Home » ਸੰਸਾਰ » ਜਰਮਨੀ » ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਜਰਮਨੀ ਵਿਖੇ “ਯੂਥ ਲੀਡਰਸ਼ਿਪ ਗੁਰਮਤਿ ਟ੍ਰੇਨਿੰਗ ਕੈਂਪ” ਦੀ ਆਰੰਭਤਾ

ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਜਰਮਨੀ ਵਿਖੇ “ਯੂਥ ਲੀਡਰਸ਼ਿਪ ਗੁਰਮਤਿ ਟ੍ਰੇਨਿੰਗ ਕੈਂਪ” ਦੀ ਆਰੰਭਤਾ

SHARE ARTICLE

271 Views

ਫਰੈਂਕਫਰਟ 25 ਦਸੰਬਰ (ਖਿੜਿਆ ਪੰਜਾਬ) ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਫ਼ਰਜ਼ੰਦ ਚਾਰ ਸਾਹਿਬਜ਼ਾਦੇ, ਮਾਤਾ ਗੁਜਰ ਕੌਰ ਜੀ, ਚਮਕੌਰ ਸਾਹਿਬ ਦੀ ਜੰਗ ਅਤੇ ਸਾਕੇ ਸਰਹਿੰਦ ਦੇ ਸਮੂੰਹ ਸ਼ਹੀਦ ਸਿੰਘ-ਸਿੰਘਣੀਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਜਰਮਨੀ ਵਿਖੇ “ਯੂਥ ਲੀਡਰਸ਼ਿਪ ਗੁਰਮਤਿ ਟ੍ਰੇਨਿੰਗ ਕੈਂਪ” ਦੀ ਆਰੰਭਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਅਰਦਾਸ ਕਰਨ ਉਪਰੰਤ ਹੁਕਮਨਾਮਾ ਲੈਣ ਉਪਰੰਤ ਹੋਈ। ਕੈਂਪ ਦੇ ਪਹਿਲੇ ਹੀ ਦਿਨ 80 ਵਿਦਿਆਰਥੀਆਂ ਅਤੇ ਸੰਗਤਾਂ ਨੇ ਹਾਜ਼ਰੀ ਭਰੀ। ਦੇਸ਼ ਪੰਜਾਬ ਤੋਂ ਕੈਂਪ ਲਈ ਮੁਖ ਬੁਲਾਰੇ ਵਜੋਂ ਪਹੁੰਚੇ ਹੋਏ ਸਿੱਖ ਚਿੰਤਕ, ਵਿਦਵਾਨ ਭਾਈ ਪਰਮਪਾਲ ਸਿੰਘ ਜੀ ਨੇ ਪਹਿਲਾ ਸ਼ੈਸ਼ਨ ਲੈਂਦੇ ਹੋਏ ਵਿਦਿਆਰਥੀਆਂ ਨੂੰ ਇਤਿਹਾਸ ਦਾ ਅਹਿਸਾਸ ਮਹਿਸੂਸ ਕਰਵਾਉਂਦੇ ਹੋਏ ਕੌਂਮ ਦੀ ਚੜ੍ਹਦੀ ਕਲਾ ਲਈ ਜਿੰਮੇਵਾਰ ਸਿੱਖ ਬਣਨ ਲਈ ਪ੍ਰੇਰਣਾ ਕੀਤੀ। ਛੋਟੇ ਬੱਚਿਆਂ ਦੇ ਗਰੁੱਪ ਨੂੰ ਸਿੱਖ ਧਰਮ ਦੇ ਮੁਢਲੇ ਸਿਧਾਂਤ ਦ੍ਰਿੜ ਕਰਵਾਏ ਗਏ ਅਤੇ ਸ਼ਬਦ ਯਾਦ ਕਰਵਾਏ ਗਏ।ਪ੍ਰਬੰਧਕਾਂ ਵਲੋਂ ਜਾਣਕਾਰੀ ਦੇਂਦੇ ਹੋਏ ਦੱਸਿਆ ਗਿਆ ਕਿ ਇਹ ਕੈਂਪ 28 ਦਸੰਬਰ ਤੱਕ ਚੱਲੇਗਾ ਅਤੇ 29 ਦਸੰਬਰ ਦੇ ਹਫ਼ਤਾਵਾਰੀ ਦੀਵਾਨ ਵਿੱਚ ਇਸਦੀ ਸਮਾਪਤੀ ਹੋਵੇਗੀ। ਇਸਦੇ ਨਾਲ ਉਹਨਾਂ ਦੱਸਿਆ ਕਿ ਸ਼ਹੀਦੀ ਪੰਦਰਵਾੜੇ ਨੂੰ ਸਮਰਪਿਤ ਪੰਜਾਬ ਵਿੱਚ ਗੁਰਦੁਆਰਾ ਫਤਹਿਗੜ ਸਾਹਿਬ ਤੋਂ ਚੱਲਦੇ ਪ੍ਰੋਗਰਾਮ “ਸਫ਼ਰ-ਏ-ਸ਼ਹਾਦਤ” ਦੀ ਤਰਜ਼ ਤੇ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿਖੇ ਵੀ “ਦਾਸਤਾਨ-ਏ-ਸ਼ਹਾਦਤ” ਦੀ ਲਹਿਰ ਤਹਿਤ ਰੋਜ਼ਾਨਾ ਸ਼ਾਮ ਦੇ ਦੀਵਾਨ ਚੱਲ ਰਹੇ ਜਿੰਨਾਂ ਦੀ ਸਮਾਪਤੀ ਵੀ 29 ਦਸੰਬਰ ਨੂੰ ਹੋਵੇਗੀ। ਇਹਨਾਂ ਸਮਾਗਮਾਂ ਵਿੱਚ ਦੇਸ਼ ਪੰਜਾਬ ਤੋਂ ਯੂਰਪ ਟੂਰ ਤੇ ਪਹੁੰਚਿਆ ਹੋਇਆ ਹੋਏ ਰਬਾਬੀ ਕੀਰਤਨੀ ਜਥਾ ਭਾਈ ਮਨਬੀਰ ਸਿੰਘ ਹਰੀਕੇ ਸੰਗਤਾਂ ਨੂੰ ਤੰਤੀ ਸਾਜਾਂ ਨਾਲ ਗੁਰਬਾਣੀ ਗਾਇਨ ਕਰਕੇ ਨਿਹਾਲ ਕਰ ਰਹੇ ਹਨ ਅਤੇ ਭਾਈ ਪਰਮਪਾਲ ਸਿੰਘ ਸਭਰਾਅ ਸੰਗਤਾਂ ਨੂੰ ਸ਼ਹੀਦੀ ਸਾਕਿਆਂ ਦੀ ਦਾਸਤਾਨ ਤੋਂ ਜਾਣੂ ਕਰਵਾ ਰਹੇ ਹਨ। ਇਹਨਾਂ ਪ੍ਰੋਗਰਾਮਾਂ ਨੂੰ ਸਫ਼ਲ ਬਣਾਉਣ ਲਈ ਸਮੂੰਹ ਮੈਂਬਰ ਗੁਰਦੁਆਰਾ ਪ੍ਰਬੰਧਕ ਕਮੇਟੀ, ਸੰਗਤਾਂ, ਗ੍ਰੰਥੀ ਭਾਈ ਚਮਕੌਰ ਸਿੰਘ ਸਭਰਾਅ, ਭਾਈ ਗੁਰਨਿਸ਼ਾਨ ਸਿੰਘ ਪੱਟੀ, ਵਿਦਵਾਨ ਭਾਈ ਪਰਮਪਾਲ ਸਿੰਘ ਸਭਰਾਅ, ਭਾਈ ਲਖਬੀਰ ਸਿੰਘ, ਭਾਈ ਮਨਬੀਰ ਸਿੰਘ ਹਰੀਕੇ, ਭਾਈ ਅਵਤਾਰ ਸਿੰਘ ਅਤੇ ਭਾਈ ਸੰਦੀਪ ਸਿੰਘ ਵਿਸ਼ੇਸ਼ ਸਹਿਯੋਗ ਦੇ ਰਹੇ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News