Home » Blog » ਆਜ਼ਾਦ ਪ੍ਰੈਸ ਕਲੱਬ ਭਿੱਖੀਵਿੰਡ ਵੱਲੋ ਪਹਿਲਾਂ ਖ਼ੂਨਦਾਨ ਕੈਂਪ 26 ਸਤੰਬਰ ਦਿਨ ਸ਼ੁੱਕਰਵਾਰ

ਆਜ਼ਾਦ ਪ੍ਰੈਸ ਕਲੱਬ ਭਿੱਖੀਵਿੰਡ ਵੱਲੋ ਪਹਿਲਾਂ ਖ਼ੂਨਦਾਨ ਕੈਂਪ 26 ਸਤੰਬਰ ਦਿਨ ਸ਼ੁੱਕਰਵਾਰ  

SHARE ARTICLE

89 Views

ਆਜ਼ਾਦ ਪ੍ਰੈਸ ਕਲੱਬ ਭਿੱਖੀਵਿੰਡ ਵੱਲੋ ਪਹਿਲਾਂ ਖ਼ੂਨਦਾਨ ਕੈਂਪ 26 ਸਤੰਬਰ ਦਿਨ ਸ਼ੁੱਕਰਵਾਰ – ਸਵਿੰਦਰ ਬਲੇਹਰ

 

 

 

ਭਿੱਖੀਵਿੰਡ 24 ਸਤੰਬਰ ( ਗੁਰਪ੍ਰੀਤ ਸਿੰਘ ਸੈਡੀ) ਮਨੁੱਖਤਾ ਦੇ ਭਲੇ ਲਈ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਅਤੇ ਆਜ਼ਾਦ ਪ੍ਰੈੱਸ ਕਲੱਬ ਭਿੱਖੀਵਿੰਡ ਵੱਲੋਂ ਜਸਬੀਰ ਸਿੰਘ ਪੱਟੀ (ਸੂਬਾ ਪ੍ਰਧਾਨ) ਜੀ ਦੀ ਰਹਿਨੁਮਾਈ ਹੇਠ ਪਹਿਲਾ ਖੂਨਦਾਨ ਕੈਂਪ 26 ਸਤੰਬਰ 2025 ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਪਹੂਵਿੰਡ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਵਾਈਸ ਸੂਬਾ ਪ੍ਰਧਾਨ ਸਵਿੰਦਰ ਸਿੰਘ ਬਲੇਰ ਵੱਲੋਂ ਗੱਲਬਾਤ ਦੌਰਾਨ ਦੱਸਿਆ ਕਿ ਇਹ ਕੈਂਪ ਸਵੇਰੇ 9.0ਵਜੇ ਤੋਂ ਸ਼ੁਰੂ ਹੋ ਕੇ ਦੁਪਹਿਰ 01 ਵਜੇ ਤੱਕ ਸਿਵਲ ਬਲੱਡ ਬੈਂਕ ਤਰਨਤਾਰਨ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਚਾਨਣ ਸਿੰਘ ਸੰਧੂ ਅਤੇ ਜ਼ਿਲ੍ਹਾ ਵਾਈਸ ਪ੍ਰਧਾਨ ਸਰਬਜੀਤ ਸਿੰਘ ਛੀਨਾ ਵੱਲੋਂ ਸਾਂਝੇ ਤੌਰ ਤੇ ਆਪਣੇ ਬਿਆਨ ਵਿੱਚ ਕਿਹਾ ਕਿ ਇਨਸਾਨ ਦੀ ਜ਼ਿੰਦਗੀ ਬਹੁਤ ਕੀਮਤੀ ਹੈ। ਉਹਨਾਂ ਕਿਹਾ ਕਿ ਐਕਸੀਡੈਂਟ ਜਾਂ ਕਿਸੇ ਗੰਭੀਰ ਬਿਮਾਰੀ ਦੇ ਇਲਾਜ ਲਈ ਸਭ ਤੋਂ ਪਹਿਲਾਂ ਹਸਪਤਾਲ ਦੇ ਡਾਕਟਰਾਂ ਸਾਹਿਬਾਨ ਵੱਲੋਂ ਮਰੀਜ਼ ਦੀ ਜਾਨ ਬਚਾਉਣ ਲਈ ਪਹਿਲ ਦੇ ਆਧਾਰ ਤੇ ਖੂਨ ਚੜ੍ਹਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਸੋ ਸਾਡੀ ਸੰਸਥਾ ਵੱਲੋਂ ਮਨੁੱਖੀ ਜੀਵਨ ਨੂੰ ਬਚਾਉਣ ਦੀ ਭਾਵਨਾ ਨੂੰ ਮੁੱਖ ਰੱਖਦੇ ਹੋਏ ਇਹ ਪਹਿਲਾ ਖੂਨਦਾਨ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ। ਜਿਸ ਪ੍ਰਤੀ ਸੇਵਾ ਭਾਵਨਾ ਨਾਲ ਸਾਡੀ ਸੰਸਥਾ ਦੀ ਪੂਰੀ ਪੱਤਰਕਾਰ ਟੀਮ ਵੱਲੋਂ ਇਸ ਨੂੰ ਕਾਮਯਾਬ ਬਣਾਉਣ ਲਈ ਪੂਰਾ ਉਤਸ਼ਾਹ ਪਾਇਆ ਜਾ ਰਿਹਾ ਹੈ। ਅਖੀਰ ਵਿੱਚ ਜਸਬੀਰ ਸਿੰਘ ਪੱਟੀ, ਸਵਿੰਦਰ ਸਿੰਘ ਬਲੇਰ, ਚਾਨਣ ਸਿੰਘ ਸੰਧੂ, ਸਰਬਜੀਤ ਸਿੰਘ ਛੀਨਾ ਅਤੇ ਆਜ਼ਾਦ ਪ੍ਰੈੱਸ ਕਲੱਬ ਭਿੱਖੀਵਿੰਡ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਇਸ ਖੂਨਦਾਨ ਕੈਂਪ ਵਿੱਚ ਵੱਧ ਚੜ੍ਹ ਚੜਕੇ ਹਿੱਸਾ ਪਾਉਣ ਲਈ ਨੌਜਵਾਨ ਵੀਰਾਂ, ਵੱਖ ਵੱਖ ਸਮਾਜ ਸੇਵੀ ਸੰਸਥਾਵਾਂ,ਜਥੇਬੰਦੀਆਂ ਅਤੇ ਖੂਨਦਾਨ ਕਰਨ ਲਈ ਸਾਰੇ ਚਾਹਵਾਨ ਵਿਦਿਆਰਥੀਆਂ, ਵੀਰਾਂ ਨੂੰ ਇਸ ਕੈਂਪ ਵਿੱਚ ਵੱਧ ਤੋਂ ਵੱਧ ਆਪਣਾ ਸਹਿਯੋਗ ਦੇਣ ਲਈ ਅਪੀਲ ਕੀਤੀ ਗਈ।ਇਸ ਮੌਕੇ ਤੇ ਹਾਜਰ ਸਖਸ਼ੀਅਤਾਂ ਵਿੱਚ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਸੂਬਾ ਵਾਈਸ ਪ੍ਰਧਾਨ ਸਵਿੰਦਰ ਸਿੰਘ ਬਲੇਰ, ਜ਼ਿਲ੍ਹਾ ਤਰਨਤਾਰਨ ਪ੍ਰਧਾਨ ਚਾਨਣ ਸਿੰਘ ਸੰਧੂ, ਜ਼ਿਲ੍ਹਾ ਤਰਨਤਾਰਨ ਸੀਨੀਅਰ ਮੀਤ ਪ੍ਰਧਾਨ ਸਰਬਜੀਤ ਸਿੰਘ ਛੀਨਾ, ਜਗਦੇਵ ਸਿੰਘ ਸਮਰਾ, ਗੁਰਪ੍ਰੀਤ ਸਿੰਘ ਸੈਂਡੀ, ਸਤਨਾਮ ਸਿੰਘ ਜੰਡ, ਜਗਤਾਰ ਸਿੰਘ ਖਾਲੜਾ, ਰਣਜੀਤ ਸਿੰਘ ਨਾਰਲੀ, ਮਨਜੀਤ ਸਿੰਘ ਪੱਟੀ, ਰਣਜੀਤ ਕੁਮਾਰ ਬੱਬੂ, ਸੰਦੀਪ ਉੱਪਲ, ਵਿੱਕੀ ਮਹਿਤਾ, ਰਜੇਸ਼ ਕੁਮਾਰ ਸ਼ਰਮਾ,ਅਮਨ ਸ਼ਰਮਾ, ਸੁਰਿੰਦਰ ਨੀਟੂ, ਮਨਜੀਤ ਸਿੰਘ ਰੰਧਾਵਾ, ਨਰਿੰਦਰ ਸਿੰਘ ਪੀਟੀਸੀ, ਗੁਰਬੀਰ ਸਿੰਘ ਗੰਡੀਵਿੰਡ,ਹੈਪੀ ਸਭਰਾ,ਕੱਪਿਲ ਗਿੱਲ ਪੱਟੀ, ਜਸਬੀਰ ਸਿੰਘ ਦੁੱਬਲੀ,ਲਾਡਾ ਕੰਡਾ,ਬੱਬਣ ਸਭਰਾਂ,ਹੈਪੀ ਦਿੱਲੀ, ਸੁਖਬੀਰ ਸਿੰਘ ਦਿਆਲਪੁਰ, ਬਲਵੀਰ ਸਿੰਘ ਖਾਲਸਾ, ਸੁਖਦੇਵ ਸਿੰਘ ਆਸਲ, ਜਗਜੀਤ ਸਿੰਘ ਡੱਲ,ਦਾਰਾ ਸਿੰਘ ਡੱਲ ਅਤੇ ਸੁਰਜੀਤ ਕੁਮਾਰ ਬੌਬੀ ਆਦਿ ਪੱਤਰਕਾਰ ਹਾਜ਼ਰ ਸਨ।

 

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News