ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਦੀ ਹਲਕਾ ਖੇਮਕਰਨ ਦੇ ਕਸਬਾ ਖਾਲੜਾ ਵਿਖੇ ਹੋਈ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ
ਖਾਲੜਾ 30 (ਗੁਰਪ੍ਰੀਤ ਸਿੰਘ ਸੈਡੀ) ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਆਰੰਭੀ ਭਰਤੀ ਮੁਹਿੰਮ ਤੋਂ ਉਪਰੰਤ ਹਲਕਾ ਖੇਮਕਰਨ ਦੇ ਸਮੂੰਹ ਡੈਲੀਗੇਟ ਸਾਹਿਬਾਨਾਂ ਦੀ ਮੀਟਿੰਗ ਅੱਜ ਪਿੰਡ ਖਾਲੜਾ ਵਿਖ਼ੇ ਕੀਤੀ ਗਈ ਜ਼ੋ ਰੈਲੀ ਦਾ ਰੂਪ ਧਾਰਨ ਕਰ ਗਈ।
ਪੰਜ ਮੈਂਬਰੀ ਕਮੇਟੀ ਦੇ ਮੈਂਬਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਬੇਟੀ ਬੀਬੀ ਸਤਵੰਤ ਕੌਰ ਵਲੋਂ ਇਸ ਭਰਤੀ ਮੁਹਿੰਮ ਦੇ ਅੱਜ ਅਖੀਰਲੇ ਦਿਨ ਸੰਬਧਿਤ ਕਸਬਾ ਖਾਲੜਾ ਵਿਖੇ ਰਾਣਾ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਸ, ਰਜਿੰਦਰ ਸਿੰਘ ਰਾਣਾ ਦੇ ਸਹਿਯੋਗ ਸਦਕਾ ਇੱਕ ਭਰਵਾਂ ਇਕੱਠ ਹੋਇਆ।
ਮੀਟਿੰਗ ਚ ਡੈਲੀਗੇਟ ਸਾਹਿਬਾਨਾਂ ਦੇ ਨਾਲ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਅਦਬ ਅਤੇ ਸਤਿਕਾਰ ਰੱਖਣ ਵਾਲੀ ਵੱਡੀ ਗਿਣਤੀ ਚ ਹਲਕੇ ਦੀ ਸੰਗਤ ਵੀ ਪਹੁੰਚੀਆਂ ਉਪਰੰਤ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਕੰਵਰਚੜਤ ਸਿੰਘ ਵਲੋਂ ਆਈ ਹੋਈ ਸੰਗਤ ਨਾਲ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ 2 ਦਸੰਬਰ 2024 ਨੂੰ ਸ੍ਰੀ ਆਕਾਲ ਤਖਤ ਸਾਹਿਬ ਵਲੋਂ ਪੁਰਾਣੀ ਪੰਥਕ ਪਾਰਟੀ ਨੂੰ ਸਿਰਫ ਆਪਣੇ ਪਰਿਵਾਰ ਦੀ ਪਾਰਟੀ ਬਣਾ ਇਸ ਨੂੰ ਲਗਭਗ ਖ਼ਤਮ ਕਿਨਾਰੇ ਪਹੁੰਚਾਉਣ ਵਾਲੇ ਦੋਸ਼ੀਆ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਸੀ,ਉਸ ਤੋਂ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਲਈ ਪੰਜ ਮੈਂਬਰੀ ਕਮੇਟੀ ਬਣਾਈ ਗਈ ਤਾਂ ਜ਼ੋ 1920 ਤੋਂ ਹੋਂਦ ਵਿੱਚ ਆਇਆ ਵਿੱਚ ਆਏ ਪੰਥਕ ਸ਼੍ਰੋਮਣੀ ਅਕਾਲੀ ਦਲ ਦੀ ਨਵੇਂ ਸਿਰੇ ਤੋਂ ਭਰਤੀ ਮੁਹਿੰਮ ਦਾ ਆਗਾਜ਼ ਕੀਤਾ ਗਿਆ।
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਕਿਸੇ ਇੱਕ ਪਰਿਵਾਰ ਦੀ ਹੀ ਪਾਰਟੀ ਨਹੀਂ ਹੈ ਸਮੂਹ ਸੰਗਤਾਂ ਵਲੋਂ ਬਣਾਈ ਗਈ ਹੈ।ਇਸ ਮੌਕੇ ਵਿਸ਼ੇਸ਼ ਰੂਪ ਚ ਬੀਬੀ ਸਤਵੰਤ ਕੌਰ ਜੀ (ਸਪੁੱਤਰੀ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ) ਨੇ ਬਤੌਰ ਮਾਝਾ ਇੰਚਾਰਜ ਅਤੇ ਅਬਜ਼ਰਵਰ (ਪੰਜ ਮੈਂਬਰੀ ਭਰਤੀ ਕਮੇਟੀ)
ਵਲੋਂ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਅੱਜ ਹਰ ਉਹ ਗੁਰਸਿੱਖ ਪਿਛਲੀ ਚੱਲ ਰਹੀ ਪੰਥਕ ਪਾਰਟੀ ਤੋਂ ਮੂੰਹ ਮੋੜ ਰਹੇ ਹਨ। ਲੋਕਾਂ ਵਿਚ ਵਿਚਰਦੇ ਹੋਏ ਲੋਕਾਂ ਵਲੋਂ ਪੁਰਾਤਨ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਲਈ ਆਪਮੁਹਾਰੇ ਆਪੋ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਰਹੇ ਹਨ।ਇਹ ਪੰਜਾਬ ਦੀ ਧਰਤੀ ਸ਼ਹੀਦਾਂ ਦੀ ਧਰਤੀ ਹੈ।ਇਹ ਪਾਰਟੀ ਕਿਸੇ ਪਰਿਵਾਰ ਦੀ ਪਾਰਟੀ ਨਹੀਂ ਹੈ ਸਗੋਂ ਸਿੱਖ ਪੰਥ ਦੇ ਸਿਧਾਂਤਾਂ ਦੀ ਤਰਜ਼ ਤੇ ਚੱਲਣ ਵਾਲੀ ਪਾਰਟੀ ਹੈ। ਸਾਨੂੰ ਆਪਣੇ ਪੁਰਾਣੇ ਇਤਿਹਾਸ ਤੋਂ ਸਬਕ ਲੈਣ ਦੀ ਲੋੜ ਹੈ। ਅੱਜ ਸਾਨੂੰ ਧੜਿਆਂ ਤੋਂ ਉੱਪਰ ਉੱਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸ੍ਰੀ ਆਕਾਲ ਤਖਤ ਸਾਹਿਬ ਤੋਂ ਦਿਤੇ ਗਏ ਸੰਦੇਸ਼ ਨੂੰ ਆਪਣੇ ਜੀਵਨ ਨੂੰ ਸਮਰਪਿਤ ਕਰਦਿਆਂ ਹੋਇਆਂ ਇਸ ਪੰਥਕ ਪਾਰਟੀ ਨੂੰ ਮੁੜ ਤੋਂ ਸੁਰਜੀਤ ਕਰਨ ਲਈ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਬਹੁਤ ਵੱਡੀ ਲੋੜ ਹੈ। ਅਖੀਰ ਵਿੱਚ ਉਹਨਾਂ ਵਲੋਂ ਪੂਰੇ ਪੰਜਾਬ ਵਿਚ ਵਸਦੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਅਸੀਂ ਸਾਰੇ ਆਪਣੀ ਪੰਜਾਬੀ ਬੋਲੀ,ਆਪਣੇ ਕੇਸ, ਅਤੇ ਆਪਣੇ ਪਾਣੀ ਨੂੰ ਬਚਾਉਣ ਲਈ ਇਕੱਠੇ ਹੋ ਕੇ ਹੰਭਲਾ ਮਾਰੀਏ। ਉਹਨਾਂ ਵਲੋਂ ਅਪੀਲ ਕਰਦਿਆਂ ਕਿਹਾ ਕਿ ਤੁਸੀਂ ਖੁਦ ਆਪ ਆਪਣੇ ਨੌਜਵਾਨ ਡੇਲੀ ਗੇਟ ਵੀਰਾਂ ਦੀ ਚੋਣ ਕਰੋ। ਇਸ ਮੌਕੇ ਡਾ ਰਜਿੰਦਰ ਸਿੰਘ ਰਾਣਾ ਵੱਲੋਂ ਬੀਬੀ ਸਤਵੰਤ ਕੌਰ ਨੂੰ ਸਨਮਾਨਿਤ ਕੀਤਾ ਗਿਆ ਅਤੇ ਆਈਆਂ ਸੰਗਤਾਂ ਧੰਨਵਾਦ ਕੀਤਾ ਗਿਆ।
ਮੀਟਿੰਗ ਚ ਬੀਬੀ ਜੀ ਤੋਂ ਇਲਾਵਾ ਭਾਈ ਕੰਵਰ ਚੜ੍ਹਤ ਸਿੰਘ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਡਾ ਰਜਿੰਦਰ ਸਿੰਘ ਰਾਣਾ ਖਾਲੜਾ, ਸਰਪੰਚ ਜੈਮਲ ਸਿੰਘ ਕਲਸੀਆਂ ਖੁਰਦ, ਸੁਰਿੰਦਰ ਸਿੰਘ ਮਾੜੀ ਉਦੋਕੇ, ਬਾਬਾ ਸੁਖਦੇਵ ਸਿੰਘ ਭੂਰਾ ਕੋਹਨਾ,ਜਸਵੰਤ ਸਿੰਘ ਜੋਧਪੁਰੀ ,ਗੁਰਮੀਤ ਸਿੰਘ ਪੱਟੀ, ਸਤਨਾਮ ਸਿੰਘ ਥੇਹ ਕੱਲਾ ,ਬਾਬਾ ਬਲਵਿੰਦਰ ਸਿੰਘ ਮਾੜੀ ਉਦੋਕੇ ,ਸੱਜਣ ਸਿੰਘ ਕਲਸੀਆਂ ,ਤਰਸੇਮ ਸਿੰਘ,ਡਾਕਟਰ ਗੁਲਜ਼ਾਰ, ਡਾਕਟਰ ਸੁਖਦੇਵ ਸਿੰਘ,ਬਾਬਾ ਬਲਵਿੰਦਰ ਸਿੰਘ ਮਾੜੀ ਉਦੋਕੇ , ਸੁਰਿੰਦਰ ਸਿੰਘ ਉਦੋਕੇ , ਦਿਲਬਾਗ ਸਿੰਘ ਦੋਦੇ ਸਾਬਕਾ ਸਰਪੰਚ, ਡਾਕਟਰ ਰਣਜੀਤ ਸਿੰਘ, ਡਾਕਟਰ ਵਿਕਾਸਬੀਰ ਸਿੰਘ ਅਤੇ ਹੋਰ ਸਮੂੰਹ ਹਲਕਾ ਡੈਲੀਗੇਟ ਹਲਕਾ ਖੇਮਕਰਨ ਮੌਜੂਦ ਸਨ | ਇਸ ਮੀਟਿੰਗ ਦਾ ਮੁਕੰਮਲ ਪ੍ਰਬੰਧ ਡਾ ਰਜਿੰਦਰ ਸਿੰਘ ਜੀ ਰਾਣਾ ਖਾਲੜਾ ਵੱਲੋਂ ਕੀਤਾ ਗਿਆ |

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।