Home » Blog » ਬੇਅਦਬੀਆਂ ਦੀਆਂ ਵੱਧ ਰਹੀਆਂ ਘਟਨਾਵਾਂ ਚਿੰਤਾਜਨਕ, ਕੇਂਦਰ ਅਤੇ ਰਾਜ ਸਰਕਾਰ ਤੁਰੰਤ ਕਰਣ ਸਖ਼ਤ ਕਾਰਵਾਈ: ਬੀਬੀ ਰਣਜੀਤ ਕੌਰ ???? ਗੁਟਕਾ ਸਾਹਿਬ ਉਪਰ ਜੁਤੀਆਂ ਮਾਰਣ ਦੀ ਵੀਡੀਓ ਨੇ ਵਲੂੰਧਰੇ ਸਿੱਖ ਹਿਰਦੇ

ਬੇਅਦਬੀਆਂ ਦੀਆਂ ਵੱਧ ਰਹੀਆਂ ਘਟਨਾਵਾਂ ਚਿੰਤਾਜਨਕ, ਕੇਂਦਰ ਅਤੇ ਰਾਜ ਸਰਕਾਰ ਤੁਰੰਤ ਕਰਣ ਸਖ਼ਤ ਕਾਰਵਾਈ: ਬੀਬੀ ਰਣਜੀਤ ਕੌਰ ???? ਗੁਟਕਾ ਸਾਹਿਬ ਉਪਰ ਜੁਤੀਆਂ ਮਾਰਣ ਦੀ ਵੀਡੀਓ ਨੇ ਵਲੂੰਧਰੇ ਸਿੱਖ ਹਿਰਦੇ

SHARE ARTICLE

103 Views

ਨਵੀਂ ਦਿੱਲੀ 25 ਸੰਤਬਰ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਗੁਰਦੁਆਰਾ ਕਮੇਟੀ ਦੇ ਸੀਨੀਅਰ ਮੈਂਬਰ ਬੀਬੀ ਰਣਜੀਤ ਕੌਰ ਜੋ ਕਿ ਇਸ ਸਮੇਂ ਕੈਨੇਡਾ ਦੌਰੇ ਤੇ ਹਨ ਨੇ ਫੋਨ ਰਾਹੀਂ ਕੀਤੀ ਗੱਲਬਾਤ ਦੌਰਾਨ ਕਿਹਾ ਕਿ ਇਕ ਨਵੀਂ ਵੀਡੀਓ ਦੇਖਣ ਨੂੰ ਮਿਲ਼ ਰਹੀ ਹੈ ਜਿਸ ਵਿਚ ਸਿੱਖ ਪੰਥ ਦੇ ਵੱਖ ਵੱਖ ਗੁਟਕਾ ਸਾਹਿਬ ਨੂੰ ਇਕੱਠਾ ਕਰਕੇ ਉਨ੍ਹਾਂ ਉਪਰ ਕੌਈ ਜੁੱਤੀ ਨਾਲ ਵਾਰ ਕਰਕੇ ਸਿੱਖ ਪੰਥ ਦੀ ਭਾਵਨਾਵਾਂ ਨੂੰ ਵਡੀ ਠੇਸ ਪਹੁੰਚਾ ਰਿਹਾ ਹੈ ਤੇ ਮੀਡੀਆ ਰਾਹੀਂ ਮਿਲ਼ ਰਹੀਆਂ ਬਹੁਤੀਆਂ ਖਬਰਾਂ ਜਿਸ ਵਿਚ ਏ ਆਈ ਦੀ ਦੁਰਵਰਤੋਂ ਕਰਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਬੇਹੂਰਮਤੀ ਕਰਣ ਦੀਆਂ ਕੋਝੀਆਂ ਚਾਲਾਂ ਨੂੰ ਦੇਖ/ਪੜ ਕੇ ਹਿਰਦੇ ਵਲੂੰਧਰੇ ਜਾਂਦੇ ਹਨ ਤੇ ਇੰਨ੍ਹਾ ਸ਼ਰਾਰਤੀ ਲੋਕਾਂ ਉਪਰ ਕਿਸੇ ਕਿਸਮ ਦੀ ਕੌਈ ਕਾਰਵਾਈ ਨਾ ਹੋਣਾ, ਸਿੱਖ ਪੰਥ ਲਈ ਇਕ ਵਡੀ ਗੰਭੀਰ ਚੁਣੌਤੀ ਹੈ । ਇਸ ਤੋਂ ਪਹਿਲਾਂ ਵੀਂ ਦਰਬਾਰ ਸਾਹਿਬ ਪਰਿਕ੍ਰਮਾਂ ਵਿਚ ਮੋਟੂ ਪਤਲੁ ਦੇ ਕਾਰਟੂਨ, ਸ੍ਰੀ ਦਰਬਾਰ ਸਾਹਿਬ ਜੀ ਦੀ ਪਰਿਕ੍ਰਮਾਂ ਵਿਚ ਨੰਗੇ ਸਿਰ ਦੀਆਂ ਕੁੜੀਆਂ ਨੂੰ ਦਿਖਾਣਾ, ਕਦੇ ਸਿਰ ਤੇ ਪੱਗ ਬੰਨੀ ਕੁੜੀਆਂ ਦੇ ਕੰਨਾਂ ਵਿਚ ਵਾਲੀਆਂ, ਕਦੇ ਬਾਬੇ ਨਾਨਕ ਨੂੰ ਖੇਤੀ ਕਰਦਿਆਂ ਦਿਖਾਣਾ, ਕਦੇ ਪੰਚਮ ਪਾਤਸ਼ਾਹ ਨੂੰ ਤਤੀ ਤਵੀ ਤੇ ਨੱਚਦੇ ਦਿਖਾਣਾ, ਕਦੇ ਮਹਾਰਾਜਾ ਰਣਜੀਤ ਸਿੰਘ ਨੂੰ ਦਰਬਾਰ ਸਾਹਿਬ ਵਿਚ ਨੱਚਦੇ ਦਿਖਾਇਆ ਗਿਆ ਸੀ ਤੇ ਸਿੱਖਾਂ ਵਲੋਂ ਕੀਤੀ ਗਈ ਸ਼ਿਕਾਇਤਾਂ ਉਪਰ ਕੌਈ ਕਾਰਵਾਈ ਨਾ ਹੋਣ ਕਰਕੇ ਸ਼ਰਾਰਤੀ ਲੋਕਾਂ ਦੇ ਹੋਂਸਲੇ ਵੱਧ ਗਏ ਸਨ । ਉਨ੍ਹਾਂ ਗੰਭੀਰ ਹੁੰਦਿਆਂ ਕਿਹਾ ਕਿ ਇਹ ਸਭ ਇਕ ਗਿਣੀ ਮਿੱਠੀ ਚਾਲ ਨਾਲ ਸਿੱਖ ਪੰਥ ਨੂੰ ਬਦਨਾਮ ਕਰਣ ਲਈ ਇਕ ਅਣਡਿੱਥੇ ਜੁੱਧ ਦਾ ਐਲਾਨ ਕੀਤਾ ਹੋਇਆ ਲਗ ਰਿਹਾ ਹੈ ਜਿਸ ਨੂੰ ਨੱਥ ਪਾਣ ਵਿਚ ਦੇਸ਼ ਦਾ ਪੁਲਿਸ ਵਿਭਾਗ ਨਾਕਾਮਯਾਬ ਹੋ ਰਿਹਾ ਹੈ ਜਾਂ ਓਹ ਇੰਨ੍ਹਾ ਸ਼ਰਾਰਤੀ ਅਨਸਰਾਂ ਵਿਰੁੱਧ ਕੁਝ ਕਰਣਾ ਹੀ ਨਹੀਂ ਚਾਹੁੰਦੇ ਹਨ । ਅਸੀਂ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇੰਨ੍ਹਾ ਸ਼ਰਾਰਤੀ ਅਨਸਰਾਂ ਦੀ ਭਾਲ ਕਰ ਕੇ ਇੰਨ੍ਹਾ ਵਿਰੁੱਧ ਸਖ਼ਤ ਕਾਰਵਾਈ ਕਰਣ ਦਾ ਉਪਰਾਲਾ ਕੀਤਾ ਜਾਏ ਜਿਸ ਨਾਲ ਦੇਸ਼ ਦਾ ਮਾਹੌਲ ਖਰਾਬ ਨਾ ਹੋ ਸਕੇ ਅਤੇ ਸਮੂਹ ਭਾਈਚਾਰਿਆ ਅੰਦਰ ਸਦਭਾਵਨਾ ਦਾ ਮਾਹੌਲ ਬਣਿਆ ਰਹਿ ਸਕੇ ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

15 ਮਾਰਚ ਦਿਨ ਐਤਵਾਰ ਫਰੈਂਕਫੋਰਟ ਚੋਣਾਂ ਵਿੱਚ ਸਰਦਾਰ ਨਰਿੰਦਰ ਸਿੰਘ ਘੋਤੜਾ ਨੂੰ ਆਪਣਾ ਕੀਮਤੀ ਵੋਟ ਪਾ ਕੇ ਕਾਮਯਾਬ ਕਰੋ- ਸਰਦਾਰ ਅਨੂਪ ਸਿੰਘ ਪ੍ਰਧਾਨ ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ। – ਸ੍ਰ: ਨਰਿੰਦਰ ਸਿੰਘ ਘੋਤੜਾ ਵਿਦੇਸ਼ੀ ਸਿਟੀ ਕੌਂਸਲ ਅਤੇ ਸ਼ਹਿਰ ਦੀ ਪਾਰਲੀਮੈਂਟ ਚੋਣਾਂ ਲਈ ਉਮੀਦਵਾਰ ਹਨ ।

ਪਹਿਲੀ ਚੇਤ (14ਮਾਰਚ) ਨਾਨਕਸ਼ਾਹੀ ਨਵਾਂ ਵਰ੍ਹਾਂ 558 ਦੀ ਅਰੰਭਤਾ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ! ਨਵੇਂ ਵਰ੍ਹੇ ਦੀ ਅਰੰਭਤਾ ਤੇ ਸਰਬੱਤ ਦੇ ਭਲੇ ਵਾਲੇ ਸਿੱਖ ਰਾਜ ਦੀ ਸਿਰਜਣਾ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਦਾ ਪ੍ਰਣ ਕਰੀਏ :- ਗੁਰਚਰਨ ਸਿੰਘ ਗੁਰਾਇਆ