Home » ਮਾਝਾ » ਹੜ੍ਹਾ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਤੁਰੰਤ ਜਾਰੀ ਕਰਨ ਸਰਕਾਰਾ

ਹੜ੍ਹਾ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਤੁਰੰਤ ਜਾਰੀ ਕਰਨ ਸਰਕਾਰਾ 

SHARE ARTICLE

132 Views

 

ਹੜ੍ਹਾ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਤੁਰੰਤ ਜਾਰੀ ਕਰਨ ਸਰਕਾਰਾ

ਖਾਲੜਾ 7 ਸਤੰਬਰ (ਗੁਰਪ੍ਰੀਤ ਸਿੰਘ ਸੈਡੀ) ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਜ਼ੋਨ ਭਿੱਖੀਵਿੰਡ ਦੀ ਕੋਰ ਕਮੇਟੀ ਦੀ ਮੀਟਿੰਗ ਪੂਰਨ ਸਿੰਘ ਮੱਦਰ ਤੇ ਹਰਜਿੰਦਰ ਸਿੰਘ ਕਲਸੀਆ ਦੀ ਪ੍ਰਧਾਨਗੀ ਹੇਠ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਅਸਥਾਨ ਨਗਰ ਪਹੂਵਿੰਡ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ । ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆ ਜ਼ੋਨ ਪ੍ਰਧਾਨ ਦਿਲਬਾਗ ਸਿੰਘ ਪਹੂਵਿੰਡ, ਸੁੱਚਾ ਸਿੰਘ ਵੀਰਮ ਨੇ ਦੱਸਿਆ ਕਿ ਇਸ ਵਖਤ ਅੱਧੇ ਤੋ ਜਿਆਦਾ ਪੰਜਾਬ ਹੜ੍ਹਾ ਦੀ ਮਾਰ ਝੱਲ ਰਿਹਾ ਤੇ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਵਿਤਕਰੇ ਵਾਲਾ ਸਲੂਕ ਕਰਦਿਆ ਅਜੇ ਤੱਕ ਹੜ੍ਹ ਪੀੜਤ ਲੋਕਾ ਦੀ ਸਾਰ ਨਹੀ ਲਈ ਗਈ ਉੱਪਰੋ ਕੇਂਦਰੀ ਮੰਤਰੀਆ ਦੇ ਇਹ ਬਿਆਨ ਕਿ ਕੇਂਦਰ ਸਰਕਾਰ ਪੰਜਾਬ ਨੂੰ ਪਹਿਲਾ ਹੀ 1100 ਕਰੋੜ ਰੁਪਏ ਦੇ ਚੁੱਕੀ ਹੈ ਜੋ ਇਹ ਦਰਸਾਉਦਾ ਹੈ ਕਿ ਕੇਂਦਰ ਸਰਕਾਰ ਪੰਜਾਬ ਨੂੰ ਭਾਰਤ ਦਾ ਹਿੱਸਾ ਨਹੀ ਮੰਨਦੀ । ਇਸ ਸੰਕਟ ਦੀ ਘੜੀ ਵਿੱਚ ਚਾਹੀਦਾ ਤੇ ਇਹ ਹੈ ਕਿ ਮੋਦੀ ਸਰਕਾਰ ਹੜ੍ਹਾ ਦੀ ਮਾਰ ਨੂੰ ਕੁਦਰਤੀ ਆਫਤ ਐਲਾਨ ਕਰਕੇ ਪੰਜਾਬ ਨੂੰ ਸਪੈਸ਼ਲ ਪੈਕਿੰਜ਼ ਦਾ ਐਲਾਨ ਕਰੇ ਜਦਕਿ ਹੋ ਸਬ ਕੁਝ ਇਸਦੇ ਉਲਟ ਰਿਹਾ ਹੈ । ਕਿਸਾਨ ਆਗੂਆ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸਮਾ ਰਹਿੰਦਿਆ ਨਾ ਤੇ ਬੰਨ੍ਹਾ ਦੀ ਮਜ਼ਬੂਤੀ ਲਈ ਤੇ ਨਾ ਈ ਦਰਿਆਵਾ ਤੇ ਡੈਮਾ ਦੀ ਸਾਫ ਸਫਾਈ ਦਾ ਕੋਈ ਖਾਸ ਪ੍ਰਬੰਧ ਕੀਤਾ ਜਿਸਦੇ ਫਲਸਰੂਪ ਡੈਮਾ ਤੋ ਛੱਡਿਆ ਪਾਣੀ ਪੰਜਾਬ ਵਾਸੀਆ ਤੇ ਕਹਿਰ ਬਣਕੇ ਮੈਦਾਨੀ ਇਲਾਕਾ ਨੂੰ ਮਾਰ ਜਿਸਦੇ ਨਾਲ ਕਿਸਾਨਾ ਦੀਆ ਫਸਲਾ ਦੇ ਨਾਲ ਰਹਿਣ ਬਸੇਰਿਆ ਤੱਕ ਨੂੰ ਵਹਾ ਕੇ ਲੈ ਗਿਆ । ਪੰਜਾਬ ਦੇ ਵਿੱਚ ਕਿਸਾਨ ਲਈ ਰੇਤ ਕੱਡਣ ਤੇ ਮਨਾਹੀ ਹੋਣ ਦੇ ਕਾਰਨ ਦਰਿਆ ਦੀ ਖਲਾਈ ਨਹੀ ਹੋ ਸਕੀ ਜਿਸ ਨਾਲ ਪੂਰੇ ਪੰਜਾਬ ਵਿੱਚ ਦਰਿਆਵਾ ਦੇ ਬੰਨ ਕਈ ਥਾਵਾ ਤੋ ਟੁੱਟੇ ਜਿਸ ਨਾਲ ਪੰਜਾਬ ਦੇ ਕਿਸਾਨਾ ਦੇ ਨਾਲ ਨਾਲ ਹਰੇਕ ਵਰਗ ਦਾ ਭਾਰੀ ਨੁਕਸਾਨ ਹੋਇਆ ਜਿਸ ਨਾਲ ਲੋਕਾ ਨੂੰ ਨਾ ਪੂਰਾ ਹੋਣ ਯੋਗ ਘਾਟਾ ਪਿਆ । ਸਿੱਖ ਸੰਸਥਾਵਾ , ਕਿਸਾਨ ਜਥੇਬੰਦੀਆ ਤੇ ਆਮ ਲੋਕਾ ਵੱਲੋਂ ਆਪਣੇ ਬਲਬੂਤੇ ਤੇ ਮਿੱਟੀ ਦੇ ਤੋੜੇ ਲਗਾ ਕੇ ਬੰਨਾ ਨੂੰ ਕਿਸੇ ਹੱਦ ਤੱਕ ਰੁੜਣ ਤੋ ਬਚਾਇਆ ਗਿਆ । ਇਸ ਮੌਕੇ ਪ੍ਰੈੱਸ ਨੋਟ ਜਾਰੀ ਕਰਦਿਆ ਰਣਜੀਤ ਸਿੰਘ ਚੀਮਾ, ਬਚਿੱਤਰ ਸਿੰਘ ਨਵਾਪਿੰਡ ਨੇ ਪੰਜਾਬ ਤੇ ਕੇਂਦਰ ਸਰਕਾਰ ਕੋਲੋ ਮੰਗ ਕੀਤੀ ਕਿ ਇਸ ਮੁਸ਼ਕਿਲ ਦੀ ਘੜੀ ਵਿੱਚ ਪੀੜਤ ਲੋਕਾ ਦੀ ਬਾਹ ਫੜਨ ਤੇ ਕਿਸਾਨੀ ਦੀ ਫਸਲ ਦੀ ਹੋਏ ਨੁਕਸਾਨ ਤਹਿਤ ਕਿਸਾਨ ਨੂੰ ਪ੍ਰਤੀ ਏਕੜ 70,000 ਰੁਪਏ ਮੁਆਵਜ਼ਾ ਤੇ ਗਰੀਬ ਮਜ਼ਦੂਰ ਨੂੰ 7000 ਰੁਪਏ ਸ਼ਾਭ ਸੰਭਾਲ ਵਾਸਤੇ , ਘਰ ਢਹਿਣ ਦਾ ਨੁਕਸਾਨ ਮੁਤਾਬਿਕ ਮੁਆਵਜ਼ਾ, ਡੰਗਰ ਮਾਲ ਤੇ ਕਿਸਾਨਾ ਗਰੀਬਾ ਦੇ ਸੰਦਾ ਅਨੁਸਾਰ ਮੁਆਵਜ਼ਾ ਪ੍ਰਦਾਨ ਕੀਤਾ ਜਾਵੇ ਤਾ ਜ਼ੋ ਲੋਕ ਆਪਣਾ ਜੀਵਨ ਦੁਬਾਰਾ ਸੁਰੂ ਕਰ ਸਕਣ । ਦਰਿਆਵਾ ਦਾ ਪਾਣੀ ਘਟਣ ਤੇ ਬੰਨ੍ਹਾ ਨੂੰ ਮਜ਼ਬੂਤ ਕੀਤਾ ਜਾਵੇ । ਇਸ ਮੌਕੇ ਅਜ਼ਮੇਰ ਸਿੰਘ ਅਮੀਸ਼ਾਹ , ਮਾਨ ਸਿੰਘ ਮਾੜੀਮੇਘਾ, ਹੀਰਾ ਸਿੰਘ ਮੱਦਰ, ਸੁਖਪਾਲ ਸਿੰਘ ਦੋਦੇ, ਸਤਿਨਾਮ ਸਿੰਘ ਮਨਿਹਾਲਾ , ਬਲਿਹਾਰ ਸਿੰਘ ਮਨਿਹਾਲਾ, ਨਿਰਵੈਲ ਸਿੰਘ ਚੇਲਾ, ਬਲਜਿੰਦਰ ਸਿੰਘ ਪਹੂਵਿੰਡ ਆਦਿ ਕਿਸਾਨ ਆਗੂ ਹਾਜ਼ਿਰ ਹੋਏ ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਪੰਜਾਬ ਸਰਕਾਰ ਵੱਲੋਂ ਬੇਅਦਬੀਆਂ ਸਬੰਧੀ ਐਕਟ ਦੀ ਸ਼ਬਦਾਵਲੀ ਸਿੱਧੇ ਤੌਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀ- ਗਿਆਨੀ ਅਮਰਜੀਤ ਸਿੰਘ 👉 ਐਕਟ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਚੁਣੌਤੀ ਦੇਣ ਵਾਲੀ ਸਿਆਸੀ ਸਾਜ਼ਿਸ਼-ਐਡਵੋਕੇਟ ਧਾਮੀ