Home » ਮਾਝਾ » ਖਾਲੜਾ ਤੋਂ ਲੁਧਿਆਣਾ ਜਾ ਰਹੇ ਚਾਰ ਨੌਜਵਾਨਾਂ ਦਾ ਭਿਆਨਕ ਐਕਸੀਡੈਂਟ ਦੋ ਦੀ ਹੋਈ ਮੌਕੇ ਤੇ ਮੌਤ ਦੋ ਗੰਭੀਰ ਜ਼ਖਮੀ

ਖਾਲੜਾ ਤੋਂ ਲੁਧਿਆਣਾ ਜਾ ਰਹੇ ਚਾਰ ਨੌਜਵਾਨਾਂ ਦਾ ਭਿਆਨਕ ਐਕਸੀਡੈਂਟ ਦੋ ਦੀ ਹੋਈ ਮੌਕੇ ਤੇ ਮੌਤ ਦੋ ਗੰਭੀਰ ਜ਼ਖਮੀ

SHARE ARTICLE

738 Views
ਖਾਲੜਾ ਤੋਂ ਲੁਧਿਆਣਾ ਜਾ ਰਹੇ ਚਾਰ ਨੌਜਵਾਨਾਂ ਦਾ ਭਿਆਨਕ ਐਕਸੀਡੈਂਟ ਦੋ ਦੀ ਹੋਈ ਮੌਕੇ ਤੇ ਮੌਤ ਦੋ ਗੰਭੀਰ ਜ਼ਖਮੀ
ਜਿਲਾ ਤਰਨ ਤਾਰਨ ਨੇ ਕਸਬਾ ਖਾਲੜਾ ਵਿਖੇ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਸਵੇਰੇ ਸਵੇਰੇ ਮੰਦਭਾਗੀ ਖਬਰ ਪਿੰਡ ਦੇ ਲੋਕਾਂ ਨੂੰ ਸੁਣਾਈ ਦਿੱਤੀ। ਜਾਣਕਾਰੀ ਅਨੁਸਾਰ ਕਸਬਾ ਖਾਲੜਾ ਦੇ ਤਿੰਨ ਨੌਜਵਾਨ ਅਤੇ ਇੱਕ ਨੌਜਵਾਨ ਨੇੜਲੇ ਪਿੰਡ ਅਮੀ ਸ਼ਾਹ ਦਾ ਜੋ ਤੜਕੇ 5 ਵਜੇ ਦੇ ਕਰੀਬ ਚਾਰੇ ਨੌਜਵਾਨ ਜੋਂ ਲੁਧਿਆਣਾ ਵਿਖੇ ਨੋਕਰੀ ਕਰਦੇ ਸਨ ਵੈਗਨਰ ਕਾਰ ਵਿਚ ਖਾਲੜਾ ਤੋਂ ਲੁਧਿਆਣਾ ਦੀ ਸਟੀਲ ਫੈਕਟਰੀ ਡਿਊਟੀ ਤੇ ਜਾਣ ਵਾਸਤੇ ਚੱਲੇ ਰਸਤੇ ਵਿੱਚ ਪੀਰ ਮੁਹੰਮਦ ਦੇ ਕੋਲ ਲੱਕੜਾਂ ਨਾਲ ਭਰੀ ਟਰਾਲੀ ਜੋ ਕਾਰ ਦੇ ਅੱਗੇ ਅੱਗੇ ਜਾ ਰਹੀ ਸੀ ਉਸ ਨਾਲ ਟਕਰਾਈ ਜਿਸ ਨਾਲ ਖਾਲੜਾ ਨਿਵਾਸੀ ਬਲਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਉਮਰ 32 ਸਾਲ ਅੰਗਰੇਜ ਸਿੰਘ ਪੁੱਤਰ ਕਾਰਜ ਸਿੰਘ ਉਮਰ 32 ਸਾਲ ਦੀ ਮੌਕੇ ਤੇ ਮੌਤ ਹੋ ਗਈ ਜੋਬਨਜੀਤ ਸਿੰਘ ਪੁੱਤਰ ਨਿਰਵੈਲ ਸਿੰਘ ਵਾਸੀ ਖਾਲੜਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਬਲਦੇਵ ਸਿੰਘ ਪਿੰਡ ਅਮੀ ਸ਼ਾਹ ਦੇ ਗੰਭੀਰ ਸੱਟਾਂ ਲੱਗੀਆਂ ਹਨ। ਐਕਸੀਡੈਂਟ ਦੌਰਾਨ ਮੋਕੇ ਤੇ ਲੱਕੜਾ ਨਾਲ ਉਵਰਲੋਡ ਟਰਾਲੀ ਟਰੈਕਟਰ ਦਾ ਡਰਾਇਵਰ ਮੋਕੇ ਤੇ ਟਰੈਕਟਰ ਭਜਾ ਕੇ ਲੈ ਗਿਆ।ਦੱਸਿਆ ਜਾ ਰਿਹਾ ਹੈ ਕਿ ਬਲਜੀਤ ਸਿੰਘ ਅਤੇ ਅੰਗਰੇਜ਼ ਸਿੰਘ ਜੋ ਕਿ ਪੱਕੇ ਦੋਸਤ ਸਨ ਅਤੇ ਮੌਤ ਸਮੇਂ ਵੀ ਗੱਡੀ ਦੀ ਅਗਲੀ ਸੀਟ ਤੇ ਦੋਵੇਂ ਇਕੱਠੇ ਹੀ ਬੈਠੇ ਸਨ ਜਿਨਾਂ ਦੀ ਐਕਸੀਡੈਂਟ ਦੌਰਾਨ ਦੋਨਾਂ ਦੀ ਮੌਤ ਇਕੱਠਿਆ ਹੀ ਹੋਈ
https://youtu.be/pVfBIBZjAoU?si=yoXZVH-wPWF8QYJO
khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸਾਦਗੀ ਤੋਂ ਦਿਖਾਵੇ ਤੱਕ: ਕਿਵੇਂ ਬਦਲ ਰਿਹਾ ਹੈ ਸ਼ਹੀਦੀ ਦਿਹਾੜੇ ਦਾ ਸਰੂਪ: ਭਾਈ ਸਰਬਜੀਤ ਸਿੰਘ ਪਟਨਾ ਸਾਹਿਬ 👉 ਸ਼ਹੀਦੀ ਦਿਹਾੜਾ ਜਾਂ ਮੇਲਾ..? ਛਬੀਲਾਂ ਅਤੇ ਲੰਗਰਾਂ ਦੇ ਬਦਲਦੇ ਰੂਪ ‘ਤੇ ਉੱਠੇ ਸਵਾਲ 👉 “ਤੇਰਾ ਕੀਆ ਮੀਠਾ ਲਾਗੈ” ਦੇ ਸੰਦੇਸ਼ ਤੋਂ ਦੂਰ ਹੁੰਦੀ ਸ਼ਹੀਦੀ ਦਿਹਾੜੇ ਦੀ ਪਰੰਪਰਾ

ਪੰਜਾਬ ਸਰਕਾਰ ਵੱਲੋਂ ਬੇਅਦਬੀਆਂ ਸਬੰਧੀ ਐਕਟ ਦੀ ਸ਼ਬਦਾਵਲੀ ਸਿੱਧੇ ਤੌਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀ- ਗਿਆਨੀ ਅਮਰਜੀਤ ਸਿੰਘ 👉 ਐਕਟ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਚੁਣੌਤੀ ਦੇਣ ਵਾਲੀ ਸਿਆਸੀ ਸਾਜ਼ਿਸ਼-ਐਡਵੋਕੇਟ ਧਾਮੀ