ਕਿਸਾਨਾ ਦੀ ਮੰਡੀਆਂ ਵਿੱਚ ਹੋ ਰਹੀ ਲੁੱਟ ਪ੍ਰਤੀ ਸਰਕਾਰ ਧਿਆਨ ਦੇਵੇ -ਭਾਰਤੀ ਕਿਸਾਨ ਯੂਨੀਅਨ ਮਝੈਲ
ਭਾਰਤੀ ਕਿਸਾਨ ਯੂਨੀਅਨ ਮਝੈਲ ਦੇ ਆਗੂਆਂ ਨੇ ਜਾਣਕਾਰੀ ਦਿਦੇ ਹੋਏ ਦੱਸਿਆ ਹੈ ਕਿ ਮੰਡੀਆਂ ਵਿੱਚ ਕਣਕ ਦੀ ਆਮਦ ਜੋਰਾਂ ਤੇ ਹੈ ਜੋ ਮੰਡੀਆਂ ਵਿੱਚ ਜੋ ਕੰਡਾ ਇਸਤੇਮਾਲ ਕੀਤਾ ਜਾ ਰਿਹਾ ਹੈ ਉਸ ਨਾਲ 50 ਕਿਲੋ 800 ਗਰਾਮ ਜਾਂ 900 ਗ੍ਰਾਮ ਕਣਕ ਦਾ ਵਜ਼ਨ ਕੀਤਾ ਜਾ ਰਿਹਾ ਹੈ ਜੋ ਬੋਰੀ ਦਾ ਵਜ਼ਨ ਹੈ ਉਹ 550 ਗ੍ਰਾਮ ਹੈ ਅਤੇ 50 ਕਿਲੋ ਦੀ ਭਰਤੀ ਹੈ ਕੁੱਲ ਮਿਲਾ ਕੇ ਬੋਰੀ ਦਾ ਵਜਨ ਅਤੇ ਕਣਕ ਦਾ ਵਜਨ ਮਿਲਾ ਕੇ 50 ਕਿਲੋ 5 ਛੇ ਗ੍ਰਾਮ ਬਣਦਾ ਹੈ। ਪਰ ਕਿਸਾਨ ਦੀ ਹਰ ਬੋਰੀ ਮਗਰ 300 ਤੋਂ 400 ਗਰਾਮ ਲੁੱਟ ਹੋ ਰਹੀ ਹੈ ।ਇਸ ਤੇ ਪੰਜਾਬ ਸਰਕਾਰ ਬਿਲਕੁਲ ਚੁੱਪ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੀ ਆਪਣੇ ਮੂੰਹ ਤੇ ਉਂਗਲ ਰੱਖ ਕੇ ਬੈਠਾ ਤੇ ਕਿਸਾਨਾਂ ਦੀ ਸ਼ਰੇਆਮ ਮੰਡੀਆਂ ਵਿੱਚ ਲੁੱਟ ਕੀਤੀ ਜਾ ਰਹੀ ਹੈ ਇਸ ਨੂੰ ਸਰਕਾਰ ਤੇ ਜਿਲ੍ਹਾ ਪ੍ਰਸ਼ਾਸਨ ਤੁਰੰਤ ਬੰਦ ਕਰੇ ਮੰਡੀ ਦੇ ਅਧਿਕਾਰੀਆਂ ਕੋਲੋਂ ਪੁੱਛਿਆ ਜਾਂਦਾ ਹੈ ਤੇ ਉਹ ਬੋਰੀ ਦਾ ਵਜ਼ਨ 800 ਗ੍ਰਾਮ ਦੱਸਦੇ ਹਨ ਪਰ ਬੋਰੀ ਦਾ ਵਜਨ ਸਾਡੇ 550 ਗ੍ਰਾਮ ਹੈ ਅਤੇ ਇਸ ਤਰ੍ਹਾਂ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਅਤੇ ਸਰਕਾਰ ਨੂੰ ਚਾਹੀਦਾ ਹੈ ਜਿਸ ਦੇ ਖਿਲਾਫ ਬਣਦੀ ਕਾਰਵਾਈ ਬਣਦੀ ਹੈ ਉਹ ਕਰੇ
ਜੇ ਇਸ ਸਬੰਧੀ ਮੰਡੀ ਦੇ ਅਫਸਰ ਅਧਿਕਾਰੀ ਧਿਆਨ ਨਹੀਂ ਦਿੰਦੇ
ਤਾਂ ਮਝੈਲ ਜਥੇਬੰਦੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਤੇ ਸਾਨੂੰ ਪ੍ਦਸਨ ਕਰਨ ਮਜਬੂਰ ਨਾ ਕਰਨ।
ਇਸ ਮੌਕੇ ਮਝੈਲ ਜੱਥੇਬੰਦੀ ਦੇ ਸੂਬਾ ਪ੍ਧਾਨ ਸਤਨਾਮ ਸਿੰਘ ਹਰੀਕੇ,ਸੂਬਾ ਕਮੇਟੀ ਆਗੂ ਜੱਜਬੀਰ ਸਿੰਘ ਚੇਲਾ,ਸੂਬਾ ਜਰਨਲ ਸਕੱਤਰ ਗੁਰਸੇਵਕ ਸਿੰਘ ਧਾਲੀਵਾਲ, ਸੂਬਾ ਕਮੇਟੀ ਆਗੂ ਹੀਰਾ ਸਿੰਘ ਧੁੰਨ,ਹਰਮੀਤ ਸਿੰਘ ਭਿੱਖੀਵਿੰਡ,
ਸਤਨਾਮ ਸਿੰਘ ਜੰਡ ਖਾਲੜਾ ਜ਼ਿਲਾ ਮੀਡੀਆ ਇੰਚਾਰਜ ,
ਗੁਰਜੰਟ ਸਿੰਘ ਚੇਲਾ ਇਕਾਈ ਪ੍ਰਧਾਨ,
ਰਣਜੋਤ ਸਿੰਘ ਬਲਾਕ ਜਰਨਲ ਸਕੱਤਰ ਬਾਸਰਕੇ, ਗੁਰਸੇਵਕ ਸਿੰਘ ਵਾਂ ਬਲਾਕ ਪ੍ਧਾਨ ਭਿੱਖੀਵਿੰਡ,
ਗੁਰਦਿੱਤ ਸਿੰਘ ਜਰਨਲ ਸਕੱਤਰ ਇਕਾਈ ਪ੍ਰਧਾਨ, ਮਨਪ੍ਰੀਤ ਸਿੰਘ ਬਲਾਕ ਪ੍ਧਾਨ ਵਲਟੋਹਾ, ਲਵਪ੍ਰੀਤ ਸਿੰਘ ਇਕਾਈ ਪ੍ਰਧਾਨ ਬਾਸਰਕੇ, ਚਾਨਣ ਸਿੰਘ ਅਲਗੋ ਖੁਰਦ, ਤੋ ਹੋਰ ਬਹੁਤ ਸਾਰੇ ਮਝੈਲ ਜੱਥੇਬੰਦੀ ਆਗੂ ਹਾਜ਼ਰ ਸਨ।

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।