ਕਿਸਾਨੀ ਅੰਦੋਲਨ ਦੇ ਸਮਰਥਨ ਵਿੱਚ ਹਲਕਾ ਖੇਮਕਰਨ ਦੇ ਕਾਂਗਰਸੀ ਵਰਕਰਾਂ ਵੱਲੋ ਸੁਖਪਾਲ ਭੁੱਲਰ ਦੀ ਅਗਵਾਈ ਵਿੱਚ ਟਰੈਕਟਰ ਮਾਰਚ ਕੱਢਿਆ
ਕਾਂਗਰਸ ਸਰਕਾਰ ਬਨਣ ਤੇ ਐਮ.ਐਸ.ਪੀ.ਗਰੰਟੀ ਕਾਨੂੰਨ ਬਣਾਵਾਗੇ – ਸੁਖਪਾਲ ਭੁੱਲਰ
ਹਲਕਾ ਖੇਮਕਰਨ ਵਿੱਚ ਕਾਂਗਰਸ ਵੱਲੋ ਕਿਸਾਨੀ ਅੰਦੋਲਨ ਦੇ ਹੱਕ ਵਿੱਚ ਹਲਕਾ ਖੇਮਕਰਨ ਦੇ ਕਾਂਗਰਸੀ ਵਰਕਰਾਂ ਟਰੈਕਟਰ ਮਾਰਚ ਕੱਢਿਆ ਗਿਆ ਸਾਬਕਾ ਵਿਧਾਇਕ ਸ. ਸੁਖਪਾਲ ਸਿੰਘ ਭੁੱਲਰ ਦੀ ਅਗਵਾਈ ਹੇਠ ਇਹ ਟਰੈਕਟਰ ਮਾਰਚ ਅਲਗੋ ਕੋਠੀ ਤੋ ਚੱਲ ਕੇ ਭਿੱਖੀਵਿੰਡ ਸਮਾਪਤ ਹੋਇਆ।ਜਿਸ ਵਿੱਚ ਹਜਾਰਾ ਦੀ ਸੰਖਿਆ ਵਿੱਚ ਕਿਸਾਨ ਆਪਣੇ ਟਰੈਕਟਰ ਲੈ ਕਿ ਕਿਸਾਨੀ ਅੰਦੋਲਨ ਦੀ ਹਮਾਇਤ ਵਿੱਚ ਸੜਕਾ ਤੇ ਉਤਰੇ।
ਇਸ ਮੋਕੇ ਸਾਬਕਾ ਵਿਧਾਇਕ ਸ.ਸੁਖਪਾਲ ਸਿੰਘ ਭੁੱਲਰ ਨੇ ਪੱਤਰਕਾਰਾ ਨਾਲ ਗੱਲ ਕਰਦਿਆ ਦੱਸਿਆ ਕਿ ਇਹ ਟਰੈਕਟਰ ਮਾਰਚ ਕਿਸਾਨੀ ਅੰਦੋਲਨ ਦੀ ਹਮਇਤ ਵਿੱਚ ਕੱਢਿਆ ਜਾ ਰਿਹਾ ਹੈ ।ਜੋ ਪਿਛਲੇ ਕਾਫੀ ਸਮੇ ਤੇ ਆਪਣੀਆ ਹੱਕੀ ਮੰਗਾ ਮੰਨਵਾਉਣ ਲਈ ਸੰਘਰਸ਼ ਕਰ ਰਹੇ ਹਨ ।ਕਿਸਾਨ ਆਪਣੀਆ ਮੰਗਾਂ ਮੰਨਵਾਉਣ ਲਈ ਦਿੱਲੀ ਜਾਣਾ ਚਾਹੁੰਦੇ ਹਨ ,ਪਰ ਹਰਿਆਣਾ ਦੀ ਖਟਰ ਸਰਕਾਰ ਨੇ ਦਿੱਲੀ ਦੇ ਇਸ਼ਾਰੇ ਤੇ ਉਹਨਾ ਨੂੰ ਰੋਕਿਆ ਹੋਇਆ ਹੈ । ਹਰਿਆਣਾ ਸਰਕਾਰ ਕਿਸਾਨਾ ਤੇ ਬੈਹਿਤਾਸ਼ਾ ਜੁਲਮ ਢਾਹ ਰਹੀ ਹੈ । ਜਿਸ ਵਿੱਚ ਸਾਡਾ ਨੌਜਵਾਨ ਸ਼ੁੱਭਕਰਨ ਗੋਲੀ ਲਗਣ ਕਾਰਨ ਸ਼ਹੀਦ ਹੋਇਆ ਤੇ ਕਈ ਕਿਸਾਨ ਗੰਭੀਰ ਜਖਮੀ ਹੋਏ ਹਨ।ਉਹਨਾ ਪੰਜਾਬ ਸਰਕਾਰ ਤੇ ਦੋਸ਼
ਲਗਾਉਦਿਆ ਕਿਹਾ ਕਿ ਪੰਜਾਬ ਦੀ ਹਦੂਦ ਅੰਦਰ ਕਿਸਾਨਾ ਤੇ ਅੱਤਿਆਚਾਰ ਹੋ ਰਿਹਾ ਹੈ ਤੇ ਪੰਜਾਬ ਸਰਕਾਰ ਮੂਕ ਦਰਸ਼ਕ ਬਣ ਕੇ ਸਂਭ ਦੇਖ ਰਹੀ ਹੈ ।ਉਹਨਾ ਕਿਹਾ ਕਿ ਇਹ ਲੜਾਈ ਇੱਕਲੇ ਕਿਸਾਨ ਦੀ ਨਹੀ ਹੈ ,ਇਹ ਮਜਦੂਰਾ ,ਦੁਕਾਨਦਾਰਾ ਅਤੇ ਛੋਟੇ ਬਿਜ਼ਨਮੈਨਾ ਦੀ ਸਾਂਝੀ ਲੜਾਈ ਆ ਕਿਉਕਿ ਸਰਕਾਰ ਦੀ ਨੀਤੀ ਵੱਡੇ ਘਰਾਨਿਆ ਨੂੰ ਫਾਇਦਾ ਪਹੁੰਚਾਉਣ ਦੀ ਹੈ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।









