Home » ਨਵੀਂ ਦਿੱਲੀ » ਸੰਤ ਬਾਬਾ ਅਤਰ ਸਿੰਘ ਦੇ ਜਨਮ ਅਸਥਾਨ ’ਤੇ ‘ਕੌਰਨਾਮਾ-3’ ਸ਼ਹੀਦ ਬੀਬੀਆਂ ਦੇ ਵਾਰਸਾਂ ਨੂੰ ਕੀਤੀਆਂ ਭੇਂਟ

ਸੰਤ ਬਾਬਾ ਅਤਰ ਸਿੰਘ ਦੇ ਜਨਮ ਅਸਥਾਨ ’ਤੇ ‘ਕੌਰਨਾਮਾ-3’ ਸ਼ਹੀਦ ਬੀਬੀਆਂ ਦੇ ਵਾਰਸਾਂ ਨੂੰ ਕੀਤੀਆਂ ਭੇਂਟ

SHARE ARTICLE

9 Views

👉 ਜੂਨ ’84 ਸ੍ਰੀ ਦਰਬਾਰ ਸਾਹਿਬ ’ਚ ਚੀਮਾ ਮੰਡੀ ਦੀਆਂ ਪੰਜ ਬੀਬੀਆਂ ਹੋਈਆਂ ਸਨ ਸ਼ਹੀਦ

ਨਵੀਂ ਦਿੱਲੀ, 13 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਤੀਜਾ ਘੱਲੂਘਾਰਾ ਜੂਨ 1984 ’ਚ ਸ੍ਰੀ ਦਰਬਾਰ ਸਾਹਿਬ ’ਤੇ ਇੰਡੀਆਂ ਸਟੇਟ ਦੇ ਹਮਲੇ ਵੇਲੇ ਇਤਿਹਾਸਕ ਧਰਤੀ ਚੀਮਾ ਮੰਡੀ ਦੀਆਂ ਸ਼ਹੀਦ ਹੋਈਆਂ ਪੰਜ ਬੀਬੀਆਂ ਦੇ ਪਰਿਵਾਰਾਂ ਨੂੰ ਕਿਤਾਬ ‘ਕੌਰਨਾਮਾ-3’ ਦੀਆਂ ਕਾਪੀਆਂ ਗੁਰਦੁਆਰਾ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਦੇ ਜਨਮ ਅਸਥਾਨ ਚੀਮਾ ਮੰਡੀ ਵਿਖੇ ਸ਼ਹੀਦ ਬੀਬੀਆਂ ਦੇ ਵਾਰਸਾਂ ਨੂੰ ਜਨਮ ਸਥਾਨ ਦੇ ਮੁੱਖ ਸੇਵਾਦਾਰ ਬਾਬਾ ਜਗਜੀਤ ਸਿੰਘ ਕਾਕਾ ਵੀਰ ਜੀ, ਭਾਈ ਗੁਰਜੀਤ ਸਿੰਘ ਦੁੱਗ, ਭਾਈ ਹਰਜਿੰਦਰ ਸਿੰਘ ਲੌਂਗੋਵਾਲ, ਬਾਬਾ ਭੋਲਾ ਸਿੰਘ ਬੂਰੇ, ਭਾਈ ਅੰਗਰੇਜ ਸਿੰਘ ਚੀਮਾ ਸਾਹਿਬ ਵੱਲੋਂ ਭੇਂਟ ਕੀਤੀਆਂ ਗਈਆਂ। ਜ਼ਿਕਰਯੋਗ ਹੈ ਕਿ ‘ਕੌਰਨਾਮਾ-3’ ’ਚ ਜੂਨ ਚੁਰਾਸੀ ’ਚ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਹੀਦ ਹੋਈਆਂ ਬੀਬੀਆਂ ਦੀ ਗਾਥਾ ਹੈ, ਜਿਸ ਦੇ ਲੇਖਕ ਬਲਜਿੰਦਰ ਸਿੰਘ ਕੋਟਭਾਰਾ ਹਨ। ਮੱਸਿਆ ਦੇ ਦਿਹਾੜੇ ਦੀ ਸਮਾਪਤੀ ਬਾਅਦ ਸ਼ਹੀਦ ਬੀਬੀਆਂ ਦੇ ਪਰਿਵਾਰਕ ਮੈਂਬਰਾਂ ਸ਼ਹੀਦ ਮਾਤਾ ਸਵਿੱਤਰੀ ਉਰਫ ਸਵਿੱਤਰ ਕੌਰ ਦੇ ਪੋਤੇ ਕਮਲਪ੍ਰੀਤ ਸਿੰਘ, ਸ਼ਹੀਦ ਮਾਤਾ ਸੁਰਜੀਤ ਕੌਰ ਦੇ ਪੁੱਤਰ ਭਾਈ ਬਲਜਿੰਦਰ ਸਿੰਘ, ਭਾਈ ਭੂਰਾ ਸਿੰਘ, ਸ਼ਹੀਦ ਮਾਤਾ ਕਾਕੋ ਕੌਰ ਦਾ ਪੋਤਾ ਗੁਰਸੇਵਕ ਸਿੰਘ, ਸ਼ਹੀਦ ਮਾਤਾ ਕਰਤਾਰ ਕੌਰ, ਜਿੰਨਾਂ ਦਾ ਸੱਤ ਸਾਲ ਦੀ ਉਮਰ ਦਾ ਦੋਹਤਾ ਭੁਪਿੰਦਰ ਸਿੰਘ ਵੀ ਨਾਲ ਹੀ ਸ਼ਹੀਦ ਹੋ ਗਏ ਸਨ, ਦੇ ਪੋਤਾ ਨਰਿੰਦਰ ਸਿੰਘ ਤੇ ਸ਼ਹੀਦ ਬੀਬੀ ਪਰਮਜੀਤ ਕੌਰ ਦੇ ਭਰਾ ਭਾਈ ਸੁਖਪਾਲ ਸਿੰਘ ਸੁੱਖਾ ਨੂੰ ਕਿਤਾਬ ‘ਕੌਰਨਾਮਾ-3’ ਤੇ ਗੁਰਦੁਆਰਾ ਸਾਹਿਬ ਵੱਲੋਂ ਚਿੱਟੇ ਸਾਉਲਾਂ ਨਾਲ ਸਨਮਾਨਤ ਕੀਤਾ ਗਿਆ। ਸ਼ਹੀਦ ਬੀਬੀ ਪਰਮਜੀਤ ਕੌਰ ਦੀ ਮਾਤਾ, ਜਿਸ ਦੀ ਹਮਲੇ ’ਚ ਲੱਤ ਕੱਟੀ ਗਈ ਸੀ ਤੇ ਜੋ ਗੁਰਦੁਆਰਾ ਸਾਹਿਬ ’ਚ ਸੇਵਾ ਕਰਦੀ ਹੈ, ਨੂੰ ਵੀ ਲੰਗਰ ਹਾਲ ’ਚ ਪੁੱਜ ਕੇ ਵਿਸ਼ੇਸ ਤੌਰ ’ਤੇ ਬਾਬਾ ਭੋਲਾ ਸਿੰਘ ਬੂਰਾ ਨੇ ਸਾਉਲ ਨਾਲ ਨਿਵਾਜਿਆ। ਇਸ ਮੌਕੇ ਉਕਤ ਸੇਵਾਦਾਰਾਂ ਨੇ ਸ਼ਾਰੀਆਂ ਸ਼ਹੀਦ ਬੀਬੀਆਂ ਦੇ ਨਾਮ ਤੇ ਤਸਵੀਰਾਂ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ’ਚ ਲਾਉਣ ਦਾ ਵਾਅਦਾ ਵੀ ਕੀਤਾ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News