ਪੱਟੀ (21 ਅਪ੍ਰੈਲ) 1914-15 ਵਾਲੇ ਗਦਰ ਲਹਿਰ ਦੇ ਮੋਢੀ ਬਾਬਾ ਵਸਾਖਾ ਸਿੰਘ ਜੀ, ਪਿੰਡ ਦਦੇਹਰ ਸਾਹਿਬ ਦੇ ਹੀ ਬਾਬਾ ਹਜਾਰਾ ਸਿੰਘ, ਬਾਬਾ ਬਿਸ਼ਨ ਸਿੰਘ ਪਹਿਲਵਾਨ, ਭਾਈ ਵਸਾਖਾ ਸਿੰਘ, ਭਾਈ ਬਿਸ਼ਨ ਸਿੰਘ, ਭਾਈ ਸਾਧੂ ਸਿੰਘ ਸ਼ਹੀਦ ਆਦਿ ਨਾਲ ਸੰਬੰਧਤ ਇਤਿਹਾਸ ਨੌਜਵਾਨ ਅਤੇ ਛੋਟੇ ਬੱਚਿਆਂ ਵੱਡਿਆਂ ਬਜੁਰਗਾਂ ਨੂੰ ਦੱਸਣ ਲਈ ਇੱਕ ਕਿਤਾਬਚਾ ਤਿਆਰ ਕਰਕੇ ਦਿੱਤਾ ਸੀ। ਅੱਜ ਉਸ ਵਿੱਚੋਂ ਇਮਤਿਹਾਨ ਲਿਆ ਗਿਆ। 200 ਤੋਂ ਵੱਧ ਵੱਡੇ ਛੋਟੇ ਬੱਚਿਆ ਨੇ ਭਾਗ ਲਿਆ। ਬਹੁਤ ਸ਼ਾਨਦਾਰ ਨਤੀਜਾ ਰਿਹਾ। ਪੰਜ ਗਰੁੱਪ ਬਣਾਏ ਗਏ ਸਨ। ਪਹਿਲੇ ਨੰਬਰ ਤੋਂ ਦਸਵੇਂ ਨੰਬਰ ਤੱਕ ਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਹ ਜਾਣਕਾਰੀ ਗਿਆਨੀ ਸੁਖਵਿੰਦਰ ਸਿੰਘ ਦਦੇਹਰ ਹੋਰਾਂ ਨੇ ਸਾਂਝੀ ਕੀਤੀ। ਓਹਨਾਂ ਅੱਗੇ ਦੱਸਿਆ ਕਿ
ਅਕਾਲ ਅਕੈਡਮੀ ਦਦੇਹਰ ਸਾਹਿਬ, ਸਰਕਾਰੀ ਪ੍ਰਾਇਮਰੀ ਸਕੂਲ ਦਦੇਹਰ ਸਾਹਿਬ, ਸਰਕਾਰੀ ਹਾਈ ਸਕੂਲ ਦਦੇਹਰ ਸਾਹਿਬ, ਸ੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਪੱਟੀ ਅਤੇ ਪਿੰਡ ਦੇ ਹੋਰ ਬੱਚਿਆਂ ਨੇ ਭਾਗ ਲਿਆ।
ਗੁਰਦੁਆਰਾ ਤਪ ਅਸਥਾਨ ਪ੍ਰਬੰਧਕ ਕਮੇਟੀ, ਨਗਰ ਦੇ ਪਤਵੰਤੇ ਸੱਜਣ ਹਾਜ਼ਰ ਸਨ। ਮਾਸਟਰ ਅਮਰੀਕ ਸਿੰਘ USA, ਭਾਈ ਅੰਗਰੇਜ ਸਿੰਘ, ਦਿਲਬਾਗ ਸਿੰਘ ਪਟਵਾਰੀ , ਸਰਬਜੀਤ ਸਿੰਘ ਛੱਬਾ, ਸੁਖਦੇਵ ਸਿੰਘ ਦੇਬਾ , ਹਰਦਿਆਲ ਸਿੰਘ ਫੌਜੀ , ਦਿਲਬਾਗ ਸਿੰਘ ਮਿਸਤਰੀ , ਰਣਜੀਤ ਸਿੰਘ ਰਾਣਾ , ਗ੍ਰੰਥੀ ਹਰਦੇਵ ਸਿੰਘ, ਗ੍ਰੰਥੀ ਸੁਖਦੇਵ ਸਿੰਘ, ਭਰਪੂਰ ਸਿੰਘ ਸਾਬਕਾ ਸਰਪੰਚ USA , ਸਵਰਨ ਸਿੰਘ ਸਾਬਕਾ ਸਰਪੰਚ, ਸੁਖਦੇਵ ਸਿੰਘ, ਮਨਜੀਤ ਸਿੰਘ, ਬਾਪੂ ਨੇਕ ਸਿੰਘ, ਕਰਤਾਰ ਸਿੰਘ, ਅਮਰਜੀਤ ਸਿੰਘ, ਅਨੋਖ ਸਿੰਘ, ਕੁਲਦੀਪ ਸਿੰਘ ਸੈਕਟਰੀ, ਜਗਤਾਰ ਸਿੰਘ ਸ਼ਾਹ, ਗੁਰਪ੍ਰੀਤ ਸਿੰਘ, ਗੁਰਭਾਗ ਸਿੰਘ, ਮਾਸਟਰ ਗੁਰਵਿੰਦਰ ਸਿੰਘ, ਜਗਜੀਤ ਸਿੰਘ ਅਹਿਮਦਪੁਰ, ਸੁਖਵਿੰਦਰ ਸਿੰਘ ਦਦੇਹਰ ਆਦਿ ਮੌਜੂਦ ਸਨ।
ਸਾਰੇ ਸਕੂਲਾਂ ਦਾ, ਗੁਰਦੁਆਰਾ ਪ੍ਰਬੰਧਕਾਂ ਦਾ, ਬੱਚਿਆਂ ਦਾ, ਨੌਜਵਾਨ ਵੀਰਾਂ ਭੈਣਾਂ ਦਾ, ਸੰਗਤਾਂ ਦਾ, ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਜੀ ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।