ਫਰੈਕਫੋਰਟ (6 ਜੂਨ ) ਭਾਰਤ ਦੀ ਹਕੂਮਤ ਨੇ ਪੰਜਾਬ ਵਿੱਚ ਕਰਫਿਊ ਲਗਾ ਕੇ ਜੂਨ 84 ਵਿੱਚ ਸ਼੍ਰੀ ਦਰਬਾਰ ਸਾਹਿਬ ਤੇ 37 ਹੋਰ ਗੁਰਧਾਮਾਂ ਤੇ ਫੌਜੀ ਹਮਲਾ ਕਰਕੇ ਵਰਤਾਏ ਖੂਨੀ ਘਲੱਘਾਰੇ ਦੀ 40ਵੀ ਵਰ੍ਹੇ ਗੰਢ ਤੇ ਭਾਰਤੀ ਕੌਸਲੇਟ ਫਰੈਕਫੋਰਟ ਸਾਹਮਣੇ ਜਰਮਨ ਦੇ ਸਿੱਖਾਂ ਤੇ ਪੰਥਕ ਜਥੇਬੰਦੀਆਂ ਵੱਲੋ ਰੋਹ ਮੁਜ਼ਾਹਰਾ ਕੀਤਾ ਗਿਆ। ਜੂਨ 84 ਦੇ ਖੂਨੀ ਘੱਲੂਘਾਰੇ ਨੇ ਦੁਨੀਆ ਦੇ ਕੋਨੇ ਕੋਨੇ ਵਿੱਚ ਵੱਸਣ ਵਾਲੀ ਸਿੱਖ ਕੌਮ ਦੇ ਹਿਰਦਿਆਂ ਨੂੰ ਵਲੂਧੰਰ ਕੇ ਰੱਖ ਦਿੱਤਾ ਵਿਦੇਸ਼ਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਖਾਲਸਾ ਪੰਥ ਭਾਰਤ ਦੀ ਹਕੂਮਤ ਦੇ ਇਸ ਜ਼ੁਲਮ ਦੇ ਖਿਲਾਫ ਰੋਹ ਮੁਜ਼ਾਹਰਿਆਂ ਸੈਮੀਨਾਰਾਂ, ਪ੍ਰਦਾਰਸ਼ਨੀਆਂ , ਗੁਰਮਤਿ ਸਮਾਗਮਾਂ ਦੁਆਰਾ ਇਹ ਦਰਸਾਉਦਾ ਆ ਰਿਹਾ ਹੈ ਕਿ ਇਸ ਅਣਮਨੁੱਖੀ ਵਰਤਾਰੇ ਵਿੱਚ ਭਾਰਤੀ ਹਕੂਮਤ ਦੀਆਂ ਫੋਜਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਹਿ ਢੇਰੀ, ਦਰਬਾਰ ਸਾਹਿਬ ਨੂੰ ਗੋਲੀਆਂ ਨਾਲ ਛਲਣੀ ਛਲਣੀ ਕਰਨਾ,ਗੁਰੂ ਗ੍ਰੰਥ ਸਾਹਿਬ ਜੀ ਦੇ 2500 ਤੋਂ ਵੱਧ ਸਰੂਪਾਂ ਨੂੰ ਅਗਨ ਭੇਟ, ਹਜ਼ਾਰਾਂ ਸਿੰਘਾਂ, ਸਿੰਘਣੀਆਂ , ਭਝੰਗੀਆਂ ਅਤੇ ਦੁੱਧ ਚੁੰਘਦੇ ਬੱਚਿਆˆ ਤੱਕ ਨੂੰ ਸ਼ਹੀਦ ਕੀਤਾ ਗਿਆ ਇੱਥੇ ਹੀ ਬੱਸ ਨਹੀ ਫੌਜ ਵੱਲੋਂ ਸਿੱਖ ਬੀਬੀਆਂ ਦੀਆਂ ਇੱਜ਼ਤਾਂ ਨਾਲ ਖਿਲਾਵਾੜ ਬਜ਼ੁਰਗਾਂ ਦੀ ਪਰ੍ਹੇ ਵਿੱਚ ਰੋਲੀ ਗਈ ਪੱਗ ਨੂੰ ਅਣਖ ਤੇ ਗੈਰਤਮੰਦ ਸਿੱਖ ਕਿਵੇ ਭੁੱਲ ਸਕਦਾ ਹੈ ਜਰਮਨ ਦੀਆਂ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਆਪਣੇ ਵੀਚਾਰਾਂ ਦੁਆਰਾ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ ਉਥੇ ਉਹਨਾਂ ਮਹਾਨ ਸ਼ਹੀਦਾਂ ਦੇ ਸੁਪਨੇ ਸਿੱਖ ਕੌਮ ਦੇ ਅਜ਼ਾਦ ਘਰ ਖਾਲਸਾ ਰਾਜ ਪ੍ਰਤੀ ਵੀ ਵਚਨਬਧਤਾ ਵੀ ਦੁਰਹਾਈ ਤੇ ਹਿੰਦੋਸਤਾਨ ਦੀ ਹਕੂਮਤ ਵੱਲੋ ਘੱਟ ਗਿਣਤੀ ਕੌਮਾਂ ਉਪੱਰ ਜ਼ੁਲਮ ਪ੍ਰਤੀ ਅਵਾਜ ਬੁਲੰਦ ਕੀਤੀ ਸਿੱਖ ਕੌਮ ਦੇ ਅਜ਼ਾਦ ਵਤਨ ਖਾਲਿਸਤਾਨ ਦੇ ਝੰਡੇ ਸਿੰਘਾਂ ਦੇ ਹੱਥ ਵਿੱਚ ਲਹਿਰਾ ਰਹੇ ਸੀ । ਪੰਥਕ ਬੁਲਰਿਆਂ ਦੀ ਸ਼ੁਰੂਆਤ ਭਾਈ ਅਵਤਾਰ ਸਿੰਘ ਬੱਬਰ , ਸਿੱਖ ਫੈਡਰੇਸ਼ਨ ਜਰਮਨੀ ਦੇ ਆਗੂ ਭਾਈ ਗੁਰਦਿਆਲ ਸਿੰਘ ਲਾਲੀ , ਵਰਲਡ ਸਿੱਖ ਪਾਰਲੀਮੈਂਟ ਦੇ ਕੋ -ਕੋਅਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ , ਬੱਬਰ ਖਾਲਸਾ ਜਰਮਨੀ ਦੇ ਭਾਈ ਰਜਿੰਦਰ ਸਿੰਘ ਬੱਬਰ , ਜਥੇਦਾਰ ਸਤਨਾਮ ਸਿੰਘ ਬੱਬਰ , ਭਾਈ ਜਸਵੰਤ ਸਿੰਘ ਬੱਬਰ, ਸਿੱਖ ਫੈਡਰੇਸ਼ਨ ਜਰਮਨੀ ਦੇ ਭਾਈ ਗੁਰਮੀਤ ਸਿੰਘ ਖਨਿਆਣ , ਇੰਟਰਨੈਨਲ ਸਿੱਖ ਫੈਡਰੇਸ਼ਨ ਜਰਮਨੀ ਦੇ ਭਾਈ ਸੁਖਵਿੰਦਰ ਸਿੰਘ ਕਲੋਨ , ਬੱਬਰ ਖਾਲਸਾ ਇੰਟਰਨੈਸ਼ਨਲ ਦੇ ਭਾਈ ਗੁਰਪਾਲ ਸਿੰਘ ਪਾਲਾ , ਭਾਈ ਪ੍ਰਤਾਪ ਸਿੰਘ ਬੱਬਰ , ਸ਼੍ਰੋਮਣੀ ਅਕਾਲੀ ਦਲ ਅਮਿ੍ਰਤਸਰ ਦੇ ਪ੍ਰਧਾਨ ਹੀਰਾ ਸਿੰਘ ਮੱਤੇਵਾਲ , ਸ਼੍ਰੋਮਣੀ ਅਕਾਲੀ ਦਲ ਫਤਹਿ ਦੇ ਸਰਪ੍ਰਸਤ ਭਾਈ ਜਗਤਾਰ ਸਿੰਘ ਮਾਹਲ , ਭਾਈ ਕੁਲਵੀਰ ਸਿੰਘ , ਭਾਈ ਹਰਮੀਤ ਸਿੰਘ ਲੇਹਲ,ਭਾਈ ਜਤਿੰਦਰ ਸਿੰਘ , ਭਾਈ ਨਰਿੰਦਰ ਸਿੰਘ ਨੇ ਆਪਣੇ ਵੀਚਾਰਾਂ ਦੁਆਰਾ ਹਿੰਦੋੁਸਤਾਨ ਦੀ ਹਕੂਮਤ ਵੱਲੋ ਜੂਨ 84 ਦੇ ਖੂਨੀ ਘੱਲੂਘਾਰੇ ਦੇ ਵਰਤਾਏ ਕਹਿਰ ਨੂੰ ਯਾਦ ਕਰਦਿਆਂ ਹੋਇਆ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ ਤੇ ਵਰਲਡ ਸਿੱਖ ਪਾਰਲੀਮੈਂਟ ਵੱਲੋ ਘੱਲੂਘਾਰਾ ਯਾਦਗਰੀ ਪ੍ਰਦਰਸ਼ਨੀ ਲਗਾਈ ਗਈ ਤੇ ਜਰਮਨ ਵਿੱਚ ਲਿਟਰੇਚਰ ਵੰਡਿਆ ਗਿਆ ਅੰਤ ਵਿੱਚ ਪੰਹੁਚੀਆਂ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕੀਤਾ ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।