ਫਰੈਂਕਫੋਰਟ 8 ਜੁਲਾਈ (ਖਿੜਿਆ ਪੰਜਾਬ) ਦਲ ਖਾਲਸਾ ਯੂਰਪ ਦੇ ਆਗੂਆਂ ਭਾਈ ਸੁਰਿੰਦਰ ਸਿੰਘ ਸੇਖੋ , ਭਾਈ ਗੁਰਦੀਪ ਸਿੰਘ ਪ੍ਰਦੇਸੀ, ਭਾਈ ਅੰਗਰੇਜ ਸਿੰਘ , ਭਾਈ ਹਰਮੀਤ ਸਿੰਘ ਜਰਮਨੀ , ਹਰਵਿੰਦਰ ਸਿੰਘ ਭਤੇੜੀ, ਭਾਈ ਜਗਮੋਹਨ ਸਿੰਘ ਮੰਡ, ਭਾਈ ਰਸ਼ਪਾਲ ਸਿੰਘ , ਭਾਈ ਮੱਖਣ ਸਿੰਘ, ਭਾਈ ਜਗਰੂਪ ਸਿੰਘ ਬੈਲਜੀਅਮ, ਭਾਈ ਪਿ੍ਰਤਪਾਲ ਸਿੰਘ ਖਾਲਸਾ, ਭਾਈ ਸੁਰਜੀਤ ਸਿੰਘ ਸੁੱਖਾ , ਬਾਬਾ ਜਸਵੀਰ ਸਿੰਘ ਸਵਿਟਜ਼ਰਲੈਂਡ ਨੇ ਪ੍ਰੈੱਸ ਦੇ ਨਾਂ ਜਾਰੀ ਬਿਆਨ ਵਿੱਚ ਦੇਸ ਪੰਜਾਬ ਨੂੰ ਭਾਰਤ ਦੀ ਗੁਲਾਮੀ ਤੋਂ ਅਜ਼ਾਦ ਕਰਾਉਣ ਵਾਸਤੇ ਚੱਲ ਰਹੇ ਸੰਘਰਸ਼ ਵਿੱਚ ਦਲ ਖਾਲਸਾ ਇੰਟਰਨੈਸ਼ਨਲ ਮਿਸਲ ਦੇ ਬਾਨੀ ਵੀਚਾਰਵਾਨ ਲੇਖਕ ਤੇ ਕਲਮ ਦੇ ਧਨੀ ਭਾਈ ਗਜਿੰਦਰ ਸਿੰਘ ਜੀ ਲਗਭਗ 43 ਸਾਲਾ ਤੱਕ ਜਲਾਵਤਨੀ ਕੱਟਦਿਆਂ ਆਖ਼ਰੀ ਸਵਾਸਾਂ ਤੱਕ ਸਿੱਖ ਕੌਮ ਦੇ ਅਜ਼ਾਦ ਘਰ ਖਾਲਸਾ ਰਾਜ ਵਾਸਤੇ ਕਲਮ ਤੇ ਸਿਧਾਂਤਿਕ ਵੀਚਾਰਾਂ ਰਾਹੀ ਜੂਝਦਿਆਂ ਹੋਇਆਂ ਅਕਾਲ ਚਲਾਣਾ ਕਰ ਗਏ ਸੰਘਰਸ਼ੀ ਜਰਨੈਲ ਦੀਆਂ ਸਿੱਖ ਕੌਮ ਦੀ ਅਜ਼ਾਦੀ ਦੇ ਸੰਘਰਸ਼ ਪ੍ਰਤੀ ਨਿਭਾਈਆਂ ਸੇਵਾਵਾਂ ਨੂੰ ਕੋਟਿਨ ਕੋਟਿ ਪ੍ਰਣਾਮ ਕਰਦੇ ਹੋਏ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਭਾਈ ਸਾਹਿਬ ਜੀ ਦੀ ਘਾਲ ਕਮਾਈ ਥਾਂਏ ਪਾਉਣ । ਭਾਈ ਸਾਹਿਬ ਜੀ ਸਰੀਰਕ ਤੌਰ ਤੇ ਬੇਸ਼ੱਕ ਸਦੀਵੀ ਵਿਛੋੜਾ ਦੇ ਗਏ ਹਨ ਪਰ ਉਹ ਕੌਮ ਦੀ ਝੋਲੀ ਵਿੱਚ ਜਝਾਰੂ ਕਵਿਤਾਵਾਂ ਦੇ ਸੰਗ੍ਰਹਿ ਜਿਨ੍ਹਾਂ ਵਿੱਚ ਪੰਜ ਤੀਰ ਹੋਰ, ਗੰਗੂ ਦੀ ਰੂਹ, ਸੂਰਜ ਤੇ ਖਾਲਿਸਤਾਨ, ਤੇ ਲਕੀਰ ਵਰਗੀਆਂ ਰਚਨਾਵਾਂ ਦੀਆਂ ਕਿਤਾਬਾਂ ਤੇ ਆਪਣੇ ਕ੍ਰਾਂਤੀਕਾਰੀ ਵੀਚਾਰ ਪਾ ਗਏ ਹਨ। ਇਹਨਾਂ ਲਿਖਤਾਂ ਰਾਹੀਂ ਭਾਈ ਗਜਿੰਦਰ ਸਿੰਘ ਖਾਲਿਸਤਾਨੀ ਸੰਘਰਸ਼ ਦੇ ਇਤਿਹਾਸ ਵਿੱਚ ਸਦੀਵੀ ਹਿੱਸਾ ਬਣੇ ਰਹਿਣਗੇ । ਜਦੋਂ ਜਦੋਂ ਵੀ ਖਾਲਿਸਤਾਨ ਦੀ ਗੱਲ ਹੋਵੇਗੀ ਉਸ ਵਿੱਚ ਭਾਈ ਸਾਹਿਬ ਜੀ ਦੀਆਂ ਸੇਵਾਵਾਂ ਅਤੇ ਲਿਖਤਾਂ ਦੀ ਚਰਚਾ ਹੋਵੇਗੀ ।
ਭਾਈ ਗਜਿੰਦਰ ਸਿੰਘ ਹੋਰਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਦੀ ਭਾਰਤੀ ਜੇਲ੍ਹ ਵਿੱਚੋਂ ਰਿਹਾਈ ਲਈ ਭਾਰਤੀ ਜਹਾਜ਼ ਅਗਵਾ ਕਰਕੇ ਲਾਹੌਰ ਲੈ ਆਂਦਾ ਸੀ ਜਿੱਥੇ ਇੱਥੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ । ਗੁਰੂ ਦਾ ਭਾਣਾ ਮੰਨਦਿਆਂ ਬਿਨਾਂ ਡੋਲੇ ਅਤੇ ਅੱਕੇ ਥੱਕੇ ਉਹ ਆਖ਼ਰੀ ਸਵਾਸਾਂ ਤੱਕ ਸਿੱਖ ਕੌਮ ਦੀ ਅਜ਼ਾਦੀ ਦੇ ਸੰਘਰਸ਼ ਨੂੰ ਸਮਰਪਿਤ ਆਪਣਾ ਰੋਲ ਅਦਾ ਕਰਦੇ ਰਹੇ ਭਾਈ ਸਾਹਿਬ ਜੀ ਦੀ ਜੀਵਨ ਸਾਥੀ ਬੀਬੀ ਮਨਜੀਤ ਕੌਰ ਜੀ ਨੇ ਭਾਈ ਗਜਿੰਦਰ ਸਿੰਘ ਜੀ ਦਾ ਸਾਰੀ ਉਮਰ ਸਾਥ ਦਿੱਤਾ । ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ ਵਿੱਚ ਅਤੇ ਆਪਣੇ ਅੰਤਮ ਸਮੇਂ ਵੀ ਸਰਰਿਕ ਬਿਮਾਰੀ ਨਾਲ ਜੂਝਦਿਆਂ ਉਹਨਾਂ ਕੋਲ ਆਪਣੇ ਪਤੀ ਅਤੇ ਆਪਣੀ ਇਕਲੌਤੀ ਬੇਟੀ ਦਾ ਸਾਥ ਨਹੀਂ ਸੀ । ਪੰਥ ਕੌਮ ਲਈ ਸੇਵਾ ਕਰਦਿਆਂ ਜਲਾਵਤਨੀ ਵਿੱਚ ਇਹੋ ਜਿਹੇ ਦੁੱਖਾਂ ਨੂੰ ਝੱਲਦਿਆਂ ਵੀ ਬੀਬੀ ਮਨਜੀਤ ਕੌਰ ਦ੍ਰਿੜ ਹੌਸਲੇ ਨਾਲ ਜੀਵੇ । 23 ਜਨਵਰੀ 2019 ਜਰਮਨ ਵਿੱਚ ਰਹਿੰਦੇ ਭਾਈ ਸਾਹਿਬ ਜੀ ਦੀ ਜੀਵਨ ਸਾਥੀ ਬੀਬੀ ਮਨਜੀਤ ਕੌਰ ਜੀ ਅਕਾਲ ਚਲਾਣਾ ਕਰ ਗਏ ਸਨ । ਇਸ ਤਰ੍ਹਾਂ ਉਹਨਾਂ ਦਾ ਸਾਰਾ ਜੀਵਨ ਹੀ ਸੰਘਰਸ਼ ਦੇ ਲੇਖੇ ਲੱਗ ਗਿਆ ।
ਸਿੱਖ ਸੰਘਰਸ਼ ਦੇ ਨਾਇਕ ਭਾਈ ਗਜਿੰਦਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਅਪੀਲ ਕਰਦੀ ਹੈ ਕਿ ਸਿੱਖ ਕੌਮ ਦੇ ਸੰਘਰਸ਼ੀ ਯੋਧੇ ਭਾਈ ਗਜਿੰਦਰ ਸਿੰਘ ਦੀ ਯਾਦ ਵਿੱਚ ਵੱਧ ਤੋਂ ਸਮਾਗਮ ਕਰਵਾਕੇ ਉਹਨਾਂ ਦੀਆਂ ਮਹਾਨ ਸੇਵਾਵਾਂ ਦੀ ਸੰਗਤਾਂ ਨਾਲ ਸਾਂਝ ਪਾਈ ਜਾਵੇ ਤੇ ਉਹਨਾਂ ਦੇ ਸੁਪਨੇ ਸਿੱਖ ਕੌਮ ਦੇ ਗਲੋਂ ਭਾਰਤ ਦੀ ਗੁਲਾਮੀ ਲਾਹੁਣ ਦੇ ਸੰਘਰਸ਼ ਵਾਸਤੇ ਸੁਹਿਰਦਤਾ ਨਾਲ ਆਪਣਾ ਬਣਦਾ ਯੋਗਦਾਨ ਪਾਈਏ ਇਹ ਹੀ ਉਸ ਮਹਾਨ ਯੋਧੇ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।