Home » ਸੰਸਾਰ » ਜਰਮਨੀ » ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲ਼ੇ ਵਾਲਿਆਂ ਦੇ ੧੪੪ ਜਨਮ ਦਿਵਸ ਦੀਆਂ ਸੰਗਤਾਂ ਨੂੰ ਕੋਟਾਨ ਕੋਟ ਵਧਾਈਆਂ !

ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲ਼ੇ ਵਾਲਿਆਂ ਦੇ ੧੪੪ ਜਨਮ ਦਿਵਸ ਦੀਆਂ ਸੰਗਤਾਂ ਨੂੰ ਕੋਟਾਨ ਕੋਟ ਵਧਾਈਆਂ !

SHARE ARTICLE

7 Views

ਮਹਾਨ ਤਪੱਸਵੀ, ਵਿੱਦਿਆ ਦਾਨੀ, ਗਰੀਬਾਂ ਦੇ ਮਸੀਹਾ ,ਸ਼ਸਤਰ ਤੇ ਸ਼ਾਸਤਰ ਦਾ ਗਿਆਨ ਬੋਧ ਰੱਖਣ ਵਾਲੇ ਸਮਾਜ ਸੁਧਾਰਕ, ਗੁਰਮੱਤ ਪ੍ਰਚਾਰ ਹਿਤ ਸਾਰਾ ਜੀਵਨ ਪੰਥ ਲੇਖੇ ਲਾਉਣੇ ਵਾਲੇ ਬਾਬਾ ਪ੍ਰੇਮ ਸਿੰਘ ਜੀ ਮੁਰਾਲ਼ੇ ਵਾਲਿਆਂ ਦਾ ਅੱਜ ਜਨਮ ਦਿਹਾੜਾ ਹੈ ! ਉਹ ਯੁੱਗ ਪੁਰਸ਼ ਜੋ ਪੂਰਨ ਤੌਰ ਤੇ ਸਿੱਖੀ ਨੂੰ ਸਮਰਪਿਤ ਸਨ ਜਿੰਨਾਂ ਸਾਰੀ ਉਮਰ ਧਰਮ ਸਿੱਖਿਆ ਤੇ ਲੋਕ ਸੇਵਾ ਨੂੰ ਸਮਰਪਿਤ ਕਰ ਦਿੱਤੀ ਉਹਨਾਂ ਤੋਂ ਬੜਾ ਕੁਹ ਸਿੱਖਿਆ ਜਾ ਸਕਦਾ ਹੈ !
ਉਹਨਾਂ ਦੇ ਪੈਰੋਕਾਰ ਤੇ ਸੇਵਕ ਅਖਵਾਉਣਾ ਮਾਣ ਮੱਤੀ ਗਲ ਹੈ ਪਰ ਮਹਾਂਪੁਰਸ਼ਾਂ ਦੀਆਂ ਅਸੀਸਾਂ ਲੈਣ ਲਈ ਉਹਨਾਂ ਦੇ ਪਦ ਚਿੰਨਾਂ ਤੇ ਚਲਣਾ ਅਥਾਹ ਜਰੂਰੀ ਹੈ !

ਸਮੇਂ ਦੀ ਚਕਾਚੌਂਧ ਵਿੱਚ ਗੁਆਚ ਕਿ ਅੰਹੀ ਮਹਾਂਪੁਰਖਾਂ ਦੇ ਬਚਨਾਂ, ਅਦੇਸਾਂ ਤੇ ਅਸੀਸਾਂ ਨਾਲੋਂ ਟੁੱਟ ਕੇ ਗੋਲਕਾਂ ਨੂੰ ਜੱਫੇ ਮਾਰ ਬਈਠੇ ਹਾਂ ਜੋ ਸਾਡੇ ਕਲਪਣ ਦਾ ਕਾਰਣ ਹੈ ! ਆਓ ਸਮਾਂ ਯਾਦ ਕਰੀਏ ਜਦੋਂ ਪਾਕਿਸਤਾਨ ਤੋਂ ਉੱਜੜ ਕਿ ਆਇਆਂ ਦਾ ਕੋਈ ਵਾਲੀ ਵਾਰਸ ਨਹੀਂ ਸੀ ਤੇ ਮਹਾਂਪੁਰਸ਼ਾਂ ਗੁਰੂ ਚਰਨਾਂ ਨਾਲ ਜੋੜ ਕੇ ਨਿਆਸਰਿਆਂ ਨੂੰ ਆਸਰਾ ਦਿੱਤਾ ਤੇ ਸੱਭ ਪਦਾਰਥਾਂ ਨਾਲ ਨਿਵਾਜਿਆ ! ਅੱਜ ਆਪਾਂ ਐਸੇ ਪਰਉਪਕਾਰੀ ਸੰਤ ਮਹਾਂਪੁਰਖਾਂ ਕਰਕੇ ਬਾਦਸ਼ਾਹ ਬਣੇ ਬੈਠੇ ਹਾਂ ! ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰਿ ਕਰੇ !

ਪਰ ਯਕੀਨ ਕਰਿਓ ਸੱਭ ਕੁਹ ਹੁੰਦਿਆਂ ਹੋਇਆਂ ਵੀ ਸਾਡੀ ਹਾਲਤ ਕੰਗਾਲਾਂ ਵਾਲੀ ਹੈ ! ਨਹੀਂ ਤੇ ਨਿਗੂਣੀਆਂ ਚੌਧਰਾਂ, ਲੰਬੜਦਾਰੀਆਂ ਤੇ ਪ੍ਰਧਾਨਗੀਆਂ ਲਈ ਤਰਲੋ ਮੱਛੀ ਨਾਂ ਹੋਈਏ ! ਇਹ ਗੁਰ ਵੱਲ ਪਿੱਠ ਕਰਨ ਦਾ ਖ਼ਮਿਆਜ਼ਾ ਹੈ ਕਰੋਪੀ ਹੈ ! ਬੜੇ ਪਰਿਵਾਰ ਉਹ ਵੀ ਨੇ ਜੋ ਹੱਥੀਂ ਕਿਰਤ ਕਰ ਬਾਬਾ ਜੀ ਦੇ ਬਚਨਾਂ ਤੇ ਪਹਿਰਾ ਦੇ ਖੁਸ਼ੀਆਂ ਦੇ ਪਾਤਰ ਬਣੇ ਬੈਈਠੇ ਨੇ ! ਧੰਨਤਾ ਦੇ ਯੋਗ ਹਨ ! ਆਪਣੇ ਆਪ ਨੂੰ ਨਜ਼ਾਇਜ ਸਿਆਣੇ ਬਣਾਈ ਬੈਠੇ ਪਤਵੰਤਿਆਂ ਨੂੰ ਵੀ ਸਹਿਜ ਵਿੱਚ ਆ ਕੇ ਨੇਕ ਲੋਕਾਂ ਤੋਂ ਕੁਹ ਸਿੱਖਣਾ ਚਹੀਦਾ ਹੈ ! ਫੇਰ ਹੀ ਪਾਰ ਉਤਾਰਾ ਹੋਣਾ ਹੈ !

ਸੋ ਆਓ ਸਾਰੇ ਗੁਰੂ ਚਰਨਾਂ ਨਾਲ ਜੁੜ ਕੇ ਗੁਰਮਤਿ ਦੇ ਧਾਰਨੀ ਬਣ ਕੇ ਸੰਤ ਜਨਾ ਦਾ ਜਨਮ ਪੁਰਬ ਮਨਾਈਏ ! ਏਹੋ ਹੀ ਅਸਲ ਬਾਬਾ ਜੀ ਹੋਣਾ ਦਾ ਅਸਲ ਹੈਪੀ ਬਰਥ ਡੇ ਹੋਵੇਗਾ ! ਇਸ ਸ਼ੁਭ ਅਵਸਰ ਤੇ ਭਾਈ ਘਨਈਆ ਜੀ ਸਿੱਖ ਸੇਵਾ ਸੁਸਾਇਟੀ ਫਰੈਂਕਫੋਰਟ ਜਰਮਨ ਦੇ ਮੁੱਖ ਸੇਵਾਦਾਰ ਭਾਈ ਸੁਖਜਿੰਦਰ ਸਿੰਘ ਜਿੰਦਰ , ਭਾਈ ਰਣਜੀਤ ਸਿੰਘ ਸੁਮਨ , ਭਾਈ ਰੁਲਦਾ ਸਿੰਘ , ਭਾਈ ਹਰਪ੍ਰੀਤ ਸਿੰਘ ਸ਼ੰਮੀ , ਭਾਈ ਕਰਨੈਲ ਸਿੰਘ , ਭਾਈ ਇੰਦਰਜੀਤ ਸਿੰਘ , ਭਾਈ ਮਨਪ੍ਰੀਤ ਸਿੰਘ ਰਿੱਕੀ , ਨਰਿੰਦਰਜੀਤ ਸਿੰਘ , ਲਖਵਿੰਦਰ ਸਿੰਘ ਆਲਮਪੁਰ , ਬਾਵਾ ਸਿੰਘ ਘੋਤੜਾ ਤੇ ਸਮੂਹ ਸੇਵਾਦਾਰਾਂ ਵਲੋਂ ਸਮੁੱਚੀਆਂ ਨਾਨਕ ਨਾਮ ਲੇਵਾ ਸੰਗਤਾਂ ਨੂੰ ਕੋਟਾਨਿ ਕੋਟਿ ਵਧਾਈਆਂ ਜੀ !
ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾਂ ਜੀ !
ਦਾਸਨ ਦਾਸ
ਬਿੱਟੂ ਅਰਪਿੰਦਰ ਸਿੰਘ
ਫਰੈਂਕਫੋਰਟ ਜਰਮਨ

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News