Home » ਮਾਝਾ » ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਫੋਟੋ ਵਾਲੀ ਘਟਨਾ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਸੀ ਜਿਸਦਾ ਮੁੱਖ ਉਦੇਸ਼ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੂੰ ਸਾਖ ਲਗਾਉਣਾ ਸੀ- ਕੈਪਟਨ ਬਿਕਰਮਾਜੀਤ ਸਿੰਘ ਸੰਧੂ

ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਫੋਟੋ ਵਾਲੀ ਘਟਨਾ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਸੀ ਜਿਸਦਾ ਮੁੱਖ ਉਦੇਸ਼ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੂੰ ਸਾਖ ਲਗਾਉਣਾ ਸੀ- ਕੈਪਟਨ ਬਿਕਰਮਾਜੀਤ ਸਿੰਘ ਸੰਧੂ

SHARE ARTICLE

151 Views

ਬਾਬਾ ਦੀਪ ਸਿੰਘ ਜੀ ਵਾਉਂਡੇਸ਼ਨ ਪਹੂਵਿੰਡ ਨੇ ਕੀਤੀ ਪ੍ਰੈਸ ਕਾਨਫਰੰਸ ਕਿਹਾ ਫੋਟੋ ਵਾਲੀ ਘਟਨਾ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਸੀ ਜਿਸਦਾ ਮੁੱਖ ਉਦੇਸ਼ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੂੰ ਸਾਖ ਲਗਾਉਣਾ ਸੀ-ਜਨਰਲ ਸਕੱਤਰ ਸ਼ੌਰੀਆ ਚੱਕਰ ਵਿਜੇਤਾ ਕੈਪਟਨ ਬਿਕਰਮਾਜੀਤ ਸਿੰਘ ਸੰਧੂ

 ਕਰਨਲ  ਹਰੀਸਿਮਰਨ ਸਿੰਘ ਵੱਲੋਂ ਇੱਕ ਕਿਤਾਬ ਬਾਬਾ ਦੀਪ ਸਿੰਘ ਬਾਰੇ ਲਿਖੀ ਹੈ ਜੋਂ ਵਰਲਡ ਲੈਵਲ ਤੇ ਰਿਲੀਜ਼ ਹੋਈ

ਪਿੰਡ ਪਹੂਵਿੰਡ ਵਿਖੇ ਇੱਕ ਪ੍ਰੈਸ ਕਾਨਫਰੰਸ ਕਰਦਿਆਂ ਸ਼ਹੀਦ ਬਾਬਾ ਦੀਪ ਸਿੰਘ ਜੀ ਫਾਉਂਡੇਸ਼ਨ ਦੇ ਜਨਰਲ ਸਕੱਤਰ ਸ਼ੌਰੀਆ ਚੱਕਰ ਵਿਜੇਤਾ ਕੈਪਟਨ ਬਿਕਰਮਜੀਤ ਸਿੰਘ ਸੰਧੂ ਜੀ ਨੇ ਦੱਸਿਆ ਕਿ ਪਿਛਲੇ ਦਿਨੀਂ 26 ਜਨਵਰੀ ਦੀ ਘਟਨਾ ਨੂੰ ਲੈਕੇ ਕਰਨਲ ਹਰੀਸਿਮਰਨ ਸਿੰਘ ਜੀ ਵੱਲੋਂ ਮਾਫੀ ਮੰਗੀ ਗਈ ਸੀ ਮਿਤੀ 28 ਜਨਵਰੀ 2024 ਵਾਲੇ ਦਿਨ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਅੰਦਰ ਕਰਨਲ ਹਰੀਸਿਮਰਨ ਸਿੰਘ ਤੇ ਜਾਨਲੇਵਾ ਹਮਲੇ ਦੇ ਵਾਪਰੇ ਮੰਦਭਾਗੇ ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਘਟਨਾ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਸੀ ਜਿਸਦਾ ਮੁੱਖ ਉਦੇਸ਼ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੂੰ ਸਾਖ ਲਗਾਉਣਾ ਸੀ। ਉਹਨਾਂ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਪ੍ਰਧਾਨ ਕਰਨਲ ਹਰੀਸਿਮਰਨ ਸਿੰਘ ਸੰਧੂ ਜੀ ਬਾਰੇ ਵੀ ਦੱਸਿਆ ਕਿ ਉਹਨਾਂ ਨੇ ਆਪਣੀ ਨਿੱਜੀ ਨੇਕ ਕਮਾਈ ਵਿੱਚੋਂ ਇੱਕ ਕਰੋੜ ਰੁਪਏ ਗੁਰਦੁਆਰਾ ਸਾਹਿਬ ਵਿੱਚ ਚੱਲ ਰਹੀਆਂ ਸੇਵਾਵਾਂ ਅਤੇ ਬਾਬਾ ਦੀਪ ਸਿੰਘ ਜੀ ਮੈਮੋਰੀਅਲ ਹਸਪਤਾਲ ਦੀ ਉਸਾਰੀ ਲਈ ਦਿੱਤੇ ਹਨ। ਇਸ ਤੋਂ ਇਲਾਵਾ ਉਹਨਾਂ ਨੇ ਸਾਰਿਆਂ ਦਾ ਧਿਆਨ ਇਸ ਗੱਲ ਵੱਲ ਵੀ ਦੁਆਇਆ ਕਿ ਜਿਹੜੇ ਲੋਕ ਗੁਰਦੁਆਰਾ ਸਾਹਿਬ ਵਿਖੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦੀ ਤਸਵੀਰ ਨੂੰ ਲੈ ਕੇ ਬੇਅਦਬੀ ਹੋਣ ਦਾ ਦਾਅਵਾ ਕਰ ਰਹੇ ਸਨ ਉਹਨਾਂ ਨੇ ਸਗੋਂ ਆਪ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਅਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਰਾਂਵਾਲਿਆਂ ਦੀਆਂ ਤਸਵੀਰਾਂ ਨੂੰ ਆਪਣੇ ਪੈਰਾਂ ਵਿੱਚ ਰੱਖ ਕੇ ਬੇਅਦਬੀ ਕੀਤੀ ਅਤੇ ਉਸੇ ਹੀ ਜਗ੍ਹਾ ਤਸਵੀਰਾਂ ਉਪਰ ਖਲੋ ਕੇ ਭਾਸ਼ਣ ਵੀ ਕੀਤਾ। ਇਹਨਾਂ ਗੱਲਾਂ ਦੇ ਸਬੂਤ ਵਜੋਂ ਕੈਪਟਨ ਸਾਹਿਬ ਵੱਲੋਂ ਕੁਝ ਤਸਵੀਰਾਂ ਵੀ ਪੇਸ਼ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੀ ਅਤੇ ਸੰਤ ਜਰਨੈਲ ਸਿੰਘ ਖਾਲਸਾ ਜੀ ਦੀਆਂ ਤਸਵੀਰਾਂ ਨੂੰ ਪੈਰਾਂ ਵਿੱਚ ਰੱਖਿਆ ਗਿਆ ਹੈ। ਕੈਪਟਨ ਬਿਕਰਮਜੀਤ ਨੇ ਕਿਹਾ ਕਿ ਅਸੀਂ ਇਸ ਘਟਨਾ ਨੂੰ ਲੈਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੀ ਗਏ ਹਾਂ ਸਾਰੀ ਜਾਣਕਾਰੀ ਸਿੰਘ ਸਾਹਿਬ ਨੂੰ ਦਿੱਤੀ ਹੈ

ਉਹਨਾਂ ਕਿਹਾ ਕਿ ਕਰਨਲ  ਹਰਿਸਿਮਰਨ ਸਿੰਘ ਵੱਲੋਂ ਇੱਕ ਕਿਤਾਬ ਬਾਬਾ ਦੀਪ ਸਿੰਘ ਬਾਰੇ ਲਿਖੀ ਹੈ ਜੋਂ ਵਰਲਡ ਲੈਵਲ ਤੇ ਰਿਲੀਜ਼ ਹੋਈ ਉਸ ਨੂੰ ਲੈਕੇ ਵੀ ਸੋਸ਼ਲ ਮੀਡੀਆ ਤੇ ਬੜਾ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ।ਇਸ ਪ੍ਰੈਸ ਕਾਨਫਰੰਸ ਵਿੱਚ ਕਮੇਟੀ ਦੇ ਪ੍ਰਧਾਨ ਕਰਨਲ ਹਰੀਸਿਮਰਨ ਸਿੰਘ ਸੰਧੂ, ਸ੍ਰ: ਫਤਹਿਯਾਬ ਸਿੰਘ ਸੰਧੂ, ਬਾਬਾ ਹਰਮਿੰਦਰ ਸਿੰਘ ਜੀ (ਭਲਾਈ ਕੇਂਦਰ ਟ੍ਰਸਟ ਵਾਲੇ), ਬਾਬਾ ਕੁਲਵੰਤ ਸਿੰਘ ਜੀ, ਕੈਪਟਨ ਬਲਵੰਤ ਸਿੰਘ ਜੀ, ਮੈਨੇਜਰ ਸ੍ਰ: ਪ੍ਰਭਜੋਤ ਸਿੰਘ ਸੰਧੂ, ਸ੍ਰ: ਸੁਖਜੀਤ ਸਿੰਘ ਰੋਜ਼ੀ, ਸ੍ਰ: ਜੋਗਾ ਸਿੰਘ, ਸ੍ਰ: ਚਰਨਜੀਤ ਸਿੰਘ ਹੀਰਾ, ਹੋਰ ਕਮੇਟੀ ਮੈਂਬਰ ਅਤੇ ਸੰਗਤਾਂ ਮੌਜੂਦ ਸਨ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਜਰਮਨੀ ਵਿਖੇ ਭਾਈ ਸਰਬਜੀਤ ਸਿੰਘ ਧੁੰਦਾ ਹੋਰਾਂ ਨੂੰ ਪ੍ਰੋਫੈਸਰ ਗੁਰਮੁਖ ਸਿੰਘ ਯਾਦਗਾਰੀ ਗੋਲਡ ਮੈਡਲ ਦੇ ਕੇ ਕੀਤਾ ਸਨਮਾਨਿਤ। ਭਾਈ ਘਨਈਆ ਜੀ ਸੇਵਾ ਸੋਸਾਇਟੀ ਫਰੈਂਕਫੋਰਟ ਦੇ ਸੇਵਾਦਾਰਾਂ ਵੱਲੋਂ ਆਈਆਂ ਸੰਗਤਾਂ ਦਾ ਕੀਤਾ ਤਹਿ ਦਿਲੋਂ ਧੰਨਵਾਦ