ਵਰਲਡ ਸਿੱਖ ਪਾਰਲੀਮੈਂਟ ਵੱਲੋਂ ਲਗਾਈ ਗਈ ਘੱਲੂਘਾਰਾ ਯਾਦਗਰੀ ਪ੍ਰਦਰਸ਼ਨੀ
ਕਲੋਨ : ਅਖੰਡ ਕੀਰਤਨੀ ਜਥਾ ਜਰਮਨੀ ਵੱਲੋਂ ਜੂਨ 1984 ਦੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ੍ਰੀ ਗੁਰੂ ਦਸ਼ਮੇਸ਼ ਸਿੰਘ ਸਭਾ ਕਲੋਨ ਵਿੱਚ ਤਿੰਨ ਰੋਜ਼ਾ ਕੀਰਤਨ ਸਮਾਗਮ ਕਰਵਾਏ ਗਏ ਜਿਸ ਵਿੱਚ ਇੰਗਲੈਂਡ, ਹਾਲੈਂਡ, ਇਟਲੀ, ਫਰਾਂਸ ਤੇ ਜਰਮਨ ਦੇ ਵੱਖ ਵੱਖ ਸ਼ਹਿਰਾਂ ਤੋਂ ਨਾਮ ਰਸੀਏ ਗੁਰਸਿੱਖ ਸ਼ਾਮਲ ਹੋਏ ।
ਅਖੰਡ ਕੀਰਤਨੀ ਜਥੇ ਦੇ ਸਿੰਘਾਂ ਵੱਲੋਂ ਸ਼ਨੀਵਾਰ ਛੇ ਵਜੇ ਰੈਣ ਸਬਾਈ ਕੀਰਤਨ ਅਰੰਭ ਹੋਏ ਜੋ ਅੰਮ੍ਰਿਤ ਵੇਲੇ ਚਾਰ ਵਜੇ ਤੱਕ ਚੱਲੇ । ਦੇਸ਼ ਵਿਦੇਸ਼ ਤੋਂ ਆਏ ਕੀਰਤਨੀ ਸਿੰਘਾਂ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ।
ਇਨ੍ਹਾਂ ਸਮਾਗਮਾਂ ਵਿੱਚ ਸਿੱਖ ਕੌਮ ਦੇ ਸੂਰਬੀਰ ਯੋਧੇ ਭਾਈ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ਾਂ ਤੇ ਹੋਂਦ ਵਿੱਚ ਆਈ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਭਾਰਤ ਦੀ ਹਿੰਦੂਤਵੀ ਹਕੂਮਤ ਵੱਲੋਂ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਤੇ 37 ਹੋਰ ਗੁਰਦੁਆਰਿਆਂ ਤੇ ਫੌਜੀ ਹਮਲਾ ਕਰਕੇ ਵਰਤਾਏ ਖੂਨੀ ਘੱਲੂਘਾਰੇ ਦੀ 41 ਵੀ ਵਰ੍ਹੇਗੰਢ ਤੇ ਸਿੱਖ ਕੌਮ ਦੇ ਸਵੈਮਾਣ, ਅਣਖ, ਗੈਰਤ ਤੇ ਸਰਬੱਤ ਦੇ ਭਲੇ ਵਾਲੇ ਅਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਜੰਗੇ ਅਜ਼ਾਦੀ ਵਾਸਤੇ ਸ਼ਹਾਦਤ ਦਾ ਜਾਮ ਪੀ ਗਏ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਤੇ ਜਰਮਨ ਦੀ ਨੌਜਵਾਨ ਪੀੜੀ ਨੂੰ ਜੂਨ 1984 ਦੇ ਖੂਨੀ ਘੱਲੂਘਾਰੇ ਬਾਰੇ ਤੇ ਸਿੱਖ ਰਾਜ (ਖਾਲਿਸਤਾਨ) ਦੇ ਸੰਕਲਪ ਤੋਂ ਜਾਣੂ ਕਰਾਉਣ ਵਾਸਤੇ ਸਮਾਗਮ ਤੇ ਘੱਲੂਘਾਰਾ ਯਾਦਗਰੀ ਪ੍ਰਦਰਸ਼ਨੀ ਲਗਾਈ ਗਈ ।
ਐਤਵਾਰ ਨੂੰ ਹਫਤਾਵਾਰੀ ਦੀਵਾਨਾਂ ਵਿੱਚ ਅਖੰਡ ਕੀਰਤਨੀ ਜਥੇ ਦੇ ਸਿੰਘਾਂ ਵੱਲੋਂ ਬੀਰ ਰਸੀ ਕੀਰਤਨ ਕੀਤਾ ਗਿਆ । ਇਸ ਮੌਕੇ ਅਖੰਡ ਕੀਰਤਨੀ ਜਥਾ ਜਰਮਨ ਦੇ ਜਥੇਦਾਰ ਭਾਈ ਸਤਨਾਮ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਤੇ ਪਾਕਿਸਤਾਨ ਦੇ ਗੁਰਧਾਮਾਂ ਵਿੱਚ ਚੱਲ ਰਹੀ ਕਾਰ ਸੇਵਾ ਪ੍ਰਤੀ ਸੰਗਤਾਂ ਨੂੰ ਜਾਣੂੰ ਕਰਵਾਇਆ । ਵਰਲਡ ਸਿੱਖ ਪਾਰਲੀਮੈਂਟ ਦੇ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਵਿਸਾਖੀ 78 ਦੇ ਸਾਕੇ , ਜੂਨ 1984 ਦੇ ਘੱਲੂਘਾਰੇ ਤੇ ਖਾਲਿਸਤਾਨ ਦੀ ਜੰਗੇ ਅਜ਼ਾਦੀ ਦੇ ਸਮੂਹ ਸ਼ਹੀਦਾਂ ਨੂੰ ਪ੍ਰਣਾਮ ਕਰਦਿਆਂ ਹੋਇਆਂ ਕਿਹਾ ਕਿ ਇਹਨਾਂ ਮਹਾਨ ਸ਼ਹੀਦਾਂ ਦਾ ਸੁਪਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾ ਅਨੁਸਾਰੀ ਸਰਬੱਤ ਦੇ ਭਲੇ ਵਾਲੇ ਦੇਸ਼ ਖਾਲਿਸਤਾਨ ਦੀ ਸਿਰਜਣਾ ਜਿਸ ਲਈ ਹਰ ਮਾਈ ਭਾਈ ਦਾ ਫਰਜ ਬਣਦਾ ਹੈ ਕਿ ਉਹ ਆਪਣਾ ਬਣਦਾ ਯੋਗਦਾਨ ਪਾਵੇ ਇਸ ਦੇ ਨਾਲ ਹੀ ਭਾਰਤੀ ਹਿੰਦੂਤਵੀ ਹਕੂਮਤ ਦੇ ਝਾਂਸੇ ਵਿੱਚ ਸਿੱਖ ਕੌਮ ਦੀਆਂ ਉਹਨਾਂ ਮਹਾਨ ਸੰਸ਼ਥਵਾਂ ਜਿਹਨਾਂ ਦੇ ਆਗੂਆਂ ਦਾ ਸੰਘਰਸ਼ ਵਿੱਚ ਅਹਿਮ ਯੋਗਦਾਨ ਰਿਹਾ ਹੈ ਅੱਜ ਉਹਨਾਂ ਹੀ ਸੰਸਥਾਵਾਂ ਦੇ ਆਗੂ ਬਾਬਾ ਧੁੰਮੇ ਵਰਗੇ ਸਟੇਜਾ ਹੀ ਸਾਂਝੀਆਂ ਨਹੀ ਕਰਦੇ ਸਗੋ ਸਿੱਖੀ ਦਾ ਘਾਣ ਕਰਨ ਵਾਲੇ ਬਾਦਲਕਿਆ ਲਈ ਅਰਦਾਸਾਂ ਤੇ ਸਿੱਖ ਜਰਨੈਲਾਂ ਨੂੰ ਸ਼ਹੀਦ ਕਰਾਉਣ ਵਾਲੀ ਭਾਜਪਾ ਲਈ ਵੋਟਾ ਮੰਗਣ ਵਾਲੇ ਇਹਨਾਂ ਮੋਦੀ ਪਰਜੀਵੀਆਂ ਤੋਂ ਕੌਮ ਨੂੰ ਸੁਚੇਤ ਰਹਿਣ ਦੀ ਜਿੱਥੇ ਲੋੜ ਹੈ ਉੱਥੇ ਸਿੱਖ ਕੌਮ ਦੀ ਅਜ਼ਾਦੀ ਵਾਸਤੇ ਹਮਸਫਰਾਂ ਨੂੰ ਅਪੀਲ ਹੈ ਕਿ ਆਪਣੀਆਂ ਮਿਸਲਾਂ ਵਿੱਚ ਰਹਿੰਦੇ ਹੋਏ ਅਜ਼ਾਦੀ ਦਾ ਸੰਘਰਸ਼ ਨੂੰ ਸੇਧਤ ਹੋ ਕਿ ਆਪਣੀ ਵੀਚਾਰਿਕ ਵੱਖਰੇਵਿਆ ਦੇ ਕੰਮ ਕਰਨ ਦੇ ਢੰਗਾਂ ਵਿੱਚ ਅੰਤਰ ਨੂੰ ਲੈ ਕਿ ਇੱਕ ਦੂਜੇ ਨਾਲ ਨਫ਼ਰਤ ਈਰਖਾ ਦਵੈਤ ਨਾਲ ਇੱਕ ਦੂਜੇ ਦੀਆਂ ਲੀਕਾਂ ਛੋਟੀਆਂ ਜਾਂ ਮਿਟਾਉਣ ਦੀ ਕੋਸ਼ਿਸ਼ ਨਾ ਕਰੋ ਸਗੋਂ ਇੱਕ ਦੂਜੇ ਨਾਲੋ ਸੰਘਰਸ਼ ਵਿੱਚ ਵੱਧ ਕੇ ਯੋਗਦਾਨ ਪਾ ਕੇ ਆਪਣੀਆਂ ਮਿਸਲਾਂ ਦੀ ਲੀਕਾਂ ਵੱਡੀਆਂ ਕਰਨੀਆਂ ਚਾਹੀਦੀਆ ਹਨ ਜਦੋਂ ਕਿ ਨਿਸ਼ਾਨਾ ਖਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ ਵਿੱਚ ਯੋਗਦਾਨ ਪਾਉਣਾ । ਅਖੰਡ ਕੀਰਤਨੀ ਜਥਾ ਜਰਮਨੀ ਦੇ ਭਾਈ ਭਵਿੰਦਰ ਸਿੰਘ ਪਹਿਲਵਾਨ ਨੇ ਵੀਚਾਰਾ ਦੀ ਸਾਂਝ ਪਾਈ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਗੁਰਪਾਲ ਸਿੰਘ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਤੇ ਸਟੇਜ ਦੀ ਸੇਵਾ ਭਾਈ ਰਘਵੀਰ ਸਿੰਘ ਅਨੰਦ ਨੇ ਨਿਭਾਈ ।
ਜੂਨ 1984 ਅਤੇ ਸਿੱਖ ਸੰਘਰਸ਼ ਨੂੰ ਦਰਸਾਉਂਦੀ ਘੱਲੂਘਾਰਾ ਯਾਦਗਰੀ ਪ੍ਰਦਰਸ਼ਨੀ ਨੂੰ ਸੰਗਤਾਂ ਨੇ ਭਾਰੀ ਉਤਸ਼ਾਹ ਨਾਲ ਦੇਖਿਆ । ਇਹ ਪ੍ਰਦਰਸ਼ਨੀ ਮਾਤ ਭਾਸ਼ਾ ਪੰਜਾਬੀ ਅਤੇ ਜਰਮਨੀ ਦੋਹਾਂ ਭਾਸ਼ਾ ਵਿੱਚ ਹੈ । ਸੰਗਤਾਂ ਵੱਲੋਂ ਇਸ ਪ੍ਰਦਰਸ਼ਨੀ ਰਾਹੀਂ ਇਤਿਹਾਸ ਜਾਣਨ ਵਿੱਚ ਬਹੁਤ ਹੀ ਉਤਸੁਕਤਾ ਦਿਖਾਈ ਗਈ ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।









