Home » ਸੰਸਾਰ » ਜਰਮਨੀ » ਪਰਚਾਰਕ ਭਾਈ ਰਵਿੰਦਰ ਸਿੰਘ ਆਲਮਗੀਰ ਜੀ ਦੇ ਮਾਤਾ ਸੁਰਿੰਦਰ ਕੌਰ ਜੀ ਦੇ ਗਏ ਸਦੀਵੀ ਵਿਛੋੜਾ ਅੰਤਮ ਅਰਦਾਸ 18 ਮਈ ਐਤਵਾਰ ਨੂੰ ਹੋਵੇਗੀ।

ਪਰਚਾਰਕ ਭਾਈ ਰਵਿੰਦਰ ਸਿੰਘ ਆਲਮਗੀਰ ਜੀ ਦੇ ਮਾਤਾ ਸੁਰਿੰਦਰ ਕੌਰ ਜੀ ਦੇ ਗਏ ਸਦੀਵੀ ਵਿਛੋੜਾ ਅੰਤਮ ਅਰਦਾਸ 18 ਮਈ ਐਤਵਾਰ ਨੂੰ ਹੋਵੇਗੀ।

SHARE ARTICLE

282 Views

ਸਾਦਗੀ ਦੀ ਮੂਰਤ , ਨੇਕ ਦਿਲ , ਹੱਕ ਸੱਚ ਨੂੰ ਸਮਰਪਿਤ, ਹਰ ਦਿਲ ਅਜ਼ੀਜ਼ ਬਹੁਤ ਹੀ ਸਤਿਕਾਰਯੋਗ ਮਾਤਾ ਸੁਰਿੰਦਰ ਕੌਰ ਜੀ ਜੋ 9 ਮਈ 2025 ਦਿਨ ਸ਼ੁੱਕਰਵਾਰ ਨੂੰ ਅਕਾਲ ਪੁਰਖ ਵੱਲੋਂ ਬਖਸ਼ੀ ਸੁਆਸਾਂ ਦੀ ਰਾਸ ਪੂੰਜੀ ਸੰਪੂਰਨ ਕਰਦੇ ਹੋਏ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ । ਉਨ੍ਹਾ ਦਾ ਜਨਮ 13 ਅਪ੍ਰੈਲ 1950 ਨੂੰ ਮਾਤਾ ਹਰਕ੍ਰਿਸ਼ਨ ਕੌਰ ਦੀ ਕੁੱਖ ਤੋਂ ਪਿਤਾ ਸਵ. ਸ੍ਰ .ਕਰਤਾਰ ਸਿੰਘ ਦੇ ਗ੍ਰਹਿ ਮੁਜੱਫਰਨਗਰ ਯੂ ਪੀ ਵਿੱਚ ਹੋਇਆ। 15 ਅਕਤੂਬਰ 1971 ਨੂੰ ਸੰਤ ਪ੍ਰੀਤਮ ਸਿੰਘ ਜੀ ਸੀਕਰੀ ਵਾਲਿਆ ਦੀ ਅਗਵਾਈ ਵਿੱਚ ਆਪ ਜੀ ਦਾ ਅਨੰਦ ਕਾਰਜ ਸ.ਕਸ਼ਮੀਰ ਸਿੰਘ ਨਿਵਾਸੀ ਪਿੰਡ ਆਲਮਗੀਰ ਡਾਕਘਰ ਕਾਲਾ ਬੱਕਰਾ ,(ਜਿਲਾ ਜਲੰਧਰ ) ਨਾਲ ਹੋਇਆ। ਆਪ ਜੀ ਨੇ ਗ੍ਰਿਹਸਤ ਜੀਵਨ ਗੁਰ-ਉਪਦੇਸ ਅਨੁਸਾਰ ਬਤੀਤ ਕਰਦੇ ਹੋਏ, ਆਪਣੇ ਦੋਨੋ ਪੁੱਤਰਾਂ ਨੂੰ ਗੁਰਮਤਿ ਦੇ ਧਾਰਨੀ ਬਣਾਇਆ । ਆਪ ਜੀ ਦੇ ਵੱਡੇ ਸਪੁੱਤਰ ਭਾਈ ਰਵਿੰਦਰ ਸਿੰਘ ਆਲਮਗੀਰ ਸਾਬਕਾ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ( ਸ੍ਰੋ. ਗੁ.ਪ੍ਰ. ਕਮੇਟੀ ) ਸਮੇਤ ਪਰਿਵਾਰ ਸਰਬਜੀਤ ਕੌਰ ਪਤਨੀ,ਬੱਚੇ ਅਨਮੋਲ ਸਿੰਘ , ਏਕਜੀਤ ਕੌਰ ਹਾਲ ਨਿਵਾਸੀ ਜਰਮਨੀ ਜੋ ਯੂਰਪ ਵਿੱਚ ਗੁਰਮਤਿ ਪ੍ਰਚਾਰ ਦੀ ਸੇਵਾ ਨਿਭਾਅ ਰਹੇ ਹਨ । ਸਮੂਹ ਪਰਿਵਾਰ ਸ. ਕਸ਼ਮੀਰ ਸਿੰਘ (ਪਤੀ) , ਭਾਈ ਰਵਿੰਦਰ ਸਿੰਘ, ਰਜਿੰਦਰ ਸਿੰਘ (ਪੁੱਤਰ ) , ਸਰਬਜੀਤ ਕੌਰ (ਨੂੰਹ ) , ਅਮਨਦੀਪ ਕੌਰ (ਨੂੰਹ), ਅਨਮੋਲ ਸਿੰਘ , ਸੁਖਪਾਲ ਸਿੰਘ ਜਰਮਨੀ (ਪੋਤਰੇ), ਏਕਜੀਤ ਕੌਰ ਜਰਮਨੀ ਅਤੇ ਲਵਪ੍ਰੀਤ ਕੌਰ (ਪੋਤਰੀਆਂ) ਸਮੂਹ ਪਰਿਵਾਰ ਵੱਲੋਂ ਮਾਤਾ ਸੁਰਿੰਦਰ ਕੌਰ ਜੀ ਨਮਿਤ ਆਰੰਭ ਸਹਿਜਪਾਠ ਦੀ ਸੰਪੂਰਨਤਾ 18 ਮਈ 2025 ਦਿਨ ਐਤਵਾਰ ਉਨ੍ਹਾ ਦੇ ਗ੍ਰਹਿ ਵਿਖੇ ਹੋਵੇਗੀ। ਉਪਰੰਤ ਸ਼ਬਦ ਕੀਰਤਨ ਅਤੇ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਆਲਮਗੀਰ-ਜਲਾਲਾਬਾਦ ਵਿਖੇ ਹੋਵੇਗੀ ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸਿੱਖ ਦੇਸ਼ ਦੀ ਸੁਪਰੀਮ ਕੋਰਟ ਅਤੇ ਪਾਰਲੀਮੈਂਟ ’ਚ ਕਕਾਰ ਧਾਰਣ ਕਰਕੇ ਜਾ ਸਕਦਾ ਫਿਰ ਪ੍ਰੀਖਿਆ ਕੇਂਦਰਾਂ ਵਲੋਂ ਬਚਿਆਂ ਨੂੰ ਕਿਸ ਤਾਕਤ ਅਤੇ ਆਦੇਸ਼ ਦੇ ਨਾਲ ਕਕਾਰ ਉਤਾਰਨ ਨੂੰ ਮਜਬੂਰ ਕੀਤਾ ਜਾਂਦਾ ਹੈ: ਪਰਮਜੀਤ ਸਿੰਘ ਵੀਰਜੀ 👉 ਕਕਾਰ ਅੰਮ੍ਰਿਤਧਾਰੀ ਸਿੱਖ ਪ੍ਰਾਣੀ ਲਈ ਧਾਰਮਿਕ ਵਿਸ਼ਵਾਸ ਦਾ ਪ੍ਰਤੀਕ ਅਤੇ ਸਿੱਖ ਦੀ ਰੋਜ਼ਾਨਾ ਜਿੰਦਗੀ ਦਾ ਹਨ ਅਨਖਿੜਵਾਂ ਅੰਗ

ਪੰਜਾਬ ਅੰਦਰ ਮੁੜ 90 ਦੇ ਦਹਾਕੇ ਵਾਂਗ ਜ਼ੁਲਮ, ਮਨੁੱਖੀ ਅਧਿਕਾਰਾਂ ਦਾ ਘਾਣ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਵਿਵਹਾਰ ਚਿੰਤਾਜਨਕ: ਪੰਥਕ ਜਥੇਬੰਦੀਆਂ ਜਰਮਨੀ 👉 ਝੂਠੇ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਰਣਜੀਤ ਸਿੰਘ ਦੇ ਪਰਿਵਾਰ ਨਾਲ ਕੀਤਾ ਹਮਦਰਦੀ ਦਾ ਇਜ਼ਹਾਰ