟਕਸਾਲ ਵਿੱਚ ਆਪਣੇ ਹੱਥ ਠੋਕੇ ਸਿੱਖਾਂ ਤੇ ਸਿੱਖੀ ਭੇਸ ਧਾਰ ਕੇ ਬ੍ਰਾਹਮਣੀ ਸੋਚ ਵਾਲਿਆਂ ਨੂੰ ਦਮਦਮੀ ਟਕਸਾਲ ਵਿੱਚ ਧਰਮ ਦੀ ਵਿੱਦਿਆਂ ਲਈ ਵਾੜ ਦਿੱਤਾ । ਜਿਸ ਦੀ ਇੱਕ ਮਿਸਾਲ ਗਿਆਨੀ ਠਾਕਰ ਸਿੰਘ ਪਟਿਆਲੇ ਵਾਲਾ ਤੇ ਰੁਲਦਾ ਸਿੰਘ ਰਾਸ਼ਟਰੀ ਸਿੱਖ ਸੰਗਤ ਦਾ ਮੁੱਖੀ ਜਿਸ ਨੂੰ ਕੁਝ ਸਮਾਂ ਪਹਿਲਾਂ ਸਿੱਖ ਕੌਮ ਦੇ ਸੂਰਬੀਰ ਯੋਧਿਆਂ ਨੇ ਸੋਧਿਆ ਹੈ ।ਇਸ ਦੇ ਨਾਲ ਹੀ ਦਮਦਮੀ ਟਕਸਾਲ ਦੇ ਨਾਂ ਤੇ ਵਿਚਰ ਰਹੇ ਕਈ ਪ੍ਰਚਾਕਾਂ ਦੀਆਂ ਤਸਵੀਰਾਂ ਦੇਖੀਆਂ ਜਾ ਸਕਦੀਆਂ ਹਨ । ਜਿਨ੍ਹਾਂ ਨੇ ਆਪਣਾ ਕੰਮ ਸਿੱਖੀ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਵਾਲਾ ਸ਼ੁਰੂ ਕਰ ਦਿੱਤਾ । ਜਿਹੜੇ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਸਨ ਉਹਨਾਂ ਨੂੰ ਇਹਨਾਂ ਬ੍ਰਾਹਮਣਵਾਦੀ ਸੋਚ ਦੇ ਹੱਥ ਠੋਕਿਆਂ ਨੇ ਸ਼ਹੀਦ ਕਰਾ ਦਿੱਤਾ ਜਾਂ ਫਿਰ ਟਕਸਾਲ ਤੋਂ ਬਾਹਰ ਕੱਢ ਦਿੱਤਾ। ਜਿਹੜੀ ਟਕਸਾਲ ਨੇ ਗੁਰੂ ਗ੍ਰੰਥ ਤੇ ਪੰਥ ਲਈ ਅਥਾਹ ਕੁਰਬਾਨੀਆਂ ਕੀਤੀਆਂ ਸਨ, ਜੋ ਕੌਮ ਦੇ ਸ਼ਹੀਦਾਂ ਦਾ ਅਥਾਹ ਸਤਿਕਾਰ ਕਰਦੀ ਸੀ ਉਸੇ ਟਕਸਾਲ ਨੇ ਇਹਨਾਂ ਸ਼ਹੀਦਾਂ ਦੇ ਕਾਤਲਾਂ ਨੂੰ ਸਿਰੋਪੇ ਦਿੱਤੇ । ਹਰਨਾਮ ਸਿੰਘ ਧੁੰਮੇ ਵਾਲੀ ਟਕਸਾਲ ਪੂਰੀ ਤਰ੍ਹਾਂ ਬਾਬਾ ਕਰਤਾਰ ਸਿੰਘ ਜੀ ,ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਦੀ ਸੋਚ ਤੋਂ ਲਾਂਭੇ ਜਾਕੇ ਰਾਸ਼ਟਰੀ ਸੈਵਮ ਸੇਵਕ ਸੰਘ ਦਾ ਹੀ ਇੱਕ ਹਿੱਸਾ ਬਣ ਚੁੱਕੀ ਹੈ । ਇਸੇ ਤਹਿਤ ਇਸ ਟਕਸਾਲ ਨੇ ਸੂਰਬੀਰ ਯੋਧੇ ਦੀ ਸ਼ਹਾਦਤ ਨੂੰ ਵੀਹ ਸਾਲ ਨਾ ਪ੍ਰਵਾਨ ਕਰਕੇ ਉਸ ਨਾਲ ਵੀ ਧਰੋਹ ਕਮਾਉਣ ਤੋਂ ਘੱਟ ਨਹੀ ਕੀਤੀ ਤੇ ਨਾ ਹੀ ਉਨਾਂ ਦੇ ਬਚਨਾਂ “ਜਿਸ ਦਿਨ ਹਿੰਦੋਸਤਾਨ ਦੀ ਸਰਕਾਰ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਸ ਦਿਨ ਖਾਲਿਸਤਾਨ ਦੀ ਨੀਹ ਰੱਖੀ ਜਾਵੇਗੀ” ਤੇ ਜੂਨ 84 ਵਿੱਚ ਸਰਕਾਰ ਨੇ ਹਮਲਾ ਕਰਕੇ ਖਾਲਿਸਤਾਨ ਦੀ ਨੀਹ ਰੱਖ ਦਿੱਤੀ ਤੇ ਇਸ ਤੇ ਮਹਿਲ ਉਸਾਰਨ ਲਈ ਸੈਂਕੜੇ ਨਹੀ ਹਜ਼ਾਰਾਂ ਸਿੰਘ ਨੇ ਆਪਣੇ ਇਸ ਮਹਿਲ ਲਈ ਸੀਸ ਭੇਟ ਕੀਤੇ, ਤੇ ਪਹਿਰਾਂ ਦੇਣ ਦੀ ਬਜਾਏ ਸਿੱਖ ਕੌਮ ਦੇ ਉਹਨਾਂ ਮੱਸਲਿਆਂ ਨੂੰ ਉਠਾਇਆ ਜਿਸ ਨਾਲ ਸਿੱਖਾਂ ਦਾ ਆਪਣੇ ਹੱਕਾਂ ਹਿੱਤਾ ਤੇ ਅਜ਼ਾਦੀ ਵੱਲ ਧਿਆਨ ਨਾ ਜਾਵੇ ਤੇ ਉਹ ਆਪਸ ਵਿੱਚ ਹੀ ਉਲਝ ਕੇ ਰਹਿ ਜਾਣ । ਉਹ ਮਸਲੇ ਨਾਨਕਸ਼ਾਹੀ ਕੈਲੰਡਰ ਜਾਂ ਫਿਰ ਰਹਿਤ ਮਰਯਾਦਾ ਦੇ ਮਸਲੇ ਉਠਾ ਕੇ ਸਿੱਖਾਂ ਵਿੱਚ ਆਪਸੀ ਖਾਨਾਜੰਗੀ ਕਰਾ ਕੇ ਜੋ ਸਿੱਖ ਕੌਮ ਦੇ ਅਜ਼ਾਦ ਵਤਨ ਲਈ ਕੁਰਬਾਨੀਆਂ ਕਰ ਗਏ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਮਿੱਟੀ ਘੱਟੇ ਰੋਲਣ ਲਈ ਅਤੇ ਸੰਘਰਸ਼ ਕਰ ਰਹੇ ਸਿੰਘਾਂ ਦੇ ਧਿਆਨ ਨੂੰ ਹਟਾਉਣ ਲਈ ਹੀ ਸਿੱਖੀ ਭੇਸ ਵਿੱਚ ਰਾਸ਼ਟਰੀ ਸੈਵਮ ਸੇਵਕ ਸੰਘ ਦੇ ਤਨਖਾਹਦਾਰਾਂ ਵੱਲੋ ਸੋਚੀ ਸਮਝੀ ਸਕੀਮਾਂ ਤਹਿਤ ਕੀਤਾ ਜਾ ਰਿਹਾ ਹੈ ।ਬ੍ਰਾਹਮਣਵਾਦੀ ਸੋਚ ਨੇ ਅੱਜ ਉਸੇ ਸਾਖੀ ਨੂੰ ਅਧਾਰ ਬਣਾਕੇ ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ ਤਖਤ ਸਾਹਿਬਾਨਾਂ ਦੇ ਜਥੇਦਾਰ, ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ਰੋਮਣੀ ਅਕਾਲੀ ਦਲ ਬਾਦਲ ,ਸੰਤ ਸਮਾਜ ਤੇ ਸਿੱਖ ਕੌਮ ਦੀ ਨਿਆਰੀ ਵਿਲੱਖਣ ਹੋਂਦ ਤੋਂ ਇਨਕਾਰੀਆਂ ਦਾ ਪੂਰੀ ਤਰ੍ਹਾਂ ਕਬਜ਼ਾ ਹੋ ਚੁੱਕਾ ਹੈ ।ਜਿਹੜਾ ਕੰਮ ਹਿੰਦੋਸਤਾਨ ਦੀ ਫੌਜ, ਪੁਲਿਸ ,ਸਿੱਖੀ ਦੇ ਖਿਲਾਫ ਚਲਾਏ ਡੇਰੇਦਾਰ ਨਹੀਂ ਕਰ ਸਕੇ ਉਹ ਕੰਮ ਹੁਣ ਇਹ ਸੰਸਥਾਵਾਂ ਦੇ ਆਗੂ ਕਰ ਰਹੇ ਹਨ ।ਜਾਣੇ ਜਾਂ ਅਣਜਾਣੇ ਬਾਬੇ ਧੁੰਮੇ ਪ੍ਰਤੀ ਅੰਨੀ ਸ਼ਰਧਾਂ ਰੱਖਣ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਇਹ ਸਵਾਲ ਧੁੰਮੇ ਬਾਬੇ ਦੇ ਟਕਸਾਲ ਦਾ ਮੁੱਖੀ ਹੋਣ ਦੇ ਸਵਾਲੀਆਂ ਚਿੰਨ ਹੈ ਕਿ ਸਿੱਖ ਕੌਮ ਦੀ ਅਜ਼ਾਦੀ ਵਾਸਤੇ ਸੰਘਰਸ਼ ਵਿੱਚ ਸ਼ਹੀਦ ਹੋਏ ਸਿੰਘਾਂ ਦੀ ਸਹੀ ਜਾਣਕਾਰੀ , ਸ਼ਹੀਦਾਂ ਦੇ ਪਰਿਵਾਰਾਂ ਦੀ ਮਦੱਦ ਤੇ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਸਿੰਘਾਂ ਦੇ ਕੇਸਾਂ ਦੀ ਪੈਰਵਈ ਜਾਂ ਉਹਨਾਂ ਦੇ ਪਰਿਵਾਰਾਂ ਦੀ ਮਦੱਦ ਤੇ ਉਹਨਾਂ ਦੀ ਰਿਹਾਈ ,ਸੰਤ ਸਿਪਾਹੀ ਦੇ ਕਨਸੈਪਟ ਤੋਂ ਭਗੌੜੇ, ਪਿਛਲੇ ਸਮੇਂ ਵਿੱਚ ਸਿਰਸੇ ਵਾਲੇ ਸਾਧ ਦੇ ਖਿਲਾਫ ਲਾਏ ਮੋਰਚੇ ਤੋਂ ਪਾਸਾ ਵੱਟਣਾ , ਆਸ਼ੂਤੋਸ਼ ਦੇ ਖਿਲਾਫ ਸੰਘਰਸ਼ ਕਰ ਰਹੇ ਸਿੰਘਾਂ ਦੀ ਜ਼ਬਾਨੀ ਲੁਧਿਆਣੇ ਨਿਭਾਏ ਰੋਲ, ਫਿਰ 12 ਦਸੰਬਰ ਨੂੰ ਮਹਿਤੇ ਮੀਟਿੰਗ ਕਰਕੇ ਬਾਦਲ ਨੂੰ ਤਲਬ ਕਰਨ ਤੇ ਫਿਰ ਉਸ ਤੋਂ ਪਾਸਾ ਵੱਟਣਾ, ਕੀ ਜਿਸ ਟਕਸਾਲ ਦਾ ਪਹਿਲਾਂ ਮੁੱਖੀ ਸਿਰ ਤਲੀ ਤੇ ਰੱਖ ਕੇ ਦਰਬਾਰ ਸਾਹਿਬ ਜੀ ਦੀ ਪਵਿੱਤਰਤਾ ਲਈ ਲੜਿਆ, ਬਾਬਾ ਜਰਨੈਲ ਸਿੰਘ ਜੀ ਨੇ ਸਿੱਖ ਕੌਮ ਦੇ ਹੱਕਾਂ ਹਿੱਤਾਂ ਲਈ ਸੀਸ ਤਲੀ ਤੇ ਰੱਖ ਕੇ ਸ਼ਹੀਦੀ ਪਾਈ, ਕੀ ਇਹ ਹਰਨਾਮ ਸਿੰਘ ਉਸ ਟਕਸਾਲ ਦਾ ਮੁੱਖੀ ਹੈ ? ਐਸਾ ਕਦਾਚਿੱਤ ਨਹੀਂ ਹੋ ਸਕਦਾ । ਅੱਜ ਬੇਵੱਸ ਹੋਈ ਕੌਮ ਜਿਸ ਕੋਲ ਜੀਵਨ ਜਾਚ ਦੇ ਖਜ਼ਾਨੇ, ਸਰਬਕਲਾ ਸੰਪੂਰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਿਸ਼ਾ ਮਾਰਗ ਹੋਣ ਤੇ ਜਿਸ ਕੋਲ ਕੁਰਬਾਨੀਆਂ ਭਰਿਆ ਸਿੱਖ ਇਤਿਹਾਸ ਹੋਵੇ, ਉਸ ਦੀ ਇਹ ਹਾਲਤ ਸਿੱਖ ਕੌਮ ਨਾਲ ਧ੍ਰੋਹ ਕਮਾਉਣ ਵਾਲੇ ਇਹਨਾਂ ਲੀਡਰਾਂ ਦੇ ਗੁਣਗਾਣਨ ਤੇ ਚਾਪਲੂਸੀ ਕਰਨ ਕਰਕੇ ਹੈ। ਸਿੱਖ ਕੌਮ ਦੇ ਗਦਾਰ ਲੀਡਰ ਕੌਮ ਦਾ ਕੁਝ ਨਹੀ ਵਿਗਾੜ ਸਕਦੇ ਜੇਕਰ ਨਿੱਜੀ ਲਾਲਸਾਵਾਂ, ਸਵਾਰਥਾਂ, ਨਿੱਜੀ ਗਰਜ਼ਾਂ ਤੇ ਚੌਧਰ ਤੋਂ ਪਾਸਾ ਵੱਟ ਕੇ ਸਿੱਖ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਇਸ਼ਟ ਮੰਨ ਕੇ ਤੇ ਜਾਗਦੀ ਜ਼ਮੀਰ ਵਾਲੇ ਗੁਰਸਿੱਖ, ਜੋ ਹਿੰਦੋਸਤਾਨ ਦੀ ਸਰਕਾਰ ਨਾਲ ਸਿੱਖ ਕੌਮ ਦੇ ਹੱਕਾਂ ਹਿੱਤਾ ਵਾਸਤੇ ਸੰਘਰਸ਼ ਕਰ ਰਹੇ ਹਨ ਉਹਨਾਂ ਦਾ ਸਾਥ ਦੇਣ ।
ਭੁੱਲਾਂ ਚੁੱਕਾਂ ਲਈ ਖਿਮਾਂ ਦਾ ਜਾਚਕ :-
ਗੁਰਚਰਨ ਸਿੰਘ ਗੁਰਾਇਆ 01775031568

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸ਼੍ਰੋਮਣੀ ਕਮੇਟੀ ਵੱਲੋਂ ਨਵੇਂ ਵਰ੍ਹੇ ਨਾਨਕਸ਼ਾਹੀ ਸੰਮਤ 558 ਸਬੰਧੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤਿ ਸਮਾਗਮ 👉 ਐਡਵੋਕੇਟ ਧਾਮੀ ਨੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਲਈ 4 ਫੀਸਦੀ ਮਹਿੰਗਾਈ ਭੱਤਾ ਵਧਾਉਣ ਦਾ ਕੀਤਾ ਐਲਾਨ 👉 ਮੁਲਾਜ਼ਮਾਂ ਨੂੰ ਡਿਊਟੀ ਦੌਰਾਨ ਰਵਾਇਤੀ ਸਿੱਖ ਪਹਿਰਾਵੇ ਅਨੁਸਾਰ ਕੁੜਤਾ ਪਜਾਮਾ ਪਹਿਨਣ ਲਈ ਆਖਿਆ

ਮੋਗਾ ਵਿਖੇ ਅਮਿਤ ਸ਼ਾਹ ਦੇ ਆਉਣ ਤੇ ਪੰਜਾਬੀਆਂ ਤੇ ਸਿੱਖਾਂ ਵੱਲੋਂ ਆਪਣੇ ਘਰਾਂ ਤੇ ਕਾਰੋਬਾਰਾਂ ਤੇ ਕਾਲੇ ਝੰਡੇ ਲਗਾਕੇ ਰੋਸ ਜਾਹਰ ਕਰਨਾ ਵਧੀਆ ਉਪਰਾਲਾ: ਮਾਨ 👉 ਜ਼ਮਹੂਰੀਅਤ ਢੰਗ ਨਾਲ ਰੋਸ਼ ਕਰਨ ਵਾਲੇ ਆਗੂਆਂ ਨੂੰ ਗ੍ਰਿਫਤਾਰ ਕਰਨਾ ਗੈਰ ਕਾਨੂੰਨੀ

ਫਿਲਮ ਧੁਰੰਦਰ 2 ਵਿਚ ਦਸਤਾਰਧਾਰੀ ਸਿੱਖ ਪਾਤਰ ਦੇ ਨਸ਼ੇ ਵਾਲੇ ਦ੍ਰਿਸ਼ ਬਦਲੇ ਜਾਣ ਨਹੀਂ ਤਾਂ ਹੋਵੇਗੀ ਕਾਨੂੰਨੀ ਕਾਰਵਾਈ ਅਤੇ ਵਿਰੋਧ ਪ੍ਰਦਰਸ਼ਨ: ਗੁਰਮੀਤ ਸਿੰਘ ਸ਼ੰਟੀ 👉 ਫਿਲਮ ਸੇੰਸਰ ਬੋਰਡ ਨੂੰ ਪੱਤਰ ਲਿਖ ਕੀਤੀ ਗਈ ਮੰਗ 👉 ਦਿੱਲੀ ਕਮੇਟੀ ਵਲੋਂ ਇਸ ਮਾਮਲੇ ਤੇ ਚੁੱਪ ਰਹਿਣਾ ਨਮੋਸ਼ੀਜਨਕ

ਸ਼ਹੀਦ ਭਾਈ ਤਾਰਾ ਸਿੰਘ ਜੀ ਵਾਂ ਅਤੇ ਉਨ੍ਹਾਂ ਨਾਲ ਸ਼ਹੀਦ ਹੋਏ ਸਮੂਹ ਸ਼ਹੀਦ ਸਿੰਘਾਂ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਸਬੰਧੀ ਸਮਾਗਮ ਖਾਲਸਾਈ ਜਾਹੋਜਲਾਲ ਨਾਲ ਸੰਪੂਰਨ ਸਿੱਖ ਪੰਥ ਦੀਆਂ ਪ੍ਰਮੁੱਖ ਸਖਸ਼ੀਅਤਾਂ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ