Home » Blog » ਕਸਬਾ ਖਾਲੜਾ ਅੰਦਰ ਚੋਰੀ ਦੀਆਂ ਵਾਰਦਾਤਾਂ ਨੇ ਪਾਈ ਦਹਿਸ਼ਤ

ਕਸਬਾ ਖਾਲੜਾ ਅੰਦਰ ਚੋਰੀ ਦੀਆਂ ਵਾਰਦਾਤਾਂ ਨੇ ਪਾਈ ਦਹਿਸ਼ਤ

SHARE ARTICLE

328 Views

ਖਾਲੜਾ 28 ਸਤੰਬਰ (ਖਿੜਿਆ ਪੰਜਾਬ)

ਉਕਤ ਵਿਅਕਤੀਆਂ ਵੱਲੋਂ ਮਗਰਲੇ ਤਿੰਨ ਚਾਰ ਦਿਨਾਂ ਤੋਂ ਕਸਬਾ ਖਾਲੜਾ ਅੰਦਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ,ਜਿਸ ਵਿੱਚ ਪਹਿਲਾਂ ਇਹਨਾਂ ਵੱਲੋਂ ਸੋਡੀ ਖੇਤੀ ਸਟੋਰ ਤੋਂ 15000 ਦੀ ਚੋਰੀ ਕੀਤੀ ਹੈ ,ਉਸ ਤੋਂ ਬਾਅਦ ਸਰਬਜੀਤ ਸਿੰਘ ਨਾਰਲੀ ਦੀ ਗੱਡੀ ਵਿੱਚੋਂ ਸ਼ੀਸ਼ਾ ਤੋੜ ਕੇ ਉਸਦਾ ਰਿਵਾਲਵਰ ਚੋਰੀ ਕੀਤਾ ਅਤੇ ਅੱਜ ਜੱਜ ਪੱਤਰਕਾਰ ਦੀ ਦੁਕਾਨ ਸਿੰਘ ਖੇਤੀ ਸਟੋਰ ਤੋਂ ਲੱਕੜ ਪੇਟੀ ਦਾ ਗਲਾ ਤੋੜ ਕੇ ਇਹਨਾਂ ਵੱਲੋਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੇ ਕੋਈ ਵੀਰ ਉਕਤ ਵਿਅਕਤੀਆਂ ਨੂੰ ਪਛਾਣਦਾ ਹੈ ਤਾਂ ਸਾਡੇ ਕੰਟੈਕਟ ਨੰਬਰ 98553-77474 ਤੇ ਜਾਣਕਾਰੀ ਦੇਵੇ। ਜਿੱਥੇ ਉਸਦਾ ਨਾਂ ਗੁਪਤ ਰੱਖਿਆ ਜਾਵੇਗਾ ਉੱਥੇ ਉਸਨੂੰ ਵਾਜਿਬ ਇਨਾਮ ਵੀ ਦਿੱਤਾ ਜਾਵੇਗਾ।।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News