Home » ਨਵੀਂ ਦਿੱਲੀ » ਨਵੰਬਰ ’84 ਦੇ ਜ਼ਖ਼ਮ ਅੱਜ ਵੀ ਅੱਲੇ—ਸਿੱਖ ਕੌਮ ਨਾ ਭੁੱਲੀ ਹੈ, ਨਾ ਭੁੱਲੇਗੀ: ਪਰਮਜੀਤ ਸਿੰਘ ਵੀਰਜੀ

ਨਵੰਬਰ ’84 ਦੇ ਜ਼ਖ਼ਮ ਅੱਜ ਵੀ ਅੱਲੇ—ਸਿੱਖ ਕੌਮ ਨਾ ਭੁੱਲੀ ਹੈ, ਨਾ ਭੁੱਲੇਗੀ: ਪਰਮਜੀਤ ਸਿੰਘ ਵੀਰਜੀ

SHARE ARTICLE

20 Views

 

ਨਵੀਂ ਦਿੱਲੀ 31 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ): ਨਵੰਬਰ 1984 ਵਿੱਚ ਦਿੱਲੀ ਸਮੇਤ ਪੂਰੇ ਦੇਸ਼ ਅੰਦਰ ਸਰਕਾਰੀ ਸ਼ਹਿ ‘ਤੇ ਖੇਡੇ ਗਏ ਸਿੱਖ ਨਸਲਕੁਸ਼ੀ ਦੇ ਖ਼ੂਨੀ ਖੇਡ ਨੇ ਸਮੁੱਚੀ ਸਿੱਖ ਕੌਮ ਦੇ ਹਿਰਦਿਆਂ ‘ਤੇ ਅਜਿਹੇ ਅਸਹਿ ਤੇ ਅਕਹਿ ਜ਼ਖ਼ਮ ਦਿੱਤੇ ਹਨ, ਜੋ ਜੁਗਾਂ-ਜੁਗਾਂ ਤੱਕ ਨਹੀਂ ਭਰ ਸਕਦੇ। ਉਸ ਦੌਰਾਨ ਹਜ਼ਾਰਾਂ ਬੇਗੁਨਾਹ ਸਿੱਖਾਂ, ਬਜ਼ੁਰਗਾਂ, ਧੀਆਂ-ਭੈਣਾਂ ਅਤੇ ਨਿਰਦੋਸ਼ ਮਾਸੂਮ ਬੱਚਿਆਂ ਨੂੰ ਧਿਰਕਾਰਯੋਗ ਬੇਰਹਮੀ ਨਾਲ ਸ਼ਹੀਦ ਕੀਤਾ ਗਿਆ ਅਤੇ ਅਰਬਾਂ-ਖਰਬਾਂ ਦੀ ਜਾਇਦਾਦ ਨੂੰ ਲੁੱਟ ਕੇ ਸੁਆਹ ਕਰ ਦਿੱਤਾ ਗਿਆ। ਇਹ ਮਹਿਜ਼ ਕਤਲੇਆਮ ਨਹੀਂ, ਸਗੋਂ ਸਿੱਖਾਂ ਦੀ ਨਸਲਕੁਸ਼ੀ ਸੀ, ਜਿਸ ਦਾ ਹਿਸਾਬ ਕੌਮ ਇੱਕ-ਇੱਕ ਪਲ ਯਾਦ ਰੱਖ ਕੇ ਲਵੇਗੀ। ਗੁਰੂਬਾਣੀ ਰਿਸਰਚ ਫਾਊਂਡੇਸ਼ਨ ਦੇ ਮੁੱਖੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਮੁੱਖ ਬੁਲਾਰੇ ਪਰਮਜੀਤ ਸਿੰਘ ਵੀਰਜੀ ਨੇ ਹਾਕਮਾਂ ਨੂੰ ਤਾੜਨਾ ਕਰਦਿਆਂ ਆਖਿਆ ਕਿ ਸਿੱਖ ਕੌਮ ਆਪਣੇ ਸ਼ਹੀਦਾਂ ਦੇ ਵਹਾਏ ਖ਼ੂਨ ਦੇ ਇੱਕ-ਇੱਕ ਕਤਰੇ ਦਾ ਹਿਸਾਬ ਮੰਗਣਾ ਜਾਣਦੀ ਹੈ। ਉਨ੍ਹਾਂ ਕਿਹਾ ਕਿ ਜੋ ਸਿਆਸੀ ਆਗੂ ਸਿੱਖਾਂ ਨੂੰ ਇਹ ਨਸਲਕੁਸ਼ੀ ਭੁਲਾਉਣ ਦੀਆਂ ਨਸੀਹਤਾਂ ਦਿੰਦੇ ਹਨ, ਉਹ ਧਿਆਨ ਦੇਣ ਕਿ ਸਿੱਖ ਆਪਣੇ ਇਤਿਹਾਸ ਦੇ ਸ਼ਹੀਦਾਂ ਦਾ ਦਰਦ ਕਦੇ ਨਹੀਂ ਵਿਸਾਰਨਗੇ। ਬੇਗੁਨਾਹਾਂ ਦੇ ਖ਼ੂਨ ਦਾ ਹਿਸਾਬ ਮੰਗਣਾ ਸਾਡਾ ਕੌਮੀ ਤੇ ਇਖ਼ਲਾਕੀ ਹੱਕ ਹੈ, ਜਿਸ ਤੋਂ ਸਾਨੂੰ ਕੋਈ ਵੀ ਤਾਕਤ ਪਿੱਛੇ ਨਹੀਂ ਹਟਾ ਸਕਦੀ। ਸਰਕਾਰਾਂ ਅਤੇ ਵਿਰੋਧੀਆਂ ‘ਤੇ ਤਿੱਖਾ ਹਮਲਾ ਬੋਲਦਿਆਂ ਪਰਮਜੀਤ ਸਿੰਘ ਵੀਰਜੀ ਨੇ ਚੇਤਾਵਨੀ ਦਿੱਤੀ ਕਿ ਇਨਸਾਫ਼ ਦੀ ਆਵਾਜ਼ ਨੂੰ ਦਬਾਉਣ ਜਾਂ ਸਿੱਖਾਂ ਦੇ ਜ਼ਖ਼ਮਾਂ ‘ਤੇ ਨਮਕ ਛਿੜਕਣ ਦੀਆਂ ਸਾਜ਼ਿਸ਼ਾਂ ਨੂੰ ਮੂੰਹ-ਤੋੜ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਾਕਮ ਧਿਰਾਂ ਇਤਿਹਾਸ ਨੂੰ ਮਿਟਾਉਣ ਦੇ ਭੁਲੇਖੇ ਕੱਢ ਦੇਣ, ਕਿਉਂਕਿ ਸਿੱਖ ਸੰਗਤ ਆਪਣੇ ਹੱਕਾਂ ਅਤੇ ਸ਼ਹੀਦਾਂ ਦੀ ਸ਼ਹਾਦਤ ਦੀ ਰਾਖੀ ਲਈ ਅੰਤਿਮ ਸਾਹ ਤੱਕ ਡਟ ਕੇ ਪਹਿਰਾ ਦੇਵੇਗੀ। ਅੰਤ ਵਿੱਚ ਪਰਮਜੀਤ ਸਿੰਘ ਵੀਰਜੀ ਨੇ ਪੁਰਜ਼ੋਰ ਮੰਗ ਕੀਤੀ ਕਿ ਸਰਕਾਰ ਨਵੰਬਰ 1984 ਦੇ ਖ਼ੂਨੀ ਕਾਤਲਾਂ ਅਤੇ ਗੁਨਾਹਗਾਰਾਂ ਨੂੰ ਬਿਨਾਂ ਕਿਸੇ ਦੇਰੀ ਦੇ ਤੁਰੰਤ ਜੇਲ੍ਹਾਂ ਅੰਦਰ ਡੱਕੇ ਅਤੇ ਫ਼ਾਸੀ ਦੀਆਂ ਸਜ਼ਾਵਾਂ ਦੇਵੇ, ਤਾਂ ਜੋ ਇਨਸਾਫ਼ ਲਈ ਤੜਫ਼ ਰਹੇ ਪੀੜਤਾਂ ਅਤੇ ਸਮੁੱਚੀ ਸਿੱਖ ਕੌਮ ਦੇ ਹਿਰਦਿਆਂ ਨੂੰ ਢਾਂਡਸ ਬੱਝ ਸਕੇ।

khireyapunjab
Author: khireyapunjab

jin88bet.one ak168app.baby ak168app.club ks168app.site ic88 ic88 ic88 ic88 lr88 lr88 lr88 lr88 op88 si88 88v SEXXXXX-VN

Leave a Reply

Your email address will not be published. Required fields are marked *

Latest News