Home » ਪੰਜਾਬ » ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਿੱਚ ਤਿੰਨ ਦਿਨਾਂ ਦੇ ਇੰਟਰਜ਼ੋਨਲ ਧਾਰਮਿਕ ਮੁਕਾਬਲੇ ਸੰਪੰਨ —- ਸੰਗਤਾਂ ਦਾ ਵੱਡਾ ਸਹਿਯੋਗ, ਪ੍ਰਬੰਧਕੀ ਨੂੰ ਰਹਾਇਸ਼ ਦੇ ਪ੍ਰਬੰਧ ਕਰਨੇ ਪਏ ਦੁਗਣੇ

ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਿੱਚ ਤਿੰਨ ਦਿਨਾਂ ਦੇ ਇੰਟਰਜ਼ੋਨਲ ਧਾਰਮਿਕ ਮੁਕਾਬਲੇ ਸੰਪੰਨ —- ਸੰਗਤਾਂ ਦਾ ਵੱਡਾ ਸਹਿਯੋਗ, ਪ੍ਰਬੰਧਕੀ ਨੂੰ ਰਹਾਇਸ਼ ਦੇ ਪ੍ਰਬੰਧ ਕਰਨੇ ਪਏ ਦੁਗਣੇ

SHARE ARTICLE

109 Views

—-

ਲੁਧਿਆਣਾ, 7 ਸਤੰਬਰ — ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਕਰਵਾਏ ਗਏ ਇੰਟਰਜ਼ੋਨਲ ਧਾਰਮਿਕ ਮੁਕਾਬਲੇ ਤਿੰਨ ਦਿਨਾਂ ਦੀ ਰੂਹਾਨੀ ਯਾਤਰਾ ਤੋਂ ਬਾਅਦ ਅੱਜ ਦੁਪਹਿਰ ਸੰਪੰਨ ਹੋਏ। ਇਹ ਮੁਕਾਬਲੇ 15 ਤੋਂ 17 ਅਗਸਤ ਤੱਕ ਚੱਲੇ ਜਿਨ੍ਹਾਂ ਵਿੱਚ ਜੰਮੂ, ਹਰਿਆਣਾ ਅਤੇ ਪੰਜਾਬ ਦੇ ਵੱਖ-ਵੱਖ ਜ਼ੋਨਾਂ ਤੋਂ ਸੈਂਕੜੇ ਵਿਦਿਆਰਥੀਆਂ ਤੇ ਮਿਸ਼ਨਰੀ ਵੀਰ-ਭੈਣਾਂ ਨੇ ਆਪਣਾ ਪ੍ਰਤਿਭਾ-ਪਾਸਾਰ ਵਿਖਾਇਆ।

ਦਿਨ ਪਹਿਲਾਂ — 15 ਅਗਸਤ 2025

ਮੁਕਾਬਲਿਆਂ ਦੀ ਸ਼ੁਰੂਆਤ ਸਵੇਰ ਦੇ ਸ਼ੈਸ਼ਨ ਨਾਲ ਹੋਈ ਜਿੱਥੇ ਸ਼ਬਦ ਵਿਚਾਰ ਦੇ ਮੁਕਾਬਲੇ ਹੋਏ। ਹੁਸ਼ਿਆਰਪੁਰ, ਮਾਨਸਾ, ਕਪੂਰਥਲਾ, ਪਟਿਆਲਾ, ਲੁਧਿਆਣਾ, ਮੋਗਾ ਅਤੇ ਜੰਮੂ ਜ਼ੋਨ ਦੇ ਭਾਗੀਦਾਰਾਂ ਨੇ ਗੁਰਮਤਿ ਵਿਚਾਰ ਪੇਸ਼ ਕੀਤੇ। ਜੱਜਮੈਂਟ ਦੀ ਸੇਵਾ ਪ੍ਰਿੰਸੀਪਲ ਚਰਨਜੀਤ ਸਿੰਘ ਜੀ (ਅਨੰਦਪੁਰ ਸਾਹਿਬ), ਵਾਈਸ ਪ੍ਰਿੰਸੀਪਲ ਅਪਾਰ ਸਿੰਘ ਜੀ, ਗਿਆਨੀ ਦਵਿੰਦਰ ਪਾਲ ਸਿੰਘ ਜੀ ਅਤੇ ਗਿਆਨੀ ਫਤਹਿ ਸਿੰਘ ਜੀ ਨੇ ਨਿਭਾਈ। ਉਨ੍ਹਾਂ ਦਾ ਸੰਸਥਾ ਵੱਲੋਂ ਸਨਮਾਨ ਕੀਤਾ ਗਿਆ ਤੇ ਭਾਗੀਦਾਰ ਵੀਰ-ਭੈਣਾਂ ਨੂੰ ਪਹਿਲਾ, ਦੂਜਾ, ਤੀਜਾ ਅਤੇ ਉਤਸ਼ਾਹ ਵਧਾਉ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।

ਸ਼ਾਮ ਦੇ ਪਹਿਲੇ ਸੈਸ਼ਨ ਵਿੱਚ ਪ੍ਰਾਇਮਰੀ ਕੀਰਤਨ ਅਤੇ ਮਿਡਲ ਕਵਿਤਾ ਦੇ ਮੁਕਾਬਲੇ ਕਰਵਾਏ ਗਏ। ਜੱਜਾਂ ਵਜੋਂ ਪ੍ਰੋਫੈਸਰ ਇਕਬਾਲ ਸਿੰਘ (ਲੁਧਿਆਣਾ), ਪ੍ਰੋਫੈਸਰ ਗੁਰਪ੍ਰੀਤ ਸਿੰਘ (ਹੁਸ਼ਿਆਰਪੁਰ), ਪ੍ਰੋਫੈਸਰ ਸੁਖਮਿੰਦਰ ਸਿੰਘ (ਬਟਾਲਾ), ਪ੍ਰੋਫੈਸਰ ਰੁਪਿੰਦਰ ਕੌਰ ਅਤੇ ਵੀਰ ਗੁਰਵਿੰਦਰ ਸਿੰਘ (ਬੀ. ਆਰ. ਐਸ. ਨਗਰ) ਨੇ ਆਪਣੀ ਸੇਵਾ ਨਿਭਾਈ।

ਸ਼ਾਮ ਦੇ ਦੂਜੇ ਸੈਸ਼ਨ ਦੀ ਸ਼ੁਰੂਆਤ ਰਹਿਰਾਸ ਸਾਹਿਬ ਦੇ ਪਾਠ ਨਾਲ ਹੋਈ ਜੋ ਮਿਸ਼ਨਰੀ ਭੈਣ ਵਿਨਪ੍ਰੀਤ ਵੱਲੋਂ ਕੀਤਾ ਗਿਆ। ਇਸ ਤੋਂ ਬਾਅਦ ਪ੍ਰਾਇਮਰੀ ਲੈਕਚਰ ਅਤੇ ਸੀ. ਸੈਕੰਡਰੀ ਵਾਰਤਾਲਾਪ ਦੇ ਮੁਕਾਬਲੇ ਹੋਏ। ਜੱਜਾਂ ਦੀ ਸੇਵਾ ਪ੍ਰਿੰਸੀਪਲ ਮਨਜਿੰਦਰ ਕੌਰ, ਭੈਣ ਬਲਵਿੰਦਰ ਕੌਰ, ਅਮੋਲਰੂਪ ਕੌਰ ਅਤੇ ਵੀਰ ਗੁਰਵਿੰਦਰ ਸਿੰਘ ਨੇ ਨਿਭਾਈ।

ਦਿਨ ਦੂਜਾ — 16 ਅਗਸਤ 2025

ਦੂਜੇ ਦਿਨ ਸਵੇਰਲੇ ਸੈਸ਼ਨ ਵਿੱਚ ਮਿਡਲ ਕੀਰਤਨ ਅਤੇ ਪ੍ਰਾਇਮਰੀ ਕਵਿਤਾ ਦੇ ਮੁਕਾਬਲੇ ਹੋਏ। ਜੱਜਮੈਂਟ ਦੀ ਸੇਵਾ ਪਹਿਲੇ ਦਿਨ ਦੀ ਤਰ੍ਹਾਂ ਹੀ ਪ੍ਰੋਫੈਸਰ ਇਕਬਾਲ ਸਿੰਘ, ਪ੍ਰੋ. ਗੁਰਪ੍ਰੀਤ ਸਿੰਘ, ਪ੍ਰੋ. ਸੁਖਮਿੰਦਰ ਸਿੰਘ, ਪ੍ਰੋ. ਰੁਪਿੰਦਰ ਕੌਰ ਅਤੇ ਵੀਰ ਗੁਰਵਿੰਦਰ ਸਿੰਘ ਨੇ ਨਿਭਾਈ।

ਸਵੇਰ ਦੇ ਦੂਜੇ ਸੈਸ਼ਨ ਵਿੱਚ ਮਿਡਲ ਅਤੇ ਸੀ. ਸੈਕੰਡਰੀ ਲੈਕਚਰ ਦੇ ਮੁਕਾਬਲੇ ਕਰਵਾਏ ਗਏ। ਜੱਜ ਵਜੋਂ ਮਾਸਟਰ ਰਣਜੀਤ ਸਿੰਘ (ਰਾਸ਼ਟਰਪਤੀ ਅਵਾਰਡੀ), ਪ੍ਰਿੰਸੀਪਲ ਪ੍ਰਦੀਪ ਕੌਰ, ਵੀਰ ਪਰਵਿੰਦਰ ਸਿੰਘ (ਸ਼ਹਜਹਾਨਪੁਰ) ਅਤੇ ਅਮੋਲਰੂਪ ਕੌਰ ਨੇ ਸੇਵਾ ਨਿਭਾਈ।

ਸ਼ਾਮ ਦੇ ਪਹਿਲੇ ਸੈਸ਼ਨ ਵਿੱਚ ਸੀ. ਸੈਕੰਡਰੀ ਕੀਰਤਨ ਅਤੇ ਕਵਿਤਾ ਦੇ ਮੁਕਾਬਲੇ ਹੋਏ ਜਿਨ੍ਹਾਂ ਵਿੱਚ ਭਾਗੀਦਾਰਾਂ ਨੇ ਆਪਣੀ ਕਲਾ ਨਾਲ ਸੰਗਤਾਂ ਦੇ ਮਨ ਨੂੰ ਮੋਹ ਲਿਆ।
ਸ਼ਾਮ ਦੇ ਦੂਜੇ ਸੈਸ਼ਨ ਵਿੱਚ ਰਹਿਰਾਸ ਸਾਹਿਬ ਦਾ ਪਾਠ ਕੀਤਾ ਗਿਆ ਤੇ ਉਸ ਤੋਂ ਬਾਅਦ ਮਿਸ਼ਨਰੀ ਲੈਕਚਰ ਅਤੇ ਮਿਸ਼ਨਰੀ ਵਾਰਤਾਲਾਪ ਦੇ ਮੁਕਾਬਲੇ ਕਰਵਾਏ ਗਏ। ਜੱਜ ਵਜੋਂ ਪ੍ਰਿੰਸੀਪਲ ਮਨਜਿੰਦਰ ਕੌਰ, ਭੈਣ ਬਲਵਿੰਦਰ ਕੌਰ, ਵੀਰ ਗੁਰਵਿੰਦਰ ਸਿੰਘ ਅਤੇ ਅਮੋਲਰੂਪ ਕੌਰ ਨੇ ਸੇਵਾ ਨਿਭਾਈ।

ਦਿਨ ਤੀਜਾ — 17 ਅਗਸਤ 2025

ਤੀਜੇ ਅਤੇ ਆਖ਼ਰੀ ਦਿਨ ਸਵੇਰ ਦੇ ਸੈਸ਼ਨ ਵਿੱਚ ਮਿਸ਼ਨਰੀ ਕੀਰਤਨ, ਪ੍ਰਾਇਮਰੀ ਅਤੇ ਮਿਡਲ ਵਾਰਤਾਲਾਪ ਦੇ ਮੁਕਾਬਲੇ ਕਰਵਾਏ ਗਏ। ਕੀਰਤਨ ਦਾ ਜੱਜਮੈਂਟ ਪ੍ਰੋਫੈਸਰ ਇਕਬਾਲ ਸਿੰਘ, ਪ੍ਰੋ. ਗੁਰਪ੍ਰੀਤ ਸਿੰਘ, ਪ੍ਰੋ. ਸੁਖਮਿੰਦਰ ਸਿੰਘ, ਪ੍ਰੋ. ਰੁਪਿੰਦਰ ਕੌਰ ਅਤੇ ਵੀਰ ਗੁਰਵਿੰਦਰ ਸਿੰਘ ਨੇ ਕੀਤਾ। ਵਾਰਤਾਲਾਪ ਵਿੱਚ ਜੱਜ ਵਜੋਂ ਪ੍ਰਿੰਸੀਪਲ ਮਨਜਿੰਦਰ ਕੌਰ, ਭੈਣ ਬਲਵਿੰਦਰ ਕੌਰ, ਵੀਰ ਸੁਖਜੀਤ ਸਿੰਘ (ਜਗਰਾਉਂ), ਅਮੋਲਰੂਪ ਕੌਰ ਅਤੇ ਵੀਰ ਮਨਦੀਪ ਸਿੰਘ (ਜਲੰਧਰ) ਨੇ ਸੇਵਾ ਨਿਭਾਈ।

ਦੁਪਹਿਰ ਤੱਕ ਇਹ ਰੂਹਾਨੀ ਪ੍ਰੋਗਰਾਮ ਸਫਲਤਾਪੂਰਵਕ ਸੰਪੰਨ ਹੋ ਗਿਆ। ਸਾਰੇ ਮੁਕਾਬਲਿਆਂ ਤੋਂ ਬਾਅਦ ਵਿਦਿਆਰਥੀਆਂ ਨੂੰ ਪਹਿਲਾ, ਦੂਜਾ, ਤੀਜਾ ਅਤੇ ਉਤਸ਼ਾਹ ਵਧਾਉ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।

ਸੰਗਤਾਂ ਦਾ ਵੱਡਾ ਸਹਿਯੋਗ

ਇਨ੍ਹਾਂ ਤਿੰਨ ਦਿਨਾਂ ਦੌਰਾਨ ਸੰਗਤਾਂ ਵੱਲੋਂ ਪ੍ਰਗਟਾਇਆ ਗਿਆ ਸਹਿਯੋਗ ਕਾਬਿਲ-ਏ-ਤਾਰੀਫ਼ ਰਿਹਾ। ਪ੍ਰੋਗਰਾਮ ਵਿੱਚ ਬਾਹਰੋਂ ਆਏ ਭਾਗੀਦਾਰਾਂ, ਮੈਂਬਰਾਂ ਅਤੇ ਸੰਗਤਾਂ ਦੀ ਭਾਰੀ ਗਿਣਤੀ ਕਾਰਨ ਕਾਲਜ ਪ੍ਰਬੰਧਕੀ ਨੂੰ ਰਹਾਇਸ਼ ਅਤੇ ਹੋਰ ਪ੍ਰਬੰਧ ਦੁਗਣੇ ਕਰਨੇ ਪਏ। ਇਹ ਸਹਿਯੋਗ ਨਾ ਸਿਰਫ਼ ਪ੍ਰੋਗਰਾਮ ਦੀ ਕਾਮਯਾਬੀ ਦਾ ਕਾਰਨ ਬਣਿਆ, ਸਗੋਂ ਸਿੱਖੀ ਨਾਲ ਜੋੜਨ ਵਾਲੀ ਸਾਂਝ ਨੂੰ ਵੀ ਹੋਰ ਮਜ਼ਬੂਤ ਕਰ ਗਿਆ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News