490 Views
ਬਾਬਾ ਵੱਸਣ ਸਿੰਘ ਜੀ ਖਾਲੜਾ ਦੇ ਅਕਾਲ ਚਲਾਣੇ ਤੇ ਰਾਧਾ ਸੁਆਮੀ ਸੰਪਰਦਾਇ ਅਤੇ ਇਲਾਕੇ ਵਿੱਚ ਗ਼ਮਗੀਨ ਮਾਹੌਲ
ਖਾਲੜਾ 17 ਮਈ (ਗੁਰਪ੍ਰੀਤ ਸਿੰਘ ਸੈਡੀ) ਕਸਬਾ ਖਾਲੜਾ ਵਿਖੇ ਰਾਧਾ ਸੁਆਮੀ ਸੰਪਰਦਾਇ ਅਤੇ ਬਾਬਾ ਰੋਡਾ ਜੀ ਦੇ ਅਸਥਾਨ ਦੇ ਮੁੱਖ ਸੇਵਾਦਾਰ ਸਤਿਕਾਰਯੋਗ ਬਾਬਾ ਵੱਸਣ ਸਿੰਘ ਜੀ ਬੀਤੇ ਕੱਲ੍ਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ ਉਹਨਾਂ ਦੇ ਅਕਾਲ ਚਲਾਣੇ ਤੇ ਰਾਧਾ ਸੁਆਮੀ ਸੰਪਰਦਾਇ ਅਤੇ ਇਲਾਕੇ ਵਿੱਚ ਗ਼ਮਗੀਨ ਮਾਹੌਲ ਬਣਿਆ ਪਾਇਆ ਗਿਆ l ਬਾਬਾ ਵੱਸਣ ਸਿੰਘ ਜੀ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਅਮੀਸ਼ਾਹ ਉਹਨਾਂ ਦੀ ਜ਼ਮੀਨ ਵਿੱਚ ਕੀਤਾ ਗਿਆ ਜਿੱਥੇ ਉਹਨਾਂ ਦੀ ਚਿਖਾ ਨੂੰ ਅਗਨੀ ਉਹਨਾਂ ਦੇ ਸਪੁੱਤਰ ਪਰਤਾਪ ਸਿੰਘ ਨੇ ਲਗਾਈ l ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਇਸ ਅੰਤਿਮ ਯਾਤਰਾ ਵਿੱਚ ਸ਼ਾਮਿਲ ਹੋਣ ਲਈ ਪਿੰਡ ਖਾਲੜਾ ਵਿਖੇ ਪੁੱਜੀਆਂ ਓਥੇ ਵੱਡੀ ਗਿਣਤੀ ਵਿੱਚ ਰਾਜਨੀਤਿਕ,ਧਾਰਮਿਕ ਅਤੇ ਸਮਾਜਿਕ ਅਤੇ ਵੱਡੇ ਵੱਡੇ ਕਾਰੋਬਾਰੀ ਸ਼ਖਸ਼ੀਅਤਾ ਵੀ ਖਾਲੜਾ ਵਿਖੇ ਪੁੱਜੀਆਂ l ਇਸ ਸਬੰਧੀ ਹਲਕਾ ਖੇਮਕਰਨ ਦੇ ਵਿਧਾਇਕ ਸ੍ਰ ਸਰਵਨ ਸਿੰਘ ਧੁੰਨ , ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਸ੍ਰ ਵਿਰਸਾ ਸਿੰਘ ਵਲਟੋਹਾ , ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਆਪਣੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਪਾਕੇ ਦਿਲ ਦੀਆਂ ਗਹਿਰਾਈਆਂ ਤੋਂ ਦੁੱਖ ਸਾਂਝਾ ਕੀਤਾ l
ਇਸ ਦੁੱਖ ਦੀ ਘੜੀ ਵਿੱਚ ਹਲਕਾ ਵਿਧਾਇਕ ਸ੍ਰ ਸਰਵਣ ਸਿੰਘ ਧੁੰਨ, ਐਸ ਐਚ ਓ ਰਣਜੀਤ ਸਿੰਘ , ਸੁਖਰਾਜ ਸਿੰਘ ਬੀਏ ,ਵਿਜੇ ਕੁਮਾਰ ਯੂਐਸਏ, ਅਸ਼ੋਕ ਕੁਮਾਰ ਦਾਵਤ ਰਾਈਸ ਮਿੱਲ,ਸਰਿੰਦਰ ਅਰੋੜਾ ਸੋਨੀਪਤ, ਬਲਵੀਰ ਕੌਰ ਬੇਦੀ ,ਹਰਚੰਦ ਸਿੰਘ ਖਾਲੜਾ ,ਮੁਲਤਾਨ ਸਿੰਘ ,ਸਰਵਨ ਸਿੰਘ,ਸਾਹਿਬ ਸਿੰਘ ,ਕੁਲਵਿੰਦਰ ਸਿੰਘ,ਨਵੀਨ ਅਰੋੜਾ, ਸੁਰਿੰਦਰ ਕੁਮਾਰ ਨੀਟੂ, ਚਰਨਜੀਤ ਸਿੰਘ ਲਾਡੀ,ਗੋਰਵ ਆੜਤੀਆਂ,ਯੂਥ ਅਕਾਲੀ ਆਗੂ ਗੌਰਵਦੀਪ ਵਲਟੋਹਾ ਸਰਪੰਚ ਗੁਰਸੇਵਕ ਸਿੰਘ ਬੱਬੂ ਸਰਪੰਚ,ਸੁਖਦੇਵ ਸਿੰਘ ਸੋਨੀ , ਸ੍ਰ ਪਿਆਰਾ ਸਿੰਘ ਵਾਂ ਵਾਲੇ ,ਚੈਅਰਮੈਨ ਰਣਜੀਤ ਕੁਮਾਰ,ਅਜੀਤ ਸਿੰਘ ਬਾਸਰਕੇ ,ਮੁਨੀਸ਼ ਕੁਮਾਰ ਭਿੱਖੀਵਿੰਡ ,ਰਮੇਸ਼ ਅਰੋੜਾ ਦਿੱਲ੍ਹੀ ,ਰਾਮ ਜੀ ਅਰੋੜਾ ਅੰਮ੍ਰਿਤਸਰ,, ਅਮਿਤ ਅਰੋੜਾ, ਕਾਲੀ ਹਲਵਾਈ ,ਗੁਰਜੰਟ ਸਿੰਘ ਸੰਧੂ ਖਾਲੜਾ ,ਗੁਰਜੀਤ ਸਿੰਘ ਪੰਜਾਬ ਪੁਲਿਸ ,ਗਗਨ ਕਰਿਆਨਾ,ਗੋਰੀ ਖਾਲੜਾ ,ਮੋਨੂੰ ਖਾਲੜਾ ,ਬਲਰਾਜ ਸਿੰਘ ਗਿੱਲ ,ਕੁਲਦੀਪ ਸਿੰਘ ਭਿੱਖੀਵਿੰਡ ,ਦੀਪਕ ਅਰੋੜਾ ਆਦਿ ਵੱਖ ਵੱਖ ਪਿੰਡਾਂ ਦੇ ਸਰਪੰਚ ਪੰਚ , ਮੋਹਤਬਾਰ ਅਤੇ ਪਤਵੰਤੇ ਲੋਕਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚਿਆ ਸੰਗਤਾਂ ਨੇ ਰੱਬੀ ਰੂਹ ਬਾਬਾ ਵੱਸਣ ਸਿੰਘ ਜੀ ਨੂੰ ਨਮ ਅੱਖਾਂ ਨਾਲ ਅੰਤਮ ਵਿਦਾਇਗੀ ਦਿੱਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ l ਅੰਤ ਵਿੱਚ ਬਾਬਾ ਵਸਣ ਸਿੰਘ ਜੀ ਦੇ ਸਪੁੱਤਰ ਪ੍ਰਤਾਪ ਸਿੰਘ, ਸੁਖਵੰਤ ਸਿੰਘ, ਗੁਰਸੇਵਕ ਸਿੰਘ ਅਤੇ ਸ੍ਰ ਕੁਲਵੰਤ ਸਿੰਘ ਜੀ , ਨੇ ਬਾਬਾ ਵਸਣ ਸਿੰਘ ਜੀ ਦੀ ਅੰਤਿਮ ਯਾਤਰਾ ਵਿੱਚ ਸ਼ਾਮਿਲ ਸੰਗਤਾਂ ਦਾ ਧੰਨਵਾਦ ਕੀਤਾ l
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।









