Home » ਮਾਝਾ » ਗੁਰਸਿੱਖ ਦੀ ਅੰਤਿਮ ਅਰਦਾਸ ਦਾ ਸਮਾਗਮ ਇੱਕ ਗੁਰਮਤਿ ਸਮਾਗਮ ਹੋ ਨਿੱਬੜਿਆ । ਗਿਆਨੀ ਨਿਰਮਲਜੀਤ ਸਿੰਘ UK ਵਾਲਿਆਂ ਦੇ ਪਿਤਾ ਜਥੇਦਾਰ ਦਵਿੰਦਰ ਸਿੰਘ ਜੀ ਨਿਵਾਸੀ ਬਟਾਲਾ ਦੀ ਅੰਤਿਮ ਅਰਦਾਸ ।

ਗੁਰਸਿੱਖ ਦੀ ਅੰਤਿਮ ਅਰਦਾਸ ਦਾ ਸਮਾਗਮ ਇੱਕ ਗੁਰਮਤਿ ਸਮਾਗਮ ਹੋ ਨਿੱਬੜਿਆ । ਗਿਆਨੀ ਨਿਰਮਲਜੀਤ ਸਿੰਘ UK ਵਾਲਿਆਂ ਦੇ ਪਿਤਾ ਜਥੇਦਾਰ ਦਵਿੰਦਰ ਸਿੰਘ ਜੀ ਨਿਵਾਸੀ ਬਟਾਲਾ ਦੀ ਅੰਤਿਮ ਅਰਦਾਸ ।

SHARE ARTICLE

458 Views

ਬਟਾਲਾ 19 ਫਰਵਰੀ (ਸੰਦੀਪ ਸਿੰਘ ਖਾਲੜਾ)

ਸਿੱਖਾਂ ਵਿੱਚ ਜਦੋਂ ਵੀ ਕੋਈ ਅਕਾਲ ਚਲਾਣਾ ਕਰਦਾ ਹੈ ਤਾਂ ਉਸਦੇ ਅੰਤਿਮ ਸੰਸਕਾਰ ਅਤੇ ਬਾਅਦ ਵਿੱਚ ਅੰਤਿਮ ਅਰਦਾਸ ਸਮੇਂ ਬਹੁਤ ਜ਼ਿਆਦਾ ਅਨਮੱਤੀ ਰੀਤੀ-ਰਿਵਾਜ਼, ਕਰਮਕਾਂਡ ਅਤੇ ਵਹਿਮ ਭਰਮ ਕੀਤੇ ਜਾਂਦੇ ਹਨ, ਜਦੋਂ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਥ ਪ੍ਰਵਾਨਿਤ ਰਹਿਤ ਮਰਯਾਦਾ ਵਿੱਚ ਸਖਸ਼ੀ ਰਹਿਣੀ ਦੇ 4 ਸੰਸਕਾਰਾਂ ਜਨਮ ਸੰਸਕਾਰ, ਅੰਮ੍ਰਿਤ ਸੰਸਕਾਰ, ਆਨੰਦ ਸੰਸਕਾਰ ਅਤੇ ਮ੍ਰਿਤਕ ਸੰਸਕਾਰ ਦੀ ਮਰਯਾਦਾ ਦੱਸੀ ਗਈ ਹੈ। ਪਰ ਬਹੁਤੇ ਸਿੱਖ ਅਜੇ ਤੱਕ ਇਸ ਮਰਯਾਦਾ ਨੂੰ ਆਪਣੇ ਘਰਾਂ ਵਿੱਚ ਵੀ ਲਾਗੂ ਨਹੀਂ ਕਰ ਸਕੇ, ਇਸਦੇ ਮੁਕਾਬਲੇ ਜਦੋਂ ਵੀ ਕੋਈ ਗੁਰਸਿੱਖ ਪੰਥ ਦਰਦੀ ਪ੍ਰਚਾਰਕ ਦੇ ਘਰ ਇਹਨਾਂ ਵਿਚੋਂ ਕੋਈ ਵੀ ਸੰਸਕਾਰ ਹੋਵੇ ਤਾਂ ਉਹ ਰਹਿਤ ਮਰਯਾਦਾ ਅਨੁਸਾਰ ਚੱਲ ਕੇ ਦੂਸਰਿਆਂ ਲਈ ਪ੍ਰੇਰਣਾ ਸ੍ਰੋਤ ਬਣਦਾ ਹੈ। ਪਿੱਛਲੇ ਦਿਨੀਂ ਗਿਆਨੀ ਨਿਰਮਲਜੀਤ ਸਿੰਘ UK ਵਾਲਿਆਂ ਦੇ ਪਿਤਾ ਜਥੇਦਾਰ ਦਵਿੰਦਰ ਸਿੰਘ ਜੀ ਨਿਵਾਸੀ ਬਟਾਲਾ ਅਕਾਲ ਚਲਾਣਾ ਕਰ ਗਏ ਸਨ, ਗਿਆਨੀ ਨਿਰਮਲਜੀਤ ਸਿੰਘ ਪਰਿਵਾਰ ਸਮੇਤ ਪੰਜਾਬ ਪਹੁੰਚੇ ਅਤੇ ਅੰਤਿਮ ਰਸਮਾਂ ਸਿੱਖ ਰਹਿਤ ਮਰਯਾਦਾ ਅਨੁਸਾਰ ਨਿਭਾਈਆਂ, ਉਹਨਾਂ ਦਾ ਅੰਤਿਮ ਅਰਦਾਸ ਸਮਾਗਮ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਤੇਗ ਬਹਾਦਰ ਕਲੌਨੀ, ਬਟਾਲਾ ਵਿਖੇ ਹੋਇਆ, ਸ਼੍ਰੀ ਸਹਿਜ ਪਾਠ ਦੇ ਸਮਾਪਤੀ ਉਪਰੰਤ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਸਿੰਘ ਜੀ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ, ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਗੁਰਮੁੱਖਾਂ ਦੇ ਜੀਵਨ ਤੋਂ ਜੀਵਨ ਜਾਂਚ ਲੈ ਕੇ ਆਪਣਾ ਜੀਵਨ ਵੀ ਗੁਰਮੁੱਖਾਂ ਵਰਗਾ ਬਣਾਉਣ ਲਈ ਪ੍ਰੇਣਾ ਕੀਤੀ ਅਤੇ ਗਿਆਨੀ ਮਲਕੀਤ ਸਿੰਘ ਹੈੱਡ ਗ੍ਰੰਥੀ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਅੰਤਿਮ ਅਰਦਾਸ ਅਤੇ ਮੁੱਖਵਾਕ ਸੁਣਾਉਣ ਦੀ ਸੇਵਾ ਨਿਭਾਈ, ਇਸ ਸਮੇਂ ਪਰਿਵਾਰਕ ਸੰਬੰਧੀਆਂ ਤੋਂ ਇਲਾਵਾ ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ, ਧਾਰਮਿਕ ਅਤੇ ਪੰਥਕ ਸਖਸ਼ੀਅਤਾਂ ਨੇ ਹਾਜ਼ਰੀ ਭਰੀ। ਇਸ ਤਰਾਂ ਜਥੇਦਾਰ ਦਵਿੰਦਰ ਸਿੰਘ ਜੀ ਦੀ ਅੰਤਿਮ ਅਰਦਾਸ ਦਾ ਸਮਾਗਮ ਇੱਕ ਗੁਰਮਤਿ ਸਮਾਗਮ ਹੋ ਨਿੱਬੜਿਆ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸਾਦਗੀ ਤੋਂ ਦਿਖਾਵੇ ਤੱਕ: ਕਿਵੇਂ ਬਦਲ ਰਿਹਾ ਹੈ ਸ਼ਹੀਦੀ ਦਿਹਾੜੇ ਦਾ ਸਰੂਪ: ਭਾਈ ਸਰਬਜੀਤ ਸਿੰਘ ਪਟਨਾ ਸਾਹਿਬ 👉 ਸ਼ਹੀਦੀ ਦਿਹਾੜਾ ਜਾਂ ਮੇਲਾ..? ਛਬੀਲਾਂ ਅਤੇ ਲੰਗਰਾਂ ਦੇ ਬਦਲਦੇ ਰੂਪ ‘ਤੇ ਉੱਠੇ ਸਵਾਲ 👉 “ਤੇਰਾ ਕੀਆ ਮੀਠਾ ਲਾਗੈ” ਦੇ ਸੰਦੇਸ਼ ਤੋਂ ਦੂਰ ਹੁੰਦੀ ਸ਼ਹੀਦੀ ਦਿਹਾੜੇ ਦੀ ਪਰੰਪਰਾ

ਪੰਜਾਬ ਸਰਕਾਰ ਵੱਲੋਂ ਬੇਅਦਬੀਆਂ ਸਬੰਧੀ ਐਕਟ ਦੀ ਸ਼ਬਦਾਵਲੀ ਸਿੱਧੇ ਤੌਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀ- ਗਿਆਨੀ ਅਮਰਜੀਤ ਸਿੰਘ 👉 ਐਕਟ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਚੁਣੌਤੀ ਦੇਣ ਵਾਲੀ ਸਿਆਸੀ ਸਾਜ਼ਿਸ਼-ਐਡਵੋਕੇਟ ਧਾਮੀ