127 Views
ਸਰਕਾਰੀ. ਸੀਨੀ. ਸੈਕੰ ਸਕੂਲ ਖਾਲੜਾ ਨੇ ਵਿਦਿਆਰਥੀਆ ਦਾ ਨਤੀਜਾ ਐਲਾਨਿਆ
ਖਾਲੜਾ 30 ਮਾਰਚ ( ਗੁਰਪ੍ਰੀਤ ਸੈਂਡੀ )- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖਾਲੜਾ ਦਾ ਸਲਾਨਾ ਨਤੀਜਾ 100 % ਰਿਹਾ ਹੈ । ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਹਰਜੀਤ ਸਿੰਘ ਨੇ ਨਤੀਜੇ ਸਬੰਧੀ ਬੋਲਦਿਆਂ ਕਿਹਾ ਕਿ ਛੇਵੀ ਕਲਾਸ ਵਿੱਚੋਂ ਦਮਨਪ੍ਰੀਤ ਸਿੰਘ ਭਾਟੀਆ ਪੁੱਤਰ ਹਰਵਿੰਦਰ ਸਿੰਘ ਪਹਿਲੇ ਸਥਾਨ ਤੇ ਗੁਰਸ਼ਾਨ ਸਿੰਘ ਦੂਜਾ ਅਤੇ ਅਰਮਾਨਦੀਪ ਸਿੰਘ ਤੀਜਾ ਸਥਾਨ ਹਾਸਲ ਕੀਤਾ । ਸਤਵੀ ਕਲਾਸ ਦੇ ਨਤੀਜੇ ਵਿੱਚ ਹਰਪ੍ਰੀਤ ਸਿੰਘ ਪਹਿਲਾ ਐਸਪਰੀਤ ਸਿੰਘ ਦੂਜਾ, ਅਤੇ ਗੁਰਤਾਜਦੀਪ ਸਿੰਘ ਤੀਜਾ ਸਥਾਨ ਕੀਤਾ । ਨੋਵੀ ਕਲਾਸ ਵਿੱਚੋਂ ਗੁਰਲਾਲ ਸਿੰਘ ਨੇ ਪਹਿਲਾ , ਹਰਪ੍ਰੀਤ ਸਿੰਘ ਨੇ ਦੂਜਾ, ਲਵਪ੍ਰੀਤ ਸਿੰਘ ਤੀਜਾ ਸਥਾਨ ਹਾਸਲ ਕੀਤਾ ਅਤੇ ਗਿਆਰਵੀ ਕਲਾਸ ਦੇ ਨਤੀਜਿਆਂ ਵਿੱਚੋ ਜਗਦੀਪ ਸਿੰਘ ਪਹਿਲਾ ਅਰਸ਼ਦੀਪ ਸਿੰਘ ਨੇ ਦੂਜਾ ਅਤੇ ਹਰਮਨਦੀਪ ਸਿੰਘ ਤੀਜਾ ਸਥਾਨ ਹਾਸਲ ਕੀਤਾ । ਇਸ ਮੌਕੇ ਸਕੂਲ ਪ੍ਰਿੰਸੀਪਲ ਹਰਜੀਤ ਸਿੰਘ ਨੇ ਅਵਲ ਆਏ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਬੋਲਦਿਆਂ ਪ੍ਰਿੰਸੀਪਲ ਹਰਜੀਤ ਸਿੰਘ ਨੇ ਆਖਿਆ ਕਿ ਸਰਕਾਰੀ ਸਕੂਲ ਕਿਸੇ ਪੱਖੋਂ ਵੀ ਘੱਟ ਨਹੀ ਹਨ ਇਥੇ ਪੜਦਿਆਂ ਬੱਚਿਆ ਨੂੰ ਸਰਕਾਰ ਵੱਲੋਂ ਫ੍ਰੀ ਖਾਣਾ, ਵਰਦੀਆਂ, ਫ੍ਰੀ ਕਿਤਾਬਾਂ ਦੀ ਸਹੂਲਤ ਦਿੱਤੀ ਜਾਂਦੀ ਹੈ । ਇਸ ਲਈ ਸਰਕਾਰੀ ਸਕੂਲ ਕਿਸੇ ਪੱਖੋਂ ਵੀ ਪ੍ਰਾਈਵੇਟ ਸਕੂਲਾ ਨਾਲੋਂ ਕਿਸੇ ਗੱਲੋਂ ਵੀ ਘੱਟ ਨਹੀ ਹਨ । ਉਹਨਾਂ ਕਿਹਾ ਕਿ ਸਾਰੇ ਅਧਿਆਪਕ ਸਾਹਿਬਾਨ ਬੱਚਿਆ ਨੂੰ ਵਧੀਆ ਤਰੀਕੇ ਨਾਲ ਪੜਾਈ ਕਰਵਾਉਂਦੇ ਹਨ ਜਿਸ ਕਰਕੇ ਪੜਾਈ ਵਿੱਚੋ ਬੱਚੇ ਅੱਵਲ ਆ ਰਹੇ ਹਨ । ਇਸ ਮੌਕੇ ਪ੍ਰਿੰਸੀਪਲ ਹਰਜੀਤ ਸਿੰਘ ਨੇ ਪੜਾਈ ਵਿੱਚੋਂ ਅਵਲ ਆਏ ਬੱਚਿਆਂ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ । ਇਸ ਮੌਕੇ ਅਧਿਆਪਕ ਪ੍ਰਦੀਪ ਕੁਮਾਰ ਸੰਦੀਪ ਧਵਨ, ਜਗਜੀਤ ਸਿੰਘ ਰਮਨਦੀਪ, ਸੁਖਪਾਲ ਸਿੰਘ, ਅਕਾਸ਼ਦੀਪ, ਰਾਕੇਸ਼ ਕੁਮਾਰ, ਪ੍ਰਵੀਨ ਕੁਮਾਰ, ਮੈਡਮ ਬਲਜੀਤ ਕੌਰ, ਜਗਜੀਤ ਕੌਰ, ਸਰੋਜ਼ ਰਾਨੀ, ਕੰਵਲਜੀਤ ਕੌਰ, ਕੁਲਦੀਪ ਸਿੰਘ, ਮਹਾਂਬੀਰ ਸਿੰਘ, ਗੁਰਸੇਵਕ ਸਿੰਘ ਆਦਿ ਹਾਜ਼ਰ ਸਨ ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।