Home » ਮਾਝਾ » ਅਮਰਕੋਟ ਵਿਖੇ ਲਗਾਇਆ ਗਿਆ ਗਿਆਨ ਅੰਜਨ ਸਮਰ ਕੈਂਪ ਯਾਦਗਾਰੀ ਹੋ ਨਿਬੜਿਆ।

ਅਮਰਕੋਟ ਵਿਖੇ ਲਗਾਇਆ ਗਿਆ ਗਿਆਨ ਅੰਜਨ ਸਮਰ ਕੈਂਪ ਯਾਦਗਾਰੀ ਹੋ ਨਿਬੜਿਆ।

SHARE ARTICLE

252 Views

ਅਮਰਕੋਟ 24 ਜੂਨ (ਸਿੰਘ ਲੱਧੂ) ਸ੍ਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਅਮਰਕੋਟ ਵੱਲੋਂ ਮਿਤੀ 13 ਜੂਨ ਤੋਂ 23 ਜੂਨ ਤੱਕ ਬੱਚਿਆਂ ਦਾ ਗਿਆਨ ਅੰਜਨ ਸਮਰ ਕੈਂਪ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਅਮਰਕੋਟ ਵਿਖੇ ਲਗਾਇਆ ਗਿਆ ਇਹ ਸਮਰ ਕੈਂਪ ਇੱਕ ਪਰਭਾਵਸ਼ਾਲੀ ਸਮਾਗਮ ਹੋ ਨਿਬੜਿਆ । ਜਿਸ ਵਿੱਚ ਬੱਚਿਆਂ ਨੂੰ ਗੁਰਬਾਣੀ ਗੁਰ ਇਤਿਹਾਸ ਨੈਤਿਕ ਕਦਰਾਂ ਕੀਮਤਾਂ ਤੇ ਖੇਡਾਂ ਬਾਰੇ ਜਾਣੂ ਕਰਵਾਇਆ ਗਿਆ ਬੱਚਿਆਂ ਨੂੰ ਉਸਾਰੂ ਜੀਵਨ ਜਾਚ ਬਾਰੇ ਦੱਸਿਆ ਗਿਆ। ਸਮਾਪਤੀ ਮੌਕੇ ਬੱਚਿਆਂ ਵੱਲੋਂ ਕਵੀਸ਼ਰੀ ਕਵਿਤਾਵਾਂ ਪੇਸ਼ ਕੀਤੀਆਂ ਗਈਆਂ ਇਸ ਮੌਕੇ ਬੱਚਿਆਂ ਦਾ ਦਸਤਾਰ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿੱਚ ਪਹਿਲੇ ਸਥਾਨ ਤੇ ਆਉਣ ਵਾਲੇ ਬੱਚੇ ਨੂੰ 2100 ਰੁਪਏ ਇਨਾਮ ਦੂਸਰੇ ਸਥਾਨ ਤੇ ਆਉਣ ਵਾਲੇ ਬੱਚੇ ਨੂੰ 1100 ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਬੱਚੇ ਨੂੰ 500 ਰੁਪਏ ਨਗਦ ਇਨਾਮ ਅਤੇ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ । ਸਮਰ ਕੈਂਪ ਵਾਲੇ ਬੱਚਿਆਂ ਦਾ ਕੁਇਜ਼ ਕਰਵਾਇਆ ਗਿਆ । ਉਹਨਾਂ ਨੂੰ ਵੀ ਇਨਾਮ ਤਕਸੀਮ ਕੀਤੇ ਗਏ ।ਸਾਰੇ ਹੀ ਕੈਂਪ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਫ੍ਰੀ ਗੁਰਮਤ ਲਿਟਰੇਚਰ ਵੰਡਿਆ ਗਿਆ ।ਇਸ ਕੈਂਪ ਵਿੱਚ ਤਕਰੀਬਨ 50 ਤੋਂ ਉੱਪਰ ਬੱਚਿਆਂ ਨੇ ਭਾਗ ਲਿਆ ਜਿਸ ਵਿੱਚ ਬੱਚਿਆਂ ਦੇ ਮਾਤਾ ਪਿਤਾ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ । ਬੱਚਿਆਂ ਦੇ ਮਾਤਾ ਪਿਤਾ ਨੂੰ ਵੀ ਸਾਹਿਤ ਵੰਡਿਆ ਗਿਆ ।
ਇਸ ਮੌਕੇ ਡਾਕਟਰ ਮਲਕੀਅਤ ਸਿੰਘ ਜੋਨਲ ਸਕੱਤਰ , ਸਰਦਾਰ ਗੁਰਦੇਵ ਸਿੰਘ ਐਡੀਸ਼ਨਲ ਸਟੇਟ ਸਕੱਤਰ , ਡਾਕਟਰ ਦਲਜੀਤ ਸਿੰਘ ਖੇਤਰ ਪ੍ਰਧਾਨ , ਪ੍ਰਚਾਰਕ ਨਰਿੰਦਰ ਸਿੰਘ ਵੱਲੋਂ ਬੱਚਿਆਂ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ ਗਈ ਜਿਸ ਵਿੱਚ ਬੱਚਿਆਂ ਨੂੰ ਗੁਰੂ ਨਾਲ ਜੁੜਨ ਬਾਰੇ ਪ੍ਰੇਰਿਤ ਕੀਤਾ ਗਿਆ ਅਤੇ ਮਾਂਪਿਆ ਨੂੰ ਸਹਿਯੋਗ ਕਰਣ ਲਈ ਕਿਹਾ ਗਿਆ ।
ਵਿਸ਼ੇਸ਼ ਤੌਰ ਤੇ ਖੇਤਰ ਅਮਰਕੋਟ ਦੂਹਲ ਅਤੇ ਰਾਜੋਕੇ ਦੇ ਕਾਰਜ ਕਰਤਾਵਾਂ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਇਸ ਸਮੇ ਖੇਤਰ ਸਕੱਤਰ ਰਾਜੋਕੇ ਡਾਕਟਰ ਬਲਜੀਤ ਸਿੰਘ , ਖੇਤਰ ਸਕੱਤਰ ਜਸਵੰਤ ਸਿੰਘ , ਖੇਤਰ ਪ੍ਰਧਾਨ ਡਾਕਟਰ ਦਲਜੀਤ ਸਿੰਘ , ਸਲਵਿੰਦਰ ਸਿੰਘ ਯੂਨਿਟ ਸਕੱਤਰ , ਸੁਖਵਿੰਦਰ ਸਿੰਘ ਖੇਤਰ ਸਕੱਤਰ ਵਲਟੋਹਾ , ਹਰਪ੍ਰੀਤ ਸਿੰਘ ਯੂਨਿਟ ਪ੍ਰਧਾਨ , ਲਵਪ੍ਰੀਤ ਸਿੰਘ ਯੂਨਿਟ ਸਕੱਤਰ , ਇੰਦਰਜੀਤ ਸਿੰਘ ਅਮਰਕੋਟ , ਸਤਨਾਮ ਸਿੰਘ ਅਮਰਕੋਟ , ਤਰਸੇਮ ਸਿੰਘ ਸੋਨੂੰ ਅਮਰਕੋਟ , ਮੱਖਣ ਸਿੰਘ ਕਾਲੀਆ , ਨਰਿੰਦਰ ਸਿੰਘ ਪ੍ਰਚਾਰਕ ,ਬਾਬਾ ਗੁਰਜੰਟ ਸਿੰਘ ਵਲਟੋਹਾ , ਦਲੇਰ ਸਿੰਘ ਦਸਤਾਰ ਕੋਚ , ਮਲਕੀਤ ਸਿੰਘ ਚੱਕੀ ਵਾਲੇ ਅਤੇ ਹੋਰ ਸੰਗਤ ਹਾਜ਼ਰ ਨੇ ਹਾਜ਼ਰੀ ਭਰੀ ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਗੁਰੂ ਸਾਹਿਬ ਨੇ ਸਮਾਜ ਵਿੱਚੋਂ ਵੰਡਾਂ ਮਿਟਾਈਆਂ, ਪਰ ਅੱਜ ਕੁਝ ਡੇਰੇਦਾਰੀ ਪ੍ਰਥਾ ਨੇ ਖੰਡੇ ਦੀ ਪਾਹੁਲ ਵਿੱਚ ਵੀ ਵੰਡ ਪਾ ਦਿੱਤੀ: ਭਾਈ ਸਰਬਜੀਤ ਸਿੰਘ ਧੂੰਦਾ। ਮੋਇਤਾ ਪੁਰਤਗਾਲ ਦੀ ਸੰਗਤ ਵੱਲੋਂ ਭਾਈ ਸਰਬਜੀਤ ਸਿੰਘ ਧੁੰਦਾ ਦਾ ਵਿਸ਼ੇਸ਼ ਸਨਮਾਨ।