Home » ਨਵੀਂ ਦਿੱਲੀ » ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ ਯਾਦ ਵਿਚ ਟੋਰਾਂਟੋ ਦੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਵਿਖ਼ੇ ਅਖੰਡ ਕੀਰਤਨ ਸਮਾਗਮ ???? ਅਕਾਲ ਤਖ਼ਤ ਸਾਹਿਬ ਤੋਂ ਇਕ ਹੁਕਮਨਾਮੇ ਰਾਹੀਂ ਭਾਈ ਸਾਹਿਬ ਜੀ ਦੀ ਦ੍ਰਿੜਤਾ, ਨਿਸ਼ਕਾਮ ਸੇਵਾ ਅਤੇ ਅਦੁੱਤੀ ਕੁਰਬਾਨੀ ਲਈ ਕੀਤੀ ਗਈ ਸੀ ਪ੍ਰਸ਼ੰਸਾ

ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ ਯਾਦ ਵਿਚ ਟੋਰਾਂਟੋ ਦੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਵਿਖ਼ੇ ਅਖੰਡ ਕੀਰਤਨ ਸਮਾਗਮ ???? ਅਕਾਲ ਤਖ਼ਤ ਸਾਹਿਬ ਤੋਂ ਇਕ ਹੁਕਮਨਾਮੇ ਰਾਹੀਂ ਭਾਈ ਸਾਹਿਬ ਜੀ ਦੀ ਦ੍ਰਿੜਤਾ, ਨਿਸ਼ਕਾਮ ਸੇਵਾ ਅਤੇ ਅਦੁੱਤੀ ਕੁਰਬਾਨੀ ਲਈ ਕੀਤੀ ਗਈ ਸੀ ਪ੍ਰਸ਼ੰਸਾ

SHARE ARTICLE

140 Views

ਨਵੀਂ ਦਿੱਲੀ 6 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਪੰਥ ਦੀ ਸੋਨ ਚਿੜੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ ਯਾਦ ਵਿਚ ਅਖੰਡ ਕੀਰਤਨੀ ਜੱਥਾ (ਕੈਨੇਡਾ) ਵਲੋਂ ਟੋਰਾਂਟੋ ਦੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਵਿਖ਼ੇ ਸਾਲਾਨਾ ਸਮਾਗਮ ਦੌਰਾਨ 3 ਜੁਲਾਈ ਤੋਂ 6 ਜੁਲਾਈ ਤਕ ਅੰਮ੍ਰਿਤਵੇਲਾ, ਆਸਾ ਕੀ ਵਾਰ, ਦਿਵਸ ਸੁਹੇਲਾ ਅਤੇ ਰੈਣ ਸਬਾਈ ਕੀਰਤਨੀ ਅਖਾੜੇ ਸਜਾਏ ਗਏ । ਇਸ ਮੌਕੇ ਦੇਸ਼ ਵਿਦੇਸ਼ ਤੋਂ ਕੀਰਤਨੀ ਸਿੰਘ, ਸਿੰਘਣੀਆਂ ਦੇ ਨਾਲ ਵਡੀ ਗਿਣਤੀ ‘ਚ ਸੰਗਤਾਂ ਨੇ ਹਾਜ਼ਿਰੀ ਭਰ ਕੇ ਗੁਰਬਾਣੀ ਨਾਲ ਜੁੜ ਕੇ ਜੀਵਨ ਦਾ ਲਾਹਾ ਪ੍ਰਾਪਤ ਕੀਤਾ ਸੀ । ਇਸ ਮੌਕੇ ਬੀਬੀ ਹਰਕਿਰਨ ਕੌਰ ਜੀ, ਭਾਈ ਤਜਿੰਦਰਪਾਲ ਸਿੰਘ ਦੁੱਲਾ ਜੀ, ਭਾਈ ਪਰਮਿੰਦਰ ਸਿੰਘ ਜੀ, ਗਿਆਨੀ ਗੁਰਦੇਵ ਸਿੰਘ ਆਸਟ੍ਰੇਲੀਆ, ਭਾਈ ਰਵਿੰਦਰ ਸਿੰਘ ਦਿੱਲੀ, ਭਾਈ ਹਰਪ੍ਰੀਤ ਸਿੰਘ ਜੀ ਟੋਰਾਂਟੋ ਸਮੇਤ ਕੀਰਤਨੀਆਂ ਨੇ ਕੀਰਤਨੀ ਹਾਜ਼ਿਰੀ ਭਰ ਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਸੀ । ਭਾਈ ਹਰਪ੍ਰੀਤ ਸਿੰਘ ਜੀ ਟੋਰਾਂਟੋ ਨੇ ਗੱਲਬਾਤ ਕਰਦਿਆਂ ਦਸਿਆ ਕਿ ਭਾਈ ਸਾਹਿਬ ਜੀ 1903 ਨੂੰ ਫਿਲੌਰ ਦੇ ਨੇੜੇ ਇੱਕ ਪਿੰਡ ਬਕਾਪੁਰ ਵਿੱਚ ਹੋਏ ਅੰਮਿ੍ਤ ਸੰਚਾਰ ਸਮਾਗਮ ਵਿੱਚ ਖੰਡੇ ਬਾਟੇ ਦੀ ਪਾਹੁਲ ਲੈ ਕੇ ਤਿਆਰ- ਬਰ-ਤਿਆਰ ਸਿੰਘ ਸਜ ਗਏ ਉਪਰੰਤ ਉਨ੍ਹਾਂ ਨੇ ਸਰਬ-ਲੋਹ- ਬਿਬੇਕ ਧਾਰਨ ਕਰ ਲਿਆ। ਉਨ੍ਹਾਂ ਦਸਿਆ ਕਿ ਭਾਈ ਸਾਹਿਬ ਜੀ ਇਕ ਅਜਿਹੀ ਸ਼ਖਸੀਅਤ ਹਨ, ਜਿਨ੍ਹਾਂ ਨੇ ਗ਼ਦਰ ਲਹਿਰ ਦੀ ਜਾਗ ਭਾਰਤੀ ਲੋਕਾਂ ਵਿਚ ਲਾਈ ਤੇ ਅੰਗਰੇਜ਼ ਹਕੂਮਤ ਵਿਰੁੱਧ ਕ੍ਰਾਂਤੀਕਾਰੀ ਗਤੀਵਿਧੀਆਂ ਵਿਚ ਸਰਗਰਮ ਹਿੱਸਾ ਲੈਣ ਕਰਕੇ ਉਨ੍ਹਾਂ ਨੂੰ ਜੇਲ੍ਹਾਂ ਵਿਚ ਕੈਦ ਕੱਟਣੀ ਪਈ। ਭਾਈ ਸਾਹਿਬ ਦਾ ਜੀਵਨ ਬਹੁ-ਪੱਖੀ ਅਤੇ ਸਰਬ-ਪੱਖੀ ਸੰਪੂਰਨ ਸੀ। ਉਹ ਅਤੁੱਟ ਨਾਮ-ਅਭਿਆਸੀ, ਕੀਰਤਨ-ਰਸੀਅੜੇ, ਅਣਥੱਕ ਕੀਰਤਨੀਏ, ਕਥਨੀ ਤੇ ਕਰਨੀ ਦੇ ਸੂਰੇ, ਰਹਿਤ ਰਹਿਣੀ ਵਿਚ ਪੂਰੇ, ਸਿੱਖੀ ਸਿਦਕ ਵਿਚ ਦ੍ਰਿੜ, ਬੀਰ-ਰਸ ਭਰਭੂਰ, ਸੱਚੇ ਗੁਰਮਤਿ ਖੋਜੀ ਅਤੇ ਗੁਰਮਤਿ ਸਿਧਾਂਤਾਂ ਦੇ ਨਿਧੜਕ ਵਿਆਖਿਆਕਾਰ ਸਨ। ਆਪ ਦੀ ਅਦੁੱਤੀ ਕੁਰਬਾਨੀ ਅਤੇ ਅਧਿਆਤਮਿਕ ਉੱਚਤਾ ਕਰਕੇ ਅਨੇਕ ਗੁਰੂ-ਧਾਮਾਂ ਵਲੋਂ ਸਨਮਾਨਿਤ ਕੀਤਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 15 ਸਤੰਬਰ 1931 ਈ. ਨੂੰ ਜਾਰੀ ਹੋਏ ਇਕ ਹੁਕਮਨਾਮੇ ਰਾਹੀਂ ਆਪ ਦੀ ਦ੍ਰਿੜਤਾ, ਨਿਸ਼ਕਾਮ ਸੇਵਾ ਅਤੇ ਅਦੁੱਤੀ ਕੁਰਬਾਨੀ ਲਈ ਪ੍ਰਸ਼ੰਸਾ ਕੀਤੀ ਗਈ। ਅਨੇਕ ਗੁਰੂ-ਧਾਮਾਂ ਦੇ ਨੀਂਹ-ਪੱਥਰ ਰਖਣ ਲਈ ਆਪ ਨੂੰ ਪੰਜ ਪਿਆਰਿਆਂ ਵਿਚ ਸ਼ਾਮਲ ਕੀਤਾ ਗਿਆ। ਆਪ ਆਪਣੇ ਅੰਤ ਤਕ ਅਖੰਡ ਕੀਰਤਨ ਰਾਹੀਂ ਜਿਗਿਆਸੂਆਂ ਨੂੰ ਨਿਹਾਲ ਕਰਦੇ ਰਹੇ। ਪੰਜਾਬੀ ਸਾਹਿਤ ਨੂੰ ਉਨ੍ਹਾਂ ਦਾ ਸਭ ਤੋਂ ਵੱਡਾ ਯੋਗਦਾਨ ਗੁਰਮਤਿ ਸਾਹਿਤ ਸਿਰਜਣਾ ਹੈ। ਭਾਈ ਸਾਹਿਬ ਨੇ 40 ਦੇ ਕਰੀਬ ਰਚਨਾਵਾਂ ਲਿਖ ਕੇ ਸਿੱਖ ਸਾਹਿਤ ਦੇ ਭੰਡਾਰ ਨੂੰ ਹੀ ਨਹੀਂ ਭਰਿਆ ਸਗੋਂ ਇਨ੍ਹਾਂ ਲਿਖਤਾਂ ਦੁਆਰਾ ਗੁਰਮਤਿ ਅਤੇ ਸਿੱਖ ਸਿਧਾਂਤਾਂ ਦੀ ਵਿਆਖਿਆ ਕਰਦੇ ਹੋਏ ਸਿੱਖ ਧਰਮ ਦੇ ਪ੍ਰਚਾਰ ਦੀ ਨਿਸ਼ਕਾਮ ਸੇਵਾ ਕੀਤੀ ਹੈ। ਉਨ੍ਹਾਂ ਦੀਆਂ ਕੁਝ ਪ੍ਰਸਿੱਧ ਪੁਸਤਕਾਂ ਹੇਠ ਲਿਖੀਆਂ ਹਨ ਜੇਲ੍ਹ ਚਿੱਠੀਆਂ, ਗੁਰਮਤਿ ਗੌਰਵਤਾ, ਕਰਮ ਫਿਲਾਸਫੀ, ਗੁਰਮਤਿ ਬਿਬੇਕ, ਅਣਡਿੱਠੀ ਦੁਨੀਆ, ਰੰਗਲੇ ਸੱਜਣ, ਗੁਰਮਤਿ ਨਾਮ ਅਭਿਆਸ ਕਮਾਈ, ਗੁਰਮਤਿ ਲੇਖ, ਗੁਰਮਤਿ ਪ੍ਰਕਾਸ਼, ਗੁਰਬਾਣੀ ਦੀ ਪਾਰਸ ਕਲਾ ਹਨ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਅਮਰੀਕੀ ਧਾਰਮਿਕ ਆਜ਼ਾਦੀ ਕਮਿਸ਼ਨ ਨੇ ਟਰੰਪ ਪ੍ਰਸ਼ਾਸਨ ਨੂੰ ਭਾਰਤ ਦੇ ਆਰਐਸਐਸ ਅਤੇ ਰਾਅ ‘ਤੇ ਪਾਬੰਦੀ ਲਗਾਉਣ ਦੀ ਕੀਤੀ ਸਿਫਾਰਸ਼ 👉 ਕਮਿਸ਼ਨ ਨੇ ਸਿੱਖ ਵੱਖਵਾਦੀਆਂ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਵਿੱਚ ਸ਼ਮੂਲੀਅਤ ਅਤੇ ਖਾਸ ਚਿੰਤਾ ਵਾਲਾ ਦੇਸ਼ ਘੋਸ਼ਿਤ ਕਰਨ ਦੀ ਕੀਤੀ ਹੈ ਮੰਗ

ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਜਾਣਿਆ ਹਾਲ-ਚਾਲ 👉 ਗੰਭੀਰ ਜ਼ਖ਼ਮੀ ਸੇਵਾਦਾਰ ਨੂੰ ਡੇਢ ਲੱਖ ਤੇ ਜ਼ਖਮੀ ਸੇਵਾਦਾਰਾਂ ਨੂੰ ਲੱਖ-ਲੱਖ ਰੁਪਏ ਸਹਾਇਤਾ ਦਾ ਐਲਾਨ

ਸ਼੍ਰੋਮਣੀ ਕਮੇਟੀ ਵੱਲੋਂ ਨਵੇਂ ਵਰ੍ਹੇ ਨਾਨਕਸ਼ਾਹੀ ਸੰਮਤ 558 ਸਬੰਧੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤਿ ਸਮਾਗਮ 👉 ਐਡਵੋਕੇਟ ਧਾਮੀ ਨੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਲਈ 4 ਫੀਸਦੀ ਮਹਿੰਗਾਈ ਭੱਤਾ ਵਧਾਉਣ ਦਾ ਕੀਤਾ ਐਲਾਨ 👉 ਮੁਲਾਜ਼ਮਾਂ ਨੂੰ ਡਿਊਟੀ ਦੌਰਾਨ ਰਵਾਇਤੀ ਸਿੱਖ ਪਹਿਰਾਵੇ ਅਨੁਸਾਰ ਕੁੜਤਾ ਪਜਾਮਾ ਪਹਿਨਣ ਲਈ ਆਖਿਆ

ਮੋਗਾ ਵਿਖੇ ਅਮਿਤ ਸ਼ਾਹ ਦੇ ਆਉਣ ਤੇ ਪੰਜਾਬੀਆਂ ਤੇ ਸਿੱਖਾਂ ਵੱਲੋਂ ਆਪਣੇ ਘਰਾਂ ਤੇ ਕਾਰੋਬਾਰਾਂ ਤੇ ਕਾਲੇ ਝੰਡੇ ਲਗਾਕੇ ਰੋਸ ਜਾਹਰ ਕਰਨਾ ਵਧੀਆ ਉਪਰਾਲਾ: ਮਾਨ 👉 ਜ਼ਮਹੂਰੀਅਤ ਢੰਗ ਨਾਲ ਰੋਸ਼ ਕਰਨ ਵਾਲੇ ਆਗੂਆਂ ਨੂੰ ਗ੍ਰਿਫਤਾਰ ਕਰਨਾ ਗੈਰ ਕਾਨੂੰਨੀ

ਫਿਲਮ ਧੁਰੰਦਰ 2 ਵਿਚ ਦਸਤਾਰਧਾਰੀ ਸਿੱਖ ਪਾਤਰ ਦੇ ਨਸ਼ੇ ਵਾਲੇ ਦ੍ਰਿਸ਼ ਬਦਲੇ ਜਾਣ ਨਹੀਂ ਤਾਂ ਹੋਵੇਗੀ ਕਾਨੂੰਨੀ ਕਾਰਵਾਈ ਅਤੇ ਵਿਰੋਧ ਪ੍ਰਦਰਸ਼ਨ: ਗੁਰਮੀਤ ਸਿੰਘ ਸ਼ੰਟੀ 👉 ਫਿਲਮ ਸੇੰਸਰ ਬੋਰਡ ਨੂੰ ਪੱਤਰ ਲਿਖ ਕੀਤੀ ਗਈ ਮੰਗ 👉 ਦਿੱਲੀ ਕਮੇਟੀ ਵਲੋਂ ਇਸ ਮਾਮਲੇ ਤੇ ਚੁੱਪ ਰਹਿਣਾ ਨਮੋਸ਼ੀਜਨਕ

ਅਮਰੀਕੀ ਧਾਰਮਿਕ ਆਜ਼ਾਦੀ ਕਮਿਸ਼ਨ ਨੇ ਟਰੰਪ ਪ੍ਰਸ਼ਾਸਨ ਨੂੰ ਭਾਰਤ ਦੇ ਆਰਐਸਐਸ ਅਤੇ ਰਾਅ ‘ਤੇ ਪਾਬੰਦੀ ਲਗਾਉਣ ਦੀ ਕੀਤੀ ਸਿਫਾਰਸ਼ 👉 ਕਮਿਸ਼ਨ ਨੇ ਸਿੱਖ ਵੱਖਵਾਦੀਆਂ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਵਿੱਚ ਸ਼ਮੂਲੀਅਤ ਅਤੇ ਖਾਸ ਚਿੰਤਾ ਵਾਲਾ ਦੇਸ਼ ਘੋਸ਼ਿਤ ਕਰਨ ਦੀ ਕੀਤੀ ਹੈ ਮੰਗ

ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਜਾਣਿਆ ਹਾਲ-ਚਾਲ 👉 ਗੰਭੀਰ ਜ਼ਖ਼ਮੀ ਸੇਵਾਦਾਰ ਨੂੰ ਡੇਢ ਲੱਖ ਤੇ ਜ਼ਖਮੀ ਸੇਵਾਦਾਰਾਂ ਨੂੰ ਲੱਖ-ਲੱਖ ਰੁਪਏ ਸਹਾਇਤਾ ਦਾ ਐਲਾਨ