Home » ਸੰਸਾਰ » ਯੂਰਪ » ਸਪੇਨ ਅੰਦਰ ਹੋਈ ਯੂਰਪ ਲੇਵਲ ਦੀ ਮਹੱਤਵਪੂਰਨ ਕਾਨਫਰੰਸ – ਸਿੱਖ ਸੈਂਟਰ ਯੂਰਪ

ਸਪੇਨ ਅੰਦਰ ਹੋਈ ਯੂਰਪ ਲੇਵਲ ਦੀ ਮਹੱਤਵਪੂਰਨ ਕਾਨਫਰੰਸ – ਸਿੱਖ ਸੈਂਟਰ ਯੂਰਪ

SHARE ARTICLE

190 Views

ਸਪੇਨ 13 ਜੁਲਾਈ (ਖਿੜਿਆ ਪੰਜਾਬ) ਦਿਨ ਐਤਵਾਰ ਵਾਲੇ ਦਿਨ ਸ੍ਰ. ਮਨਜੀਤ ਸਿੰਘ ਸਪੇਨ ਦੀ ਅਗਵਾਈ ਅੰਦਰ ਸਪੇਨ ਦੇ ਸੁਹਿਰਦ ਸਿੱਖਾਂ ਨੇ ਰਲ ਕੇ ਇੱਕ ਮਹੱਤਵਪੂਰਨ ਕਾਨਫਰੰਸ ਆਯੋਜਿਤ ਕੀਤੀ ਅਤੇ ਯੂਕੇ ਸਮੇਤ ਸਾਰੇ ਯੂਰਪ ਦੇ ਸਿਰਕੱਢ ਸਿੱਖਾਂ ਨੂੰ ਇਸ ਅੰਦਰ ਸ਼ਾਮਿਲ ਹੋਣ ਦਾ ਸੱਦਾ ਪੱਤਰ ਭੇਜਿਆ । ਇਸ ਕਾਨਫਰੰਸ ਦਾ ਮੁੱਖ ਮੰਤਵ ਯੂਰਪ ਲੇਵਲ ਦੀ ਇੱਕ ਸਾਂਝੀ ਜਥੇਬੰਦੀ ਉਸਾਰਨਾ ਹੈ ਜੋ ਯੂਰਪ ਦੇ ਅਲੱਗ ਅਲੱਗ ਦੇਸ਼ਾਂ ਅੰਦਰ ਆਪਣੇ ਸੈਂਟਰ ਖੋਲੇਗੀ ਅਤੇ ਜਿਸ ਦੁਆਰਾ ਯੂਰਪ ਅੰਦਰ ਸਿੱਖਾਂ ਨੂੰ ਆ ਰਹੀਆਂ ਦਰਪੇਸ਼ ਚੁਣੋਤੀਆਂ ਨਾਲ ਨਜਿੱਠਣ ਦੇ ਨਾਲ ਨਾਲ ਸਾਡੇ ਬੱਚਿਆਂ ਨੂੰ ਗੁਰਬਾਣੀ, ਸਿੱਖ ਵਿਰਾਸਤ, ਪੰਜਾਬੀ ਭਾਸ਼ਾ ਦੇ ਨਾਲ ਨਾਲ ਉਹਨਾਂ ਨੂੰ ਖੇਡਾਂ ਅੰਦਰ ਉਤਸ਼ਾਹਿਤ ਕਰਨ ਲਈ ਭੀ ਵਚਨਬੱਧ ਹੋਵੇਗੀ ਜਿਸ ਨਾਲ ਅਸੀਂ ਇਹਨਾਂ ਦੇਸ਼ਾਂ ਅੰਦਰ ਇੱਕ ਸਾਕਾਰਤਮਕ ਪਹਿਚਾਣ ਬਣਾਉਣ ਦੇ ਕਾਬਿਲ ਹੋ ਸਕੀਏ।
ਯੂਰਪ ਅੰਦਰ ਤੇਜੀ ਨਾਲ ਬਦਲ ਰਹੇ ਸਿਆਸੀ ਪਰਿਪੇਖ ਦੀ ਨਬਜ਼ ਨੂੰ ਸਮਝਦੇ ਹੋਏ ਜਥੇਬੰਦੀ ਲੋਕਲ ਸਿਆਸਤ ਤੋਂ ਲੈ ਕੇ ਨੈਸ਼ਨਲ ਲੇਵਲ ਦੀ ਸਿਆਸਤ ਅੰਦਰ ਸਿੱਖਾਂ ਨੌਜਵਾਨ ਬੱਚੇ-ਬੱਚੀਆਂ ਨੂੰ ਸਿਆਸਤ ਅੰਦਰ ਸ਼ਾਮਿਲ ਹੋਣ ਲਈ ਪ੍ਰੇਰਿਤ ਕਰੇਗੀ ਤਾਂ ਕਿ ਸਿੱਖਾਂ ਦੀ ਦਿੱਖ ਜਾਂ ਪਹਿਚਾਣ ਸਿਆਸੀ ਪੱਧਰ ਤੇ ਉੱਭਰ ਕੇ ਆਵੇ ਅਤੇ ਸਾਨੂੰ ਸਾਡੀ ਗੁਆਂਢੀ ਕੌਮ ਨਾਲ ਰਲਗੱਡ ਕਰਕੇ ਨਾ ਦੇਖਿਆ ਜਾਵੇ ਅਤੇ ਨਾਲ ਸਾਡੇ ਇਹਨਾਂ ਦੇਸ਼ਾਂ ਅੰਦਰ ਪਾਏ ਜਾ ਰਹੇ ਯੋਗਦਾਨ ਦੀ ਵਾਰਤਾ ਯੂਰਪ ਦੇ ਸਿਆਸਤੀ ਖੇਤਰ ਅੰਦਰ ਚੱਲ ਸਕੇ ।

ਜਥੇਬੰਦੀ ਧਾਰਮਿਕ ਪ੍ਰੋਗਰਾਮਾਂ ਸੰਬੰਧੀ ਪੂਰੀ ਤਰਾਂ ਸਮਰਪਿੱਤ ਰਹੇਗੀ ਅਤੇ ਸਿੱਖ ਸੈਮੀਨਾਰ, ਕਾਨਫਰੰਸ, ਸੰਵਾਦ ਲਗਾਤਾਰ ਆਯੋਜਿਤ ਕਰਵਾਇਆ ਕਰੇਗੀ , ਜਿਸ ਰਾਹੀਂ ਨਿਰੋਲ ਸਿੱਖੀ ਦੀ ਵਿਚਾਰਧਾਰਾ ਦਾ ਪ੍ਰਚਾਰ ਪ੍ਰਸਾਰ ਕਰਵਾਇਆ ਜਾ ਸਕੇ । ਜੱਥੇਬੰਦੀ ਦੇ ਧਾਰਮਿਕ ਪ੍ਰੋਗਰਾਮਾਂ ਦਾ ਆਧਾਰ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਹੋਵੇਗੀ ਅਤੇ ਕਿਸੇ ਭੀ ਹੋਰ ਹੁਕਮਨਾਮੇ, ਮਰਿਯਾਦਾ ਜਾਂ ਡੇਰਾਵਾਦੀ ਵਿਚਾਰਧਾਰਾ ਦੀ ਪਾਬੰਧ ਨਹੀਂ ਹੋਵੇਗੀ ।

ਮੀਟਿੰਗ ਅੰਦਰ ਸ਼ਾਮਿਲ ਹੋਣ ਵਾਲੇ ਸੁਹਿਰਦ ਸੱਜਣਾਂ ਅੰਦਰ ਮਨਜੀਤ ਸਿੰਘ ਸਪੇਨ (ਸਿੱਖ ਕਾਰੋਬਾਰੀ), ਗੁਰਲਾਲ ਸਿੰਘ ਸਪੇਨ (ਸਿੱਖ ਕਾਰੋਬਾਰੀ) , ਨਿਰਮਲ ਸਿੰਘ ਹੰਸਪਾਲ ਜਰਮਨੀ (ਸਿੱਖ ਵਿਦਵਾਨ ਅਤੇ ਕਾਰੋਬਾਰੀ ) ਸਿਰਦਾਰ ਪ੍ਰਭਦੀਪ ਸਿੰਘ ਯੂਕੇ (ਸਿੱਖ ਚਿੰਤਕ ਅਤੇ ਸਿਆਸਤਦਾਨ), ਰਾਜਬੀਰ ਸਿੰਘ ਯੂਕੇ (ਸਿੱਖ ਸਿਆਸਤਦਾਨ) ਗੁਰਵਿੰਦਰ ਸਿੰਘ ਯੂਕੇ (ਸਿੱਖ ਵਿਦਵਾਨ) ਦਰਸ਼ਨ ਸਿੰਘ ਸਵੀਡਨ (ਸਾਬਕਾ ਪ੍ਰਧਾਨ ਗੁਰਦਵਾਰਾ ਸਵੀਡਨ) ਮਨਜੀਤ ਸਿੰਘ ਇਟਲੀ (ਗੁਰਦਵਾਰਾ ਕਮੇਟੀ ਪ੍ਰਬੰਧਿਕ) ਅਤੇ ਇਹਨਾਂ ਨਾਲ ਸੈਂਕੜੇ ਪੰਥ ਦਰਦੀ ਸਪੇਨ ਦੇ ਵੱਖ ਵੱਖ ਇਲਾਕਿਆਂ ਤੋਂ ਹਾਜ਼ਿਰ ਹੋਣ ਲਈ ਉਚੇਚੇ ਤੌਰ ਤੇ ਪਹੁੰਚੇ ਅਤੇ ਜਿਹਨਾਂ ਨੇ ਨਾ ਕੇਵਲ ਵਿਚਾਰਿਕ ਤੌਰ ਤੇ ਆਪਣੀ ਭੂਮਿਕਾ ਨਿਭਾਈ ਸਗੋਂ ਸੰਸਥਾ ਦੀ ਉਸਾਰੀ ਲਈ ਬੜਾ ਹਾਂ ਪੱਖੀ ਹੁੰਗਾਰਾ ਦਿੱਤਾ ।

ਜਥੇਬੰਦੀ ਦੀ ਅਗਲੀ ਮੀਟਿੰਗ ਸਿਤੰਬਰ ਮਹੀਨੇ ਅੰਦਰ ਹੋਵੇਗੀ ਜਿਸਦਾ ਸਮਾਂ ਅਤੇ ਸਥਾਨ ਛੇਤੀ ਹੀ ਸੰਗਤਾਂ ਨਾਲ ਸਾਂਝਾਂ ਕੀਤਾ ਜਾਵੇਗਾ।

ਸਿੱਖ ਸੈਂਟਰ ਯੂਰਪ।

kk

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸੰਯੁਕਤ ਕਿਸਾਨ ਮੋਰਚਾ ਵਲੋਂ 4 ਫਰਵਰੀ ਤੋਂ 11 ਫਰਵਰੀ ਤੱਕ ਮੋਦੀ ਅਤੇ ਟਰੰਪ ਦੇ ਪੁਤਲੇ ਸਾੜਨ ਦੀ ਅਪੀਲ 👉 ਮੋਦੀ ਸਰਕਾਰ ਦੇ ਸਾਮਰਾਜਵਾਦ ਅੱਗੇ ਪੂਰੀ ਤਰ੍ਹਾਂ ਸਮਰਪਣ ਦੀ ਸਖ਼ਤ ਨਿੰਦਾ 👉 ਅਮਰੀਕਾ ਨਾਲ ਵਪਾਰ ਸਮਝੌਤਾ ਭਾਰਤੀ ਕਿਸਾਨਾਂ ਨੂੰ ਕਰ ਦੇਵੇਗਾ ਤਬਾਹ

ਮੋਦੀ ਅਤੇ ਸ਼ਾਹ ਪੰਜਾਬੀਆਂ ਤੇ ਸਿੱਖਾਂ ਵਿਚ ਜ਼ੇਕਰ ਵਿਚਰਣਾ ਲੋੜਦੇ ਹਨ, ਤਾਂ ਪਹਿਲਾਂ ਆਪਣੇ ਕੀਤੇ ਗੁਨਾਹਾਂ ਨੂੰ ਪ੍ਰਵਾਨ ਕਰਕੇ ਉਸਦੀ ਸਜ਼ਾ ਭੁਗਤਣ: ਮਾਨ 👉 8 ਹਜਾਰ ਪੁਲਿਸ ਮੁਲਾਜਮਾਂ ਦੀ ਸੁਰੱਖਿਆ ਵਿਚ ਪੰਜਾਬ ਅੰਦਰ ਵਿਚਰਨਾ ਮਨੁੱਖਤਾ ਵਿਰੋਧੀ ਕਾਲੇ ਕਾਰਨਾਮਿਆ ਬਦੌਲਤ ਵੱਡਾ ਡਰ