SSP ਰਵਜੋਤ ਗਰੇਵਾਲ ਦੀ ਅਗਵਾਈ ‘ਚ ਤਰਨ ਤਾਰਨ ਪੁਲਿਸ ਅਤੇ ਫਿਰੋਤੀ ਮੰਗਣ ਵਾਲੇ ਗੈਂਗਸਟਰਾਂ ਵਿਚਾਲੇ ਮੁਕਾਬਲਾ, 4 ਬਦਮਾਸ਼ ਜ਼ਖਮੀ,
ਪੁਲਿਸ ਉਤੇ ਫਾਇਰ ਕਰਨ ਤੋਂ ਬਾਅਦ ਪੁਲਿਸ ਨਾਲ ਹੋਇਆ ਮੁਕਾਬਲਾ,
ਚਾਰੋਂ ਬਦਮਸ਼ਾਂ ਨੂੰ ਗ੍ਰਿਫਤਾਰ ਕਰਕੇ ਇਲਾਜ ਲਈ ਹਸਪਤਾਲ ਭੇਜਿਆ

ਤਰਨ ਤਾਰਨ ਦੀ ਪੁਲਿਸ ਨੇ ਕੁਝ ਘੰਟਿਆਂ ਵਿੱਚ ਹੀ ਲੋਕਾਂ ਨੂੰ ਡਰਾ ਧਮਕਾ ਕੇ ਫਰੌਤੀਆਂ ਮੰਗਣ ਵਾਲੇ ਗੈਂਗਸਟਰਾਂ ਦੇ 4 ਗੁਰਗਿਆਂ ਨੂੰ ਜ਼ਖ਼ਮੀ ਹਾਲਤ ਵਿੱਚ ਕਾਬੂ ਕਰਕੇ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਐਸਐਸਪੀ ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਅੱਜ ਤਰਨ ਤਾਰਨ ਜ਼ਿਲ੍ਹੇ ਵਿੱਚ ਦੋ ਥਾਵਾਂ ਤੇ ਫਰੌਤੀ ਦੇ ਨਾਮ ਤੇ ਗੋਲੀ ਚੱਲਣ ਦੀ ਵਾਰਦਾਤ ਹੋਈ ਜਿਨਾਂ ਵਿੱਚ ਸਵੇਰੇ 9.30 ਵਜੇ ਭਿੱਖੀਵਿੰਡ ਚੋਪੜਾ ਹਸਪਤਾਲ ਦੇ ਬਾਹਰ ਗੋਲੀ ਚਲਾਈ ਗਈ ਜਿਨਾਂ ਵਿੱਚ ਉਹਨਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਹਨਾਂ ਨੂੰ ਪ੍ਰਭ ਦਾਸੂਵਾਲ ਦੀ ਫੋਨ ਕਾਲ ਆਈਆ ਸਨ।ਉਸ ਤੋਂ ਬਾਅਦ 11:30 ਵਜੇ ਪੱਟੀ ਵਿਖੇ ਕਬੀਰ ਕੋਨਵਟ ਸਕੂਲ ਦੇ ਗੇਟ ਦੇ ਬਾਹਰ ਫਾਇਰਿੰਗ ਕੀਤੀ ਗਈ। ਇਸ ਨੂੰ ਟਰੇਸ ਕਰਦੀ ਹੋਈ ਪੁਲਿਸ ਨੇ ਬਹੁਤ ਬਹਾਦਰੀ ਨਾਲ ਇਹਨਾਂ ਦਾ ਪਿੱਛਾ ਕੀਤਾ। ਇਹ ਪਿੰਡ ਦਾਸੂਵਾਲ ਵਿਖੇ ਪ੍ਰਭ ਦਾਸੂਵਾਲ ਦੇ ਨਜ਼ਦੀਕੀ ਦੇ ਘਰ ਛੁਪੇ ਸਨ ਪੁਲਿਸ ਪਾਰਟੀ ਨੇ ਘਰ ਨੂੰ ਘੇਰਾ ਪਾਇਆ ਅਤੇ ਇਹਨਾਂ ਵਿਅਕਤੀਆਂ ਨੂੰ ਵਾਰਨਿੰਗ ਦਿੱਤੀ ਕਿ ਤੁਸੀਂ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿਓ। ਉਲਟਾ ਇਹਨਾਂ ਵੱਲੋਂ ਪੁਲਿਸ ਪਾਰਟੀ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਪੁਲਿਸ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਜਿਨਾਂ ਵਿੱਚ ਚਾਰ ਵਿਅਕਤੀ ਇੰਜਰ ਹੋਏ ਅਤੇ ਦੋ ਵਿਅਕਤੀ ਜਾਂ ਇਸ ਤੋਂ ਵੱਧ ਮੌਕੇ ਤੇ ਫਰਾਰ ਹੋ ਗਏ। ਇਹਨਾਂ ਵਿਅਕਤੀਆਂ ਦੀ ਪਛਾਣ ਰਣਦੀਪ ਸਿੰਘ ਗੁਰਜੰਟ ਸਿੰਘ ਮਲਕੀਤ ਸਿੰਘ ਜਗਸੀਰ ਸਿੰਘ ਹੋਈ। ਇਸ ਮੌਕੇ ਤਿੰਨ ਪਿਸਤੌਲ ਬਰਾਮਦ ਹੋਏ ਹਨ ਅਤੇ ਬਾਕੀ ਪੁਲਿਸ ਪਾਰਟੀ ਜਾਂਚ ਵਿੱਚ ਜੁੜੀ ਹੈ
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।









