Home » ਮਾਝਾ » ਆਜ਼ਾਦੀ ਲਹਿਰ, ਆਜ਼ਾਦੀ ਘੁਲਾਟੀਏ ਅਤੇ ਗੁਰਦੁਆਰਾ ਸੁਧਾਰ ਲਹਿਰ ਦੇ ਯੋਧੇ ਪੁਸਤਕ ਲੋਕ _ ਅਰਪਣ ਕੀਤੀ ਗਈ।

ਆਜ਼ਾਦੀ ਲਹਿਰ, ਆਜ਼ਾਦੀ ਘੁਲਾਟੀਏ ਅਤੇ ਗੁਰਦੁਆਰਾ ਸੁਧਾਰ ਲਹਿਰ ਦੇ ਯੋਧੇ ਪੁਸਤਕ ਲੋਕ _ ਅਰਪਣ ਕੀਤੀ ਗਈ।

SHARE ARTICLE

63 Views

   ਖਾਲੜਾ 17 ਨਵੰਬਰ (ਗੁਰਪ੍ਰੀਤ ਸਿੰਘ) ਪਹਿਲੇ ਲਾਹੌਰ ਸਾਜਿਸ਼ ਕੇਸ ਦੇ ਸੱਤ ਸ਼ਹੀਦਾਂ ਸਮੇਤ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਅਤੇ ਥੱਬਰ ਅਕਾਲੀ ਲਹਿਰ ਦੇ ਸ਼ਹੀਦਾਂ ਦੀ ਸ਼ਤਾਬਦੀ ਨੂੰ ਸਮਰਪਿਤ ਪੁਸਤਕ ‘ ਆਜ਼ਾਦੀ ਲਹਿਰ, ਆਜ਼ਾਦੀ ਘੁਲਾਟੀਏ ਅਤੇ ਗੁਰਦੁਆਰਾ ਸੁਧਾਰ ਲਹਿਰ ਦੇ ਯੋਧੇ ‘ ਜਿਸ ਦੇ ਲੇਖਕ ਸ੍ਰ ਜਸਵਿੰਦਰ ਸਿੰਘ ‘ ਮਾਣੋਚਾਹਲ ‘ ਹਨ, ਭਾਈ ਮੋਹਨ ਸਿੰਘ ਵੈਦ ਯਾਦਗਾਰੀ ਲਾਇਬ੍ਰੇਰੀ ਤਰਨਤਾਰਨ ਵਿਖੇ ਲੋਕ _ ਅਰਪਣ ਕੀਤੀ ਗਈ। ਇਹ ਸਮਾਗਮ ਪੰਜਾਬੀ ਸਾਹਿਤ ਸਭਾ ਅਤੇ ਸਭਿਆਚਾਰਕ ਕੇਂਦਰ ਤਰਨਤਾਰਨ ( ਰਜਿ: ) ਦੇ ਉੱਦਮ ਨਾਲ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਜਿਲ੍ਹਾ ਤਰਨਤਾਰਨ ਅਤੇ ਅੰਮ੍ਰਿਤਸਰ ਤੋਂ ਫਰੀਡਮ ਫਾਈਟਰ ਸੰਸਥਾ ( 196 ) ਦੇ ਆਗੂ ਸਾਮਿਲ ਹੋਏ। ਇਸ ਸਮਾਗਮ ਦੇ ਸੰਯੋਜਕ ਸ੍ਰ ਜਸਵਿੰਦਰ ਸਿੰਘ ਢਿੱਲੋਂ, ਬਾਬਾ ਬਲਬੀਰ ਸਿੰਘ ਬੇਲੀ, ਸਰਪ੍ਰਸਤ ਬਲਬੀਰ ਭੈਲ, ਭਾਈ ਦੀਦਾਰ ਸਿੰਘ ਜੀ, ਸ੍ਰ ਤਾਰਾ ਸਿੰਘ ਲਾਇਬ੍ਰੇਰੀਅਨ, ਕਰਮ ਸਿੰਘ ਲਾਲਪੁਰਾ, ਡਾ: ਅਜਮੇਰ ਸਿੰਘ ਬਰਕੀ, ਸਤਵਿੰਦਰ ਸਿੰਘ ਢੋਟੀਆਂ, ਇੰਦਰ ਸਿੰਘ ਮਾਨ, ਚੰਚਲ ਸਿੰਘ ਚਾਹਲ, ਮਨਜੀਤ ਸਿੰਘ ਢਿੱਲੋਂ ਹਾਜ਼ਰ ਸਨ। ਅੰਮ੍ਰਿਤਸਰ ਤੋਂ ਪੰਜਾਬੀ ਸਭਿਆਚਾਰਕ ਸੱਥ ਦੇ ਪ੍ਰਧਾਨ ਜਸਬੀਰ ਝਬਾਲ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਦੇ ਪ੍ਰਧਾਨ ਸੇਲਿੰਦਰਜੀਤ ਰਾਜਨ, ਮੱਖਣ ਭੈਣੀ ਵਾਲਾ ਆਦਿ ਹਾਜ਼ਰ ਹੋਏ ਅਤੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਕਵੀਆਂ ਨੇ ਵੀ ਆਪਣੇ ਕਲਾਮ ਪੇਸ਼ ਕੀਤੇ। ਇਸ ਮੌਕੇ ਲੇਖਕ ਅਤੇ ਪੰਜਾਬੀ ਸਾਹਿਤ ਸਭਾ ਦੇ ਅਹੁੱਦੇਦਾਰਾਂ ਵੱਲੋਂ ਆਜ਼ਾਦੀ ਘੁਲਾਟੀਏ ਆਗੂਆਂ ਤੇ ਪ੍ਰੀਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਪੰਜਾਬੀ ਸਾਹਿਤ ਸਭਾ ਅਤੇ ਸਭਿਆਚਾਰਕ ਕੇਂਦਰ ਅਤੇ ਫਰੀਡਮ ਫਾਈਟਰਜ ਸੰਸਥਾ ਜਿਲ੍ਹਾ ਤਰਨਤਾਰਨ ਤੇ ਅੰਮ੍ਰਿਤਸਰ ਦੇ ਆਗੂਆਂ ਨੇ ਲੇਖਕ ਸ੍ਰ ਜਸਵਿੰਦਰ ਸਿੰਘ ‘ ਮਾਣੋਚਾਹਲ ‘ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਫਰੀਡਮ ਫਾਈਟਰ ਸੰਸਥਾ ਦੇ ਆਗੂਆਂ ਵਿਚ ਸਕੱਤਰ ਸਿੰਘ ਪਹੂਵਿੰਡ, ਜਸਬੀਰ ਸਿੰਘ ਬੱਲਿਆਂਵਾਲਾ, ਸੁਰਜੀਤ ਸਿੰਘ ਭੁੱਚਰ, ਰਘੁਬੀਰ ਸਿੰਘ ਭੁੱਚਰ, ਇਜ.ਜਤਿੰਦਰ ਸਿੰਘ ਭੈਲ, ਪਰਮਜੀਤ ਸਿੰਘ ਔਜਲਾ, ਸੁਖਜਿੰਦਰ ਸਿੰਘ ਬੱਲ ,ਬਲਜੀਤ ਸਿੰਘ ਕਸੇਲ, ਜਸਪਿੰਦਰ ਸਿੰਘ ਕਸੇਲ ਆਦਿ ਹਾਜ਼ਰ ਸਨ।

khireyapunjab
Author: khireyapunjab

jin88bet.one ak168app.baby ak168app.club ks168app.site ic88 ic88 ic88 ic88 lr88 lr88 lr88 lr88 op88 si88 88v SEXXXXX-VN

Leave a Reply

Your email address will not be published. Required fields are marked *

Latest News