Home » ਜੀਵਨ ਸ਼ੈਲੀ » ਕੁਰਸੀ ਦੀ ਭੁੱਖ ਤੇ ਜ਼ਮੀਰ ਦੀ ਮੌਤ- ਗੁਰਚਰਨ ਸਿੰਘ ਗੁਰਾਇਆਂ

ਕੁਰਸੀ ਦੀ ਭੁੱਖ ਤੇ ਜ਼ਮੀਰ ਦੀ ਮੌਤ- ਗੁਰਚਰਨ ਸਿੰਘ ਗੁਰਾਇਆਂ

SHARE ARTICLE

11 Views

 

ਭਗਵੰਤ ਮਾਨ ਦਾ ਕਮੇਡੀ ਵਾਲੇ ਦੌਰ ਦਾ ਇੱਕ ਵਿਅੰਗ ਸੀ ਕਿ ਰੱਬ ਮਨੁੱਖ ਨੂੰ ਧਰਤੀ ’ਤੇ ਭੇਜਣ ਵੇਲੇ ਉਸ ਅੰਦਰ ‘ਜ਼ਮੀਰ’ ਨਾਂ ਦਾ ਇੱਕ ਪੁਰਜ਼ਾ ਪਾਉਂਦਾ ਸੀ, ਪਰ ਅਜੋਕੇ ਸਿਆਸੀ ਆਗੂਆਂ ਦੇ ਕਿਰਦਾਰ ਵੇਖ ਕੇ ਲੱਗਦਾ ਹੈ ਕਿ ਹੁਣ ਉਹ ਇਹ ਜ਼ਮੀਰ ਨਾ ਦਾ ਪੁਰਜ਼ਾ ਪਾਉਣਾ ਹੀ ਭੁੱਲ ਗਿਆ ਹੈ! ਉਹ ਬਿਨਾਂ ਜ਼ਮੀਰ ਤੋ ਹੀ ਭੇਜੀ ਜਾ ਰਿਹਾ ।

ਉਸ ਦਾ ਇਹ ਦੂਜਿਆਂ ਉੱਤੇ ਕੀਤਾ ਵਿਅੰਗ ਅੱਜ ਭਗਵੰਤ ਮਾਨ ਸਮੇਤ ਸੱਤਾ ਦੀ ਕੁਰਸੀ ਦੌੜ ਵਿੱਚ ਲੱਗੇ ਹਰ ਆਗੂ ਦੇ ਸਾਹਮਣੇ ਇੱਕ ਸਵਾਲ ਬਣ ਕੇ ਖੜ੍ਹਾ ਹੈ: ਜਿਨ੍ਹਾਂ ਕਦਰਾਂ ਦੀ ਗੱਲ ਕਰਕੇ ਲੋਕਾਂ ਤੋਂ ਸਮਰਥਨ ਲਿਆ ਸੀ, ਕੀ ਆਪਣੇ ਅਮਲਾਂ ਵਿੱਚ ਵੀ ਉਨ੍ਹਾਂ ਨੂੰ ਨਿਭਾਇਆ ਹੈ? ਜ਼ਮੀਰ ਬਾਰੇ ਮੰਚਾਂ ਤੋਂ ਬੋਲਣਾ ਜਿੰਨਾ ਸੌਖਾ ਹੈ; ਸੱਤਾ, ਅਹੁਦੇ ਅਤੇ ਨਿੱਜੀ ਸਵਾਰਥ ਦੇ ਸਾਹਮਣੇ ਉਸ ਨੂੰ ਜਿਉਂਦਾ ਰੱਖਣਾ ਅਸਲ ਪਰਖ ਹੈ।

ਪੰਜਾਬ ਦੀ ਸਿਆਸਤ ਦਾ ਵੱਡਾ ਦੁਖਾਂਤ ਇਹ ਹੈ ਕਿ ਲੋਕ ਸੇਵਾ ਦੇ ਦਾਅਵਿਆਂ ਹੇਠ ਕੁਰਸੀ ਦੀ ਲਾਲਸਾ ਅਕਸਰ ਭਾਰੂ ਪੈ ਜਾਂਦੀ ਹੈ। ਕੁਝ ਵਿਰਲੇ ਆਗੂਆਂ ਨੂੰ ਛੱਡ ਕੇ ਬਹੁਤਿਆਂ ਦੇ ਵਿਹਾਰ ਵਿੱਚ ਸਿਧਾਂਤਾਂ ਨਾਲੋਂ ਅਹੁਦਾ ਅਤੇ ਪੰਜਾਬ ਦੇ ਹਿੱਤਾਂ ਨਾਲੋਂ ਆਪਣਾ ਸਿਆਸੀ ਭਵਿੱਖ ਵੱਡਾ ਦਿਸਦਾ ਹੈ। ਕੱਲ੍ਹ ਜਿਨ੍ਹਾਂ ਨੂੰ ਪੰਜਾਬ ,ਪੰਥ ਦੇ ਦੁਸ਼ਮਣ ਦੱਸਿਆ ਜਾਂਦਾ ਸੀ, ਅੱਜ ਉਨ੍ਹਾਂ ਦੀਆਂ ਸਿਫ਼ਤਾਂ ਲਈ ਸ਼ਬਦ ਲੱਭੇ ਜਾਂਦੇ ਹਨ। ਕੱਲ੍ਹ ਜਿਸ ਪਾਰਟੀ ਨੂੰ ਪੰਜਾਬ ਦੀ ਬਰਬਾਦੀ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਸੀ, ਅੱਜ ਉਸੇ ਦਾ ਝੰਡਾ ਚੁੱਕ ਕੇ ਆਪਣੀ ਨਵੀਂ ਸਿਆਸੀ ਪਾਰੀ ਸ਼ੁਰੂ ਕਰ ਲਈ ਜਾਂਦੀ ਹੈ।

ਵਿਚਾਰ ਬਦਲ ਸਕਦੇ ਹਨ ਅਤੇ ਗ਼ਲਤੀ ਮੰਨ ਕੇ ਰਾਹ ਵੀ ਸੁਧਾਰਿਆ ਜਾ ਸਕਦਾ ਹੈ। ਪਰ ਅਜਿਹੀ ਤਬਦੀਲੀ ਦੀ ਭਰੋਸੇਯੋਗਤਾ ਉਸ ਦੇ ਕਾਰਨੀ ਅਤੇ ਅਮਲਾਂ ਤੋਂ ਪਰਖੀ ਜਾਂਦੀ ਹੈ। ਜੇ ਹਰ ਪਲਟੀ ਦਾ ਰਾਹ ਅਹੁਦੇ, ਟਿਕਟ ਜਾਂ ਸੱਤਾ ਦੀ ਹਿੱਸੇਦਾਰੀ ਵੱਲ ਹੀ ਜਾਂਦਾ ਹੋਵੇ, ਤਾਂ ਲੋਕਾਂ ਦਾ ਸਵਾਲ ਕਰਨਾ ਸੁਭਾਵਿਕ ਹੈ: ਬਦਲੀ ਸੋਚ ਹੈ ਜਾਂ ਸਿਰਫ਼ ਸਵਾਰਥ ਦਾ ਪਤਾ?

ਸਿਆਣਿਆਂ ਦੀ ਕੌੜੀ ਕਹਾਵਤ ਹੈ ਕਿ ਸਵਾਰਥੀ ਮਨੁੱਖ ਮਤਲਬ ਵੇਲੇ ਗਧੇ ਨੂੰ ਵੀ ਪਿਉ ਬਣਾ ਲੈਂਦਾ ਹੈ ਅਤੇ ਮਤਲਬ ਨਿਕਲ ਜਾਣ ’ਤੇ ਪਿਉ ਨੂੰ ਵੀ ਗਧਾ ਆਖ ਦਿੰਦਾ ਹੈ। ਜਦੋਂ ਸਿਆਸਤ ਦਾ ਧੁਰਾ ਲੋਕਾਂ ਦੀ ਸੇਵਾ ਦੀ ਥਾਂ ਨਿੱਜੀ ਲਾਭ ਬਣ ਜਾਵੇ, ਤਾਂ ਇਹ ਕਹਾਵਤ ਉਸ ਦੇ ਕਿਰਦਾਰ ਦਾ ਦਰਪਣ ਬਣ ਜਾਂਦੀ ਹੈ। ਫਿਰ ਬਿਆਨ ਲੋਕਾਂ ਦੇ ਦੁੱਖ ਵੇਖ ਕੇ ਘੱਟ ਅਤੇ ਆਪਣੀ ਸਹੂਲਤ ਵੇਖ ਕੇ ਵੱਧ ਦਿੱਤੇ ਜਾਂਦੇ ਹਨ। ਵਾਅਦਿਆਂ ਦਾ ਭਾਰ ਲੋਕ ਢੋਂਦੇ ਰਹਿੰਦੇ ਹਨ ਅਤੇ ਸੌਦਿਆਂ ਦਾ ਲਾਭ ਆਗੂ ਲੈ ਜਾਂਦੇ ਹਨ।

ਇਸ ਨਿਘਾਰ ਦੀ ਜ਼ਿੰਮੇਵਾਰੀ ਆਗੂਆਂ ਤੱਕ ਹੀ ਸੀਮਤ ਨਹੀਂ ਰਹਿੰਦੀ। ਉਹ ਸਮਰਥਕ ਵੀ ਇਸ ਨੂੰ ਤਾਕਤ ਦਿੰਦੇ ਹਨ, ਜੋ ਆਪਣੇ ਆਗੂ ਦੀ ਹਰ ਪਲਟੀ ਲਈ ਨਵੀਂ ਦਲੀਲ ਘੜ ਲੈਂਦੇ ਹਨ। ਵਿਰੋਧੀ ਦਾ ਉਹੀ ਕੰਮ ਗ਼ਲਤ ਅਤੇ ਆਪਣੇ ਆਗੂ ਦਾ ਉਹੀ ਕੰਮ ਸਹੀ ਕਿਵੇਂ ਹੋ ਸਕਦਾ ਹੈ? ਜੇ ਸੱਚ ਤੇ ਝੂਠ ਦਾ ਫ਼ੈਸਲਾ ਕੰਮ ਦੀ ਥਾਂ ਪਾਰਟੀ ਦਾ ਰੰਗ ਵੇਖ ਕੇ ਹੋਣ ਲੱਗ ਪਵੇ, ਤਾਂ ਮਨੁੱਖ ਆਪਣੀ ਸੋਚ ਅਤੇ ਜ਼ਮੀਰ ਦੋਵੇਂ ਆਗੂ ਦੇ ਹਵਾਲੇ ਕਰ ਬੈਠਦਾ ਹੈ।

ਜਿਸ ਦਿਨ ਸਮਰਥਕ ਖ਼ੁਦ ਸਵਾਰਥੀ ਹੋ ਜਾਂਦਾ ਉਹ ਫਿਰ ਉਸ ਨੂੰ ਆਗੂ ਜਵਾਬ ਦੇਣ ਦੀ ਲੋੜ ਘੱਟ ਮਹਿਸੂਸ ਕਰਨ ਲੱਗ ਪੈਂਦਾ ਹੈ। ਫਿਰ ਜੈ-ਜੈਕਾਰ ਜਵਾਬਦੇਹੀ ਨੂੰ ਢੱਕ ਲੈਂਦੀ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਨਾਅਰਿਆਂ ਦੇ ਰੌਲੇ ਵਿੱਚ ਦੱਬ ਜਾਂਦੀਆਂ ਹਨ। ਆਪਣੇ ਆਗੂ ਦੀ ਗ਼ਲਤੀ ਉੱਤੇ ਚੁੱਪ ਰਹਿਣ ਵਾਲਾ ਸਮਰਥਕ ਉਸ ਨੂੰ ਸੁਧਰਨ ਦਾ ਮੌਕਾ ਵੀ ਗੁਆ ਦਿੰਦਾ ਹੈ।

ਪੰਜਾਬ ਨੂੰ ਅਜਿਹੇ ਆਗੂਆਂ ਦੀ ਲੋੜ ਹੈ, ਜੋ ਕਹਿਣੀ ਤੇ ਕਰਨੀ ਦੇ ਪੂਰੇ ਹੋਣ ਦੀ ਜ਼ਿੰਮੇਵਾਰੀ ਲੈਣ, ਗ਼ਲਤੀ ਮੰਨਣ ਅਤੇ ਲੋਕਾਂ ਨਾਲ ਕੀਤੇ ਵਾਅਦਿਆਂ ਦਾ ਹਿਸਾਬ ਦੇਣ। ਪੰਜਾਬ ਨੂੰ ਅਜਿਹੇ ਸੁਚੇਤ ਲੋਕਾਂ ਦੀ ਵੀ ਲੋੜ ਹੈ, ਜੋ ਆਪਣੀ ਪਸੰਦ ਦੇ ਆਗੂ ਨੂੰ ਸਵਾਲਾਂ ਤੋਂ ਛੋਟ ਨਾ ਦੇਣ। ਜਿਹੜੀ ਕਸੌਟੀ ਅਸੀਂ ਵਿਰੋਧੀ ਲਈ ਰੱਖਦੇ ਹਾਂ, ਉਹੀ ਆਪਣੇ ਆਗੂ ਲਈ ਵੀ ਰੱਖਣੀ ਪਵੇਗੀ।

ਕੁਰਸੀ ਦੀ ਖ਼ਾਤਰ ਆਪਣੇ ਬੋਲਾਂ ਤੋਂ ਮੁੱਕਰ ਜਾਣਾ, ਲੋਕਾਂ ਦਾ ਭਰੋਸਾ ਤੋੜ ਦੇਣਾ ਅਤੇ ਹਰ ਸਮਝੌਤੇ ਨੂੰ ਮਜਬੂਰੀ ਦਾ ਨਾਮ ਦੇਣਾ ਜ਼ਮੀਰ ਨੂੰ ਹੌਲੀ-ਹੌਲੀ ਮਾਰਨ ਦਾ ਰਾਹ ਹੈ। ਇਸ ਰਾਹ ਉੱਤੇ ਤੁਰਦਿਆਂ ਮਨੁੱਖ ਅਹੁਦਾ ਤਾਂ ਹਾਸਲ ਕਰ ਸਕਦਾ ਹੈ, ਪਰ ਆਪਣੀਆਂ ਹੀ ਨਜ਼ਰਾਂ ਵਿੱਚ ਖੜ੍ਹੇ ਰਹਿਣ ਦੀ ਤਾਕਤ ਗੁਆ ਬੈਠਦਾ ਹੈ।

ਕੁਰਸੀ ਮਿਲ ਜਾਣਾ ਸਿਆਸੀ ਜਿੱਤ ਹੋ ਸਕਦੀ ਹੈ, ਪਰ ਉਸ ਲਈ ਜ਼ਮੀਰ ਗੁਆ ਦੇਣਾ ਮਨੁੱਖ ਦੀ ਸਭ ਤੋਂ ਵੱਡੀ ਹਾਰ ਹੈ । ਇਹ ਵੀ ਸਚਾਈ ਕਿ ਬਹੁਤੀ ਭੀੜ ਨਾਲੋ ਘੱਟ ਚੰਗੇ ਪਰ ਹੋਣ ਚੰਗੇ ਤੇ ਚੰਗਿਆਂ ਨੂੰ ਹਾਰ ਮੰਨਣ ਦੀ ਬਜਾਏ ਮਨੁੱਖਤਾ ਵਿਰੋਧੀ ਨਿੱਜ ਸਵਾਰਥੀ ਆਗੂਆਂ ਦੇ ਬਣਾਏ ਹੋਏ ਮਾੜੇ ਰਾਜ ਪ੍ਰਬੰਧ ਦੇ ਖਿਲਾਫ ਸੰਘਰਸ਼ ਜਾਰੀ ਰੱਖਣ ਦੀ ਲੱੜ ਹੈ ।
ਗੁਰਚਰਨ ਸਿੰਘ ਗੁਰਾਇਆ

khireyapunjab
Author: khireyapunjab

jin88bet.one ak168app.baby ak168app.club ks168app.site ic88 ic88 ic88 ic88 lr88 lr88 lr88 lr88 op88 si88 88v SEXXXXX-VN

Leave a Reply

Your email address will not be published. Required fields are marked *

Latest News