ਅੰਮ੍ਰਿਤਸਰ, 4 ਦਸੰਬਰ ( ਖਿੜਿਆ ਪੰਜਾਬ): ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦਾ ਪੁਤਲਾ ਫੂਕ ਰਹੇ ਸੈਂਕੜੇ ਸ਼ਿਵ ਸੈਨਿਕਾਂ ਨੂੰ ਇਕੱਲਿਆਂ ਹੀ ਦੁੜਾਉਣ ਵਾਲੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਸੁਖਬੀਰ ਸਿੰਘ ਬਾਦਲ ਉੱਤੇ ਭਾਈ ਨਰਾਇਣ ਸਿੰਘ ਚੌੜਾ ਵੱਲੋਂ ਗੋਲੀ ਚਲਾ ਕੇ ਕੀਤੇ ਹਮਲੇ ਬਾਰੇ ਬੋਲਦਿਆਂ ਕਿਹਾ ਕਿ ਸਿੱਖਾਂ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਮੱਸਾ ਰੰਘੜ ਵੀ ਤਾਂ ਜੁਝਾਰੂ ਸਿੰਘਾਂ ਨੇ ਸ੍ਰੀ ਦਰਬਾਰ ਸਾਹਿਬ ‘ਚ ਸੋਧਿਆ ਸੀ। ਉਹਨਾਂ ਕਿਹਾ ਕਿ ਜੇਕਰ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਨੂੰ ਉਸਦੇ ਗੁਨਾਹਾਂ ਅਨੁਸਾਰ ਸਖਤ ਸਜ਼ਾ ਦਿੱਤੀ ਹੁੰਦੀ ਤਾਂ ਇਹ ਘਟਨਾ ਨਹੀਂ ਸੀ ਵਾਪਰਨੀ, ਜਦੋਂ ਸਰਕਾਰਾਂ ਅਤੇ ਜਥੇਦਾਰ ਹੀ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇਣ ਤਾਂ ਸਿੱਖਾਂ ਵਿੱਚ ਰੋਹ ਦਾ ਫੁਟਾਲਾ ਫੁੱਟਦਾ ਹੈ ਤੇ ਇਸ ਤਰਾਂ ਦੇ ਕਾਂਡ ਵਾਪਰਦੇ ਹਨ। ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਕਿਹਾ ਕਿ ਪਹਿਲਾਂ ਸਭ ਕਹਿੰਦੇ ਰਹੇ ਕਿ ਮੁਗਲ਼ਾਂ, ਅੰਗਰੇਜ਼ਾਂ ਤੇ ਹੋਰ ਸਮੇਂ ਦੇ ਸ਼ਾਸਕਾਂ ਨੇ ਸਿੱਖੀ ਦਾ ਓਨਾ ਨੁਕਸਾਨ ਨਹੀਂ ਕੀਤਾ, ਜਿੰਨਾ ਬਾਦਲਕਿਆਂ ਨੇ ਕੀਤਾ। ਆਮ ਹੀ ਚਰਚਾ ਚਲਦੀ ਸੀ ਅਬਦਾਲੀ ਤੇ ਇੰਦਰਾ ਵਰਗਿਆਂ ਨੇ ਸਿੱਖ ਮਾਰੇ, ਪਰ ਬਾਦਲਕਿਆਂ ਨੇ ਤਾਂ ਸਿੱਖੀ ਮਾਰ ਦਿੱਤੀ । ਤੇ ਹੁਣ ਜੇ ਕੋਈ ਇਹਨਾਂ ਨੂੰ ਸੋਧਾ ਲਾਉਣ ਲਈ ਨਿਤਰਿਆ ਤਾਂ ਕਹਿ ਰਹੇ ਨੇ ਕਿ ਸਹੀ ਥਾਂ ਤੇ ਸਹੀ ਸਮੇ ‘ਤੇ ਐਕਸ਼ਨ ਨਹੀਂ ਕੀਤਾ। ਭਾਈ ਨਰੈਣ ਸਿੰਘ ਨੇ ਜਦੋ ਆਮ ਨਾਲੋਂ ਘੱਟ ਸੁਰੱਖਿਆ ਦੇ ਪਲਾਂ ਨੂੰ ਵਾਚਿਆ ਤਾਂ ਇਹ ਸੋਚ ਕੇ ਸੋਧਾ ਲਾਉਣ ਦੀ ਕੋਸ਼ਿਸ਼ ਕੀਤੀ ਕਿ ਹੁਣ ਹੀ ਕਾਬੂ ਆ ਸਕਦਾ ਭਾਵ “ਅਭੀ ਨਹੀਂ ਤੋ ਕਭੀ ਨਹੀਂ।” ਭਾਈ ਭੁਪਿੰਦਰ ਸਿੰਘ ਨੇ ਕਿਹਾ ਕਿ ਗੁਰੂ ਘਰ ਦੇ ਦੋਖੀਆਂ ਨੂੰ ਗੁਰੂ ਘਰ ਚ ਸੋਧਣ ਦੀ ਕੋਸ਼ਿਸ਼ ਕਰਨਾ ਗਲਤ ਨਹੀਂ ਹੈ। ਉਨਾ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀਆਂ ਦੇ ਦੋਸ਼ੀਆਂ ਨੂੰ ਬਚਾਇਆ, ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲੇ ਬੁੱਚੜ ਪੁਲਿਸ ਅਫਸਰਾਂ ਨੂੰ ਤਰੱਕੀਆਂ ਦਿੱਤੀਆਂ, ਬਲਾਤਕਾਰੀ ਸਿਰਸੇ ਵਾਲੇ ਨੂੰ ਮਾਫੀ ਦਿਵਾਈ, ਜਥੇਦਾਰਾਂ ਨੂੰ ਆਪਣੇ ਰਿਹਾਇਸ਼ ‘ਤੇ ਸੱਦ ਕੇ ਪੰਥ ਵਿਰੋਧੀ ਫੈਸਲੇ ਕਰਵਾਏ ਅਤੇ ਸਿੱਖੀ ਅਤੇ ਸਿੱਖਾਂ ਦਾ ਰੱਜ ਕੇ ਘਾਣ ਕੀਤਾ ਤੇ ਇਹ ਪਾਪ ਗੁਨਾਹ ਹਰਗਿਜ ਬਖਸ਼ਣਯੋਗ ਨਹੀ ਸਨ। ਉਹਨਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਾਜ਼ਾਂ ਨੇ ਆਪਣੇ ਕੰਮ ਕਰਦੇ ਰਹਿਣਾ ਹੈ ਤੇ ਕਾਂਵਾਂ ਨੇ ਕਾਂ ਕਾਂ ਕਰੀ ਜਾਣਾ ਹੈ। ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਜੋ ਭਾਈ ਕ੍ਰਿਸ਼ਨ ਭਗਵਾਨ ਸਿੰਘ, ਭਾਈ ਗੁਰਜੀਤ ਸਿੰਘ ਸਰਾਵਾਂ, ਭਾਈ ਜਸਪਾਲ ਸਿੰਘ, ਭਾਈ ਦਰਸ਼ਨ ਸਿੰਘ ਲੁਹਾਰਾ, ਭਾਈ ਕਮਲਜੀਤ ਸਿੰਘ ਸੁਨਾਮ ਆਦਿ ਸਿੰਘਾਂ ਨੂੰ ਸ਼ਹੀਦ ਕੀਤਾ ਉਹ ਵੀ ਤਾਂ ਮਾਵਾਂ ਦੇ ਪੁੱਤ ਸਨ। ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਅਤੇ ਪੰਥਕ ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦੇ ਘਰ 3 ਦਸੰਬਰ ਨੂੰ ਪੁਲਿਸ ਵੱਲੋਂ ਕੀਤੀ ਛਾਪੇਮਾਰੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਵੀ ਕੀਤੀ ਤੇ ਕਿਹਾ ਕਿ ਸਰਕਾਰ ਭਾਵੇਂ ਬਾਦਲ ਦੀ ਹੋਵੇ, ਕੈਪਟਨ ਦੀ ਜਾਂ ਭਗਵੰਤ ਮਾਨ ਦੀ। ਪੰਥ ਅਤੇ ਪੰਜਾਬ ਦੀ ਚੜ੍ਹਦੀ ਕਲਾ ਅਤੇ ਸਿੱਖੀ ਲਈ ਜੂਝਣ ਵਾਲੇ ਸੰਘਰਸ਼ਸ਼ੀਲ ਗੁਰਸਿੱਖਾਂ ਲਈ ਕੁਝ ਵੀ ਨਹੀਂ ਬਦਲਦਾ। ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਹਵਾਲੇ ਦਿੰਦਿਆਂ ਕਿਹਾ ਕਿ ਜਦੋਂ ਇੱਕ ਦੁਸ਼ਟ ਸ੍ਰੀ ਦਰਬਾਰ ਸਾਹਿਬ ਵਿੱਚ ਸਾਨੂੰ 2021 ਵਿੱਚ ਬੇਅਦਬੀ ਕਰਨ ਆਇਆ ਸੀ ਤਾਂ ਸਿੱਖਾਂ ਨੇ ਅੰਦਰ ਹੀ ਸੋਧਿਆ ਸੀ, ਸੰਤ ਭਿੰਡਰਾਂਵਾਲਿਆਂ ਦੇ ਭਤੀਜੇ ਭਾਈ ਸਵਰਨ ਸਿੰਘ ਰੋਡੇ ਅਤੇ ਭਾਈ ਮੇਜਰ ਸਿੰਘ ਨਾਗੋਕੇ ਨੇ 8 ਜੂਨ ਨੂੰ ਗਿਆਨੀ ਜੈਲ ਸਿੰਘ ਉੱਤੇ ਵੀ ਹਮਲਾ ਦਰਬਾਰ ਸਾਹਿਬ ਵਿੱਚ ਹੀ ਕੀਤਾ ਸੀ। ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਇਹ ਵੀ ਕਿਹਾ ਕਿ ਜਥੇਦਾਰਾਂ ਮ ਨੂੰ ਮੌਕਾ ਮਿਲਿਆ ਸੀ ਕਿ ਆਪਣਾ ਨਾਮ ਅਕਾਲੀ ਫੂਲਾ ਸਿੰਘ ਵਾਂਗ ਸੁਨਹਰੀ ਅੱਖਰਾਂ ਵਿੱਚ ਲਿਖਵਾਉਣ ਦਾ, ਇਤਿਹਾਸ ਸਿਰਜਣ ਦਾ ਪਰ ਇਹਨਾਂ ਨੇ ਤਾਂ ਪਾਪੀ ਸੋਚ ਵਾਲਿਆਂ ਨੂੰ ਮਾੜਾ ਰਸਤਾ ਦਿਖਾ ਦਿੱਤਾ ਕਿ ਕੋਈ ਵੀ ਸਿੱਖੀ ਲਈ ਸੰਘਰਸ਼ ਕਰਦੇ ਸਿੱਖਾਂ ਨੂੰ ਗੋਲੀਆਂ ਮਾਰੇ , ਸਿੱਖ ਵਿਰੋਧੀ ਡੇਰਿਆਂ ਨਾਲ ਰਲ ਕੇ ਬੇਅਦਬੀ ਕਰੇ। ਸਿੱਖੀ ਦੇ ਕਾਤਲ ਪੁਲਿਸ ਅਫ਼ਸਰਾਂ ਨੂੰ ਤਰੱਕੀਆਂ ਦੇ ਕੇ ਹੋਰ ਪਾਪੀਆਂ ਨੂੰ ਹੱਲਾਸ਼ੇਰੀ ਦੇਵੇ ਤੇ ਫਿਰ ਹੱਥ ਜੋੜ ਕੇ ਜਥੇਦਾਰਾਂ ਸਾਹਮਣੇ ਪੇਸ਼ ਹੋਵੇ ਤੇ ਕਹੇ ਕਿ ਮੈਂ ਸਾਰੇ ਗੁਨਾਹ ਕਬੂਲ ਕਰਦਾ ਹਾਂ ਅਤੇ ਜਥੇਦਾਰ ਉਹਨਾਂ ਤੋਂ ਭਾਂਡੇ ਮੰਜਵਾ ਕੇ, ਹੱਥ ਚ ਬਰਛਾ ਫੜਾ ਕੇ ਤੇ ਪਾਠ ਕਰਵਾ ਕੇ ਘਰ ਭੇਜ ਦੇਣ। ਪਰ ਇਹਨਾਂ ਗੱਲਾਂ ਨਾਲ ਸਿੱਖ ਕੌਮ ਨੇ ਕਦੇ ਸੰਤੁਸ਼ਟ ਨਹੀਂ ਹੋਣਾ, ਜਥੇਦਾਰਾਂ ਨੂੰ ਸਖਤ ਫੈਸਲੇ ਲੈਣੇ ਪੈਣਗੇ ਤਾਂ ਹੀ ਪੰਥ ਦੋਖੀਆਂ ਨੂੰ ਨੱਥ ਪਵੇਗੀ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।