ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਵਲਟੋਹਾ ਅਤੇ ਬਲਾਕ ਪੱਟੀ ਦੇ ਕਿਸਾਨ ਆਗੂਆਂ ਦੀ ਮੀਟਿੰਗ ਹੋਈ।
ਖਾਲੜਾ 4 ਜਨਵਰੀ (ਨੀਟੂ ਅਰੋੜਾ/ਜਗਤਾਰ ਸਿੰਘ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਵਲਟੋਹਾ ਅਤੇ ਬਲਾਕ ਪੱਟੀ ਦੇ ਕਿਸਾਨ ਆਗੂਆਂ ਦੀ ਮੀਟਿੰਗ ਸੋਹਣ ਸਿੰਘ ਸਭਰਾ, ਡਾਕਟਰ ਸੁਖਵੰਤ ਸਿੰਘ ਵਲਟੋਹਾ, ਸਤਬੀਰ ਸਿੰਘ ਕੋਟਲੀ, ਹਰਚਰਨ ਸਿੰਘ ਲੋਹਕਾ ਤੇ ਕਰਨੈਲ ਸਿੰਘ ਸਭਰਾ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਵੱਖ ਵੱਖ ਬੁਲਾਰਿਆਂ ਨੇ ਬੋਲਦੇ ਹੋਏ ਕਿਹਾ ਕਿ ਜਥੇਬੰਦੀ ਦੇ ਆਉਣ ਵਾਲੇ ਪ੍ਰੋਗਰਾਮ 22 ਤੋਂ 25 ਤਰੀਕ ਤੱਕ ਡੀਸੀ ਦਫਤਰ ਤੇ ਪੰਜ ਦਿਨਾਂ ਦਾ ਧਰਨਾ ਹੋਵੇ ਜਾਂ ਦਿੱਲੀ ਵਿਖੇ ਇੱਕ ਰੋਜ਼ਾ ਧਰਨਾ ਹੋਵੇ ਜਾਂ ਫਿਰ ਹੋਰ ਕੋਈ ਵੀ ਐਕਸ਼ਨ ਆਉਂਦਾ ਹੈ ਤਾਂ ਬਲਾਕ ਵਲਟੋਹਾ ਦੇ ਕਿਸਾਨ ਤੇ ਬਲਾਕ ਪੱਟੀ ਦੇ ਕਿਸਾਨ ਹਰ ਵਕਤ ਹਰ ਐਕਸ਼ਨ ਲਈ ਤਿਆਰ ਹਨ ਅਤੇ ਵੱਧ ਚੜ ਕੇ ਐਕਸ਼ਨ ਲਈ ਤਿਆਰ ਬਰ ਤਿਆਰ ਰਹਿਣਗੇ। ਆਗੂਆਂ ਨੇ ਕਿਹਾ ਕਿ ਸਰਕਾਰ ਵਾਅਦਾ ਖਿਲਾਫੀ ਕਰ ਰਹੀ ਹੈ ਉਹਨਾਂ ਕਿਹਾ ਕਿ ਦਿੱਲੀ ਧਰਨੇ ਵਿੱਚ ਮੰਨੀਆਂ ਹੋਈਆਂ ਮੰਗਾਂ ਭਾਵੇਂ ਐਮ ਐਸ ਪੀ ਦੀ ਮੰਗ ਜਾਂ ਫਿਰ ਸ਼ਹੀਦ ਹੋਏ ਕਿਸਾਨਾਂ ਦੇ ਮੁਆਵਜੇ ਦੀ ਮੰਗ ਹੋਵੇ ਅਤੇ ਹੋਰ ਵੀ ਕਾਫੀ ਮੰਗਾਂ ਹਨ ਜੋ ਸਰਕਾਰ ਮੰਨ ਕੇ ਮੁੱਕਰ ਗਈ ਹੈ ਇਸ ਵਾਅਦਾ ਖਿਲਾਫੀ ਦੇ ਵਿਰਧ ਵਿੱਚ ਸੈਂਕੜੇ ਹੀ ਕਿਸਾਨ ਸਰਕਾਰ ਦੀਆਂ ਬਰੂਹਾਂ ਮਲ ਕੇ ਬੈਠਣਗੇ। ਅਤੇ ਸਰਕਾਰ ਤੋਂ ਮੰਗਾਂ ਮਨਵਾ ਕੇ ਹੀ ਉੱਠਣਗੇ। ਇਸ ਮੌਕੇ ਹਾਜ਼ਰ ਕਿਸਾਨ ਆਗੂ ਸਤਬੀਰ ਸਿੰਘ ਟੇਕ ਸਿੰਘ ਕੋਟਲੀ ਚਾਨਣ ਸਿੰਘ ਅਸਲ ਸੁਖਵਿੰਦਰ ਸਿੰਘ ਅਸਲ ਡਾਕਟਰ ਸੁਖਵੰਤ ਸਿੰਘ ਵਲਟੋਆ ਤੇ ਗੁਲਜਾਰ ਸਿੰਘ ਰਮਣ ਕੁਮਾਰ ਤੇ ਹਰਦੀਪ ਸਿੰਘ ਅਮਰਕੋਟ ਕਰਨੈਲ ਸਿੰਘ ਕਰਮਜੀਤ ਸਿੰਘ ਜਤਿੰਦਰ ਸਿੰਘ ਸੋਹਣ ਸਿੰਘ ਸੁਭਰਾ ਲਖਬੀਰ ਸਿੰਘ ਕਿਰਤੋਵਾਲ ਅਵਤਾਰ ਸਿੰਘ ਮਸਤਾਨ ਸਿੰਘ ਵੀਰ ਸਿੰਘ ਸਾਹਿਬ ਸਿੰਘ ਅੰਗਰੇਜ ਸਿੰਘ ਹਰਚਰਨ ਸਿੰਘ ਅਵਤਾਰ ਸਿੰਘ ਲਹੂ ਕਾ ਭੁਪਿੰਦਰ ਸਿੰਘ ਠੱਠੀਆਂ ਹਰਦੇਵ ਸਿੰਘ ਬੂਹ, ਗੁਰਪ੍ਰੀਤ ਸਿੰਘ, ਸੰਦੀਪ ਸਿੰਘ ਸੁੱਚਾ ਸਿੰਘ ਪੱਟੀ ਜਗਜੀਤ ਸਿੰਘ ਅਤੇ ਹੋਰ ਵੀ ਕਿਸਾਨ ਆਗੂ ਹਾਜ਼ਰ ਸਨ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।