Home » ਸੰਸਾਰ » ਯੂਰਪ » ਭਾਈ ਮਨਬੀਰ ਸਿੰਘ ਹਰੀਕੇ ਰਾਗੀ ਜਥੇ ਵੱਲੋਂ ਤੰਤੀ ਸਾਜਾਂ ਨਾਲ ਫਰਾਂਸ ਦੇ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਵਿਖੇ ਲਵਾਈ ਹਾਜ਼ਰੀ।

ਭਾਈ ਮਨਬੀਰ ਸਿੰਘ ਹਰੀਕੇ ਰਾਗੀ ਜਥੇ ਵੱਲੋਂ ਤੰਤੀ ਸਾਜਾਂ ਨਾਲ ਫਰਾਂਸ ਦੇ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਵਿਖੇ ਲਵਾਈ ਹਾਜ਼ਰੀ।

SHARE ARTICLE

221 Views

ਫਰਾਂਸ 13 ਦਸੰਬਰ (ਖਿੜਿਆ ਪੰਜਾਬ) ਬਾਬਾ ਮੱਖਣ ਸ਼ਾਹ ਲੁਬਾਣਾ ਜੀ ਗੁਰਦੁਆਰਾ ਸਾਹਿਬ ਪੈਰਿਸ (ਫ਼ਰਾਂਸ) ਵਿਖੇ ਹਫਤਾਵਾਰੀ ਸਮਾਗਮ ਦੌਰਾਨ ਭਾਈ ਮਨਬੀਰ ਸਿੰਘ ਹਰੀਕੇ ਹੋਰਾਂ ਦੇ ਰਾਗੀ ਜਥੇ ਵਲੋਂ ਤੰਤੀ ਸਾਜ ਨਾਲ (ਦਿਲਰੂਬਾ ਅਤੇ ਰਬਾਬ) ਕੀਰਤਨ ਕੀਤਾ, ਇਸ ਵਕਤ ਓਹਨਾ ਵਲੋਂ ਬਾਬਾ ਮੱਖਣ ਸ਼ਾਹ ਜੀ ਲੁਬਾਣਾ ਜੀ ਦੇ ਇਤਿਹਾਸ ਬਾਰੇ ਵੀ ਜਾਣਕਾਰੀ ਦਿੱਤੀ ਗਈ ਤੇ ਨਾਲ ਇਥੋਂ ਦੀ ਇੱਕ ਗੋਰੀ ਬੀਬੀ ਜੀ ਜਿਹਨਾਂ ਦਾ ਨਾਮ ਫਰੈਂਚ ਮਿਹਰ ਕੌਰ ਹੈ ਪੇਸ਼ੇ ਵਜੋਂ ਇੰਜੀਨੀਅਰ ਹੈ ਉਹ ਤੰਤੀ ਸਾਜ ਨਾਲ ਕੀਰਤਨ ਕਰਦੇ ਹਨ, ਓਹਨਾ ਵਲੋਂ ਵੀ ਸਟੇਜ ਤੇ ਬੈਠ ਕੇ ਨਾਲ ਸਾਥ ਦਿੱਤਾ ਗਿਆ, ਭਾਈ ਮਨਬੀਰ ਸਿੰਘ ਹੋਰਾਂ ਨੇ ਦੱਸਿਆ ਕਿ ਉਹ ਕੀਰਤਨ ਕਰ ਵੀ ਲੈਂਦੀ ਅਤੇ ਗੁਰਮੁਖੀ ਔਰ ਫਰੈਂਚ ਜਾਣਦੀ ਹੈ , ਓਹ ਸਾਡੇ ਪੰਜਾਬੀਆਂ ਲਈ ਸਾਡੇ ਬੱਚਿਆਂ ਲਈ ਇੱਕ ਪ੍ਰੇਰਨਾ ਸਰੋਤ ਹੈ ਕਿ ਇੱਕ ਗੋਰੀ ਹੋ ਕੇ ਉਹ ਗੁਰੂ ਨਾਲ ਜੁੜ ਚੁੱਕੀ ਹੈ ਗੁਰੂ ਦੇ ਸਾਜ ਨਾਲ ਗੁਰੂ ਦੇ ਕੀਰਤਨ ਨਾਲ ਜੁੜ ਚੁੱਕੀ ਹੈ , ਇਹਦਾ ਨਾਮ ਮਿਹਰ ਕੌਰ ਹੈ , ਫਰੈਂਚ ਔਰ ਮਿਹਰ ਕੌਰ ਇਹਦਾ ਨਾਮ ਗੁਰਸਿੱਖੀ ਵਾਲਾ ਹੈ ਅਤੇ ਉਹ ਅੰਮ੍ਰਿਤਧਾਰੀ ਹੋ ਕੇ ਨਾਲ ਕੀਰਤਨ ਕਰਦੀ ਹੈ ਤੇ ਇਹ ਮੂਲ ਫਰੈਂਚ ਇੰਜੀਨੀਅਰ ਹੈ, ਹਫਤਾਵਾਰੀ ਸਮਾਗਮ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤੇ, ਪ੍ਰਬੰਧਕ ਕਮੇਟੀ ਵੱਲੋਂ ਆਈਆਂ ਸੰਗਤਾਂ ਅਤੇ ਕੀਰਤਨੀ ਜਥੇ ਦਾ ਧੰਨਵਾਦ ਕੀਤਾ ਗਿਆ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸੰਯੁਕਤ ਕਿਸਾਨ ਮੋਰਚਾ ਵਲੋਂ 4 ਫਰਵਰੀ ਤੋਂ 11 ਫਰਵਰੀ ਤੱਕ ਮੋਦੀ ਅਤੇ ਟਰੰਪ ਦੇ ਪੁਤਲੇ ਸਾੜਨ ਦੀ ਅਪੀਲ 👉 ਮੋਦੀ ਸਰਕਾਰ ਦੇ ਸਾਮਰਾਜਵਾਦ ਅੱਗੇ ਪੂਰੀ ਤਰ੍ਹਾਂ ਸਮਰਪਣ ਦੀ ਸਖ਼ਤ ਨਿੰਦਾ 👉 ਅਮਰੀਕਾ ਨਾਲ ਵਪਾਰ ਸਮਝੌਤਾ ਭਾਰਤੀ ਕਿਸਾਨਾਂ ਨੂੰ ਕਰ ਦੇਵੇਗਾ ਤਬਾਹ

ਮੋਦੀ ਅਤੇ ਸ਼ਾਹ ਪੰਜਾਬੀਆਂ ਤੇ ਸਿੱਖਾਂ ਵਿਚ ਜ਼ੇਕਰ ਵਿਚਰਣਾ ਲੋੜਦੇ ਹਨ, ਤਾਂ ਪਹਿਲਾਂ ਆਪਣੇ ਕੀਤੇ ਗੁਨਾਹਾਂ ਨੂੰ ਪ੍ਰਵਾਨ ਕਰਕੇ ਉਸਦੀ ਸਜ਼ਾ ਭੁਗਤਣ: ਮਾਨ 👉 8 ਹਜਾਰ ਪੁਲਿਸ ਮੁਲਾਜਮਾਂ ਦੀ ਸੁਰੱਖਿਆ ਵਿਚ ਪੰਜਾਬ ਅੰਦਰ ਵਿਚਰਨਾ ਮਨੁੱਖਤਾ ਵਿਰੋਧੀ ਕਾਲੇ ਕਾਰਨਾਮਿਆ ਬਦੌਲਤ ਵੱਡਾ ਡਰ