Home » ਨਵੀਂ ਦਿੱਲੀ » 24 ਨਵੰਬਰ ਨੂੰ ਦੀਨਾ ਕਾਂਗੜ ਦੇ ਇਤਿਹਾਸਿਕ ਸਥਾਨ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਦਿਹਾੜਾ ਧੂਮਧਾਮ ਤੇ ਸਤਿਕਾਰ ਨਾਲ ਮਨਾਵਾਂਗੇ : ਮਾਨ

24 ਨਵੰਬਰ ਨੂੰ ਦੀਨਾ ਕਾਂਗੜ ਦੇ ਇਤਿਹਾਸਿਕ ਸਥਾਨ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਦਿਹਾੜਾ ਧੂਮਧਾਮ ਤੇ ਸਤਿਕਾਰ ਨਾਲ ਮਨਾਵਾਂਗੇ : ਮਾਨ

SHARE ARTICLE

107 Views

ਨਵੀਂ ਦਿੱਲੀ, 20 ਸਤੰਬਰ (ਮਨਪ੍ਰੀਤ ਸਿੰਘ ਖਾਲਸਾ):- “24 ਨਵੰਬਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵਾਂ ਸ਼ਹੀਦੀ ਦਿਹਾੜਾ ਆ ਰਿਹਾ ਹੈ । ਗੁਰੂ ਸਾਹਿਬ ਨੇ ਇਨਸਾਨੀਅਤ ਤੇ ਮਨੁੱਖਤਾ ਦੀ ਰਾਖੀ ਲਈ ਸਮੇ ਦੀਆਂ ਹਕੂਮਤਾਂ ਦੇ ਜ਼ਬਰ ਜੁਲਮ ਅੱਗੇ ਈਨ ਨਾ ਮੰਨਕੇ ਅਤੇ ਆਪਣੀ ਮਹਾਨ ਸ਼ਹਾਦਤ ਦੇ ਕੇ ਸਮੁੱਚੇ ਸੰਸਾਰ ਦੇ ਲੋਕਾਂ ਨੂੰ ਕਿਸੇ ਵੀ ਜ਼ਬਰ ਅੱਗੇ ਨਾ ਝੁਕਣ ਅਤੇ ਮਨੁੱਖੀ ਹੱਕਾਂ ਦੀ ਹਰ ਕੀਮਤ ਤੇ ਰਾਖੀ ਕਰਨ ਦਾ ਮਨੁੱਖਤਾ ਪੱਖੀ ਸੰਦੇਸ਼ ਦਿੱਤਾ ਜਿਨ੍ਹਾਂ ਦੀਆਂ ਘਾਲਨਾਵਾਂ ਅਤੇ ਸ਼ਹਾਦਤਾਂ ਦੇ ਮਕਸਦ ਨੂੰ ਦੁਨੀਆਂ ਵਿਚ ਅੱਜ ਪ੍ਰਚਾਰਨ ਤੇ ਪ੍ਰਸਾਰਨ ਦੀ ਸਖਤ ਲੋੜ ਹੈ ਤਾਂ ਕਿ ਜਿਥੇ ਕਿਤੇ ਵੀ ਹੁਕਮਰਾਨ ਆਪਣੇ ਨਿਵਾਸੀਆਂ ਨਾਲ ਵਿਤਕਰੇ, ਬੇਇਨਸਾਫ਼ੀਆਂ, ਜ਼ਬਰ ਕਰ ਰਹੇ ਹਨ । ਉਨ੍ਹਾਂ ਨੂੰ ਗੁਰੂ ਸਾਹਿਬ ਜੀ ਦੇ ਸੰਦੇਸ ਰਾਹੀ ਇਨਸਾਨੀਅਤ ਕਦਰਾਂ ਕੀਮਤਾਂ ਦੀ ਰਾਖੀ ਕਰਕੇ ਆਪਣੀ ਧਰਮੀ ਸੋਚ ਨੂੰ ਸੰਸਾਰ ਪੱਧਰ ਤੇ ਹੋਰ ਵਧੇਰੀ ਪ੍ਰਫੁੱਲਤਾ ਨਾਲ ਉਜਾਗਰ ਕੀਤਾ ਜਾ ਸਕੇ । ਪਰ ਦੁੱਖ ਅਤੇ ਅਫਸੋਸ ਹੈ ਕਿ ਜਿਸ ਸਿੱਖ ਕੌਮ ਦੀ ਸੰਸਥਾ ਐਸ.ਜੀ.ਪੀ.ਸੀ ਦੀ ਇਹ ਮੁੱਖ ਜਿੰਮੇਵਾਰੀ ਬਣਦੀ ਹੈ ਕਿ ਉਹ ਸਿੱਖਾਂ, ਮੁਸਲਮਾਨਾਂ, ਇਸਾਈਆ, ਦਲਿਤਾਂ, ਆਦਿਵਾਸੀਆਂ, ਨਾਗਿਆ, ਮਜਦੂਰ ਵਰਗ ਆਦਿ ਨਾਲ ਹੋ ਰਹੀਆ ਹਕੂਮਤੀ ਬੇਇਨਸਾਫ਼ੀਆਂ ਸੰਬੰਧੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਅਤੇ ਦਸਵੇ ਪਿਤਾ ਜੀ ਦੇ ਜਫਰਨਾਮੇ ਦੀ ਸੋਚ ਤੇ ਅਧਾਰਿਤ ‘ਵਾਈਟ ਪੇਪਰ’ ਤਿਆਰ ਕਰਕੇ ਇੰਡੀਆ ਦੇ ਹੁਕਮਰਾਨਾਂ ਨੂੰ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਉਲੰਘਣ ਵਿਰੁੱਧ ਚੁਣੋਤੀ ਦਿੰਦੇ ਹੋਏ ਇਸ ਜ਼ਬਰ ਨੂੰ ਬੰਦ ਕਰਵਾਉਣ ਦੀ ਜਿੰਮੇਵਾਰੀ ਨਿਭਾਈ ਜਾਵੇ । ਉਸ ਵੱਲੋ ਇਸ ਮਹਾਨ ਦਿਹਾੜੇ ਨੂੰ ਸਹੀ ਦਿਸ਼ਾ ਵੱਲ ਮਨਾਉਣ ਦੀ ਬਜਾਇ ਇਸ ਮਾਰਚ ਨੂੰ ਗਵਾਲੀਅਰ ਤੋ ਸੁਰੂ ਕਰਕੇ ਸ੍ਰੀ ਆਨੰਦਪੁਰ ਸਾਹਿਬ ਤੱਕ ਸਮਾਪਤੀ ਕਰਨ ਤੱਕ ਸੀਮਤ ਰਹਿ ਗਏ । ਇਹ ਮਾਰਚ ਦਿੱਲੀ ਪਹੁੰਚਣ ਤੇ ਉਥੇ ਬੀਜੇਪੀ- ਆਰ.ਐਸ.ਐਸ. ਸੋਚ ਵਾਲੇ ਸਮੂਲੀਅਤ ਕਰਦੇ ਹੋਏ ਇਸ ਨੂੰ ਹਿੰਦੂਤਵ ਰੂਪ ਹੀ ਦੇਣ ਦੇ ਅਮਲ ਕਰਨਗੇ । ਜੋ ਇਸ ਸ਼ਹੀਦੀ ਦਿਵਸ ਦਾ ਸੰਸਾਰ ਪੱਧਰ ਦਾ ਮਕਸਦ ਹੈ, ਉਸ ਨੂੰ ਇਕ ਛੋਟੇ ਦਇਰੇ ਵਿਚ ਸੀਮਤ ਕਰ ਦੇਣਗੇ ।” ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 24 ਨਵੰਬਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇ ਸ਼ਹੀਦੀ ਦਿਹਾੜੇ ਦੇ ਅਸਲ ਮਕਸਦ ਨੂੰ ਉਜਾਗਰ ਕਰਨ ਨੂੰ ਲੈਕੇ ਦੀਨਾ ਕਾਂਗੜ (ਮੋਗਾ) ਦੇ ਇਤਿਹਾਸਿਕ ਸਥਾਂਨ ਉਤੇ ਪੂਰੀ ਧੂਮਧਾਮ ਅਤੇ ਅਤਿ ਸਤਿਕਾਰਿਤ ਢੰਗ ਨਾਲ ਇਸਦੇ ਮਕਸਦ ਨੂੰ ਪ੍ਰਚਾਰਨ ਤੇ ਪ੍ਰਸਾਰਨ ਨੂੰ ਲੈਕੇ ਮਨਾਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਹ ਫੈਸਲਾ ਕੀਤਾ ਹੈ ਕਿ ਅਸੀ ਇਸ ਸ਼ਹੀਦੀ ਦੇ ਮਕਸਦ ਅਧੀਨ 22 ਨਵੰਬਰ ਤੋ ਲੈਕੇ 24 ਨਵੰਬਰ ਤੱਕ ਦੀਨਾ ਕਾਂਗੜ ਦੇ ਅਸਥਾਂਨ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਨੁੱਖੀ ਹੱਕਾਂ ਲਈ ਕੀਤੀਆ ਕੁਰਬਾਨੀਆਂ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਾਬਰ ਹਕੂਮਤ ਨੂੰ ਜਫ਼ਰਨਾਮੇ ਦੇ ਰੂਪ ਵਿਚ ਲਿਖੇ ਗਏ ਇਤਿਹਾਸਿਕ ਪੱਤਰ ਤੇ ਅਧਾਰਿਤ ਇਕ ਵਾਈਟ ਪੇਪਰ ਤਿਆਰ ਕਰਕੇ ਦੀਨਾ ਕਾਂਗੜ ਤੋ ਅਰਦਾਸ ਕਰਕੇ 5 ਪਿਆਰਿਆ ਦੇ ਰੂਪ ਵਿਚ ਇਹ ਪੱਤਰ ਲੈਕੇ ਦਿੱਲੀ ਰਾਸਟਰਪਤੀ ਭਵਨ ਵੱਲ ਕੂਚ ਕਰਨਗੇ । ਜਿਸ ਵਿਚ ਸਿੱਖ, ਮੁਸਲਿਮ, ਇਸਾਈਆ, ਦਲਿਤਾਂ, ਆਦਿਵਾਸੀਆ, ਨਾਗਿਆ, ਕਸਮੀਰੀਆਂ ਆਦਿ ਸਭ ਵਰਗਾਂ ਜਿਨ੍ਹਾਂ ਉਤੇ ਹੁਕਮਰਾਨ ਜ਼ਬਰ ਤੇ ਬੇਇਨਸਾਫ਼ੀਆਂ ਕਰ ਰਿਹਾ ਹੈ ਅਤੇ ਜੋ ਲੱਖਾਂ ਦੀ ਗਿਣਤੀ ਵਿਚ ਸਾਡੇ ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲਿਆ ਵਿਚ ਸ਼ਹੀਦ ਕੀਤਾ ਗਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਜਸੀ ਢੰਗ ਨਾਲ ਅਪਮਾਨ ਕੀਤੇ ਗਏ, ਅਮਨਮਈ ਜਾਪ ਕਰ ਰਹੇ ਸਿੱਖਾਂ ਉਤੇ ਗੋਲੀ ਚਲਾਕੇ ਸ਼ਹੀਦ ਕੀਤੇ ਗਏ, 328 ਪਾਵਨ ਸਰੂਪ ਲਾਪਤਾ ਕੀਤੇ ਗਏ, ਡੇਰੇਦਾਰ ਦੇ ਸਾਧਾਂ ਦੀ ਸਰਪ੍ਰਸਤੀ ਕਰਕੇ ਸਰਬੱਤ ਦਾ ਭਲਾ ਲੌੜਨ ਵਾਲੀ ਸਿੱਖ ਕੌਮ ਨੂੰ ਬਦਨਾਮ ਕਰਨ ਦੇ ਅਮਲ ਕੀਤੇ ਗਏ, ਬਾਹਰਲੇ ਮੁਲਕਾਂ ਵਿਚ ਮੋਦੀ ਹਕੂਮਤ ਤੇ ਉਸਦੀ ਚੰਡਾਲ ਚੌਕੜੀ ਵੱਲੋ ਸਿੱਖਾਂ ਦੇ ਸਾਜਸੀ ਢੰਗ ਨਾਲ ਕਤਲ ਕਰਵਾਏ ਗਏ, ਸ. ਜਸਵੰਤ ਸਿੰਘ ਖਾਲੜਾ ਦੁਆਰਾ 25 ਹਜਾਰ ਲਾਵਾਰਿਸ ਲਾਸਾਂ ਨੂੰ ਦਰਿਆਵਾ ਵਿਚ ਰੋੜਿਆ ਗਿਆ ਅਤੇ ਸਮਸਾਨਘਾਟਾਂ ਵਿਚ ਸੰਸਕਾਰ ਕੀਤੇ ਗਏ, 30-30 ਸਾਲਾਂ ਤੋ ਸਿੱਖਾਂ ਨੂੰ ਜ਼ਬਰੀ ਬੰਦੀ ਬਣਾਕੇ ਰੱਖਿਆ ਹੋਇਆ ਹੈ । ਪੰਜਾਬ ਦੇ ਪਾਣੀਆਂ, ਬਿਜਲੀ ਸਭ ਸੋਮਿਆ ਨੂੰ ਜ਼ਬਰੀ ਲੁੱਟਿਆ ਗਿਆ, ਹੁਣ ਪੰਜਾਬ ਨੂੰ ਤੀਜੀ ਵਾਰ ਫਿਰ ਸਾਜਸੀ ਢੰਗ ਨਾਲ ਡੋਬਿਆ ਗਿਆ, ਨਿਰੰਤਰ ਘੱਟ ਗਿਣਤੀ ਕੌਮਾਂ ਉਤੇ ਜਬਰ ਜਾਰੀ ਹੈ, ਇਨ੍ਹਾਂ ਸਭ ਬੇਇਨਸਾਫ਼ੀਆਂ ਤੇ ਅਧਾਰਿਤ ਵਾਈਟ ਪੇਪਰ ਤਿਆਰ ਕਰਕੇ ਇਸ ਜ਼ਬਰ ਨੂੰ ਖਤਮ ਕਰਨ ਸੰਬੰਧੀ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਸੰਬੰਧੀ ਵਾਈਟ ਪੇਪਰ ਦਿੱਤਾ ਜਾਵੇਗਾ । ਇਸ ਸੰਬੰਧ ਵਿਚ ਸਭ ਕੌਮਾਂ, ਵਰਗਾਂ ਤੇ ਅਧਾਰਿਤ ਸਮੂਹਿਕ ਰੂਪ ਵਿਚ 22 ਨਵੰਬਰ ਤੇ 24 ਨਵੰਬਰ ਤੱਕ ਵੱਖ-ਵੱਖ ਦਿਸਾਵਾਂ ਤੋਂ ਦੀਨਾ ਕਾਂਗੜ ਲਈ ਮਨੁੱਖੀ ਤੇ ਇਨਸਾਨੀ ਹੱਕਾਂ ਦੀ ਰਾਖੀ ਲਈ ਮਾਰਚ ਕੱਢਦੇ ਹੋਏ ਇਸ ਸ਼ਹੀਦੀ ਦਿਹਾੜੇ ਤੇ ਇਹ ਮਾਰਚ ਪਹੁੰਚਣਗੇ । ਜਿਸਦੇ ਆਖਰੀ ਹੋਣ ਵਾਲੇ ਫੈਸਲਿਆ ਤੇ ਵਿਚਾਰਾਂ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪੀ.ਏ.ਸੀ ਮੈਬਰਾਨ, ਜਿ਼ਲ੍ਹਾ ਪ੍ਰਧਾਨਾਂ ਦੀ ਇਕ ਜ਼ਰੂਰੀ ਇਕੱਤਰਤਾ 22 ਸਤੰਬਰ ਨੂੰ ਦੀਨਾ ਕਾਂਗੜ ਵਿਖੇ ਰੱਖੀ ਗਈ ਹੈ । ਜਿਸ ਵਿਚ ਉਪਰੋਕਤ ਸਭ ਮੈਬਰਾਂ ਨੂੰ ਸਮੇ ਨਾਲ ਪਹੁੰਚਣ ਦੀ ਅਪੀਲ ਕੀਤੀ ਗਈ ਹੈ ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

15 ਮਾਰਚ ਦਿਨ ਐਤਵਾਰ ਫਰੈਂਕਫੋਰਟ ਚੋਣਾਂ ਵਿੱਚ ਸਰਦਾਰ ਨਰਿੰਦਰ ਸਿੰਘ ਘੋਤੜਾ ਨੂੰ ਆਪਣਾ ਕੀਮਤੀ ਵੋਟ ਪਾ ਕੇ ਕਾਮਯਾਬ ਕਰੋ- ਸਰਦਾਰ ਅਨੂਪ ਸਿੰਘ ਪ੍ਰਧਾਨ ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ। – ਸ੍ਰ: ਨਰਿੰਦਰ ਸਿੰਘ ਘੋਤੜਾ ਵਿਦੇਸ਼ੀ ਸਿਟੀ ਕੌਂਸਲ ਅਤੇ ਸ਼ਹਿਰ ਦੀ ਪਾਰਲੀਮੈਂਟ ਚੋਣਾਂ ਲਈ ਉਮੀਦਵਾਰ ਹਨ ।

ਪਹਿਲੀ ਚੇਤ (14ਮਾਰਚ) ਨਾਨਕਸ਼ਾਹੀ ਨਵਾਂ ਵਰ੍ਹਾਂ 558 ਦੀ ਅਰੰਭਤਾ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ! ਨਵੇਂ ਵਰ੍ਹੇ ਦੀ ਅਰੰਭਤਾ ਤੇ ਸਰਬੱਤ ਦੇ ਭਲੇ ਵਾਲੇ ਸਿੱਖ ਰਾਜ ਦੀ ਸਿਰਜਣਾ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਦਾ ਪ੍ਰਣ ਕਰੀਏ :- ਗੁਰਚਰਨ ਸਿੰਘ ਗੁਰਾਇਆ