ਬੀ.ਡੀ.ਪੀ.ਓ ਜਰਮੇਲ ਸਿੰਘ ਅਤੇ ਦਲਜੀਤ ਸਿੰਘ ਅਮਰਕੋਟ ਨੂੰ ਗਹਿਰਾ ਸਦਮਾ ਜੀਜੇ ਦਾ ਦਿਹਾਂਤ”
ਭੋਗ ਅਤੇ ਅੰਤਿਮ ਅਰਦਾਸ 20 ਜੂਨ ਦਿਨ ਵੀਰਵਾਰ
ਭਿੱਖੀਵਿੰਡ 18 ਜੂਨ ( ਸਿੰਦਰ ਢਿੱਲੋ ) ਬੀਡੀਪੀਓ ਜਰਮੇਲ ਸਿੰਘ ਅਤੇ ਦਲਜੀਤ ਸਿੰਘ ਅਮਰਕੋਟ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ ਜਦੋਂ ਜਥੇਦਾਰ ਬਲਵਿੰਦਰ ਸਿੰਘ ਵਾਸੀ ਡੱਲ ਦਾ ਬੀਤੇ ਦਿਨੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ।ਜਿੰਨਾ ਦਾ ਅੰਤਿਮ ਸੰਸਕਾਰ ਉਹਨਾ ਦੇ ਜੱਦੀ ਪਿੰਡ ਡੱਲ ਵਿਖੇ ਕਰ ਦਿੱਤਾ ਗਿਆ। ਉਹਨਾ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅਤੇ ਅੰਤਿਮ ਅਰਦਾਸ 20 ਜੂਨ ਦਿਨ ਵੀਰਵਾਰ ਨੂੰ ਗੁਰਦੁਆਰਾ ਬਾਬਾ ਅਲਖ ਰਾਮ ਪਿੰਡ ਡੱਲ ਵਿਖੇ 11 ਤੋਂ 1 ਵੱਜੇ ਤੱਕ ਹੋਵੇਗੀ। ਇਸ ਮੌਕੇ ਬਾਬਾ ਮੌਜ ਦਾਸ ਜੀ ਮਾੜੀ ਕੰਬੋਕੇ,ਬਾਬਾ ਬਲਵਿੰਦਰ ਸਿੰਘ ਮਾੜੀ ਕੰਬੋਕੇ,ਕਾਰਜ ਸਿੰਘ ਚੇਅਰਮੈਨ ਮੱਖੂ ਭਾਰਤੀ ਜਨਤਾ ਪਾਰਟੀ,ਪ੍ਰਧਾਨ ਸੁਖਬੀਰ ਸਿੰਘ ਮਾੜੀ ਉਧੋਕੇ,ਗੁਰਭੇਜ ਸਿੰਘ ਪੰਨੂ ਵਾਈਸ ਪ੍ਰਧਾਨ ਕਾਂਗਰਸ,ਬਲਜਿੰਦਰ ਸਿੰਘ ਫੈਲੋਕੇ ਯੂਥ ਅਕਾਲੀ ਦਲ,ਬਲਜਿੰਦਰ ਸਿੰਘ ਬੱਬ ਅਕਾਲੀ ਦਲ,ਬਿਕਰਮਜੀਤ ਸਿੰਘ ਅਕਾਲੀ ਦਲ,ਸੁਖਵਿੰਦਰ ਸਿੰਘ ਫੌਜੀ ਵਲਟੋਹਾ,ਅੰਗਰੇਜ ਸਿੰਘ ਡੱਲ ਆਪ ਆਗੂ,ਕੁਲਦੀਪ ਸਿੰਘ ਪ੍ਰਧਾਨ ਕਿਸਾਨ ਯੂਨੀਅਨ ਕਾਦੀਆ,ਪ੍ਰਧਾਨ ਕੁਲਵੰਤ ਸਿੰਘ ਬਲੇਹਰ ਅਕਾਲੀ ਦਲ ਹਲਕਾ ਖੇਮਕਰਨ,ਇੰਦਰਜੀਤ ਸਿੰਘ ਸਾਂਧਰਾ,ਸਰਵਨ ਸਿੰਘ ਨੰਬਰਦਾਰ ਡੱਲ,ਭਿੰਦਰ ਸਿੰਘ ਡੱਲ,ਗੁਰਜੰਟ ਸਿੰਘ ਡੱਲ,ਸੁਖਰਾਜ ਸਿੰਘ,ਸਰਵਨ ਸਿੰਘ ਆੜ੍ਹਤੀ,ਗੁਰਮੇਜ ਸਿੰਘ ਕਾਲਾ ਡੱਲ ਆਪ ਆਗੂ,ਲਖਬੀਰ ਸਿੰਘ ਸਾਂਧਰਾ ਅਕਾਲੀ ਦਲ ਤੋੰ ਇਲਾਵਾ ਹੋਰ ਆਗੂਆ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।









