ਆਖਨ 21 ਅਕਤੂਬਰ (ਜਗਦੀਸ ਸਿੰਘ) ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਅਤੇ ਗੁਰਮਤਿ ਦੀ ਸਿਖਿਆ ਦੇਣ ਲਈ ਗੁਰਦੁਆਰਾ ਗੁਰੂ ਰਾਮਦਾਸ ਸਾਹਿਬ ਦੀ ਪ੍ਰਬੰਧਕ ਕਮੇਂਟੀ ਨੇ ਸੰਗਤਾਂ ਦੇ ਸਹਿਯੋਗ ਨਾਲ ਬੱੱਚਿਆਂ ਦਾ ਗੁਰਮਤਿ ਕੈਂਪ ਲਗਾਇਆ ਗਿਆ ਸੀ। ਜਿਸ ਵਿਚ 58 ਬੱੱਚਿਆਂ ਅਤੇ ਵੱਡਿਆਂ ਨੇ ਕੈਂਪ ਵਿਚ ਭਾਗ ਲੈ ਕੇ ਗੁਰਮਤਿ ਦੀ ਜਾਣਕਾਰੀ ਹਾਸਲ ਕੀਤੀ। ਬੱੱਚਿਆਂ ਨੂੰ ਤਬਲਾ ਅਤੇ ਕੀਰਤਨ ਸਿੱਖਾਉਣ ਦੀ ਸੇਵਾ ਭਾਈ ਬਲਵਿੰਦਰ ਸਿੰਘ ਨੇ ਨਿਭਾਈ। ਗੁਰਮਤਿ ਅਤੇ ਪੰਜਾਬੀ ਦੀਆਂ ਜਮਾਤਾਂ ਭਾਈ ਜਗਦੀਸ਼ ਸਿੰਘ ਸਿੱਖ ਸੰਦੇਸਾ ਜਰਮਨੀ ਵਾਲਿਆਂ ਨੇ ਸੇਵ ਨਿਭਾਈ । ਨਵੇਂ ਤਰੀਕੇ ਨਾਲ ਪੰਜਾਬੀ ਖੇਡਾਂ ਨਾਲ ਸਿੱਖਾਈ ਗਈ ਬੱਚਿਆਂ ਨੇ ਬਹੁਤ ਉਤਸ਼ਾਹ ਦਿਖਾਇਆ। ਪੰਜਾਬੀ ਪ੍ਰਸ਼ਨ ਮੰਚ ਮੁਕਾਬਲੇ ਵੀ ਕਰਵਾਏ ਗਏ ਤਿੰਨ ਗਰੁਪਾਂ ਵਿਚ ਗੁਰਮਤਿ ਪ੍ਰੀਖਿਆ ਲਈ ਗਈ। ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਇਤਿਹਾਸ ਬਾਰੇ ਪੂਰਨ ਜਾਣਕਾਰੀ ਦਿਤੀ ਗਈ । ਜਿਸ ਵਿਚ ਬੱਚਿਆਂ,ਭੈਣਾਂ ਅਤੇ ਵੀਰਾ ਨੇ ਹਰ ਰੋਜ਼ ਸਵੇਰੇ 1 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਕਲਾਸਾਂ ਲਗਾਕੇ ਗੁਰਮਤਿ ਅਤੇ ਇਤਿਹਾਸ ਦੀ ਖੋਜ ਭਰਭੂਰ ਜਾਣਕਾਰੀ ਹਾਸਲ ਕੀਤੀ। ਬੱਚਿਆਂ ਦੇ 2 ਗਰੁਪਾਂ (ਕੁੜੀਆ ਤੇ ਮੰੁਡਿਆ) ਦਾ ਪ੍ਰਸ਼ਨ ਮੰਚ ਮੁਕਾਬਲਾ ਕਰਵਾਇਆ ਗਿਆ।ਦੋਵੇ ਗਰੁਪ ਬਰਾਬਰ ਨੰਬਰ ਲੈਕੇ ਜੇਤੂ ਰਹੇ 4 ਭੈਣਾਂ ਨੇ ਸਹਿਜ ਪਾਠ ਰਖਿਆ ਅਤੇ 2 ਭੈਣਾਂ ਨੇ ਸਹਿਜ ਪਾਠ ਦੇ ਭੋਗ ਪਾਏ। ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲਿਆਂ ਨੂੰ ਅਤੇ ਕੈਂਪ ਵਿਚ ਹਿੱਸਾ ਲੈਣ ਵਾਲੇ ਅਤੇ ਕੈਂਪ ਵਿਚ ਸੇਵਾ ਕਰਨ ਵਾਲੇ ਸੇਵਾਦਾਰ ਵੀਰਾਂ ਅਤੇ ਭੈਣਾਂ ਦਾ ਵੀ 20 ਅਕਤੂਬਰ ਦਿਨ ਐਤਵਾਰ ਨੂੰ ਸੰਗਤਾਂ ਦੀ ਹਾਜ਼ਰੀ ਵਿਚ ਜੈਕਾਰਿਆਂ ਦੀਆਂ ਗੂੰਜਾਂ ਵਿੱਚ ਸਨਮਾਨ ਕੀਤਾ ਗਿਆਂ। ਗੁਰਦਵਾਰਾ ਕਮੇਂਟੀ ਨੇ ਅਤੇ ਸੰਗਤਾਂ ਨੇ ਕੈਂਪ ਵਿਚ ਪੂਰੀ ਨਿਗਰਾਨੀ ਰੱਖੀ ਅਤੇ ਕੈਂਪ ਦੋਰਾਨ ਕਿਸੇ ਚੀਜ ਦੀ ਘਾਟ ਨਹੀ ਹੋਣ ਦਿੱਤੀ। ਸੇਵਾਦਾਰ ਭੈਣਾਂ ਨੇ ਬੱਚਿਆਂ ਦੇ ਖਾਣ ਪੀਣ ਦਾ ਪੂਰਾ ਧਿਆਨ ਰਖਿਆ ।ਗੁਦੁਆਰਾ ਪ੍ਰਬੰਧਕ ਕਮੇਟੀ ਨੇ ਸਮੂਹ ਸੰਗਤਾਂ, ਬੱਚਿਆਂ ਦਾ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।