Home » ਨਵੀਂ ਦਿੱਲੀ » ਭਾਈ ਪਰਗਟ ਸਿੰਘ ਬੱਬਰ ਦੇ ਪਿਤਾ ਸ.ਬਲਵਿੰਦਰ ਸਿੰਘ ਦੀ ਹੋਈ ਅਚਨਚੇਤ ਮੌਤ ਤੇ ਬੱਬਰ ਖਾਲਸਾ ਜਰਮਨੀ ਦੇ ਸਿੰਘਾਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ

ਭਾਈ ਪਰਗਟ ਸਿੰਘ ਬੱਬਰ ਦੇ ਪਿਤਾ ਸ.ਬਲਵਿੰਦਰ ਸਿੰਘ ਦੀ ਹੋਈ ਅਚਨਚੇਤ ਮੌਤ ਤੇ ਬੱਬਰ ਖਾਲਸਾ ਜਰਮਨੀ ਦੇ ਸਿੰਘਾਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ

SHARE ARTICLE

22 Views

 

ਨਵੀਂ ਦਿੱਲੀ, 1 ਨਵੰਬਰ (ਮਨਪ੍ਰੀਤ ਸਿੰਘ ਖਾਲਸਾ): ਜਰਮਨੀ ਵਿੱਚ ਜਲਾਵਤਨੀ ਦੀ ਜ਼ਿੰਦਗੀ ਬਸਰ ਕਰ ਰਹੇ ਭਾਈ ਪਰਗਟ ਸਿੰਘ ਬੱਬਰ ਦੇ ਪਿਤਾ ਸ. ਬਲਵਿੰਦਰ ਸਿੰਘ 28 ਅਕਤੂਬਰ 2026, ਦਿਨ ਬੁੱਧਵਾਰ ਨੂੰ ਅਚਨਚੇਤ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸ. ਬਲਵਿੰਦਰ ਸਿੰਘ ਨੂੰ ਆਪਣੇ ਪੁੱਤਰ ਨਾਲ ਮੁੜ ਮਿਲਣ ਦੀ ਤਾਂਘ ਆਖਰੀ ਸਮੇਂ ਤੱਕ ਸਤਾਉਂਦੀ ਰਹੀ। ਦੱਸਿਆ ਗਿਆ ਹੈ ਕਿ ਯਾਦਾਸ਼ਤ ਚਲੇ ਜਾਣ ਦੇ ਬਾਵਜੂਦ ਵੀ ਉਹ ਵਾਰ-ਵਾਰ ਆਪਣੇ ਪੁੱਤਰ ਨੂੰ ਮਿਲਣ ਦੀ ਇੱਛਾ ਜ਼ਾਹਰ ਕਰਦੇ ਸਨ। ਜਦੋਂ ਉਨ੍ਹਾਂ ਦੀ ਧੀ ਵੱਲੋਂ ਦੱਸਿਆ ਗਿਆ ਕਿ ਪਰਗਟ ਸਿੰਘ ਇਸ ਵੇਲੇ ਨਹੀਂ ਆ ਸਕਦਾ ਤਾਂ ਉਸੇ ਸਮੇਂ ਉਨ੍ਹਾਂ ਨੇ ਆਖਰੀ ਸਾਹ ਲਿਆ। ਪਰਿਵਾਰਕ ਸੂਤਰਾਂ ਅਨੁਸਾਰ ਭਾਈ ਪਰਗਟ ਸਿੰਘ ’ਤੇ ਹੋਏ ਪੁਲਿਸ ਤਸ਼ੱਦਦ ਅਤੇ ਉਸ ਕਾਰਨ ਉਨ੍ਹਾਂ ਦੀ ਸਰੀਰਕ ਹਾਲਤ ’ਤੇ ਪਏ ਮਾੜੇ ਪ੍ਰਭਾਵ ਨੇ ਸ. ਬਲਵਿੰਦਰ ਸਿੰਘ ਦੇ ਮਨ ’ਤੇ ਡੂੰਘਾ ਅਸਰ ਪਾਇਆ ਸੀ। ਪੁੱਤਰ ਦੇ ਜਲਾਵਤਨੀ ਵਿੱਚ ਰਹਿਣ ਦੌਰਾਨ ਪਰਿਵਾਰ ਨੂੰ ਪੁਲਿਸੀ ਤਸ਼ੱਦਦ ਅਤੇ ਦਬਾਅ ਦਾ ਸਾਹਮਣਾ ਵੀ ਕਰਨਾ ਪਿਆ। ਪੁੱਤਰ ਦੇ ਵਿਦੇਸ਼ ਵਿੱਚ ਹੋਣ ਕਾਰਨ ਪਿਤਾ ਆਪਣੇ ਜੀਵਨ ਦੇ ਆਖਰੀ ਪਲਾਂ ਵਿੱਚ ਉਸ ਨੂੰ ਮਿਲ ਨਹੀਂ ਸਕੇ ਅਤੇ ਨਾ ਹੀ ਪੁੱਤਰ ਆਪਣੇ ਪਿਤਾ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋ ਸਕੇ। ਇਹ ਵਿਛੋੜਾ ਉਸ ਪਰਿਵਾਰ ਲਈ ਅਜਿਹਾ ਦਰਦ ਬਣ ਗਿਆ ਹੈ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਲ ਹੈ। ਬੱਬਰ ਖਾਲਸਾ ਜਰਮਨੀ ਦੇ ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਸਤਨਾਮ ਸਿੰਘ ਬੱਬਰ, ਭਾਈ ਅਵਤਾਰ ਸਿੰਘ ਬੱਬਰ, ਭਾਈ ਰਾਜਿੰਦਰ ਸਿੰਘ ਬੱਬਰ, ਭਾਈ ਹਰਜੋਤ ਸਿੰਘ ਬੱਬਰ, ਭਾਈ ਦਲਜੀਤ ਸਿੰਘ ਕਸ਼ਮੀਰ ਬੱਬਰ ਅਤੇ ਭਾਈ ਬਲਜਿੰਦਰ ਸਿੰਘ ਬੱਬਰ ਨੇ ਸ. ਬਲਵਿੰਦਰ ਸਿੰਘ ਦੇ ਅਕਾਲ ਚਲਾਣੇ ’ਤੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਛੋੜੇ ਦਾ ਇਹ ਦੁੱਖ ਪਰਿਵਾਰ ਲਈ ਬੇਹੱਦ ਗਹਿਰਾ ਹੈ ਅਤੇ ਸਮੁੱਚੀ ਸੰਗਤ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਖੜ੍ਹੀ ਹੈ। ਸ. ਬਲਵਿੰਦਰ ਸਿੰਘ ਦੀ ਅੰਤਿਮ ਅਰਦਾਸ 7 ਨਵੰਬਰ 2026, ਦਿਨ ਸ਼ਨੀਵਾਰ, ਦੁਪਹਿਰ 12 ਵਜੇ, ਗੁਰਦੁਆਰਾ ਭਾਈ ਤ੍ਰਿਪਤਾ ਜੀ, ਜੋਤੀ ਨਗਰ, ਕਰਨਾਲ-ਕੈਥਲ ਰੋਡ ਵਿਖੇ ਹੋਵੇਗੀ। ਬੱਬਰ ਖਾਲਸਾ ਜਰਮਨੀ ਦੇ ਸਿੰਘਾਂ ਨੇ ਇਲਾਕੇ ਦੀਆਂ ਸੰਗਤਾਂ ਨੂੰ ਅੰਤਿਮ ਅਰਦਾਸ ਵਿੱਚ ਸ਼ਾਮਲ ਹੋ ਕੇ ਵਿਛੜੀ ਰੂਹ ਨੂੰ ਸ਼ਰਧਾ ਅਰਪਿਤ ਕਰਨ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਅਰਦਾਸ ਕੀਤੀ ਕਿ ਵਾਹਿਗੁਰੂ ਸ. ਬਲਵਿੰਦਰ ਸਿੰਘ ਦੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ।

khireyapunjab
Author: khireyapunjab

jin88bet.one ak168app.baby ak168app.club ks168app.site ic88 ic88 ic88 ic88 lr88 lr88 lr88 lr88 op88 si88 88v SEXXXXX-VN

Leave a Reply

Your email address will not be published. Required fields are marked *

Latest News